Saturday, July 27, 2024  

ਕੌਮਾਂਤਰੀ

ਮਾਲਦੀਵ ਚੋਣਾਂ ’ਚ ਚੀਨ ਪੱਖ਼ੀ ਮੁਇਜ਼ੂ ਦੀ ਪਾਰਟੀ ਨੂੰ ਭਾਰੀ ਬਹੁਮਤ ਹਾਸਲ

April 22, 2024

ਏਜੰਸੀਆਂ
ਮਾਲੇ/22 ਅਪ੍ਰੈਲ : ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਦੀ ਪਾਰਟੀ ਨੇ ਸੰਸਦੀ ਚੋਣਾਂ ’ਚ 70 ਸੀਟਾਂ ਜਿੱਤ ਕੇ ਭਾਰੀ ਬਹੁਮਤ ਹਾਸਲ ਕੀਤਾ ਹੈ। ਇਹ ਜਾਣਕਾਰੀ ਸੋਮਵਾਰ ਨੂੰ ਸ਼ੁਰੂਆਤੀ ਨਤੀਜਿਆਂ ਤੋਂ ਮਿਲੀ। ਇਹ ਚੋਣਾਂ ਦੇਸ਼ ਦੇ ਰਾਸ਼ਟਰਪਤੀ ਮੁਇਜ਼ੂ ਲਈ ਬਹੁਤ ਮਹੱਤਵਪੂਰਨ ਮੰਨੀਆਂ ਜਾ ਰਹੀਆਂ ਹਨ, ਜਿਨ੍ਹਾਂ ਦੀਆਂ ਨੀਤੀਆਂ ’ਤੇ ਭਾਰਤ ਅਤੇ ਚੀਨ ਮਾਲਦੀਵ ’ਚ ਪ੍ਰਭਾਵ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ । ਮੁਇਜ਼ੂ ਦੀ ਅਗਵਾਈ ਵਾਲੀ ਪੀਪਲਜ਼ ਨੈਸ਼ਨਲ ਕਾਂਗਰਸ (ਪੀਐਨਸੀ) ਨੇ ਐਤਵਾਰ ਨੂੰ ਹੋਈਆਂ ਚੋਣਾਂ ਵਿਚ 20ਵੀਂ ਪੀਪਲਜ਼ ਮਜਲਿਸ (ਸੰਸਦ) ਦੀਆਂ 93 ਵਿਚੋਂ 70 ਸੀਟਾਂ ਜਿੱਤੀਆਂ, ਜਦਕਿ ਇਸ ਦੇ ਗੱਠਜੋੜ ਭਾਈਵਾਲ ਮਾਲਦੀਵ ਨੈਸ਼ਨਲ ਪਾਰਟੀ (ਐਮਐਨਪੀ) ਅਤੇ ਮਾਲਦੀਵ ਵਿਕਾਸ ਗਠਜੋੜ (ਐਮਡੀਏ) ਨੇ ਲੜੀਵਾਰ ਇਕ ਅਤੇ ਦੋ ਸੀਟਾਂ ਜਿੱਤੀਆਂ। ਇਸ ਦੇ ਨਾਲ ਹੀ ਪੀਐਨਸੀ ਨੂੰ ਸੰਵਿਧਾਨ ’ਚ ਸੋਧ ਕਰਨ ਦਾ ਅਧਿਕਾਰ ਮਿਲ ਗਿਆ ਹੈ।
ਚੀਨ ਪੱਖੀ ਮੰਨੇ ਜਾਣ ਵਾਲੇ 45 ਸਾਲ ਦੇ ਮੁਇਜ਼ੂ ਨੇ ਕਿਹਾ ਹੈ ਕਿ ਉਹ ਅਪਣੇ ਦੇਸ਼ ’ਚ ਭਾਰਤ ਦੇ ਪ੍ਰਭਾਵ ਨੂੰ ਘੱਟ ਕਰਨਾ ਚਾਹੁੰਦੇ ਹਨ। ਸਥਾਨਕ ਮੀਡੀਆ ਨੇ ਐਤਵਾਰ ਨੂੰ ਹੋਈਆਂ ਚੋਣਾਂ ’ਚ ਪੀਐਨਸੀ ਦੀ ਸ਼ਾਨਦਾਰ ਜਿੱਤ ਨੂੰ ‘ਸ਼ਾਨਦਾਰ ਬਹੁਮਤ’ ਦਸਿਆ। 2019 ਦੀਆਂ ਚੋਣਾਂ ’ਚ, ਤਤਕਾਲੀ ਸੱਤਾਧਾਰੀ ਪਾਰਟੀ ਐਮਡੀਪੀ ਨੇ 64 ਸੀਟਾਂ ਨਾਲ ਸੰਸਦ ’ਚ ਭਾਰੀ ਬਹੁਮਤ ਜਿੱਤਿਆ ਸੀ, ਜਦਕਿ ਤਤਕਾਲੀ ਵਿਰੋਧੀ ਪੀਪੀਐਮ-ਪੀਐਨਸੀ ਗੱਠਜੋੜ ਨੇ ਸਿਰਫ ਅੱਠ ਸੀਟਾਂ ਜਿੱਤੀਆਂ ਸਨ।
ਹਿੰਦ ਮਹਾਂਸਾਗਰ ਵਿਚ ਰਣਨੀਤਕ ਤੌਰ ’ਤੇ ਮਹੱਤਵਪੂਰਨ ਮਾਲਦੀਵ ਵਿਚ ਸੰਸਦੀ ਚੋਣਾਂ ਦੇ ਅਧਿਕਾਰਤ ਨਤੀਜੇ ਇਸ ਹਫਤੇ ਆਉਣ ਦੀ ਉਮੀਦ ਹੈ। ਦੇਸ਼ ਦੀਆਂ ਸੰਸਦੀ ਚੋਣਾਂ ਲਈ 368 ਉਮੀਦਵਾਰ ਮੈਦਾਨ ’ਚ ਸਨ। ਇਨ੍ਹਾਂ ਵਿਚ ਮੁਇਜ਼ੂ ਦੀ ਪੀਪਲਜ਼ ਨੈਸ਼ਨਲ ਕਾਂਗਰਸ (ਪੀਐਨਸੀ), ਮੁੱਖ ਵਿਰੋਧੀ ਮਾਲਦੀਵੀਅਨ ਡੈਮੋਕ੍ਰੇਟਿਕ ਪਾਰਟੀ (ਐਮ.ਡੀ.ਪੀ.) ਅਤੇ 130 ਆਜ਼ਾਦ ਉਮੀਦਵਾਰ ਸ਼ਾਮਲ ਹਨ। ਲਗਭਗ 40 ਉਮੀਦਵਾਰ ਔਰਤਾਂ ਸਨ। ਹੁਣ ਤਕ ਦੇ ਨਤੀਜੇ ਦਰਸਾਉਂਦੇ ਹਨ ਕਿ ਸਿਰਫ ਤਿੰਨ ਔਰਤਾਂ ਜਿੱਤੀਆਂ ਹਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਅਧਿਐਨ ਪਿਛਲੀ ਸਦੀ ਵਿੱਚ ਵਧੀ ਹੋਈ ਬਾਰਿਸ਼ ਪਰਿਵਰਤਨਸ਼ੀਲਤਾ 'ਤੇ ਮਨੁੱਖੀ ਪ੍ਰਭਾਵ ਨੂੰ ਦਰਸਾਉਂਦਾ

ਅਧਿਐਨ ਪਿਛਲੀ ਸਦੀ ਵਿੱਚ ਵਧੀ ਹੋਈ ਬਾਰਿਸ਼ ਪਰਿਵਰਤਨਸ਼ੀਲਤਾ 'ਤੇ ਮਨੁੱਖੀ ਪ੍ਰਭਾਵ ਨੂੰ ਦਰਸਾਉਂਦਾ

ਸ਼੍ਰੀਲੰਕਾ ਨੇ ਨਿਵੇਸ਼ਕਾਂ, ਨਿਰਯਾਤਕਾਂ ਨੂੰ ਦਰਪੇਸ਼ ਕਾਨੂੰਨੀ ਮੁੱਦਿਆਂ ਨੂੰ ਹੱਲ ਕਰਨ ਲਈ ਪੁਲਿਸ ਵਿੱਚ ਨਵੀਂ ਵੰਡ ਦੀ ਸਥਾਪਨਾ ਕੀਤੀ

ਸ਼੍ਰੀਲੰਕਾ ਨੇ ਨਿਵੇਸ਼ਕਾਂ, ਨਿਰਯਾਤਕਾਂ ਨੂੰ ਦਰਪੇਸ਼ ਕਾਨੂੰਨੀ ਮੁੱਦਿਆਂ ਨੂੰ ਹੱਲ ਕਰਨ ਲਈ ਪੁਲਿਸ ਵਿੱਚ ਨਵੀਂ ਵੰਡ ਦੀ ਸਥਾਪਨਾ ਕੀਤੀ

ਅਲਜੀਰੀਆ ਦੇ ਰਾਸ਼ਟਰਪਤੀ ਚੋਣ ਲਈ ਤਿੰਨ ਉਮੀਦਵਾਰਾਂ ਨੂੰ ਮਨਜ਼ੂਰੀ

ਅਲਜੀਰੀਆ ਦੇ ਰਾਸ਼ਟਰਪਤੀ ਚੋਣ ਲਈ ਤਿੰਨ ਉਮੀਦਵਾਰਾਂ ਨੂੰ ਮਨਜ਼ੂਰੀ

ਵਿਸ਼ਵ ਬੈਂਕ ਨੇ ਰੋਮਾਨੀਆ ਲਈ ਵਿਕਾਸ ਕਰਜ਼ਾ ਮਨਜ਼ੂਰ ਕੀਤਾ

ਵਿਸ਼ਵ ਬੈਂਕ ਨੇ ਰੋਮਾਨੀਆ ਲਈ ਵਿਕਾਸ ਕਰਜ਼ਾ ਮਨਜ਼ੂਰ ਕੀਤਾ

ਫਿਲੀਪੀਨਜ਼: ਮਨੀਲਾ ਵਿੱਚ ਘਰ ਵਿੱਚ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ

ਫਿਲੀਪੀਨਜ਼: ਮਨੀਲਾ ਵਿੱਚ ਘਰ ਵਿੱਚ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ

ਚੀਨ ਵਿੱਚ ਤੂਫ਼ਾਨ ਗੇਮੀ ਤੋਂ 6,20,000 ਤੋਂ ਵੱਧ ਪ੍ਰਭਾਵਿਤ ਹੋਏ

ਚੀਨ ਵਿੱਚ ਤੂਫ਼ਾਨ ਗੇਮੀ ਤੋਂ 6,20,000 ਤੋਂ ਵੱਧ ਪ੍ਰਭਾਵਿਤ ਹੋਏ

ਅਮਰੀਕੀ ਸੈਨੇਟਰ ਨੇ ਭਾਰਤ ਨੂੰ ਚੀਨ ਦਾ ਮੁਕਾਬਲਾ ਕਰਨ ਵਿੱਚ ਮਦਦ ਕਰਨ ਲਈ ਬਿੱਲ ਪੇਸ਼ ਕੀਤਾ

ਅਮਰੀਕੀ ਸੈਨੇਟਰ ਨੇ ਭਾਰਤ ਨੂੰ ਚੀਨ ਦਾ ਮੁਕਾਬਲਾ ਕਰਨ ਵਿੱਚ ਮਦਦ ਕਰਨ ਲਈ ਬਿੱਲ ਪੇਸ਼ ਕੀਤਾ

ਸ਼੍ਰੀਲੰਕਾ ਨੇ 21 ਸਤੰਬਰ ਨੂੰ ਰਾਸ਼ਟਰਪਤੀ ਚੋਣ ਲਈ ਅਹਿਮ ਫੈਸਲਾ ਕੀਤਾ

ਸ਼੍ਰੀਲੰਕਾ ਨੇ 21 ਸਤੰਬਰ ਨੂੰ ਰਾਸ਼ਟਰਪਤੀ ਚੋਣ ਲਈ ਅਹਿਮ ਫੈਸਲਾ ਕੀਤਾ

ਇਜ਼ਰਾਈਲ ਨੇ ਗਾਜ਼ਾ ਤੋਂ ਪੰਜ ਬੰਧਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ

ਇਜ਼ਰਾਈਲ ਨੇ ਗਾਜ਼ਾ ਤੋਂ ਪੰਜ ਬੰਧਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ

ਅਫਗਾਨਿਸਤਾਨ 'ਚ ਸੜਕ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ

ਅਫਗਾਨਿਸਤਾਨ 'ਚ ਸੜਕ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ