Saturday, May 25, 2024  

ਅਪਰਾਧ

ਹਵਾਈ ਟਿਕਟਾਂ ਦੇਣ ’ਚ ਧੋਖਾਧੜੀ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ਼

April 22, 2024

ਮੁੱਲਾਂਪੁਰ ਦਾਖਾ, 22 ਅਪ੍ਰੈਲ (ਸਤਿਨਾਮ ਬੜੈਚ) : ਥਾਣਾ ਦਾਖਾ ਦੀ ਪੁਲਿਸ ਨੇ ਹਵਾਈ ਟਿਕਟਾਂ ਦੇਣ ਵਿੱਚ ਧੋਖਾਧੜੀ ਕਰਨ ਦੇ ਦੇਸ਼ ਤਹਿਤ ਸੁੱਖ ਆਨ ਲਾਇਨ ਸਰਵਿਸ ਦੇ ਮਾਲਕ ਸੁਖਵੀਰ ਸਿੰਘ ਉਰਫ ਸੁੱਖ ਦੇ ਖਿਲਾਫ ਕੇਸ ਦਰਜ਼ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਕੇਸ ਦੀ ਪੜਤਾਲ ਕਰ ਰਹੇ ਏ.ਐਸ.ਆਈ.ਆਤਮਾ ਸਿੰਘ ਅਨੁਸਾਰ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ ਵਿੱਚ ਅੰਮ੍ਰਿਤਪਾਲ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਪਿੰਡ ਕੋਟ ਮਾਨਾ ( ਲੁਧਿਆਣਾ) ਨੇ 3 ਅਪ੍ਰੈਲ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦਾ ਚਾਚਾ ਗੁਰਿੰਦਰ ਸਿੰਘ ਆਪਣੇ ਪਰਿਵਾਰ ਸਮੇਤ ਆਸਟਰੇਲੀਆਂ ਵਿੱਚ ਰਹਿੰਦਾ ਹੈ, ਜਿਸਨੇ ਆਪਣੇ ਪਰਿਵਾਰ ਸਮੇਤ ਭਾਰਤ ਆਉਣਾ ਸੀ, ਇਸ ਲਈ ਉਸਨੇ ਉਹਨਾਂ ਦੇ ਆਉਣ ਜਾਣ ਲਈ ਚਾਰ ਟਿਕਟਾਂ ਸੁੱਖ ਆਨ ਲਾਇਨ ਸਰਵਿਸ ਜੀ.ਟੀ ਰੋਡ ਮੰਡੀ ਮੁੱਲਾਂਪੁਰ ਤੋਂ ਬੁੱਕ ਕਰਵਾਈਆਂ ਅਤੇ ਸੁੱਖ ਆਨ ਲਾਇਨ ਸਰਵਿਸ ਦੇ ਮਾਲਕ ਸੁਖਵੀਰ ਸਿੰਘ ਉਰਫ ਸੁੱਖ ਪੁੱਤਰ ਹਰਭਿੰਦਰ ਸਿੰਘ ਵਾਸੀ ਧੋਥੜ ਥਾਣਾ ਸਿੱਧਵਾਂ ਬੇਟ ਨੇ ਉਸਨੂੰ ਟਿਕਟਾਂ ਤਾਂ ਦੇ ਦਿੱਤੀਆ ਪਰ ਵਾਪਸੀ ਦੀਆਂ ਟਿਕਟਾਂ ਲਈ ਕਹਿਣ ਲੱਗਾ ਕਿ ਆਨ ਲਾਇਨ ਇੰਟਰਨੈਟ ਵਿੱਚ ਸਮੱਸਿਆ ਆ ਗਈ ਹੈ, ਇਸ ਲਈ ਉਹ ਵਾਪਸੀ ਵਾਲੀਆਂ ਟਿਕਟਾਂ ਕੁੱਝ ਦਿਨਾਂ ਬਾਅਦ ਦੇ ਦੇਵੇਗਾ ਅਤੇ ਉਸ ਨੇ ਫਰਜੀ ਟਿਕਟਾਂ ਦੀ ਪੀ.ਡੀ.ਫਾਈਲ ਬਣਾ ਕੇ ਦੇ ਦਿੱਤੀ, ਜਿਸ ਬਦਲੇ ਉਸਨੇ 1 ਲੱਖ 75 ਹਜਾਰ ਰੁਪਏ ਲੈ ਲਏ ਪਰ ਵਾਪਸੀ ਦੀਆਂ ਟਿਕਟਾਂ ਬਾਅਦ ਵਿੱਚ ਉਸ ਨੇ ਕੈਂਸਲ ਕਰਵਾ ਕੇ ਪੈਸੇ ਆਪਣੇ ਕੋਲ ਰੱਖ ਲਏ। 10 ਮਾਰਚ 2024 ਉਸਦਾ ਚਾਚਾ ਗੁਰਿੰਦਰ ਸਿੰਘ ਆਪਣੀ ਪਤਨੀ ਅਤੇ ਦੋ ਬੱਚਿਆਂ ਦੇ ਨਾਲ ਭਾਰਤ ਆ ਗਿਆ । ਉਨ੍ਹਾ 27 ਮਾਰਚ 2024 ਨੂੰ ਵਾਪਸ ਜਾਣਾ ਸੀ, ਇਸ ਲਈ ਜਦੋਂ ਅਸੀਂ ਸੁੱਖ ਥੋਥੜ ਨਾਲ ਸੰਪਰਕ ਕੀਤਾ ਤਾਂ ਉਸ ਦਾ ਮੋਬਾਇਲ ਫੋਨ ਬੰਦ ਆ ਰਿਹਾ ਸੀ। ਉੱਕਤ ਸ਼ਿਕਾਇਤ ਦੀ ਪੜਤਾਲ ਮੁੱਖ ਅਫਸਰ ਥਾਣਾ ਦਾਖਾ ਜਸਵੀਰ ਸਿੰਘ ਵੱਲੋਂ ਕਰਨ ਉਪਰੰਤ ਐਸ.ਐਸ.ਪੀ. ਜਗਰਾਉਂ ਨਵਨੀਤ ਸਿੰਘ ਬੈਂਸ ਦੇ ਹੁਕਮਾਂ ਅਨੁਸਾਰ ਕੱਥਿਤ ਦੋਸ਼ੀ ਖਿਲਾਫ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਨਕਾਬਪੋਸ਼ਾਂ ਵੱਲੋਂ ਦਿਨ ਦਿਹਾੜੇ ਬਾਜ਼ਾਰ 'ਚ ਖੜ੍ਹੀ ਕਾਰ 'ਤੇ ਚਲਾਈਆਂ ਗੋਲੀਆਂ

ਨਕਾਬਪੋਸ਼ਾਂ ਵੱਲੋਂ ਦਿਨ ਦਿਹਾੜੇ ਬਾਜ਼ਾਰ 'ਚ ਖੜ੍ਹੀ ਕਾਰ 'ਤੇ ਚਲਾਈਆਂ ਗੋਲੀਆਂ

ਮਹਿਲਾ ਦੀ ਕੁੱਟਮਾਰ ਕਰਨ ਦੇ ਦੋਸ਼ ਤਹਿਤ ਕੇਸ ਦਰਜ਼

ਮਹਿਲਾ ਦੀ ਕੁੱਟਮਾਰ ਕਰਨ ਦੇ ਦੋਸ਼ ਤਹਿਤ ਕੇਸ ਦਰਜ਼

ਵਿਜੀਲੈਂਸ ਬਿਊਰੋ ਵੱਲੋਂ ਪੀ.ਐਸ.ਆਈ.ਈ.ਸੀ. ਪਲਾਟ ਅਲਾਟਮੈਂਟ ਕੇਸ ਵਿੱਚ ਇੱਕ ਹੋਰ ਦੋਸ਼ੀ ਗ੍ਰਿਫਤਾਰ

ਵਿਜੀਲੈਂਸ ਬਿਊਰੋ ਵੱਲੋਂ ਪੀ.ਐਸ.ਆਈ.ਈ.ਸੀ. ਪਲਾਟ ਅਲਾਟਮੈਂਟ ਕੇਸ ਵਿੱਚ ਇੱਕ ਹੋਰ ਦੋਸ਼ੀ ਗ੍ਰਿਫਤਾਰ

ਸਵਾਤੀ ਮਾਲੀਵਾਲ ਕੁੱਟਮਾਰ ਮਾਮਲਾ : ਬਿਭਵ ਕੁਮਾਰ ਨੂੰ 28 ਤੱਕ ਅਦਾਲਤੀ ਹਿਰਾਸਤ ’ਚ ਭੇਜਿਆ

ਸਵਾਤੀ ਮਾਲੀਵਾਲ ਕੁੱਟਮਾਰ ਮਾਮਲਾ : ਬਿਭਵ ਕੁਮਾਰ ਨੂੰ 28 ਤੱਕ ਅਦਾਲਤੀ ਹਿਰਾਸਤ ’ਚ ਭੇਜਿਆ

ਦਿੱਲੀ 'ਚ ਗੁਆਂਢੀ ਨੇ ਲੜਕੀ ਨੂੰ ਅਗਵਾ ਕਰਕੇ ਕਤਲ, ਲਾਸ਼ ਨੂੰ ਨਾਲੇ 'ਚ ਸੁੱਟ ਦਿੱਤਾ

ਦਿੱਲੀ 'ਚ ਗੁਆਂਢੀ ਨੇ ਲੜਕੀ ਨੂੰ ਅਗਵਾ ਕਰਕੇ ਕਤਲ, ਲਾਸ਼ ਨੂੰ ਨਾਲੇ 'ਚ ਸੁੱਟ ਦਿੱਤਾ

ਅਸਾਮ 'ਚ ਮਨੀ ਲਾਂਡਰਿੰਗ ਦੇ ਦੋਸ਼ 'ਚ ਦੋ ਬੈਂਕ ਅਧਿਕਾਰੀ ਮੁਅੱਤਲ, ਜਾਂਚ ਜਾਰੀ

ਅਸਾਮ 'ਚ ਮਨੀ ਲਾਂਡਰਿੰਗ ਦੇ ਦੋਸ਼ 'ਚ ਦੋ ਬੈਂਕ ਅਧਿਕਾਰੀ ਮੁਅੱਤਲ, ਜਾਂਚ ਜਾਰੀ

ਜੰਮੂ-ਕਸ਼ਮੀਰ: ਸ਼੍ਰੀਨਗਰ 'ਚ ਟਰੈਕਟਰ ਨੇ ਲੜਕੇ ਨੂੰ ਕੁਚਲ ਕੇ ਮਾਰ ਦਿੱਤਾ

ਜੰਮੂ-ਕਸ਼ਮੀਰ: ਸ਼੍ਰੀਨਗਰ 'ਚ ਟਰੈਕਟਰ ਨੇ ਲੜਕੇ ਨੂੰ ਕੁਚਲ ਕੇ ਮਾਰ ਦਿੱਤਾ

ਰਾਜਸਥਾਨ 'ਚ 11 ਦਿਨਾਂ ਬਾਅਦ ਦਿਵਯਾਂਗ ਨਾਬਾਲਗ ਲੜਕੀ ਦੀ ਅੱਗ ਲੱਗਣ ਨਾਲ ਮੌਤ; ਮੁੱਖ ਮੰਤਰੀ ਨੇ SIT ਜਾਂਚ ਦੇ ਦਿੱਤੇ ਹੁਕਮ

ਰਾਜਸਥਾਨ 'ਚ 11 ਦਿਨਾਂ ਬਾਅਦ ਦਿਵਯਾਂਗ ਨਾਬਾਲਗ ਲੜਕੀ ਦੀ ਅੱਗ ਲੱਗਣ ਨਾਲ ਮੌਤ; ਮੁੱਖ ਮੰਤਰੀ ਨੇ SIT ਜਾਂਚ ਦੇ ਦਿੱਤੇ ਹੁਕਮ

ਨਕਲੀ ਪੈਗਾਸਸ ਸਪਾਈਵੇਅਰ ਦੀ ਦੁਰਵਰਤੋਂ ਡਾਰਕ ਵੈੱਬ 'ਤੇ ਵਧਦੀ ਹੈ: ਖੋਜਕਰਤਾ

ਨਕਲੀ ਪੈਗਾਸਸ ਸਪਾਈਵੇਅਰ ਦੀ ਦੁਰਵਰਤੋਂ ਡਾਰਕ ਵੈੱਬ 'ਤੇ ਵਧਦੀ ਹੈ: ਖੋਜਕਰਤਾ

ਵਿਜੀਲੈਂਸ ਟੀਮ ਨੇ ਕਾਦੀਆਂ : ਸਬ-ਤਹਿਸੀਲ ’ਚੋਂ 2 ਵਿਅਕਤੀ ਹਿਰਾਸਤ ’ਚ ਲਏ

ਵਿਜੀਲੈਂਸ ਟੀਮ ਨੇ ਕਾਦੀਆਂ : ਸਬ-ਤਹਿਸੀਲ ’ਚੋਂ 2 ਵਿਅਕਤੀ ਹਿਰਾਸਤ ’ਚ ਲਏ