Friday, May 03, 2024  

ਪੰਜਾਬ

ਪੁਲਿਸ ਪ੍ਰਸ਼ਾਸਨ ਵੱਲੋਂ ਕਿਸਾਨ ਜੱਥੇਬੰਦੀਆਂ ਨਾਲ ਮੀਟਿੰਗ

April 20, 2024

ਮੁੱਲਾਂਪੁਰ ਦਾਖਾ, 20 ਅਪ੍ਰੈਲ
ਸਤਿਨਾਮ ਬੜੈਚ

ਐਸ.ਐਸ.ਪੀ. ਜਗਰਾਉਂ ਨਵਨੀਤ ਸਿੰਘ ਬੈਂਸ ਵੱਲੋਂ ਥਾਣਾ ਦਾਖਾ ਵਿਖੇ ਵੱਖ-ਵੱਖ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਰੂਪ ਬਸੰਤ ਸਿੰਘ ਬੜੈਚ ਸੂਬਾ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ (ਪੰਜਾਬ) ਸਤਿਨਾਮ ਸਿੰਘ ਬੜੈਚ ਸੂਬਾ ਸਕੱਤਰ, ਸੁਖਵਿੰਦਰ ਸਿੰਘ ਹੰਬੜਾ ਬਲਾਕ ਪ੍ਰਧਾਨ ਧਨੇਰ, ਜਸਪ੍ਰੀਤ ਸਿੰਘ ਢੱਟ ਦੁਆਬਾ, ਤੀਰਥ ਸਿੰਘ ਤਲਵੰਡੀ ਉਗਰਾਹਾਂ ਬਲਾਕ ਪ੍ਰਧਾਨ, ਕੁਲਦੀਪ ਸਿੰਘ ਮੋਹੀ ਪ੍ਰਧਾਨ ਕਿਸਾਨ ਮਜਦੂਰ ਸੰਘਰਸ਼ ਕਮੇਟੀ, ਸਰਪੰਚ ਰਣਵੀਰ ਸਿੰਘ, ਹਰਦੀਪ ਸਿੰਘ ਬਲਾਕ ਸਕੱਤਰ ਧਨੇਰ, ਅਮਰੀਕ ਸਿੰਘ ਸਹੌਲੀ, ਸਰਬਜੀਤ ਸਿੰਘ ਗਿੱਲ ਡਕੌਦਾ ਸੁਧਾਰ, ਕ੍ਰਿਪਾਲ ਸਿੰਘ ਟੂਸੇ ਅਤੇ ਜਗਦੀਪ ਸਿੰਘ ਸਹੌਲੀ ਨਾਲ ਇੱਕ ਮੀਟਿੰਗ ਕੀਤੀ ਗਈ। ਇਸ ਮੌਕੇ ਐਸ.ਐਸ.ਪੀ. ਬੈਂਸ ਨੇ ਕਿਸਾਨ ਆਗੂਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਲੋਕ ਸਭਾ ਚੋਣਾ ਦੇ ਮੱਦੇਨਜਰ ਇਲਾਕੇ ਅੰਦਰ ਸ਼ਾਂਤੀ ਬਣਾਈ ਰੱਖਣ। ਉਹਨਾਂ ਕਿਹਾ ਕਿ ਚੋਣਾ ਦੌਰਾਨ ਹਰ ਵਿਅਕਤੀ ਦੀ ਜਾਨ ਮਾਲ ਦੀ ਰਾਖੀ ਕਰਨਾ ਪੁਲਿਸ ਪ੍ਰਸ਼ਾਸਨ ਦਾ ਮੁੱਢਲਾ ਫਰਜ਼ ਹੈ ਅਤੇ ਉਹ ਇਸਨੂੰ ਬਾਖੂਬੀ ਨਿਭਾਉਣਗੇ। ਕਿਸਾਨ ਆਗੂਆਂ ਵੱਲੋਂ ਉਮੀਦਵਾਰਾਂ ਦੇ ਵਿਰੋਧ ਪ੍ਰਦਰਸ਼ਨ ਕਰਨ ਦੇ ਸਵਾਲ 'ਤੇ ਉਹਨਾਂ ਕਿਹਾ ਕਿ ਜੇਕਰ ਕਿਸੇ ਵੀ ਆਗੂ ਨੇ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੂੰ ਕੋਈ ਸਵਾਲ ਪੁੱਛਣਾ ਹੈ ਤਾਂ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ, ਜਿਸਨੂੰ ਜਰੂਰ ਪੂਰਾ ਕੀਤਾ ਜਾਵੇਗਾ। ਕਿਸਾਨ ਆਗੂਆਂ ਵਿਸ਼ਵਾਸ਼ ਦਿਵਾਇਆ ਕਿ ਉਹ ਅਮਨ ਸ਼ਾਂਤੀ ਕਾਇਮ ਰੱਖਣ ਦੇ ਮੁੱਦਈ ਹਨ ਪਰ ਉਮੀਦਵਾਰਾਂ ਨੂੰ ਸਵਾਲ ਪੁੱਛਣਾ ਉਹਨਾ ਦਾ ਨੈਤਿਕ ਅਧਿਕਾਰ ਹੈ। ਇਸ ਮੌਕੇ ਪਰਮਿੰਦਰ ਸਿੰਘ ਐਸ.ਪੀ.ਡੀ), ਡੀ.ਐਸ.ਪੀ. ਦਾਖਾ ਜਤਿੰਦਰਪਾਲ ਸਿੰਘ ਅਤੇ ਸਬ ਇੰਸਪੈਕਟਰ ਮਹਿੰਦਰ ਪਾਲ ਸਿੰਘ ਹਾਜਰ ਸਨ ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਮੈਂ ਇਤਿਹਾਸ ਦੇ ਪੰਨਿਆਂ 'ਤੇ ਆਪਣਾ ਨਾਮ ਮੋਦੀ ਹਿਮਾਇਤੀ ਵਜੋਂ ਨਹੀਂ ਲਿਖਵਾਉਣਾ ਚਾਹੁੰਦਾ- ਪਵਨ ਟੀਨੂੰ

ਮੈਂ ਇਤਿਹਾਸ ਦੇ ਪੰਨਿਆਂ 'ਤੇ ਆਪਣਾ ਨਾਮ ਮੋਦੀ ਹਿਮਾਇਤੀ ਵਜੋਂ ਨਹੀਂ ਲਿਖਵਾਉਣਾ ਚਾਹੁੰਦਾ- ਪਵਨ ਟੀਨੂੰ

ਬਸਪਾ ਨੇ ਲੋਕ ਸਭਾ ਖਡੂਰ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਉਮੀਦਵਾਰ ਐਲਾਨੇ

ਬਸਪਾ ਨੇ ਲੋਕ ਸਭਾ ਖਡੂਰ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਉਮੀਦਵਾਰ ਐਲਾਨੇ

ਭਗਵੰਤ ਮਾਨ ਨੇ ਫਗਵਾੜਾ 'ਚ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ

ਭਗਵੰਤ ਮਾਨ ਨੇ ਫਗਵਾੜਾ 'ਚ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ

ਸਰਵ ਹਿਊਮੈਨੇਟੀ ਸਰਵ ਗੌਡ ਸੰਸਥਾ ਨੇ ਸਿੱਧਵਾਂ ਸਕੂਲ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਅਤੇ ਵਰਦੀਆਂ ਭੇਟ ਕੀਤੀਆਂ

ਸਰਵ ਹਿਊਮੈਨੇਟੀ ਸਰਵ ਗੌਡ ਸੰਸਥਾ ਨੇ ਸਿੱਧਵਾਂ ਸਕੂਲ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਅਤੇ ਵਰਦੀਆਂ ਭੇਟ ਕੀਤੀਆਂ

ਵੱਖ ਵੱਖ ਪਾਰਟੀਆਂ ਛੱਡ ਕੇ ਸੈਂਕੜੇ ਵਿਅਕਤੀ

ਵੱਖ ਵੱਖ ਪਾਰਟੀਆਂ ਛੱਡ ਕੇ ਸੈਂਕੜੇ ਵਿਅਕਤੀ "ਆਪ" ਚ ਹੋਏ ਸ਼ਾਮਿਲ -  ਰਾਏ

ਡੀਬੀਯੂ ਨੂੰ ਡਿਜੀਟਲ ਸਿੱਖਿਆ, ਤਕਨਾਲੋਜੀ ਅਤੇ ਨਵੀਨਤਾਕਾਰੀ ਅੰਤਰਰਾਸ਼ਟਰੀ ਅਭਿਆਸਾਂ ਲਈ ਮਿਲਿਆ ਪੁਰਸਕਾਰ

ਡੀਬੀਯੂ ਨੂੰ ਡਿਜੀਟਲ ਸਿੱਖਿਆ, ਤਕਨਾਲੋਜੀ ਅਤੇ ਨਵੀਨਤਾਕਾਰੀ ਅੰਤਰਰਾਸ਼ਟਰੀ ਅਭਿਆਸਾਂ ਲਈ ਮਿਲਿਆ ਪੁਰਸਕਾਰ

ਸਰਕਾਰੀ ਸਮਾਰਟ ਸਕੂਲ ਸੰਗਤਪੁਰ ਸੋਢੀਆਂ ਦਾ ਬਾਰਵੀਂ ਦਾ ਨਤੀਜਾ ਸੌ ਫੀਸਦੀ ਰਿਹਾ

ਸਰਕਾਰੀ ਸਮਾਰਟ ਸਕੂਲ ਸੰਗਤਪੁਰ ਸੋਢੀਆਂ ਦਾ ਬਾਰਵੀਂ ਦਾ ਨਤੀਜਾ ਸੌ ਫੀਸਦੀ ਰਿਹਾ

ਪੀਰਾਂ ਦੀ ਜਗ੍ਹਾ ਕੋਲ ਸਿਗਰਟ ਪੀਣ ਤੋਂ ਰੋਕਿਆ ਤਾਂ ਨੌਜਵਾਨਾਂ ਨੇ ਵਿਅਕਤੀ ਦਾ ਕਰ'ਤਾ ਕਤਲ

ਪੀਰਾਂ ਦੀ ਜਗ੍ਹਾ ਕੋਲ ਸਿਗਰਟ ਪੀਣ ਤੋਂ ਰੋਕਿਆ ਤਾਂ ਨੌਜਵਾਨਾਂ ਨੇ ਵਿਅਕਤੀ ਦਾ ਕਰ'ਤਾ ਕਤਲ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦਾ ਦੌਰਾ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦਾ ਦੌਰਾ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਲੋਂ ਕਰਵਾਇਆ ਗਿਆ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਲੋਂ ਕਰਵਾਇਆ ਗਿਆ"ਭੋਜਨ-ਗ੍ਰਹਿ-ਸਿਹਤ" ਵੈਬੀਨਾਰ