Saturday, July 27, 2024  

ਖੇਤਰੀ

'ਆਪ' ਦੇ ਪੰਜਾਬ ਦੇ ਵਿਧਾਇਕਾਂ ਨੇ ਸੁਨੀਤਾ ਕੇਜਰੀਵਾਲ ਨਾਲ ਕੀਤੀ ਮੁਲਾਕਾਤ

April 22, 2024

ਪਟਿਆਲਾ ਲੋਕ ਸਭਾ ਦੇ ਉਮੀਦਵਾਰ ਵੀ ਰਹੇ ਮੌਜੂਦ

ਡੇਰਾਬੱਸੀ, 22 ਅਪ੍ਰੈਲ (ਗੁਰਜੀਤ ਸਿੰਘ ਈਸਾਪੁਰ, ਰਾਜੀਵ ਗਾਂਧੀ) : ਪਟਿਆਲਾ ਲੋਕ ਸਭਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਡਾ: ਬਲਬੀਰ ਸਿੰਘ ਅਤੇ ਪਟਿਆਲਾ ਲੋਕਸਭਾ ਹਲ਼ਕੇ ਦੇ ਸਾਰੇ ਵਿਧਾਇਕਾਂ ਨੇ ਦਿੱਲੀ ਵਿੱਚ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਹੈ। ਇਹ ਮੀਟਿੰਗ ਪਾਰਟੀ ਦੇ ਸਹਿ ਇੰਚਾਰਜ ਜਰਨੈਲ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਪੰਜਾਬ ਦੇ ਹਰ ਮੁੱਦੇ 'ਤੇ ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਆਗੂਆਂ ਨੇ ਭਰੋਸਾ ਦਿੱਤਾ ਕਿ ਇਸ ਔਖੀ ਘੜੀ ਵਿੱਚ ਸਮੁੱਚੀ ਲੀਡਰਸ਼ਿਪ ਪਾਰਟੀ ਆਗੂ ਅਰਵਿੰਦ ਕੇਜਰੀਵਾਲ ਦੇ ਨਾਲ ਹਨ। ਇਹ ਜਾਣਕਾਰੀ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਦਿੱਤੀ ਹੈ। ਕੁਲਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਕੈਬਨਿਟ ਮੰਤਰੀ ਅਤੇ ਪਟਿਆਲਾ ਲੋਕਸਭਾ ਤੋਂ ਪਾਰਟੀ ਉਮੀਦਵਾਰ ਡਾ: ਬਲਬੀਰ ਸਿੰਘ ਨਾਲ ਉਨ੍ਹਾਂ ਨੇ ਦਿੱਲੀ ਵਿਖੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨਾਲ ਮੁਲਾਕਾਤ ਕੀਤੀ।

ਇਸ ਮੌਕੇ ਪੰਜਾਬ ਦੇ ਸਹਿ ਇੰਚਾਰਜ ਜਰਨੈਲ ਸਿੰਘ ਸਮੇਤ ਸਮੁੱਚੀ ਲੀਡਰਸ਼ਿਪ ਨੇ ਭਰੋਸਾ ਦਿੱਤਾ ਕਿ ਸਮੁੱਚੀ ਪਾਰਟੀ ਸਾਡੇ ਆਗੂ ਦੇ ਨਾਲ ਖੜ੍ਹੀ ਹੈ। ਇਸ ਮੌਕੇ ਚੋਣਾਂ ਸਬੰਧੀ ਵੀ ਚਰਚਾ ਹੋਈ। ਰੰਧਾਵਾ ਨੇ ਕਿਹਾ ਕਿ ਅਸੀਂ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਪਾਰਟੀ ਨਾਲ ਖੜੇ ਹਾਂ। ਇਸ ਸੰਕਟ ਦੀ ਘੜੀ ਵਿੱਚ ਅਸੀਂ ਸਾਰੇ ਇੱਕਜੁੱਟ ਹਾਂ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਭੇਜਣ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਗੁੱਸਾ ਹੈ। ਲੋਕ ਜਾਣਦੇ ਹਨ ਕਿ ਅਰਵਿੰਦ ਕੇਜਰੀਵਾਲ ਲੋਕਾਂ ਲਈ ਲੜ ਰਿਹਾ ਹੈ, ਜਿਸ ਤੋਂ ਭਾਜਪਾ ਡਰਦੀ ਹੈ ਅਤੇ ਉਸ ਨੂੰ ਜੇਲ੍ਹ ਭੇਜਣਾ ਭਾਜਪਾ ਨੂੰ ਮਹਿੰਗਾ ਪਵੇਗਾ। ਜਨਤਾ ਦਿੱਲੀ ਅਤੇ ਪੰਜਾਬ ਵਿੱਚ ਵੋਟਾਂ ਪਾ ਕੇ ਜੇਲ੍ਹ ਦਾ ਜਵਾਬ ਦੇਵੇਗੀ। ਰੰਧਾਵਾ ਨੇ ਦੱਸਿਆ ਕਿ ਇਸ ਮੌਕੇ ਪਟਿਆਲਾ ਲੋਕ ਸਭਾ ਹਲਕੇ ਦੇ ਸਮੂਹ ਵਿਧਾਇਕਾਂ ਨੇ ਸੁਨੀਤਾ ਕੇਜਰੀਵਾਲ ਨੂੰ ਭਰੋਸਾ ਦਿੱਤਾ ਕਿ ਉਹ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਜਿੱਤਣਗੇ। ਇਸ ਮੌਕੇ ਸਮੂਹ ਵਿਧਾਇਕਾਂ ਸਮੇਤ ਵੱਖ-ਵੱਖ ਬੋਰਡਾਂ ਦੇ ਚੇਅਰਮੈਨ ਅਤੇ ਪਾਰਟੀ ਵਰਕਰ ਹਾਜ਼ਰ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

NDRF ਨੇ ਗੁਜਰਾਤ ਦੇ ਪਿੰਡ 'ਚ ਹੜ੍ਹ ਦੇ ਪਾਣੀ 'ਚ ਫਸੇ 16 ਹੋਰ ਲੋਕਾਂ ਨੂੰ ਬਚਾਇਆ

NDRF ਨੇ ਗੁਜਰਾਤ ਦੇ ਪਿੰਡ 'ਚ ਹੜ੍ਹ ਦੇ ਪਾਣੀ 'ਚ ਫਸੇ 16 ਹੋਰ ਲੋਕਾਂ ਨੂੰ ਬਚਾਇਆ

ਅਨੁਰਾਗ ਗੁਪਤਾ ਨੂੰ ਝਾਰਖੰਡ ਦਾ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਗਿਆ

ਅਨੁਰਾਗ ਗੁਪਤਾ ਨੂੰ ਝਾਰਖੰਡ ਦਾ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਗਿਆ

ਕੇਰਲ ਦੀ ਔਰਤ 'ਲਾਪਤਾ', 20 ਕਰੋੜ ਦੀ ਠੱਗੀ ਮਾਰਨ ਦਾ ਮਾਮਲਾ ਦਰਜ

ਕੇਰਲ ਦੀ ਔਰਤ 'ਲਾਪਤਾ', 20 ਕਰੋੜ ਦੀ ਠੱਗੀ ਮਾਰਨ ਦਾ ਮਾਮਲਾ ਦਰਜ

ਜਿਵੇਂ ਕਿ ਮੀਂਹ ਜਾਰੀ ਹੈ, ਮਹਾਰਾਸ਼ਟਰ ਅਤੇ ਕਰਨਾਟਕ ਸਰਹੱਦੀ ਹੜ੍ਹਾਂ ਦੀ ਸਥਿਤੀ 'ਤੇ ਨਜ਼ਰ ਰੱਖਦੇ

ਜਿਵੇਂ ਕਿ ਮੀਂਹ ਜਾਰੀ ਹੈ, ਮਹਾਰਾਸ਼ਟਰ ਅਤੇ ਕਰਨਾਟਕ ਸਰਹੱਦੀ ਹੜ੍ਹਾਂ ਦੀ ਸਥਿਤੀ 'ਤੇ ਨਜ਼ਰ ਰੱਖਦੇ

ਹੜ੍ਹ ਨਾਲ ਭਰੇ ਪੁਣੇ, ਲਵਾਸਾ ਸ਼ਹਿਰ ਦਾ ਪਹਾੜੀ ਹਿੱਸਾ ਵਿਲਾ 'ਤੇ ਡਿੱਗਿਆ ਬਿਜਲੀ ਦਾ ਕਰੰਟ, ਨੇਪਾਲੀ ਲੜਕੇ ਸਮੇਤ 3 ਦੀ ਮੌਤ

ਹੜ੍ਹ ਨਾਲ ਭਰੇ ਪੁਣੇ, ਲਵਾਸਾ ਸ਼ਹਿਰ ਦਾ ਪਹਾੜੀ ਹਿੱਸਾ ਵਿਲਾ 'ਤੇ ਡਿੱਗਿਆ ਬਿਜਲੀ ਦਾ ਕਰੰਟ, ਨੇਪਾਲੀ ਲੜਕੇ ਸਮੇਤ 3 ਦੀ ਮੌਤ

ਕੇਰਲ ਦਾ ਪਾਦਰੀ ਚਰਚ ਦੇ ਅਹਾਤੇ 'ਚ ਮ੍ਰਿਤਕ ਪਾਇਆ ਗਿਆ

ਕੇਰਲ ਦਾ ਪਾਦਰੀ ਚਰਚ ਦੇ ਅਹਾਤੇ 'ਚ ਮ੍ਰਿਤਕ ਪਾਇਆ ਗਿਆ

ਕਠੂਆ ਅੱਤਵਾਦੀ ਹਮਲਾ: ਜੈਸ਼ ਦੇ ਦੋ ਸਾਥੀ ਗ੍ਰਿਫਤਾਰ

ਕਠੂਆ ਅੱਤਵਾਦੀ ਹਮਲਾ: ਜੈਸ਼ ਦੇ ਦੋ ਸਾਥੀ ਗ੍ਰਿਫਤਾਰ

ਬਿਹਾਰ ਦੇ 20 ਜ਼ਿਲ੍ਹਿਆਂ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਐਕਸਪ੍ਰੈੱਸਵੇਅ ਪ੍ਰਾਜੈਕਟ

ਬਿਹਾਰ ਦੇ 20 ਜ਼ਿਲ੍ਹਿਆਂ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਐਕਸਪ੍ਰੈੱਸਵੇਅ ਪ੍ਰਾਜੈਕਟ

ਜੰਮੂ-ਕਸ਼ਮੀਰ ਦੇ ਕੁਪਵਾੜਾ 'ਚ ਅੱਤਵਾਦੀਆਂ ਨਾਲ ਮੁਕਾਬਲੇ 'ਚ ਜ਼ਖਮੀ ਹੋਏ ਜਵਾਨ ਨੇ ਦਮ ਤੋੜਿਆ

ਜੰਮੂ-ਕਸ਼ਮੀਰ ਦੇ ਕੁਪਵਾੜਾ 'ਚ ਅੱਤਵਾਦੀਆਂ ਨਾਲ ਮੁਕਾਬਲੇ 'ਚ ਜ਼ਖਮੀ ਹੋਏ ਜਵਾਨ ਨੇ ਦਮ ਤੋੜਿਆ

ਜੰਮੂ-ਕਸ਼ਮੀਰ ਦੇ ਕੁਪਵਾੜਾ 'ਚ ਚੱਲ ਰਹੀ ਗੋਲੀਬਾਰੀ 'ਚ ਇਕ ਅੱਤਵਾਦੀ ਦੀ ਮੌਤ, ਫੌਜੀ ਜ਼ਖਮੀ

ਜੰਮੂ-ਕਸ਼ਮੀਰ ਦੇ ਕੁਪਵਾੜਾ 'ਚ ਚੱਲ ਰਹੀ ਗੋਲੀਬਾਰੀ 'ਚ ਇਕ ਅੱਤਵਾਦੀ ਦੀ ਮੌਤ, ਫੌਜੀ ਜ਼ਖਮੀ