Thursday, May 30, 2024  

ਕੌਮੀ

ਜਬਰ-ਜਨਾਹ ਦੀ ਸ਼ਿਕਾਰ 14 ਸਾਲਾ ਲੜਕੀ ਨੂੰ 30 ਹਫ਼ਤੇ ਦਾ ਹਮਲ ਗਿਰਾਉਣ ਦੀ ਸੁਪਰੀਮ ਕੋਰਟ ਨੇ ਦਿੱਤੀ ਇਜਾਜ਼ਤ

April 22, 2024

ਏਜੰਸੀਆਂ
ਨਵੀਂ ਦਿੱਲੀ/22 ਅਪ੍ਰੈਲ : ਸੁਪਰੀਮ ਕੋਰਟ ਨੇ ਅਸਾਧਾਰਣ ਹਲਾਤਾਂ ਅਤੇ ਸਬੰਧਤ ਮੈਡੀਕਲ ਰਿਪੋਰਟਾਂ ਨੂੰ ਮੁੱਖ ਰੱਖਦਿਆਂ ਇੱਕ 14 ਸਾਲ ਦੀ ਜਬਰ-ਜ਼ਨਾਹ ਪੀੜਤਾ ਨੂੰ ਉਸ ਦੇ 30 ਹਫ਼ਤਿਆਂ ਦੇ ਗਰਭ ਨੂੰ ਖ਼ਤਮ ਕਰਨ ਦੀ ਇਜਾਜ਼ਤ ਦੇ ਦਿੱਤੀ।
ਚੀਫ਼ ਜਸਟਿਸ ਡੀ. ਵਾਈ ਚੰਦਰਚੂੜ ਅਤੇ ਜਸਟਿਸ ਜੇ. ਬੀ. ਪਾਰਦੀਵਾਲਾ ਦੀ ਬੈਂਚ ਨੇ ਪੀੜਤਾ ਵੱਲੋਂ ਉਸ ਦੀ ਮਾਂ ਵੱਲੋਂ ਦਾਇਰ ਅਰਜ਼ੀ ’ਤੇ ਵਿਚਾਰ ਕਰਨ ਮਗਰੋਂ ਸੰਵਿਧਾਨ ਦੀ ਧਾਰਾ-142 ਤਹਿਤ ਪੂਰਨ ਨਿਆਂ ਕਰਨ ਦੀ ਆਪਣੀ ਸ਼ਕਤੀ ਦਾ ਇਸਤੇਮਾਲ ਕਰਦਿਆਂ ਇਹ ਆਦੇਸ਼ ਪਾਸ ਕੀਤਾ। ਅਦਾਲਤ ਨੇ ਬੰਬੇ ਹਾਈ ਕੋਰਟ ਦੇ 4 ਅਪ੍ਰੈਲ 2024 ਦੇ ਉਸ ਆਦੇਸ਼ ਨੂੰ ਰੱਦ ਕਰ ਦਿੱਤਾ, ਜਿਸ ’ਚ ਮੈਡੀਕਲ ਰਾਹੀਂ ਗਰਭਪਾਤ ਕਰਵਾਉਣ ਦੀ ਪੀੜਤਾ ਦੀ ਪਟੀਸ਼ਨ ਖਾਰਜ਼ ਕਰ ਦਿੱਤੀ ਸੀ। ਬੈਂਚ ਨੇ ਆਪਣਾ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਮੈਡੀਕਲ ਬੋਰਡ ਨੇ ਸਪੱਸ਼ਟ ਰੂਪ ਤੋਂ ਕਿਹਾ ਹੈ ਕਿ ਗਰਭ ਅਵਸਥਾ ਤੋਂ ਉਸ ਨਾਬਾਲਗ ਦੇ ਮਾਨਸਿਕ ਅਤੇ ਸਰੀਰਕ ਸਿਹਤ ’ਤੇ ਅਸਰ ਪੈ ਸਕਦਾ ਹੈ। ਬੈਂਚ ਨੇ ਆਪਣਾ ਆਦੇਸ਼ ਜਾਰੀ ਕਰਨ ਲਈ 19 ਅਪ੍ਰੈਲ ਨੂੰ ਇਸ ਅਦਾਲਤ ਦੇ ਨਿਰਦੇਸ਼ ’ਤੇ ਮੁੰਬਈ ਦੇ ਸਾਇਨ ਹਸਪਤਾਲ ਵੱਲੋਂ ਗਠਿਤ ਮੈਡੀਕਲ ਬੋਰਡ ਦੀ ਰਿਪੋਰਟ ’ਤੇ ਭਰੋਸਾ ਕੀਤਾ। ਸੁਪਰੀਮ ਕੋਰਟ ਨੇ ਸਾਇਨ ਹਸਪਤਾਲ ਨੂੰ ਨਿਰਦੇਸ਼ ਦਿੱਤਾ ਕਿ ਉਹ ਨਾਬਾਲਗ ਦੇ ਗਰਭਪਾਤ ਕਰਾਉਣ ਦੀ ਡਾਕਟਰਾਂ ਦੀ ਟੀਮ ਗਠਿਤ ਕਰੇ।
ਅਦਾਲਤ ਨੇ ਆਪਣੇ ਆਦੇਸ਼ ਵਿਚ ਇਹ ਵੀ ਕਿਹਾ ਕਿ ਮਾਮਲੇ ਵਿਚ ਐਫ਼ਆਈਆਰ ‘ਮੈਡੀਕਲ ਟਰਮੀਨੇਸ਼ਨ ਆਫ਼ ਪ੍ਰੈਗਨੈਂਸੀ ਐਕਟ’ ਤਹਿਤ ਨਿਰਧਾਰਤ 24 ਹਫ਼ਤਿਆਂ ਦੀ ਮਿਆਦ ਤੋਂ ਬਾਅਦ ਦਰਜ ਕੀਤੀ ਗਈ ਸੀ। ਨਾਬਾਲਗ ਕੁੜੀ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ ਅਤੇ ਬਾਅਦ ਵਿਚ ਉਹ ਗਰਭਵਤੀ ਹੋ ਗਈ ਸੀ, ਇਸ ਸਬੰਧ ਵਿਚ 20 ਮਾਰਚ ਨੂੰ ਨਵੀਂ ਮੁੰਬਈ ਵਿਚ ਐਫ਼ਆਈਆਰ ਵੀ ਦਰਜ ਕਰਵਾਈ ਗਈ ਸੀ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਗਲੋਬਲ ਸੰਕੇਤਾਂ ਦੇ ਵਿਚਕਾਰ ਸੈਂਸੈਕਸ 314 ਅੰਕ ਡਿੱਗ ਗਿਆ

ਗਲੋਬਲ ਸੰਕੇਤਾਂ ਦੇ ਵਿਚਕਾਰ ਸੈਂਸੈਕਸ 314 ਅੰਕ ਡਿੱਗ ਗਿਆ

ਉਦਯੋਗ ਨੇ ਫਿਨਟੈਕ ਸੈਕਟਰ ਨੂੰ ਉਤਸ਼ਾਹਿਤ ਕਰਨ ਲਈ ਆਰਬੀਆਈ ਦੀਆਂ 3 ਨਵੀਆਂ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ

ਉਦਯੋਗ ਨੇ ਫਿਨਟੈਕ ਸੈਕਟਰ ਨੂੰ ਉਤਸ਼ਾਹਿਤ ਕਰਨ ਲਈ ਆਰਬੀਆਈ ਦੀਆਂ 3 ਨਵੀਆਂ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ

ਨਕਾਰਾਤਮਕ ਗਲੋਬਲ ਸੰਕੇਤਾਂ 'ਤੇ ਸੈਂਸੈਕਸ, ਨਿਫਟੀ ਵਪਾਰ ਵਿੱਚ ਗਿਰਾਵਟ

ਨਕਾਰਾਤਮਕ ਗਲੋਬਲ ਸੰਕੇਤਾਂ 'ਤੇ ਸੈਂਸੈਕਸ, ਨਿਫਟੀ ਵਪਾਰ ਵਿੱਚ ਗਿਰਾਵਟ

80 ਪ੍ਰਤੀਸ਼ਤ ਭਾਰਤੀ ਰੁਜ਼ਗਾਰਦਾਤਾ ਮੰਨਦੇ ਹਨ ਕਿ ਤਕਨੀਕ ਨੇ ਲਚਕਤਾ ਨੂੰ ਜੋੜਿਆ, ਲਿੰਗ ਸਮਾਨਤਾ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕੀਤੀ

80 ਪ੍ਰਤੀਸ਼ਤ ਭਾਰਤੀ ਰੁਜ਼ਗਾਰਦਾਤਾ ਮੰਨਦੇ ਹਨ ਕਿ ਤਕਨੀਕ ਨੇ ਲਚਕਤਾ ਨੂੰ ਜੋੜਿਆ, ਲਿੰਗ ਸਮਾਨਤਾ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕੀਤੀ

ਮਿਜ਼ੋਰਮ 'ਚ ਭਾਰੀ ਮੀਂਹ ਦੌਰਾਨ ਪੱਥਰ ਦੀ ਖੱਡ ਡਿੱਗਣ ਕਾਰਨ 12 ਲੋਕਾਂ ਦੀ ਮੌਤ, ਕਈ ਲਾਪਤਾ

ਮਿਜ਼ੋਰਮ 'ਚ ਭਾਰੀ ਮੀਂਹ ਦੌਰਾਨ ਪੱਥਰ ਦੀ ਖੱਡ ਡਿੱਗਣ ਕਾਰਨ 12 ਲੋਕਾਂ ਦੀ ਮੌਤ, ਕਈ ਲਾਪਤਾ

ਦਿੱਲੀ ਹਵਾਈ ਅੱਡੇ 'ਤੇ ਇੰਡੀਗੋ ਦੀ ਉਡਾਣ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਝੂਠੀ ਨਿਕਲੀ

ਦਿੱਲੀ ਹਵਾਈ ਅੱਡੇ 'ਤੇ ਇੰਡੀਗੋ ਦੀ ਉਡਾਣ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਝੂਠੀ ਨਿਕਲੀ

ਸੈਂਸੈਕਸ, ਨਿਫਟੀ ਵਪਾਰ ਫਲੈਟ; ਫਾਰਮਾ ਸਟਾਕ ਚਮਕ ਰਹੇ

ਸੈਂਸੈਕਸ, ਨਿਫਟੀ ਵਪਾਰ ਫਲੈਟ; ਫਾਰਮਾ ਸਟਾਕ ਚਮਕ ਰਹੇ

ਡੀਆਰਡੀਓ ਦੇ ਮੁਖੀ ਡਾ. ਸਮੀਰ ਵੀ ਕਾਮਤ ਦੇ ਕਾਰਜਕਾਲ ’ਚ ਇੱਕ ਸਾਲ ਦਾ ਵਾਧਾ

ਡੀਆਰਡੀਓ ਦੇ ਮੁਖੀ ਡਾ. ਸਮੀਰ ਵੀ ਕਾਮਤ ਦੇ ਕਾਰਜਕਾਲ ’ਚ ਇੱਕ ਸਾਲ ਦਾ ਵਾਧਾ

ਪੱਛਮੀ ਬੰਗਾਲ : ਚੱਕਰਵਾਤੀ ਤੂਫ਼ਾਨ ‘ਰੇਮਲ’ ਤੱਟ ਨਾਲ ਟਕਰਾਇਆ, 4 ਮੌਤਾਂ

ਪੱਛਮੀ ਬੰਗਾਲ : ਚੱਕਰਵਾਤੀ ਤੂਫ਼ਾਨ ‘ਰੇਮਲ’ ਤੱਟ ਨਾਲ ਟਕਰਾਇਆ, 4 ਮੌਤਾਂ

ਕੁਦਰਤੀ ਸਿੰਚਾਈ ’ਤੇ ਨਿਰਭਰ ਖੇਤਰਾਂ ’ਚ ਇਸ ਮਾਨਸੂਨ ਦੌਰਾਨ ਆਮ ਨਾਲੋਂ ਵੱਧ ਰਹੇਗੀ ਬਾਰਿਸ਼ : ਮੌਸਮ ਵਿਭਾਗ

ਕੁਦਰਤੀ ਸਿੰਚਾਈ ’ਤੇ ਨਿਰਭਰ ਖੇਤਰਾਂ ’ਚ ਇਸ ਮਾਨਸੂਨ ਦੌਰਾਨ ਆਮ ਨਾਲੋਂ ਵੱਧ ਰਹੇਗੀ ਬਾਰਿਸ਼ : ਮੌਸਮ ਵਿਭਾਗ