Saturday, May 25, 2024  

ਖੇਤਰੀ

ਸੇਫ ਸਕੂਲ ਵਾਹਨ ਪਾਲਿਸੀ ਦੀ ਉਲੰਘਣਾਂ ਕਰਨ ਵਾਲੀਆਂ 9 ਸਕੂਲੀ ਬੱਸਾਂ ਦੇ ਚਲਾਨ

April 22, 2024

ਸੁਖਪਾਲ ਸਿੰਘ ਭਾਈ ਦੇਸਾ
ਮਾਨਸਾ, 22 ਅਪ੍ਰੈਲ : ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਲਗਾਤਾਰ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਸੰਧੂ ਤੇ ਕਰਨਵੀਰ ਸਿੰਘ ਏ.ਟੀ.ਉ.ਏ. ਨੇ ਦੱਸਿਆ ਕਿ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਅਤੇ ਗਲੋਬਲ ਸਕੂਲ ਖਿਆਲਾ ਕਲਾਂ ਵਿਖੇ ਸਕੂਲੀ ਵਾਹਨਾਂ ਦੀ ਚੈਕਿੰਗ ਦੌਰਾਨ ਅਧੂਰੇ ਦਸਤਾਵੇਜ਼ ਵਾਲੀਆਂ 09 ਬੱਸਾਂ ਦੇ ਚਲਾਣ ਕੀਤੇ ਗਏ।
ਉਨ੍ਹਾਂ ਸਕੂਲ ਵਾਹਨ ਚਾਲਕਾਂ ਅਤੇ ਸਕੂਲ ਮਾਲਕਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਕੂਲੀ ਬੱਚਿਆਂ ਦੀ ਸੁਰੱਖਿਆ ਬਹੁਤ ਲਾਜ਼ਮੀ ਹੈ, ਇਸ ਲਈ ਸੇਫ ਸਕੂਲ ਵਾਹਨ ਪਾਲਿਸੀ ਦੇ ਨਿਯਮਾਂ ਦੀ ਇੰਨ ਬਿੰਨ ਪਾਲਣਾ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਸਕੂਲੀ ਵਾਹਨਾਂ ਵਿਚ ਮੁਢਲੀਆਂ ਸਹੂਲਤਾਂ ਜਿਵੇਂ ਕਿ ਫਸਟ ਏਡ ਬਾਕਸ, ਅੱਗ ਬੁਝਾਊ ਯੰਤਰ, ਕੈਮਰਾ, ਬੱਸ ਦਾ ਰੰਗ ਪੀਲਾ ਹੋਣਾ ਚਾਹੀਦਾ ਹੈ ਅਤੇ ਉਸ ਉਪਰ ਪੱਟੀ ਵਿੱਚ ਸਕੂਲ ਦਾ ਨਾਮ ਲਿਖਿਆ ਹੋਣਾ ਚਾਹਿਦਾ ਹੈ।
ਉਨ੍ਹਾਂ ਕਿਹਾ ਕਿ ਸਕੂਲੀ ਵਾਹਨ ’ਤੇ ਸਰਕਾਰੀ ਨੰਬਰ ਪਲੇਟ, ਫਿੱਟਨੈਸ ਸਰਟੀਫਿਕੇਟ, ਲੇਡੀਜ਼ ਐਟਡੈਂਟ ਆਦਿ ਸਹੂਲਤਾਂ ਹੋਣੀਆਂ ਲਾਜ਼ਮੀ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਮਾਪੇ ਵੀ ਸਕੂਲ ਵੈਨਾਂ ਅੰਦਰ ਇੰਨ੍ਹਾਂ ਸਹੂਲਤਾਂ ਦੀ ਨਜ਼ਰਸਾਨੀ ਕਰਨ ਅਤੇ ਕਿਸੇ ਪ੍ਰਕਾਰ ਦੀ ਕਮੀ ਨਜ਼ਰ ਆਉਣ ’ਤੇ ਸਬੰਧਤ ਸਕੂਲ ਦੇ ਧਿਆਨ ਵਿਚ ਲਿਆਉਣ।
ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਤੋ ਰਾਜਿੰਦਰ ਕੁਮਾਰ ਵਰਮਾ ਨੇ ਕਿਹਾ ਕਿ ਸਕੂਲੀ ਵਾਹਨਾਂ ਦੀ ਚੈਕਿੰਗ ਰੋਜ਼ਾਨਾ ਕੀਤੀ ਜਾਵੇਗੀ

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਹਿਰਾਸਤੀ ਮੌਤ ਨੂੰ ਲੈ ਕੇ ਹੋਈ ਹਿੰਸਾ ਤੋਂ ਬਾਅਦ ਕਰਨਾਟਕ ਦਾ ਸ਼ਹਿਰ ਤਣਾਅਪੂਰਨ

ਹਿਰਾਸਤੀ ਮੌਤ ਨੂੰ ਲੈ ਕੇ ਹੋਈ ਹਿੰਸਾ ਤੋਂ ਬਾਅਦ ਕਰਨਾਟਕ ਦਾ ਸ਼ਹਿਰ ਤਣਾਅਪੂਰਨ

ਦਿੱਲੀ ਵਿੱਚ 10 ਤੋਂ ਵੱਧ ਝੁੱਗੀਆਂ ਸੜ ਗਈਆਂ, ਕੋਈ ਜ਼ਖਮੀ ਨਹੀਂ ਹੋਇਆ: DFS

ਦਿੱਲੀ ਵਿੱਚ 10 ਤੋਂ ਵੱਧ ਝੁੱਗੀਆਂ ਸੜ ਗਈਆਂ, ਕੋਈ ਜ਼ਖਮੀ ਨਹੀਂ ਹੋਇਆ: DFS

ਬੰਗਾਲ 'ਚ ਟਕਰਾਉਣ ਦੀ ਸੰਭਾਵਨਾ NDRF ਦੀਆਂ ਟੀਮਾਂ ਤਾਇਨਾਤ, ਸੈਨਾ ਅਤੇ ਜਲ ਸੈਨਾ ਅਲਰਟ 'ਤੇ

ਬੰਗਾਲ 'ਚ ਟਕਰਾਉਣ ਦੀ ਸੰਭਾਵਨਾ NDRF ਦੀਆਂ ਟੀਮਾਂ ਤਾਇਨਾਤ, ਸੈਨਾ ਅਤੇ ਜਲ ਸੈਨਾ ਅਲਰਟ 'ਤੇ

ਪੋਰਸ਼ ਕਰੈਸ਼: ਪਰਿਵਾਰ ਦੇ ਡਰਾਈਵਰ ਨੂੰ ਧਮਕੀ ਦੇਣ ਵਾਲੇ ਨਾਬਾਲਗ ਦੋਸ਼ੀ ਦੇ ਦਾਦਾ ਗ੍ਰਿਫਤਾਰ

ਪੋਰਸ਼ ਕਰੈਸ਼: ਪਰਿਵਾਰ ਦੇ ਡਰਾਈਵਰ ਨੂੰ ਧਮਕੀ ਦੇਣ ਵਾਲੇ ਨਾਬਾਲਗ ਦੋਸ਼ੀ ਦੇ ਦਾਦਾ ਗ੍ਰਿਫਤਾਰ

ਟਰੈਕਟਰਾਂ ਦੀ ਲਪੇਟ ’ਚ ਆਉਣ ਨਾਲ ਮੋਟਰਸਾਇਕਲ ਚਾਲਕ ਦੀ ਮੌਤ

ਟਰੈਕਟਰਾਂ ਦੀ ਲਪੇਟ ’ਚ ਆਉਣ ਨਾਲ ਮੋਟਰਸਾਇਕਲ ਚਾਲਕ ਦੀ ਮੌਤ

ਹਿਮਾਚਲ ਪ੍ਰਦੇਸ਼ ਦੇ ਇੱਕ ਲਾਪਤਾ ਫੌਜੀ ਦੀ ਲਾਸ਼ ਸਰਹਿੰਦ ਨੇੜਿਓਂ ਨਹਿਰ 'ਚੋਂ ਮਿਲੀ

ਹਿਮਾਚਲ ਪ੍ਰਦੇਸ਼ ਦੇ ਇੱਕ ਲਾਪਤਾ ਫੌਜੀ ਦੀ ਲਾਸ਼ ਸਰਹਿੰਦ ਨੇੜਿਓਂ ਨਹਿਰ 'ਚੋਂ ਮਿਲੀ

ਦੋ ਮੁਕੱਦਮਿਆਂ ਵਿਚ ਭਗੌੜੇ ਕਾਬੂ

ਦੋ ਮੁਕੱਦਮਿਆਂ ਵਿਚ ਭਗੌੜੇ ਕਾਬੂ

ਵਿਆਹੁਤਾ ਵੱਲੋਂ ਭੇਦ ਭਰੇ ਹਾਲਾਤਾਂ ਚ ਖੁਦਕੁਸ਼ੀ

ਵਿਆਹੁਤਾ ਵੱਲੋਂ ਭੇਦ ਭਰੇ ਹਾਲਾਤਾਂ ਚ ਖੁਦਕੁਸ਼ੀ

ਸੋਨੇ ਦੇ ਚਮਚ ਲੈ ਕੇ ਪੈਦਾ ਹੋਣ ਵਾਲੇ ਕਦੇ ਆਮ ਲੋਕਾਂ ਦੇ ਦੁੱਖ-ਤਕਲੀਫ਼ਾਂ ਨਹੀਂ ਸਮਝ ਸਕਦੇ

ਸੋਨੇ ਦੇ ਚਮਚ ਲੈ ਕੇ ਪੈਦਾ ਹੋਣ ਵਾਲੇ ਕਦੇ ਆਮ ਲੋਕਾਂ ਦੇ ਦੁੱਖ-ਤਕਲੀਫ਼ਾਂ ਨਹੀਂ ਸਮਝ ਸਕਦੇ

ਅੰਬਾਲਾ : ਸੜਕ ਹਾਦਸੇ ’ਚ ਪਰਿਵਾਰ ਦੇ 7 ਜੀਆਂ ਦੀ ਮੌਤ

ਅੰਬਾਲਾ : ਸੜਕ ਹਾਦਸੇ ’ਚ ਪਰਿਵਾਰ ਦੇ 7 ਜੀਆਂ ਦੀ ਮੌਤ