Saturday, May 25, 2024  

ਕੌਮੀ

ਕਾਂਗਰਸ ਤੁਹਾਡੇ ਮੰਗਲਸੂਤਰ ਵੀ ਖੋਹ ਲਵੇਗੀ : ਪ੍ਰਧਾਨ ਮੰਤਰੀ ਮੋਦੀ

April 22, 2024

ਕਿਹਾ, ਤੁਹਾਡੀ ਦੌਲਤ ਉਨ੍ਹਾਂ ਨੂੰ ਦਿੱਤੀ ਜਾਵੇਗੀ, ਜਿਨ੍ਹਾਂ ਦੇ ਬੱਚੇ ਜ਼ਿਆਦਾ ਹਨ

ਏਜੰਸੀਆਂ
ਅਲੀਗੜ੍ਹ/22 ਅਪ੍ਰੈਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸਥਾਨ ਦੇ ਬਾਂਸਵਾੜਾ ਤੋਂ ਬਾਅਦ ਸੋਮਵਾਰ ਨੂੰ ਉਤਰ ਪ੍ਰਦੇਸ਼ ਦੇ ਅਲੀਗੜ੍ਹ ’ਚ ਕਾਂਗਰਸ ਨੂੰ ਲੈ ਕੇ ਇੱਕ ਵਾਰ ਮੁੜ ਵਿਵਾਦਤ ਬਿਆਨ ਦਿੱਤਾ ਹੈ।
ਪ੍ਰਧਾਨ ਮੰਤਰੀ ਨੇ ਦੋਸ਼ ਲਾਇਆ ਵਿਰੋਧੀ ਦਲ ਦੀ ਨਜ਼ਰ ਭਾਰਤੀਆਂ ਦੀ ਜਾਇਦਾਦ ’ਤੇ ਹੈ। ਉਹ ਇਸ ਨੂੰ ਲੁੱਟਣਾ ਚਾਹੁੰਦੀ ਹੈ। ਜੇਕਰ ਕਾਂਗਰਸ ਸੱਤਾ ’ਚ ਆਈ ਤਾਂ ਇਹ ਤੁਹਾਡੇ ਮੰਗਲਸੂਤਰ, ਘਰ, ਗੱਡੀਆਂ ਤੇ ਸੋਨਾ ਵੀ ਖੋਹ ਲਵੇਗੀ।
ਪ੍ਰਧਾਨ ਮੰਤਰੀ ਮੋਦੀ ਅਲੀਗੜ੍ਹ ਸੀਟ ਤੋਂ ਭਾਜਪਾ ਦੇ ਉਮੀਦਵਾਰ ਸਤੀਸ਼ ਗੌਤਮ ਅਤੇ ਹਾਥਰਸ ਤੋਂ ਅਨੂਪ ਵਾਲਮੀਕਿ ਦੇ ਸਮਰਥਨ ’ਚ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਪੀਐਮ ਮੋਦੀ ਨੇ ਕਿਹਾ ਕਿ ‘ਇੰਡੀਆ’ ਗੱਠਜੋੜ ਦੇ ਮੈਂਬਰਾਂ ਨੇ ਭਵਿੱਖਬਾਣੀ ਲਈ ਸਾਰੀਆਂ ਉਮੀਦਾਂ ਖੋਹ ਦਿੱਤੀਆਂ ਹਨ। ਉਨ੍ਹਾਂ ਕਿਹਾ, ‘ਉਹ ਸਵਾਲ ਕਰਦੇ ਹਨ ਕਿ ਮੋਦੀ ਵਿਕਸਤ ਭਾਰਤ ਦੀ ਗੱਲ ਕਿਉਂ ਕਰਦੇ ਹਨ, ਉਹ ਭਾਰਤ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣ ਦੀ ਗੱਲ ਕਿਉਂ ਕਰਦੇ ਹਨ? ਇਹ ਲੋਕ ਆਪਣੇ ਪਰਿਵਾਰ ਅਤੇ ਸੱਤਾ ਦੇ ਲਾਲਚ ਤੋਂ ਇਲਾਵਾ ਕੁਝ ਨਹੀਂ ਕਰਦੇ, ਇਹ ਲੋਕਾਂ ਨੂੰ ਧੋਖਾ ਦਿੰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, ਮੈਂ ਦੇਸ਼ ਨੂੰ ਕਾਂਗਰਸ ਦੇ ਮੈਨੀਫੈਸਟੋ ਤੋਂ ਜਾਣੂ ਕਰਵਾਉਣਾ ਚਾਹੁੰਦਾ ਹਾਂ। ਕਾਂਗਰਸ ਅਤੇ ‘ਇੰਡੀਆ’ ਗੱਠਜੋੜ ਦੀ ਨਜ਼ਰ ਹੁਣ ਤੁਹਾਡੀ ਜਾਇਦਾਦ ’ਤੇ ਹੈ। ਉਨ੍ਹਾਂ ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਜ਼ਿਕਰ ਕਰਦਿਆਂ ਕਿਹਾ, ‘ਕਾਂਗਰਸ ਦੇ ਯੁਵਰਾਜ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਦੀ ਸਰਕਾਰ ਬਣੀ ਤਾਂ ਉਹ ਇਸ ਦੀ ਜਾਂਚ ਕਰਵਾਉਣਗੇ ਕਿ ਕੌਣ ਕਿੰਨਾ ਕਮਾਉਂਦਾ ਹੈ, ਕਿੰਨੀ ਜਾਇਦਾਦ ਦਾ ਮਾਲਕ ਹੈ ਅਤੇ ਕਿੰਨੇ ਮਕਾਨਾਂ ਦਾ ਮਾਲਕ ਹੈ। ਉਹ ਇਹ ਵੀ ਕਹਿੰਦੇ ਹਨ ਕਿ ਸਰਕਾਰ ਇਸ ਦਾ ਕੰਟਰੋਲ ਲਵੇਗੀ।’ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘ਇੰਡੀਆ’ ਗੱਠਜੋੜ ਦੀ ਨਜ਼ਰ ਤੁਹਾਡੀ ਜਾਇਦਾਦ ’ਤੇ ਹੈ, ਨੌਕਰੀ ਪੇਸ਼ੇ ਵਾਲਿਆਂ ਨੇ ਆਪਣੇ ਬੱਚਿਆਂ ਦੇ ਭਵਿੱਖ ਲਈ ਜੋ ਐਫਡੀ ਕਰਵਾਈ ਹੈ, ਇਹ ਲੋਕ ਇਸ ਦੀ ਜਾਂਚ ਕਰਵਾਉਣ ਦੀ ਗੱਲ ਕਰ ਰਹੇ ਹਨ। ਕਾਂਗਰਸ ਇਸ ਦਾ ਸਰਵੇ ਕਰਵਾਏਗੀ, ਫ਼ਿਰ ਸਰਕਾਰ ਦੇ ਨਾਮ ’ਤੇ ਕਬਜ਼ਾ ਕਰੇਗੀ। ਇਹ ਤੁਹਾਡੀ ਜਾਇਦਾਦ ਨੂੰ ਖੋਹ ਕੇ ਵੰਡਣ ਦੀ ਗੱਲ ਕਰ ਰਹੇ ਹਨ। ਕਾਂਗਰਸ ਇੱਥੋਂ ਤੱਕ ਜਾਵੇਗੀ, ਜਿੱਥੇ ਤੁਹਾਡੇ ਜ਼ੱਦੀ ਘਰ ਹਨ ਤੇ ਇਹ ਇਨ੍ਹਾਂ ਘਰਾਂ ਨੂੰ ਦੋ ਘਰ ਦੱਸ ਕੇ ਖੋਹ ਲਵੇਗੀ।
ਪ੍ਰਧਾਨ ਮੰਤਰੀ ਨੇ ਕਿਹਾ, ‘ਪਿਛਲੀ ਵਾਰ ਜਦੋਂ ਮੈਂ ਅਲੀਗੜ੍ਹ ਆਇਆ ਸੀ, ਉਦੋਂ ਬੇਨਤੀ ਕੀਤੀ ਸੀ ਕਿ ਸਪਾ ਅਤੇ ਕਾਂਗਰਸ ਦੇ ਪਰਿਵਾਰਵਾਦ ਤੇ ਭ੍ਰਿਸ਼ਟਾਚਾਰ ਦੀ ਫੈਕਟਰੀ ’ਤੇ ਤਾਲਾ ਲਗਾ ਦਿਉ। ਤੁਸੀਂ ਅਜਿਹਾ ਮਜ਼ਬੂਤ ਤਾਲਾ ਲਗਾਇਆ ਕਿ ਦੋਵੇਂ ਸਾਹਿਜ਼ਾਦਿਆਂ ਨੂੰ ਅੱਜ ਇਸ ਦੀ ਚਾਬੀ ਨਹੀਂ ਮਿਲ ਰਹੀ।
ਇਸੇ ਦਰਮਿਆਨ ਕਾਂਗਰਸੀ ਨੇਤਾ ਅਭਿਸ਼ੇਕ ਮਨੂਸਿੰਘਵੀ ਸਣੇ ਇੱਕ ਵਫ਼ਦ ਨੇ ਬਾਂਸਬਾੜਾ ’ਚ ਦਿੱਤੇ ਗਏ ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਨੂੰ ਲੈ ਕੇ ਚੋਣ ਕਮਿਸ਼ਨ ਸ਼ਿਕਾਇਤ ਦਰਜ ਕਰਵਾਈ ਹੈ। ਵਫ਼ਦ ਨੇ ਕੁੱਲ 17 ਸ਼ਿਕਾਇਤਾਂ ਦਰਜ ਕਰਵਾਈਆਂ ਹਨ, ਜੋ ਗੰਭੀਰ ਹਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਲੋਕ ਸਭਾ ਚੋਣਾਂ -2024 : 6ਵੇਂ ਗੇੜ ’ਚ 58 ਸੀਟਾਂ ’ਤੇ ਅੱਜ ਪੈਣਗੀਆਂ ਵੋਟਾਂ

ਲੋਕ ਸਭਾ ਚੋਣਾਂ -2024 : 6ਵੇਂ ਗੇੜ ’ਚ 58 ਸੀਟਾਂ ’ਤੇ ਅੱਜ ਪੈਣਗੀਆਂ ਵੋਟਾਂ

ਐਤਵਾਰ ਅੱਧੀ ਰਾਤ ਨੂੰ ਬੰਗਾਲ ਦੇ ਤੱਟ ਨਾਲ ਟਕਰਾਉਣ ਦੀ ਸੰਭਾਵਨਾ: IMD

ਐਤਵਾਰ ਅੱਧੀ ਰਾਤ ਨੂੰ ਬੰਗਾਲ ਦੇ ਤੱਟ ਨਾਲ ਟਕਰਾਉਣ ਦੀ ਸੰਭਾਵਨਾ: IMD

ਨਕਾਰਾਤਮਕ ਗਲੋਬਲ ਸੰਕੇਤਾਂ ਦੇ ਵਿਚਕਾਰ ਸੈਂਸੈਕਸ ਫਲੈਟ

ਨਕਾਰਾਤਮਕ ਗਲੋਬਲ ਸੰਕੇਤਾਂ ਦੇ ਵਿਚਕਾਰ ਸੈਂਸੈਕਸ ਫਲੈਟ

ਸੰਵਿਧਾਨ ਬਦਲਣ ਦਾ ਸੁਪਨਾ ਨਾ ਦੇਖੇ ਭਾਜਪਾ : ਰਾਹੁਲ

ਸੰਵਿਧਾਨ ਬਦਲਣ ਦਾ ਸੁਪਨਾ ਨਾ ਦੇਖੇ ਭਾਜਪਾ : ਰਾਹੁਲ

16 ਸਾਲਾ ਭਾਰਤੀ ਨੇ ਮਾਊਂਟ ਐਵਰੈਸਟ ਸਰ ਕੀਤਾ, ਅੰਟਾਰਕਟਿਕਾ ਦੇ ਵਿਨਸਨ ਮੈਸਿਫ ਨੂੰ ਜਿੱਤਣ ਦੀ ਨਜ਼ਰ ਰੱਖੀ

16 ਸਾਲਾ ਭਾਰਤੀ ਨੇ ਮਾਊਂਟ ਐਵਰੈਸਟ ਸਰ ਕੀਤਾ, ਅੰਟਾਰਕਟਿਕਾ ਦੇ ਵਿਨਸਨ ਮੈਸਿਫ ਨੂੰ ਜਿੱਤਣ ਦੀ ਨਜ਼ਰ ਰੱਖੀ

ਨਿਫਟੀ ਸਭ ਤੋਂ ਉੱਚੇ ਪੱਧਰ 'ਤੇ, ਸੈਂਸੈਕਸ 750 ਅੰਕਾਂ ਤੋਂ ਉੱਪਰ ਛਾਲ ਮਾਰਦਾ

ਨਿਫਟੀ ਸਭ ਤੋਂ ਉੱਚੇ ਪੱਧਰ 'ਤੇ, ਸੈਂਸੈਕਸ 750 ਅੰਕਾਂ ਤੋਂ ਉੱਪਰ ਛਾਲ ਮਾਰਦਾ

ਸਪਾਟ ਖੁੱਲ੍ਹਣ ਤੋਂ ਬਾਅਦ ਸੈਂਸੈਕਸ 251 ਅੰਕਾਂ ਦੀ ਛਾਲ ਮਾਰ ਗਿਆ

ਸਪਾਟ ਖੁੱਲ੍ਹਣ ਤੋਂ ਬਾਅਦ ਸੈਂਸੈਕਸ 251 ਅੰਕਾਂ ਦੀ ਛਾਲ ਮਾਰ ਗਿਆ

ਜੰਮੂ-ਕਸ਼ਮੀਰ ਦੇ ਪੁੰਛ ਵਿੱਚ ਡੀਜੀਪੀ, 16 ਕੋਰ ਦੇ ਮੁਖੀ ਦੀ ਸਹਿ-ਪ੍ਰਧਾਨ ਸੰਯੁਕਤ ਸੁਰੱਖਿਆ ਸਮੀਖਿਆ ਮੀਟਿੰਗ

ਜੰਮੂ-ਕਸ਼ਮੀਰ ਦੇ ਪੁੰਛ ਵਿੱਚ ਡੀਜੀਪੀ, 16 ਕੋਰ ਦੇ ਮੁਖੀ ਦੀ ਸਹਿ-ਪ੍ਰਧਾਨ ਸੰਯੁਕਤ ਸੁਰੱਖਿਆ ਸਮੀਖਿਆ ਮੀਟਿੰਗ

ਸੈਂਸੈਕਸ, ਨਿਫਟੀ ਵਪਾਰਕ ਫਲੈਟ; ਮਿਡਕੈਪ ਇੰਡੈਕਸ 300 ਅੰਕਾਂ ਤੋਂ ਜ਼ਿਆਦਾ ਫਿਸਲਿਆ

ਸੈਂਸੈਕਸ, ਨਿਫਟੀ ਵਪਾਰਕ ਫਲੈਟ; ਮਿਡਕੈਪ ਇੰਡੈਕਸ 300 ਅੰਕਾਂ ਤੋਂ ਜ਼ਿਆਦਾ ਫਿਸਲਿਆ

ਰਾਜੀਵ ਗਾਂਧੀ ਦੀ 33ਵੀਂ ਬਰਸੀ ਮੌੌਕੇ ਖੜਗੇ, ਸੋਨੀਆ, ਰਾਹੁਲ,ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਵੱਲੋਂ ਸ਼ਰਧਾਂਜਲੀਆਂ ਭੇਟ

ਰਾਜੀਵ ਗਾਂਧੀ ਦੀ 33ਵੀਂ ਬਰਸੀ ਮੌੌਕੇ ਖੜਗੇ, ਸੋਨੀਆ, ਰਾਹੁਲ,ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਵੱਲੋਂ ਸ਼ਰਧਾਂਜਲੀਆਂ ਭੇਟ