Saturday, July 27, 2024  

ਕੌਮਾਂਤਰੀ

ਅਮਰੀਕਾ : ਸੜਕ ਹਾਦਸੇ ’ਚ 2 ਭਾਰਤੀ ਵਿਦਿਆਰਥੀਆਂ ਦੀ ਮੌਤ

April 22, 2024

ਏਜੰਸੀਆਂ
ਹੈਦਰਾਬਾਦ/22 ਅਪ੍ਰੈਲ : ਅਮਰੀਕਾ ਵਿੱਚ ਪੜ੍ਹ ਰਹੇ ਤੇਲੰਗਾਨਾ ਦੇ 2 ਵਿਦਿਆਰਥੀਆਂ ਦੀ ਅਮਰੀਕੀ ਸੂਬੇ ਐਰੀਜ਼ੋਨਾ ਵਿੱਚ ਸੜਕ ਹਾਦਸੇ ਵਿੱਚ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚੀ ਸੂਚਨਾ ਦੇ ਮੁਤਾਬਕ ਸ਼ਨੀਵਾਰ ਰਾਤ (ਸਥਾਨਕ ਸਮੇਂ ਮੁਤਾਬਕ) ਪੀਓਰੀਆ ਵਿੱਚ ਨਿਵੇਸ਼ ਮੱਕਾ ਅਤੇ ਗੌਤਮ ਕੁਮਾਰ ਪਾਰਸੀ (ਦੋਵਾਂ ਦੀ 19 ਸਾਲ) ਦੀ ਕਾਰ, ਇੱਕ ਹੋਰ ਕਾਰ ਨਾਲ ਟਕਰਾ ਗਈ, ਜਿਸ ਨਾਲ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਨਿਵੇਸ਼ ਕਰੀਮਨਗਰ ਜ਼ਿਲ੍ਹੇ ਦੇ ਹੁਜ਼ੁਰਾਬਾਦ ਸ਼ਹਿਰ ਦਾ ਰਹਿਣ ਵਾਲਾ ਸੀ, ਜਦਕਿ ਗੌਤਮ ਕੁਮਾਰ ਜਨਗਾਂਵ ਜ਼ਿਲ੍ਹੇ ਦੇ ਸਟੇਸ਼ਨ ਘਨਪੁਰ ਦਾ ਰਹਿਣ ਵਾਲਾ ਸੀ। ਦੋਵੇਂ ਐਰੀਜ਼ੋਨਾ ਸਟੇਟ ਯੂਨੀਵਰਸਿਟੀ ’ਚ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਸਨ। ਦੋਵੇਂ ਯੂਨੀਵਰਸਿਟੀ ਤੋਂ ਆਪਣੇ ਦੋਸਤਾਂ ਨਾਲ ਘਰ ਪਰਤ ਰਹੇ ਸਨ ਕਿ ਸਾਹਮਣੇ ਤੋਂ ਆ ਰਹੀ ਕਾਰ ਨੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਨਿਵੇਸ਼ ਅਤੇ ਗੌਤਮ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦੋਵਾਂ ਕਾਰਾਂ ਦੇ ਡਰਾਈਵਰ ਜ਼ਖ਼ਮੀ ਹੋ ਗਏ। ਨਿਵੇਸ਼ ਡਾਕਟਰ ਜੋੜੇ ਨਵੀਨ ਅਤੇ ਸਵਾਤੀ ਦਾ ਪੁੱਤਰ ਹੈ। ਦੋਵਾਂ ਵਿਦਿਆਰਥੀਆਂ ਦੇ ਪਰਿਵਾਰ ਵਾਲਿਆਂ ਨੇ ਭਾਰਤ ਸਰਕਾਰ ਤੋਂ ਮ੍ਰਿਤਕ ਦੇਹਾਂ ਨੂੰ ਘਰ ਲਿਆਉਣ ਲਈ ਮਦਦ ਦੀ ਅਪੀਲ ਕੀਤੀ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਫਿਲੀਪੀਨਜ਼ ਨੇ ਡੁੱਬੇ ਟੈਂਕਰ ਤੋਂ 'ਘੱਟੋ ਘੱਟ' ਤੇਲ ਲੀਕ ਹੋਣ ਦਾ ਪਤਾ ਲਗਾਇਆ

ਫਿਲੀਪੀਨਜ਼ ਨੇ ਡੁੱਬੇ ਟੈਂਕਰ ਤੋਂ 'ਘੱਟੋ ਘੱਟ' ਤੇਲ ਲੀਕ ਹੋਣ ਦਾ ਪਤਾ ਲਗਾਇਆ

ਚੀਨ: ਹੇਨਾਨ ਵਿੱਚ ਉਦਯੋਗਿਕ ਪਾਰਕ ਵਿੱਚ ਧਮਾਕੇ ਵਿੱਚ 5 ਦੀ ਮੌਤ, 14 ਜ਼ਖਮੀ

ਚੀਨ: ਹੇਨਾਨ ਵਿੱਚ ਉਦਯੋਗਿਕ ਪਾਰਕ ਵਿੱਚ ਧਮਾਕੇ ਵਿੱਚ 5 ਦੀ ਮੌਤ, 14 ਜ਼ਖਮੀ

ਟਾਈਫੂਨ ਗੇਮੀ ਨੇ ਚੀਨ 'ਚ ਭਾਰੀ ਬਾਰਿਸ਼ ਲਿਆਂਦੀ, 27,000 ਤੋਂ ਵੱਧ ਲੋਕ ਤਬਦੀਲ

ਟਾਈਫੂਨ ਗੇਮੀ ਨੇ ਚੀਨ 'ਚ ਭਾਰੀ ਬਾਰਿਸ਼ ਲਿਆਂਦੀ, 27,000 ਤੋਂ ਵੱਧ ਲੋਕ ਤਬਦੀਲ

ਜੀ-20 ਨਿਰਪੱਖ ਗਲੋਬਲ ਟੈਕਸ ਪ੍ਰਣਾਲੀ ਦੀ ਮੰਗ ਕਰਦਾ

ਜੀ-20 ਨਿਰਪੱਖ ਗਲੋਬਲ ਟੈਕਸ ਪ੍ਰਣਾਲੀ ਦੀ ਮੰਗ ਕਰਦਾ

ਰੂਸ ਵਿੱਚ ਬੰਨ੍ਹ ਫਟਣ ਨਾਲ 200 ਤੋਂ ਵੱਧ ਪ੍ਰਭਾਵਿਤ

ਰੂਸ ਵਿੱਚ ਬੰਨ੍ਹ ਫਟਣ ਨਾਲ 200 ਤੋਂ ਵੱਧ ਪ੍ਰਭਾਵਿਤ

ਜਾਰਡਨ ਦੇ ਰਾਜਾ, ਅਮਰੀਕੀ ਰਾਸ਼ਟਰਪਤੀ ਨੇ ਗਾਜ਼ਾ ਵਿੱਚ ਜੰਗਬੰਦੀ ਤੱਕ ਪਹੁੰਚਣ ਦੀਆਂ ਕੋਸ਼ਿਸ਼ਾਂ 'ਤੇ ਚਰਚਾ ਕੀਤੀ

ਜਾਰਡਨ ਦੇ ਰਾਜਾ, ਅਮਰੀਕੀ ਰਾਸ਼ਟਰਪਤੀ ਨੇ ਗਾਜ਼ਾ ਵਿੱਚ ਜੰਗਬੰਦੀ ਤੱਕ ਪਹੁੰਚਣ ਦੀਆਂ ਕੋਸ਼ਿਸ਼ਾਂ 'ਤੇ ਚਰਚਾ ਕੀਤੀ

ਉੱਤਰੀ ਕੋਰੀਆ 'ਤੇ ਜਾਸੂਸੀ ਕਰਨ ਵਾਲੇ ਏਜੰਟਾਂ ਦੀ ਦੱਖਣੀ ਕੋਰੀਆ ਦੀ ਫੌਜੀ ਜਾਂਚ ਜਾਣਕਾਰੀ ਲੀਕ

ਉੱਤਰੀ ਕੋਰੀਆ 'ਤੇ ਜਾਸੂਸੀ ਕਰਨ ਵਾਲੇ ਏਜੰਟਾਂ ਦੀ ਦੱਖਣੀ ਕੋਰੀਆ ਦੀ ਫੌਜੀ ਜਾਂਚ ਜਾਣਕਾਰੀ ਲੀਕ

ਕੈਲੀਫੋਰਨੀਆ 'ਚ ਭਿਆਨਕ ਅੱਗ, ਹਜ਼ਾਰਾਂ ਲੋਕਾਂ ਨੂੰ ਕੱਢਿਆ

ਕੈਲੀਫੋਰਨੀਆ 'ਚ ਭਿਆਨਕ ਅੱਗ, ਹਜ਼ਾਰਾਂ ਲੋਕਾਂ ਨੂੰ ਕੱਢਿਆ

ਯੂਐਸ: ਓਰੇਗਨ ਵਿੱਚ ਸਭ ਤੋਂ ਵੱਡੀ ਜੰਗਲੀ ਅੱਗ ਨੇ ਰ੍ਹੋਡ ਆਈਲੈਂਡ ਦੇ ਅੱਧੇ ਆਕਾਰ ਨੂੰ ਝੁਲਸ ਦਿੱਤਾ

ਯੂਐਸ: ਓਰੇਗਨ ਵਿੱਚ ਸਭ ਤੋਂ ਵੱਡੀ ਜੰਗਲੀ ਅੱਗ ਨੇ ਰ੍ਹੋਡ ਆਈਲੈਂਡ ਦੇ ਅੱਧੇ ਆਕਾਰ ਨੂੰ ਝੁਲਸ ਦਿੱਤਾ

ਅਧਿਐਨ ਪਿਛਲੀ ਸਦੀ ਵਿੱਚ ਵਧੀ ਹੋਈ ਬਾਰਿਸ਼ ਪਰਿਵਰਤਨਸ਼ੀਲਤਾ 'ਤੇ ਮਨੁੱਖੀ ਪ੍ਰਭਾਵ ਨੂੰ ਦਰਸਾਉਂਦਾ

ਅਧਿਐਨ ਪਿਛਲੀ ਸਦੀ ਵਿੱਚ ਵਧੀ ਹੋਈ ਬਾਰਿਸ਼ ਪਰਿਵਰਤਨਸ਼ੀਲਤਾ 'ਤੇ ਮਨੁੱਖੀ ਪ੍ਰਭਾਵ ਨੂੰ ਦਰਸਾਉਂਦਾ