Friday, May 03, 2024  

ਕੌਮਾਂਤਰੀ

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ

April 19, 2024

ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਸਾਈਲਾਂ ਵੇਚੀਆਂ

ਏਜੰਸੀਆਂ
ਮਨੀਲਾ/19 ਅਪ੍ਰੈਲ : ਭਾਰਤ ਨੇ ਚੀਨ ਦੇ ਗੁਆਂਢੀ ਫਿਲੀਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਸਾਈਲ ਦੀ ਪਹਿਲੀ ਖੇਪ ਸ਼ੁੱਕਰਵਾਰ ਨੂੰ ਸੌਂਪ ਦਿੱਤੀ ਹੈ। ਦੋਵਾਂ ਦੇਸ਼ਾਂ ਵਿਚਾਲੇ ਸਾਲ 2022 ’ਚ 375 ਮਿਲੀਅਨ ਅਮਰੀਕੀ ਡਾਲਰ ਦਾ ਸਮਝੌਤਾ ਹੋਇਆ ਸੀ। ਰੱਖਿਆ ਮੰਤਰਾਲੇ ਦੇ ਸੂਤਰਾਂ ਅਨੁਸਾਰ, ਭਾਰਤੀ ਹਵਾਈ ਸੈਨਾ ਨੇ ਫਿਲੀਪੀਨਜ਼ ਮਰੀਨ ਕੋਰ ਨੂੰ ਹਥਿਆਰ ਪ੍ਰਣਾਲੀ ਪ੍ਰਦਾਨ ਕਰਨ ਲਈ ਮਿਜ਼ਾਈਲਾਂ ਨਾਲ ਆਪਣੇ ਅਮਰੀਕੀ ਮੂਲ ਦੇ ਸੀ-17 ਗਲੋਬਮਾਸਟਰ ਟਰਾਂਸਪੋਰਟ ਜਹਾਜ਼ ਨੂੰ ਫਿਲੀਪੀਨਜ਼ ਭੇਜਿਆ।
ਅਧਿਕਾਰੀ ਨੇ ਕਿਹਾ ਕਿ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਪ੍ਰਣਾਲੀ ਲਈ ਮਿਸਾਈਲਾਂ ਅਤੇ ਜ਼ਮੀਨੀ ਪ੍ਰਣਾਲੀਆਂ ਦਾ ਨਿਰਯਾਤ ਪਿਛਲੇ ਮਹੀਨੇ ਹੀ ਸ਼ੁਰੂ ਹੋਇਆ ਸੀ। ਇਸ ਮਿਜ਼ਾਈਲ ਦੇ ਮਿਲਣ ਤੋਂ ਬਾਅਦ ਫਿਲੀਪੀਨਜ਼ ਦੀ ਫੌਜ ਦੀ ਤਾਕਤ ’ਚ ਵੱਡਾ ਵਾਧਾ ਹੋਵੇਗਾ।
ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਨੂੰ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਅਤੇ ਰੂਸੀ ਕੰਪਨੀ ਐਨਪੀਓ ਮਾਸ਼ਿਨੋਸਟ੍ਰੋਏਨੀਆ ਨੇ ਸਾਂਝੇ ਤੌਰ ’ਤੇ ਵਿਕਸਤ ਕੀਤਾ ਹੈ। ਇਸ ਨੂੰ ਦੁਨੀਆ ਦੇ ਸਭ ਤੋਂ ਸਫ਼ਲ ਮਿਸਾਈਲ ਪ੍ਰੋਗਰਾਮਾਂ ਵਿੱਚੋਂ ਇੱਕ ਕਿਹਾ ਜਾਂਦਾ ਹੈ। ਬ੍ਰਹਮੋਸ ਮਿਸਾਈਲ, ਜੋ ਕਿ ਵਿਸ਼ਵ ਪੱਧਰ ’ਤੇ ਮੋਹਰੀ ਅਤੇ ਸਭ ਤੋਂ ਤੇਜ਼ ਸਟੀਕ ਸਟਰਾਈਕ ਮਿਸਾਈਲ ਹੈ, ਨੂੰ ਬਹੁਤ ਸਮਰੱਥ ਮਿਸਾਈਲ ਮੰਨਿਆ ਜਾਂਦਾ ਹੈ। ਬ੍ਰਹਮੋਸ ਨੇ ਭਾਰਤ ਦੀ ਰੱਖਿਆ ਸਮਰੱਥਾ ਨੂੰ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪਾਕਿਸਤਾਨ ਵਿੱਚ ਪੂਰੀ ਤਰ੍ਹਾਂ ਆਰਥਿਕ ਮੰਦੀ ਦਾ ਡਰ ਵਧ ਰਿਹਾ 

ਪਾਕਿਸਤਾਨ ਵਿੱਚ ਪੂਰੀ ਤਰ੍ਹਾਂ ਆਰਥਿਕ ਮੰਦੀ ਦਾ ਡਰ ਵਧ ਰਿਹਾ 

ਚੀਨ 'ਚ ਸੜਕ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ 48 ਹੋ ਗਈ 

ਚੀਨ 'ਚ ਸੜਕ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ 48 ਹੋ ਗਈ 

ਇਜ਼ਰਾਈਲ ਨੇ ਗਾਜ਼ਾ ਵਿੱਚ ਗ੍ਰਿਫ਼ਤਾਰ ਕੀਤੇ ਗਏ 64 ਫਲਸਤੀਨੀਆਂ ਨੂੰ ਰਿਹਾਅ ਕਰ ਦਿੱਤਾ

ਇਜ਼ਰਾਈਲ ਨੇ ਗਾਜ਼ਾ ਵਿੱਚ ਗ੍ਰਿਫ਼ਤਾਰ ਕੀਤੇ ਗਏ 64 ਫਲਸਤੀਨੀਆਂ ਨੂੰ ਰਿਹਾਅ ਕਰ ਦਿੱਤਾ

ਪਾਕਿਸਤਾਨ ਵਿੱਚ ਦੋਹਰੇ ਧਮਾਕਿਆਂ ਵਿੱਚ ਇੱਕ ਦੀ ਮੌਤ, 20 ਜ਼ਖਮੀ

ਪਾਕਿਸਤਾਨ ਵਿੱਚ ਦੋਹਰੇ ਧਮਾਕਿਆਂ ਵਿੱਚ ਇੱਕ ਦੀ ਮੌਤ, 20 ਜ਼ਖਮੀ

ਉੱਤਰੀ ਕੋਰੀਆ ਨੇ ਸ਼ਟਰਡ ਕੇਸੋਂਗ ਕੰਪਲੈਕਸ ਨੇੜੇ ਦੱਖਣੀ ਕੋਰੀਆ ਦੀ ਇਮਾਰਤ ਨੂੰ ਢਾਹ ਦਿੱਤਾ

ਉੱਤਰੀ ਕੋਰੀਆ ਨੇ ਸ਼ਟਰਡ ਕੇਸੋਂਗ ਕੰਪਲੈਕਸ ਨੇੜੇ ਦੱਖਣੀ ਕੋਰੀਆ ਦੀ ਇਮਾਰਤ ਨੂੰ ਢਾਹ ਦਿੱਤਾ

ਆਸਟ੍ਰੇਲੀਆਈ ਸਰਕਾਰ ਜਲਵਾਯੂ ਸੁਰੱਖਿਆ ਖਤਰਿਆਂ ਲਈ ਤਿਆਰ ਕਰਨ ਵਿੱਚ ਅਸਫਲ: ਰਿਪੋਰਟ

ਆਸਟ੍ਰੇਲੀਆਈ ਸਰਕਾਰ ਜਲਵਾਯੂ ਸੁਰੱਖਿਆ ਖਤਰਿਆਂ ਲਈ ਤਿਆਰ ਕਰਨ ਵਿੱਚ ਅਸਫਲ: ਰਿਪੋਰਟ

ਚੀਨ 'ਚ ਮੋਟਰਵੇਅ ਡਿੱਗਣ ਨਾਲ ਮਰਨ ਵਾਲਿਆਂ ਦੀ ਗਿਣਤੀ 36 ਹੋ ਗਈ

ਚੀਨ 'ਚ ਮੋਟਰਵੇਅ ਡਿੱਗਣ ਨਾਲ ਮਰਨ ਵਾਲਿਆਂ ਦੀ ਗਿਣਤੀ 36 ਹੋ ਗਈ

ਹਮਾਸ ਆਰਜ਼ੀ ਜੰਗਬੰਦੀ ਲਈ ਨਹੀਂ, ਜੰਗ ਦਾ ਸਥਾਈ ਅੰਤ ਚਾਹੁੰਦਾ

ਹਮਾਸ ਆਰਜ਼ੀ ਜੰਗਬੰਦੀ ਲਈ ਨਹੀਂ, ਜੰਗ ਦਾ ਸਥਾਈ ਅੰਤ ਚਾਹੁੰਦਾ

ਚੀਨੀ ਈ-ਕਾਮ ਦਿੱਗਜ ਦੁਆਰਾ ਵੇਚੀ ਗਈ ਬੱਚਿਆਂ ਦੀ ਗਤੀਵਿਧੀ ਕਿੱਟ ਵਿੱਚ ਖਤਰਨਾਕ ਲੀਡ ਪੱਧਰ ਮਿਲੇ

ਚੀਨੀ ਈ-ਕਾਮ ਦਿੱਗਜ ਦੁਆਰਾ ਵੇਚੀ ਗਈ ਬੱਚਿਆਂ ਦੀ ਗਤੀਵਿਧੀ ਕਿੱਟ ਵਿੱਚ ਖਤਰਨਾਕ ਲੀਡ ਪੱਧਰ ਮਿਲੇ

ਚੀਨ 'ਚ ਹਾਈਵੇ ਡਿੱਗਣ ਕਾਰਨ 24 ਲੋਕਾਂ ਦੀ ਮੌਤ ਹੋ ਗਈ

ਚੀਨ 'ਚ ਹਾਈਵੇ ਡਿੱਗਣ ਕਾਰਨ 24 ਲੋਕਾਂ ਦੀ ਮੌਤ ਹੋ ਗਈ