Saturday, May 25, 2024  

ਖੇਤਰੀ

ਓਵਰਲੋਡ ਟਿੱਪਰਾਂ ਕਾਰਨ ਰਾਹਗੀਰਾਂ 'ਚ ਭਾਰੀ ਖੌਫ

April 19, 2024

ਪਿੰਡਾਂ ਦੀਆਂ ਸੰਪਰਕ ਸੜਕਾਂ ਤੇ ਪੁੱਲੀਆਂ ਟੁੱਟਣ ਲੱਗੀਆਂ

ਚੰਦਰਪਾਲ ਅੱਤਰੀ
ਲਾਲੜੂ, 19 ਅਪ੍ਰੈਲ : ਪਿੰਡਾਂ ਦੀਆਂ ਸੰਪਰਕ ਸੜਕਾਂ ਉੱਤੇ ਚਲ ਰਹੇ ਮਿੱਟੀ ਦੇ ਭਰੇ ਟਿੱਪਰਾਂ ਕਾਰਨ ਪਿੰਡ ਧਰਮਗੜ੍ਹ ਦੇ ਵਾਸੀ ਬਹੁਤ ਹੀ ਪ੍ਰੇਸ਼ਾਨ ਹਨ। ਪਿੰਡ ਧਰਮਗੜ੍ਹ ਵਾਸੀ ਜਸਵਿੰਦਰ ਸਿੰਘ, ਇੰਦਰਜੀਤ ਸਿੰਘ, ਸਰਬਜੀਤ ਸਿੰਘ, ਨਰਿੰਦਰ ਸਿੰਘ, ਜਗਜੀਤ ਸਿੰਘ ਰੋਡਾ, ਰਾਜਿੰਦਰ ਕੁਮਾਰ ਤੇ ਵਕੀਲ ਸਿੰਘ ਆਦਿ ਦਾ ਕਹਿਣਾ ਹੈ ਕਿ ਪਿੰਡ ਧਰਮਗੜ੍ਹ ਦੀ ਸੰਪਰਕ ਸੜਕ ਉੱਤੇ ਦਿਨ-ਰਾਤ ਮਿੱਟੀ ਦੇ ਓਵਰਲੋਡ ਟਿੱਪਰ ਚਲ ਰਹੇ ਹਨ, ਜਿਸ ਕਾਰਨ ਪਿੰਡ ਵਿੱਚ ਆਉਣ ਜਾਣ ਵੇਲੇ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 12 ਫੁੱਟੀ ਸੜਕਾਂ ਉੱਤੇ 10-10 ਫੁੱਟ ਚੌੜੇ ਟਿੱਪਰਾਂ ਦੇ ਚੱਲਣ ਨਾਲ ਆਉਣ ਜਾਣ ਵਾਲੇ ਵਾਹਨ ਚਾਲਕਾਂ ਲਈ ਥਾਂ ਹੀ ਨਹੀਂ ਬਚਦੀ ਅਤੇ ਉਨ੍ਹਾਂ ਨੂੰ ਕੱਚੇ ਵਿੱਚ ਆਪਣੇ ਵਾਹਨ ਉਤਾਰਨੇ ਪੈ ਰਹੇ ਹਨ, ਜੋ ਤਿਲਕ ਕੇ ਹਾਦਸੇ ਦਾ ਕਾਰਨ ਵੀ ਬਣ ਸਕਦੇ ਹਨ। ਸੜਕ ਕਿਨਾਰੇ ਵਸੋਂ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਦਿਨ ਤੇ ਰਾਤ ਵੇਲੇ ਚਲ ਰਹੇ ਟਿੱਪਰਾਂ ਕਾਰਨ ਧੂੜ ਇੰਨੀ ਉਡਦੀ ਹੈ ਕਿ ਉਨ੍ਹਾਂ ਨੂੰ ਰੋਜ਼ਾਨਾ ਦਾ ਕੰਮ ਕਰਨਾ ਵੀ ਔਖਾ ਹੋਇਆ ਪਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੇ ਕੱਪੜੇ ਸੁੱਕਣੇ ਪਾਉਂਦੇ ਹਨ ਪਰ ਧੂੜ ਨਾਲ ਲੱਥ-ਪੱਥ ਹੋਏ ਕੱਪੜੇ ਮੁੜ ਤੋਂ ਧੋਣੇ ਪੈ ਰਹੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਓਵਰਲੋਡ ਟਿੱਪਰਾਂ ਕਾਰਨ ਉਨ੍ਹਾਂ ਦੀ 40 ਫੀਸਦੀ ਤੋਂ ਵੱਧ ਸੜਕ ਟੁੱਟ ਚੁੱਕੀ ਹੈ ਅਤੇ ਨਾਲਿਆਂ ਉੱਤੇ ਸੀਮਿੰਟ ਦੀ ਬਣੀ ਇਕ ਪੁਲੀ ਤਾਂ ਟੁੱਟ ਚੁੱਕੀ ਹੈ, ਜਦਕਿ ਕੁੱਝ ਹੋਰ ਟੁੱਟਣ ਕਿਨਾਰੇ ਹਨ। ਉਨ੍ਹਾਂ ਪ੍ਰਸਾਸ਼ਨ ਅਤੇ ਹਲਕਾ ਵਿਧਾਇਕ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਓਵਰਲੋਡ ਟਿੱਪਰਾਂ ਉੱਤੇ ਸਿਕੰਜਾ ਕਸਿਆ ਜਾਵੇ ਤਾਂ ਜੋ ਇਹ ਸੰਪਰਕ ਸੜਕਾਂ ਰਾਹੀਂ ਨਾ ਹੋ ਕੇ ਕੌਮੀ ਮਾਰਗ ਰਾਹੀਂ ਹੀ ਮਿੱਟੀ ਲਿਜਾਣ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਹੀਟ ਵੇਵ ਤੋਂ ਬਚਣ ਲਈ ਲੋਕਾਂ ਨੂੰ ਕੀਤਾ ਜਾਵੇ ਜਾਗਰੂਕ : ਡਾ. ਸਰਿਤਾ

ਹੀਟ ਵੇਵ ਤੋਂ ਬਚਣ ਲਈ ਲੋਕਾਂ ਨੂੰ ਕੀਤਾ ਜਾਵੇ ਜਾਗਰੂਕ : ਡਾ. ਸਰਿਤਾ

ਮੁੱਲਾਪੇਰੀਆਰ ਡੈਮ ਮੁੱਦਾ: ਤਾਮਿਲਨਾਡੂ ਨੇ EAC ਨੂੰ ਕੇਰਲ ਦੇ ਪ੍ਰਸਤਾਵ ਨੂੰ ਰੱਦ ਕਰਨ ਲਈ ਕਿਹਾ

ਮੁੱਲਾਪੇਰੀਆਰ ਡੈਮ ਮੁੱਦਾ: ਤਾਮਿਲਨਾਡੂ ਨੇ EAC ਨੂੰ ਕੇਰਲ ਦੇ ਪ੍ਰਸਤਾਵ ਨੂੰ ਰੱਦ ਕਰਨ ਲਈ ਕਿਹਾ

ਸ਼ਾਂਤਮਈ ਮਤਦਾਨ ਦਿਨ ਲਈ ਭਾਰੀ ਤੈਨਾਤੀ ਦੌਰਾਨ ਦਿੱਲੀ ਪੁਲਿਸ ਮੁਖੀ ਨੇ ਸੁਰੱਖਿਆ ਦਾ ਜਾਇਜ਼ਾ ਲਿਆ

ਸ਼ਾਂਤਮਈ ਮਤਦਾਨ ਦਿਨ ਲਈ ਭਾਰੀ ਤੈਨਾਤੀ ਦੌਰਾਨ ਦਿੱਲੀ ਪੁਲਿਸ ਮੁਖੀ ਨੇ ਸੁਰੱਖਿਆ ਦਾ ਜਾਇਜ਼ਾ ਲਿਆ

ਹਿਰਾਸਤੀ ਮੌਤ ਨੂੰ ਲੈ ਕੇ ਹੋਈ ਹਿੰਸਾ ਤੋਂ ਬਾਅਦ ਕਰਨਾਟਕ ਦਾ ਸ਼ਹਿਰ ਤਣਾਅਪੂਰਨ

ਹਿਰਾਸਤੀ ਮੌਤ ਨੂੰ ਲੈ ਕੇ ਹੋਈ ਹਿੰਸਾ ਤੋਂ ਬਾਅਦ ਕਰਨਾਟਕ ਦਾ ਸ਼ਹਿਰ ਤਣਾਅਪੂਰਨ

ਦਿੱਲੀ ਵਿੱਚ 10 ਤੋਂ ਵੱਧ ਝੁੱਗੀਆਂ ਸੜ ਗਈਆਂ, ਕੋਈ ਜ਼ਖਮੀ ਨਹੀਂ ਹੋਇਆ: DFS

ਦਿੱਲੀ ਵਿੱਚ 10 ਤੋਂ ਵੱਧ ਝੁੱਗੀਆਂ ਸੜ ਗਈਆਂ, ਕੋਈ ਜ਼ਖਮੀ ਨਹੀਂ ਹੋਇਆ: DFS

ਬੰਗਾਲ 'ਚ ਟਕਰਾਉਣ ਦੀ ਸੰਭਾਵਨਾ NDRF ਦੀਆਂ ਟੀਮਾਂ ਤਾਇਨਾਤ, ਸੈਨਾ ਅਤੇ ਜਲ ਸੈਨਾ ਅਲਰਟ 'ਤੇ

ਬੰਗਾਲ 'ਚ ਟਕਰਾਉਣ ਦੀ ਸੰਭਾਵਨਾ NDRF ਦੀਆਂ ਟੀਮਾਂ ਤਾਇਨਾਤ, ਸੈਨਾ ਅਤੇ ਜਲ ਸੈਨਾ ਅਲਰਟ 'ਤੇ

ਪੋਰਸ਼ ਕਰੈਸ਼: ਪਰਿਵਾਰ ਦੇ ਡਰਾਈਵਰ ਨੂੰ ਧਮਕੀ ਦੇਣ ਵਾਲੇ ਨਾਬਾਲਗ ਦੋਸ਼ੀ ਦੇ ਦਾਦਾ ਗ੍ਰਿਫਤਾਰ

ਪੋਰਸ਼ ਕਰੈਸ਼: ਪਰਿਵਾਰ ਦੇ ਡਰਾਈਵਰ ਨੂੰ ਧਮਕੀ ਦੇਣ ਵਾਲੇ ਨਾਬਾਲਗ ਦੋਸ਼ੀ ਦੇ ਦਾਦਾ ਗ੍ਰਿਫਤਾਰ

ਟਰੈਕਟਰਾਂ ਦੀ ਲਪੇਟ ’ਚ ਆਉਣ ਨਾਲ ਮੋਟਰਸਾਇਕਲ ਚਾਲਕ ਦੀ ਮੌਤ

ਟਰੈਕਟਰਾਂ ਦੀ ਲਪੇਟ ’ਚ ਆਉਣ ਨਾਲ ਮੋਟਰਸਾਇਕਲ ਚਾਲਕ ਦੀ ਮੌਤ

ਹਿਮਾਚਲ ਪ੍ਰਦੇਸ਼ ਦੇ ਇੱਕ ਲਾਪਤਾ ਫੌਜੀ ਦੀ ਲਾਸ਼ ਸਰਹਿੰਦ ਨੇੜਿਓਂ ਨਹਿਰ 'ਚੋਂ ਮਿਲੀ

ਹਿਮਾਚਲ ਪ੍ਰਦੇਸ਼ ਦੇ ਇੱਕ ਲਾਪਤਾ ਫੌਜੀ ਦੀ ਲਾਸ਼ ਸਰਹਿੰਦ ਨੇੜਿਓਂ ਨਹਿਰ 'ਚੋਂ ਮਿਲੀ

ਦੋ ਮੁਕੱਦਮਿਆਂ ਵਿਚ ਭਗੌੜੇ ਕਾਬੂ

ਦੋ ਮੁਕੱਦਮਿਆਂ ਵਿਚ ਭਗੌੜੇ ਕਾਬੂ