Thursday, May 02, 2024  

ਖੇਤਰੀ

ਮਕਾਨ ਦੀ ਛੱਤ ਡਿੱਗਣ ਕਾਰਨ ਬਜ਼ੁਰਗ ਔਰਤ ਦੀ ਮੌਤ ਨੂੰਹ-ਪੁੱਤ ਹੋਏ ਗੰਭੀਰ ਜਖਮੀ

April 19, 2024

ਭਵਾਨੀਗੜ੍ਹ,19 ਅਪ੍ਰੈਲ (ਰਾਜ ਖੁਰਮੀ) : ਦੇਰ ਰਾਤ ਪਿੰਡ ਘਰਾਚੋੰ ਵਿੱਚ ਇਕ ਮਕਾਨ ਦੀ ਛੱਤ ਡਿੱਗਣ ਕਾਰਨ ਚੀਖ-ਚਿਖਾੜਾ ਮੱਚ ਗਿਆ। ਘਟਨਾ ਵਿੱਚ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ ਜਦਕਿ ਉਸਦਾ ਪੁੱਤ ਤੇ ਨੂੰਹ ਗੰਭੀਰ ਜ਼ਖਮੀ ਹੋ ਗਏ। ਮਲਬੇ ਹੇਠੋੰ ਕੱਢ ਕੇ ਜਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੋਂ ਉਨ੍ਹਾਂ ਨੂੰ ਚੰਡੀਗੜ੍ਹ ਪੀਜੀਆਈ ਲਈ ਰੈਫਰ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਪੁਰਾਣਾ ਮਕਾਨ ਹੋਣ ਕਾਰਨ ਛੱਤ ਡਿੱਗ ਗਈ। ਜਾਣਕਾਰੀ ਮੁਤਾਬਕ ਘਟਨਾ ਵੀਰਵਾਰ ਦੇਰ ਰਾਤ ਕਰੀਬ 8 ਵਜੇ ਵਾਪਰੀ। ਪਿੰਡ ਦੀ ਚਾਂਦ ਪੱਤੀ 'ਚ ਰਹਿਣ ਵਾਲਾ ਅਮਰੀਕ ਘੁਮਾਣ ਪੁੱਤਰ ਅਮਰ ਸਿੰਘ ਆਪਣੀ ਪਤਨੀ ਹਰਜਿੰਦਰ ਕੌਰ ਤੇ 82 ਸਾਲਾ ਮਾਤਾ ਜਸਮੇਲ ਕੌਰ ਨਾਲ ਆਪਣੇ ਘਰ 'ਚ ਮੌਜੂਦ ਸਨ ਤਾਂ ਇਸ ਦੌਰਾਨ ਘਰ ਦੀ ਗਾਡਰ ਤੇ ਬਾਲਿਆਂ ਵਾਲੀ ਛੱਤ ਅਚਾਨਕ ਇਨ੍ਹਾਂ ਤਿੰਨਾਂ ਉੱਪਰ ਆ ਡਿੱਗੀ। ਮਲਬੇ ਹੇਠ ਦੱਬੇ ਲੋਕਾਂ ਨੂੰ ਬਚਾਉਣ ਲਈ ਰੌਲਾ ਪੈ ਗਿਆ।

ਸ਼ੋਰ ਸ਼ਰਾਬਾ ਸੁਣ ਕੇ ਮੌਕੇ 'ਤੇ ਲੋਕਾਂ ਦੀ ਭੀੜ ਇਕੱਤਰ ਹੋ ਗਈ ਤੇ ਲੋਕਾਂ ਨੇ ਮਲਬੇ ਹੇਠ ਦੱਬੇ ਪਰਿਵਾਰਕ ਮੈਂਬਰਾਂ ਨੂੰ ਬਾਹਰ ਕੱਢਿਆ ਤੇ ਤੁਰੰਤ ਇਲਾਜ ਲਈ ਸੰਗਰੂਰ ਹਸਪਤਾਲ ਵਿਖੇ ਦਾਖਲ ਕਰਵਾਇਆ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਬਲਾਕ ਆਗੂ ਹਰਜਿੰਦਰ ਸਿੰਘ ਘਰਾਚੋਂ ਨੇ ਦੱਸਿਆ ਕਿ ਅਮਰੀਕ ਘੁਮਾਣ ਦੀ ਮਾਤਾ ਜਸਮੇਲ ਕੌਰ ਦੀ ਸੰਗਰੂਰ ਪਹੁੰਚਣ 'ਤੇ ਮੌਤ ਹੋ ਗਈ ਜਦਕਿ ਅਮਰੀਕ ਤੇ ਉਸਦੀ ਪਤਨੀ ਹਰਜਿੰਦਰ ਕੌਰ ਨੂੰ ਡਾਕਟਰਾਂ ਨੇ ਸੰਗਰੂਰ ਤੋਂ ਪੀ.ਜੀ.ਆਈ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ। ਓਧਰ, ਪੀਜੀਆਈ ਵਿੱਚ ਇਲਾਜ ਅਧੀਨ ਅਮਰੀਕ ਦੇ ਨਾਲ ਮੌਜੂਦ ਉਸਦੇ ਦੋਸਤ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਅਮਰੀਕ ਤੇ ਉਸਦੀ ਪਤਨੀ ਦੋਵਾਂ ਦੀ ਹਾਲਤ ਫਿਲਹਾਲ ਸਥਿਰ ਹੈ ਪਰਤੂੰ ਡਾਕਟਰਾਂ ਅਨੁਸਾਰ ਪਿੱਠ 'ਤੇ ਗੰਭੀਰ ਸੱਟਾਂ ਲੱਗਣ ਕਾਰਨ ਅਮਰੀਕ ਦਾ ਆਪ੍ਰੇਸ਼ਨ ਕਰਨਾ ਹੋਵੇਗਾ। ਪ੍ਰਦੀਪ ਨੇ ਦੱਸਿਆ ਕਿ ਪੁਰਾਣੀ ਛੱਤ ਹੋਣ ਕਾਰਨ ਇਹ ਹਾਦਸਾ ਹੋਇਆ, ਘਰ ਵਿੱਚ ਖੜ੍ਹੀ ਨਵੀਂ ਕਾਰ ਤੇ ਇੱਕ ਮੋਟਰਸਾਈਕਲ ਵੀ ਮਲਬੇ ਹੇਠ ਦੱਬ ਕੇ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਬਜ਼ੁਰਗ ਜਸਮੇਲ ਕੌਰ ਦੀ ਦਰਦਨਾਕ ਮੌਤ ਹੋ ਗਈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

TN quary blast: ਪ੍ਰਬੰਧਨ ਨੇ ਪੀੜਤ ਪਰਿਵਾਰਾਂ ਲਈ 12L ਰੁਪਏ ਦੇ ਮੁਆਵਜ਼ੇ ਦਾ ਕੀਤਾ ਐਲਾਨ

TN quary blast: ਪ੍ਰਬੰਧਨ ਨੇ ਪੀੜਤ ਪਰਿਵਾਰਾਂ ਲਈ 12L ਰੁਪਏ ਦੇ ਮੁਆਵਜ਼ੇ ਦਾ ਕੀਤਾ ਐਲਾਨ

ਦਿੱਲੀ ਹਾਈ ਕੋਰਟ ਨੇ ਆਈਬੀ ਕਰਮਚਾਰੀ ਅੰਕਿਤ ਸ਼ਰਮਾ ਦੇ ਕਤਲ ਕੇਸ ਵਿੱਚ ਤਿੰਨ ਮੁਲਜ਼ਮਾਂ ਨੂੰ ਜ਼ਮਾਨਤ ਦੇ ਦਿੱਤੀ

ਦਿੱਲੀ ਹਾਈ ਕੋਰਟ ਨੇ ਆਈਬੀ ਕਰਮਚਾਰੀ ਅੰਕਿਤ ਸ਼ਰਮਾ ਦੇ ਕਤਲ ਕੇਸ ਵਿੱਚ ਤਿੰਨ ਮੁਲਜ਼ਮਾਂ ਨੂੰ ਜ਼ਮਾਨਤ ਦੇ ਦਿੱਤੀ

ਸੀਬੀਆਈ ਨੇ ਕਲਕੱਤਾ ਹਾਈਕੋਰਟ 'ਚ ਸੰਦੇਖਲੀ ਜ਼ਮੀਨ ਹੜੱਪਣ, ਜਿਨਸੀ ਸ਼ੋਸ਼ਣ ਦੇ ਮਾਮਲਿਆਂ 'ਤੇ ਮੁੱਢਲੀ ਰਿਪੋਰਟ ਸੌਂਪੀ

ਸੀਬੀਆਈ ਨੇ ਕਲਕੱਤਾ ਹਾਈਕੋਰਟ 'ਚ ਸੰਦੇਖਲੀ ਜ਼ਮੀਨ ਹੜੱਪਣ, ਜਿਨਸੀ ਸ਼ੋਸ਼ਣ ਦੇ ਮਾਮਲਿਆਂ 'ਤੇ ਮੁੱਢਲੀ ਰਿਪੋਰਟ ਸੌਂਪੀ

ਜੰਮੂ-ਕਸ਼ਮੀਰ: ਜੰਮੂ-ਸ੍ਰੀਨਗਰ ਹਾਈਵੇਅ ਹਾਦਸੇ ਵਿੱਚ ਇੱਕ ਦੀ ਮੌਤ, 11 ਜ਼ਖ਼ਮੀ

ਜੰਮੂ-ਕਸ਼ਮੀਰ: ਜੰਮੂ-ਸ੍ਰੀਨਗਰ ਹਾਈਵੇਅ ਹਾਦਸੇ ਵਿੱਚ ਇੱਕ ਦੀ ਮੌਤ, 11 ਜ਼ਖ਼ਮੀ

ਅਸੀਂ ਬਹੁਤ ਚਿੰਤਤ ਹਾਂ: ਦਿੱਲੀ ਦੇ ਸਕੂਲ ਬੰਬ ਦੀ ਧਮਕੀ ਤੋਂ ਬਾਅਦ ਪ੍ਰਤੀਕਿਰਿਆ ਕਰਦੇ 

ਅਸੀਂ ਬਹੁਤ ਚਿੰਤਤ ਹਾਂ: ਦਿੱਲੀ ਦੇ ਸਕੂਲ ਬੰਬ ਦੀ ਧਮਕੀ ਤੋਂ ਬਾਅਦ ਪ੍ਰਤੀਕਿਰਿਆ ਕਰਦੇ 

BSF ਨੇ ਭਾਰਤ-ਬੰਗਲਾਦੇਸ਼ ਸਰਹੱਦ 'ਤੇ 1 ਕਿਲੋ ਤੋਂ ਵੱਧ ਸੋਨਾ ਜ਼ਬਤ ਕੀਤਾ

BSF ਨੇ ਭਾਰਤ-ਬੰਗਲਾਦੇਸ਼ ਸਰਹੱਦ 'ਤੇ 1 ਕਿਲੋ ਤੋਂ ਵੱਧ ਸੋਨਾ ਜ਼ਬਤ ਕੀਤਾ

BSF seizes over 1 kg gold along Indo-Bangladesh border; April's haul reaches 9.4 kg

BSF seizes over 1 kg gold along Indo-Bangladesh border; April's haul reaches 9.4 kg

ਕੇਰਲ 'ਚ ਖੂਹ 'ਚੋਂ ਬੱਕਰੀ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਸਾਹ ਘੁੱਟਣ ਨਾਲ ਵਿਅਕਤੀ ਦੀ ਮੌਤ

ਕੇਰਲ 'ਚ ਖੂਹ 'ਚੋਂ ਬੱਕਰੀ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਸਾਹ ਘੁੱਟਣ ਨਾਲ ਵਿਅਕਤੀ ਦੀ ਮੌਤ

ਮੇਅਰ-ਕੇਐਸਆਰਟੀਸੀ ਡਰਾਈਵਰ ਝਗੜਾ: ਕੇਰਲ ਪੁਲਿਸ ਦਾ ਕਹਿਣਾ ਹੈ ਕਿ ਮਹੱਤਵਪੂਰਨ ਮੈਮਰੀ ਕਾਰਡ ਗੁੰਮ

ਮੇਅਰ-ਕੇਐਸਆਰਟੀਸੀ ਡਰਾਈਵਰ ਝਗੜਾ: ਕੇਰਲ ਪੁਲਿਸ ਦਾ ਕਹਿਣਾ ਹੈ ਕਿ ਮਹੱਤਵਪੂਰਨ ਮੈਮਰੀ ਕਾਰਡ ਗੁੰਮ

ਬਿਹਾਰ 'ਚ LPG ਸਿਲੰਡਰ ਫਟਣ ਨਾਲ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ

ਬਿਹਾਰ 'ਚ LPG ਸਿਲੰਡਰ ਫਟਣ ਨਾਲ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ