Friday, May 03, 2024  

ਪੰਜਾਬ

ਕੈਨੇਡਾ ਦੇ ਡਿਪਟੀ ਹਾਈ ਕਮਿਸ਼ਨਰ,ਦਿੱਲੀ ਸਟੀਵਰਟ ਵੀਲਰ ਨੇ ਮੇਹਰ ਬਾਬਾ ਚੈਰੀਟੇਬਲ ਟਰੱਸਟ ਦਾ ਕੀਤਾ ਦੌਰਾ

April 20, 2024
ਸ੍ਰੀ ਫ਼ਤਹਿਗੜ੍ਹ ਸਾਹਿਬ/20 ਅਪ੍ਰੈਲ:
(ਰਵਿੰਦਰ ਸਿੰਘ ਢੀਂਡਸਾ)

ਸਟੀਵਰਟ ਵੀਲਰ ਡਿਪਟੀ ਹਾਈ ਕਮਿਸ਼ਨਰ ਕੈਨੇਡਾ ਦਿੱਲੀ, ਇੰਡਿਆ ਵੱਲੋਂ ਬ੍ਰਾਇਨ ਐਮਸਟਰਾਂਗ ਨਾਲ ਮੇਹਰ ਬਾਬਾ ਚੈਰੀਟੇਬਲ ਟਰੱਸਟ ਦੇ ਮਾਤਾ ਹਰਨਾਮ ਕੌਰ ਕਮਿਊਨਿਟੀ ਡਿਵੈਲਪਮੈਟ ਸੈਟਰ, ਬਸੀ ਪਠਾਨਾਂ ਦਾ ਦੌਰਾ ਕੀਤਾ ਗਿਆ।ਟਰੱਸਟ ਦੇ ਟਰੱਸਟੀ ਅਲਫਰੈਡ ਸਿੰਘ ਮੇਜੀ,ਮੇਜਰ ਜਨਰਲ ਸੂਰਤ ਸਿੰਘ ਸੰਧੂ, ਡਾਂ ਕਵਿਤਾ ਮਾਰੀਆਂ ਅਤੇ ਸਲਾਹਕਾਰ ਹਰਕਿਰਨ ਕੌਰ ਮੇਜੀ ਅਤੇ ਟਰੱਸਟ ਦੇ ਸਿਿਖਆਰਥੀਆਂ ਵੱਲੋਂ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ ਗਿਆ।ਮੈਨੇਜਿੰਗ ਟਰੱਸਟੀ ਹਸਨ ਸਿੰਘ ਮੇਜੀ ਨੇ ਆਏ ਮਹਿਮਾਨਾਂ ਨੂੰ ਸਵਰਗੀ ਪ੍ਰੋ: ਹਰਦਰਸ਼ਨ ਸਿੰਘ ਮੇਜੀ ਦੁਆਰਾ ਟਰੱਸਟ ਦੀ ਸਥਾਪਨਾ ਅਤੇ 2014 ਤੱਕ 10 ਸਾਲਾਂ ਤੱਕ ਇਸ ਨੂੰ ਚਲਾਉਣ ਵਿੱਚ ਨਿਭਾਈ ਗਈ ਅਹਿਮ ਭੂਮਿਕਾ ਬਾਰੇ ਅਤੇ ਟਰੱਸਟ ਦੇ  ਚਲ ਰਹੇ ਹੋਰ ਪ੍ਰੋਜੈਕਟਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਸਟੀਵਰਟ ਵੀਲਰ ਨੇ ਸੀ.ਐਫ.ਐਲ.ਆਈ ਦੇ 2023-24 “ ਡਿਜਾਇਨ ਅਤੇ ਡਿਜੀਟਲ ਟੈਕਨਾਲੋਜੀ ਦੇ ਨਾਲ ਰਵਾਇਤੀ ਸ਼ਿਲਪਕਾਰੀ ਦੇ ਵਿਕਾਸ ਦੁਆਰਾ ਪੇਂਡੂ ਪੰਜਾਬੀ ਔਰਤਾਂ ਦੇ ਜੀਵਨ ਵਿੱਚ ਸੁਧਾਰ” ਦੀਆਂ ਲਾਭਪਾਤਰੀ ਸਿਿਖਆਰਥੀਆਂ ਨੂੰ ਵੀ ਮਿਲੇ।ਠਾਕੁਰ ਸਿੰਘ ਮੇਜੀ ਨੇ ਟਰੱਸਟ ਦੀ ਹਾਕੀ ਨਰਸਰੀ, ਸੀ.ਐਫ.ਐਲ.ਆਈ. ਫੰਡਿਗ,ਫਰੈਜਰ ਵੈਲੀ ਯੂਨੀਵਰਸਿਟੀ,ਯੂਟਾ ਯੂਨੀਵਰਸਿਟੀ,ਸਿਡਨੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਅਤੇ ਪੀ.ਜੀ.ਆਈ ਚੰਡੀਗੜ੍ਹ ਦੇ ਸਹਿਯੋਗ ਨਾਲ ਕੀਤੇ ਗਏ ਪ੍ਰੋਜੈਕਟਾਂ ਅਤੇ ਪ੍ਰੋਗਰਾਮਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਟਰੱਸਟੀ ਠਾਕੁਰ ਸਿੰਘ ਮੇਜੀ ਨੇ ਬਾਕੀ ਟਰੱਸਟੀਆਂ ਨਾਲ ਆਏ ਮੁੱਖ ਮਹਿਮਾਨ ਜੀ ਨੂੰ ਟਰੱਸਟ ਦੇ ਵੋਕੇਸ਼ਨਲ ਟ੍ਰੇਨਿੰਗ ਸੈਂਟਰ, ਕੰਪਿਊਟਰ ਸੈਟਰ ਅਤੇ ਫੁਲਕਾਰੀ ਮੇਕਰਸ ਬਸੀ ਪਠਾਨਾਂ ਦਾ ਦੌਰਾ ਵੀ ਕਰਵਾਇਆ। ਸਟੀਵਰਟ ਵੀਲਰ ਨੇ ਇਨ੍ਹਾਂ ਵੱਖ-ਵੱਖ ਵਿਭਾਗਾਂ ਵਿੱਚ ਜਾ ਕੇ ਬਹੁਤ ਖੁਸ਼ ਹੋਏ ਅਤੇ ਸਿਿਖਆਰਥਨਾਂ ਦੇ ਮਹਿੰਦੀ ਲਗਾਉਣ ਦੇ ਹੁਨਰ ਤੋਂ ਪ੍ਰਭਾਵਿਤ ਹੋਏ। ਉਨਾਂ ਪਿੰਡਾਂ ਦੀਆਂ ਲੜਕੀਆਂ, ਔਰਤਾਂ ਅਤੇ ਲੜਕਿਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਟਰੱਸਟ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।ਡਿਪਟੀ ਹਾਈ ਕਮਿਸ਼ਨਰ ਕੈਨੇਡਾ ਦਿੱਲੀ, ਇੰਡਿਆ ਤੋਂ ਇਲਾਵਾ ਰੋਮਲ ਅਲੀ ਬਾਜੀ, ਤੇਜਿੰਦਰ ਸਿੰਘ ਸੇਠੀ, ਸਥਾਨਕ ਸਲਾਹਕਾਰ ਅਮਰਇਸ਼ਵਰ ਸਿੰਘ ਗੋਰਾਇਆ, ਬਲਦੇਵ ਸਿੰਘ ਦਮਹੇੜੀ ਸਾਬਕਾ ਸਰਪੰਚ, ਹਰਭਜਨ ਸਿੰਘ ਜੱਲੋਵਾਲ ਵੀ ਇਸ ਮੌਕੇ ਹਾਜ਼ਰ ਸਨ । ਟਰੱਸਟੀਆਂ ਨੇ ਮੁੱਖ ਮਹਿਮਾਨ ਅਤੇ ਕੈਨੇਡਾ ਦੇ ਹਾਈ ਕਮਿਸ਼ਨ ਨਵੀ ਦਿੱਲੀ ਅਤੇ ਸੀ.ਐਫ.ਐਲ.ਆਈ. ਦੇ ਸਾਰੇ ਅਧਿਕਾਰੀਆਂ ਦਾ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡਾਂ ਦੀਆਂ ਔਰਤਾਂ ਦੇ ਸਮਰਥਨ ਲਈ ਵਿਸ਼ੇਸ਼ ਧੰਨਵਾਦ ਕੀਤਾ।
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਦੇਸ਼ ਭਗਤ ਇੰਸਟੀਚਿਊਟ ਆਫ਼ ਨਰਸਿੰਗ ਵੱਲੋਂ ਮਨਾਇਆ ਗਿਆ ਵਿਸ਼ਵ ਮਲੇਰੀਆ ਦਿਵਸ

ਦੇਸ਼ ਭਗਤ ਇੰਸਟੀਚਿਊਟ ਆਫ਼ ਨਰਸਿੰਗ ਵੱਲੋਂ ਮਨਾਇਆ ਗਿਆ ਵਿਸ਼ਵ ਮਲੇਰੀਆ ਦਿਵਸ

ਪੰਜਾਬ ਵਿੱਚ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੇ ਨੈੱਟਵਰਕ ਦਾ ਪਰਦਾਫਾਸ਼, 4 ਕਿਲੋ ਬਰਫ਼ ਬਰਾਮਦ

ਪੰਜਾਬ ਵਿੱਚ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੇ ਨੈੱਟਵਰਕ ਦਾ ਪਰਦਾਫਾਸ਼, 4 ਕਿਲੋ ਬਰਫ਼ ਬਰਾਮਦ

ਮੈਂ ਇਤਿਹਾਸ ਦੇ ਪੰਨਿਆਂ 'ਤੇ ਆਪਣਾ ਨਾਮ ਮੋਦੀ ਹਿਮਾਇਤੀ ਵਜੋਂ ਨਹੀਂ ਲਿਖਵਾਉਣਾ ਚਾਹੁੰਦਾ- ਪਵਨ ਟੀਨੂੰ

ਮੈਂ ਇਤਿਹਾਸ ਦੇ ਪੰਨਿਆਂ 'ਤੇ ਆਪਣਾ ਨਾਮ ਮੋਦੀ ਹਿਮਾਇਤੀ ਵਜੋਂ ਨਹੀਂ ਲਿਖਵਾਉਣਾ ਚਾਹੁੰਦਾ- ਪਵਨ ਟੀਨੂੰ

ਬਸਪਾ ਨੇ ਲੋਕ ਸਭਾ ਖਡੂਰ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਉਮੀਦਵਾਰ ਐਲਾਨੇ

ਬਸਪਾ ਨੇ ਲੋਕ ਸਭਾ ਖਡੂਰ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਉਮੀਦਵਾਰ ਐਲਾਨੇ

ਭਗਵੰਤ ਮਾਨ ਨੇ ਫਗਵਾੜਾ 'ਚ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ

ਭਗਵੰਤ ਮਾਨ ਨੇ ਫਗਵਾੜਾ 'ਚ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ

ਸਰਵ ਹਿਊਮੈਨੇਟੀ ਸਰਵ ਗੌਡ ਸੰਸਥਾ ਨੇ ਸਿੱਧਵਾਂ ਸਕੂਲ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਅਤੇ ਵਰਦੀਆਂ ਭੇਟ ਕੀਤੀਆਂ

ਸਰਵ ਹਿਊਮੈਨੇਟੀ ਸਰਵ ਗੌਡ ਸੰਸਥਾ ਨੇ ਸਿੱਧਵਾਂ ਸਕੂਲ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਅਤੇ ਵਰਦੀਆਂ ਭੇਟ ਕੀਤੀਆਂ

ਵੱਖ ਵੱਖ ਪਾਰਟੀਆਂ ਛੱਡ ਕੇ ਸੈਂਕੜੇ ਵਿਅਕਤੀ

ਵੱਖ ਵੱਖ ਪਾਰਟੀਆਂ ਛੱਡ ਕੇ ਸੈਂਕੜੇ ਵਿਅਕਤੀ "ਆਪ" ਚ ਹੋਏ ਸ਼ਾਮਿਲ -  ਰਾਏ

ਡੀਬੀਯੂ ਨੂੰ ਡਿਜੀਟਲ ਸਿੱਖਿਆ, ਤਕਨਾਲੋਜੀ ਅਤੇ ਨਵੀਨਤਾਕਾਰੀ ਅੰਤਰਰਾਸ਼ਟਰੀ ਅਭਿਆਸਾਂ ਲਈ ਮਿਲਿਆ ਪੁਰਸਕਾਰ

ਡੀਬੀਯੂ ਨੂੰ ਡਿਜੀਟਲ ਸਿੱਖਿਆ, ਤਕਨਾਲੋਜੀ ਅਤੇ ਨਵੀਨਤਾਕਾਰੀ ਅੰਤਰਰਾਸ਼ਟਰੀ ਅਭਿਆਸਾਂ ਲਈ ਮਿਲਿਆ ਪੁਰਸਕਾਰ

ਸਰਕਾਰੀ ਸਮਾਰਟ ਸਕੂਲ ਸੰਗਤਪੁਰ ਸੋਢੀਆਂ ਦਾ ਬਾਰਵੀਂ ਦਾ ਨਤੀਜਾ ਸੌ ਫੀਸਦੀ ਰਿਹਾ

ਸਰਕਾਰੀ ਸਮਾਰਟ ਸਕੂਲ ਸੰਗਤਪੁਰ ਸੋਢੀਆਂ ਦਾ ਬਾਰਵੀਂ ਦਾ ਨਤੀਜਾ ਸੌ ਫੀਸਦੀ ਰਿਹਾ

ਪੀਰਾਂ ਦੀ ਜਗ੍ਹਾ ਕੋਲ ਸਿਗਰਟ ਪੀਣ ਤੋਂ ਰੋਕਿਆ ਤਾਂ ਨੌਜਵਾਨਾਂ ਨੇ ਵਿਅਕਤੀ ਦਾ ਕਰ'ਤਾ ਕਤਲ

ਪੀਰਾਂ ਦੀ ਜਗ੍ਹਾ ਕੋਲ ਸਿਗਰਟ ਪੀਣ ਤੋਂ ਰੋਕਿਆ ਤਾਂ ਨੌਜਵਾਨਾਂ ਨੇ ਵਿਅਕਤੀ ਦਾ ਕਰ'ਤਾ ਕਤਲ