Friday, May 03, 2024  

ਪੰਜਾਬ

ਸਿੱਖ ਗੁਰੂ ਸਾਹਿਬਾਨ ਅਤੇ ਡਾਕਟਰ ਅੰਬੇਦਕਰ ਦੀ ਮਨੁੱਖਤਾ ਪੱਖੀ ਸੋਚ ਅਧੀਨ ਇਥੇ ਭਾਰਤ ਦੀ ਜਗ੍ਹਾ ਬੇਗਮਪੁਰਾ ਕਾਇਮ ਕਰਨ ਲਈ ਉੱਦਮ ਕਰਾਂਗੇ : ਇਮਾਨ ਸਿੰਘ ਮਾਨ

April 23, 2024

ਸ੍ਰੀ ਫ਼ਤਹਿਗੜ੍ਹ ਸਾਹਿਬ, 23 ਅਪ੍ਰੈਲ (ਰਵਿੰਦਰ ਸਿੰਘ ਢੀਂਡਸਾ) : ਜੋ ਆਮ ਆਦਮੀ ਪਾਰਟੀ ਦਾ ਚੋਣ ਮਨੋਰਥ ਪੱਤਰ ਹੈ, ਉਸ ਵਿਚ ਰਾਮ ਰਾਜ ਦੇ ਬਚਨ ਆਉਦੇ ਹਨ । ਬੀਜੇਪੀ ਨੇ ਜੋ ਸਤਿਕਾਰਯੋਗ ਇੰਡੀਆਂ ਦੇ ਨਾਮ ਉਤੇ ‘ਭਾਰਤ’ ਨਾਮ ਰੱਖਣ ਦਾ ਅਮਲ ਕੀਤਾ ਹੈ, ਉਸ ਸੰਬੰਧੀ ਇਤਿਹਾਸ ਵਰਣਨ ਕਰਦਾ ਹੈ ਕਿ ਭਾਰਤ ਤੇ ਸ੍ਰੀ ਰਾਮ ਜੀ ਜੋ ਕਸੱਤਰੀ ਉਹ ਧਰਮੀ ਬਣੇ ਸੀ ਅਤੇ ਮੰਨੂਸਮ੍ਰਿਤੀ ਦੀ ਸੋਚ ਕਸੱਤਰੀ ਰਾਜ ਭਾਗ ਦੀ ਹੀ ਗੱਲ ਕਰਦੀ ਹੈ ਜੋ ਸੂਦਰ ਅਤੇ ਮਲੇਸ ਹਨ, ਉਨ੍ਹਾਂ ਨੂੰ ਰਾਜ ਭਾਗ ਦੇਣ ਉਤੇ ਇੰਝ ਪੇਸ਼ ਕਰਦੀ ਹੈ ਜਿਵੇ ਇਕ ਗਊ ਦਲਦਲ ਵਿਚ ਫਸ ਜਾਵੇ ਅਤੇ ਇਨ੍ਹਾਂ ਨੂੰ ਰਾਜ ਭਾਗ ਦੇ ਕੇ ਮੁਲਕ ਖਤਮ ਹੋ ਜਾਵੇਗਾ । ਉਸਦੇ ਉਲਟ ਭਗਤ ਰਵੀਦਾਸ ਜੀ ਜੋ ਹੋਏ ਹਨ, ਉਨ੍ਹਾਂ ਦੀ ਬਾਣੀ ਸਰਬਸਾਂਝੇ ਬੇਗਮਪੁਰੇ ਦੀ ਗੱਲ ਕਰਦੀ ਹੈ । ਜਿਸ ਨੂੰ ਸਮੁੱਚੀ ਮਨੁੱਖਤਾ ਲਈ ਇਕ ਸਵਰਗ ਵੱਲ ਲੈਕੇ ਜਾਂਦੀ ਹੈ । ਸਾਡੀ ਸਿੱਖ ਕੌਮ ਦੀ ‘ਮਾਨਸਿ ਕੀ ਜਾਤ ਸਭੈ ਏਕੋ ਪਹਿਚਾਨਬੋ’ ਜੀ ਦੀ ਅਹਿਮ ਸੋਚ ਨੂੰ ਹੀ ਪ੍ਰਗਟ ਕਰਦੀ ਹੈ ।”ਇਹ ਵਿਚਾਰ ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਇਥੇ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪਾਰਲੀਮੈਂਟ ਹਲਕੇ ਤੋਂ ਪਾਰਟੀ ਵੱਲੋ ਖੜਾਏ ਜਾਣ ਵਾਲੇ ਰਾਜ ਜਤਿੰਦਰ ਸਿੰਘ ਬਿੱਟੂ ਅਤੇ ਸਮੁੱਚੇ ਪਾਰਟੀ ਮੈਬਰਾਂ ਨਾਲ ਇਸ ਮਹਾਨ ਅਸਥਾਂਨ ਉਤੇ ਨਤਮਸਤਕ ਹੁੰਦੇ ਹੋਏ ਅਤੇ ਉਨ੍ਹਾਂ ਦੇ ਚੋਣ ਪ੍ਰਚਾਰ ਲਈ ਆਗਾਜ ਕਰਨ ਹਿੱਤ ਸਮੂਹਿਕ ਤੌਰ ਤੇ ਅਰਦਾਸ ਕਰਨ ਉਪਰੰਤ ਪ੍ਰੈਸ ਨਾਲ ਵਿਚਾਰ ਸਾਂਝੇ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਸੀਂ ਕੇਵਲ ਫਤਿਹਗੜ੍ਹ ਸਾਹਿਬ ਪਾਰਲੀਮੈਟ ਹਲਕੇ ਵਿਚ ਹੀ ਨਹੀ ਬਲਕਿ ਸਮੁੱਚੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ, 2 ਹਰਿਆਣਾ ਦੀਆਂ ਕਰਨਾਲ ਅਤੇ ਕੁਰੂਕਸੇਤਰ ਪਾਰਲੀਮੈਟ ਹਲਕੇ, 1 ਚੰਡੀਗੜ੍ਹ ਅਤੇ 1 ਜੰਮੂ ਕਸਮੀਰ ਦੇ ਸ੍ਰੀਨਗਰ ਹਲਕੇ ਤੋਂ ਆਪਣੇ ਪਾਰਟੀ ਉਮੀਦਵਾਰ ਖੜ੍ਹੇ ਕਰਦੇ ਹੋਏ ਇਸ ਸੋਚ ਤੇ ਸਿਧਾਤ ਨੂੰ ਲੈਕੇ ਹੀ ਚੋਣ ਲੜ ਰਹੇ ਹਾਂ ਕਿ ਇਥੇ ਬਿਨ੍ਹਾਂ ਕਿਸੇ ਭੇਦਭਾਵ, ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਆਦਿ ਦੇ ਵਖਰੇਵਿਆ ਤੋ ਬਿਨ੍ਹਾਂ ਬਰਾਬਰਤਾ ਦੇ ਆਧਾਰ ਤੇ ਅੱਜ ਪ੍ਰਣ ਕਰਦੇ ਹਾਂ ਕਿ ਇਸ ਦੇਸ ਦਾ ਨਾਮ ਭਾਰਤ ਦੇ ਥਾਂ ਤੇ ‘ਬੇਗਮਪੁਰਾ’ ਰੱਖਣ ਲਈ ਇਹ ਉਮੀਦਵਾਰ ਜਿੱਤਕੇ ਪਾਰਲੀਮੈਟ ਵਿਚ ਇਸ ਲਈ ਆਵਾਜ ਉਠਾਉਣਗੇ ਤਾਂ ਕਿ ਬਰਾਬਰਤਾ ਤੇ ਇਨਸਾਫ ਨੂੰ ਮੁੱਖ ਰੱਖਦੇ ਹੋਏ ਇਸ ਵਿਧਾਨ ਦੇ ਰਚਣਹਾਰੇ ਡਾ. ਬੀ.ਆਰ.ਅੰਬੇਦਕਰ ਦੀ ਸੋਚ ਨੂੰ ਪੂਰਨ ਰੂਪ ਵਿਚ ਇਸ ਬੇਗਮਪੁਰਾ ਦੇ ਮੁਲਕ ਵਿਚ ਸਹੀ ਮਾਇਨਿਆ ਵਿਚ ਲਾਗੂ ਕੀਤਾ ਜਾ ਸਕੇ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਸਿਵਲ ਸਰਜਨ ਨੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਕੀਤੀ ਮੀਟਿੰਗ

ਸਿਵਲ ਸਰਜਨ ਨੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਕੀਤੀ ਮੀਟਿੰਗ

ਦੇਸ਼ ਭਗਤ ਇੰਸਟੀਚਿਊਟ ਆਫ਼ ਨਰਸਿੰਗ ਵੱਲੋਂ ਮਨਾਇਆ ਗਿਆ ਵਿਸ਼ਵ ਮਲੇਰੀਆ ਦਿਵਸ

ਦੇਸ਼ ਭਗਤ ਇੰਸਟੀਚਿਊਟ ਆਫ਼ ਨਰਸਿੰਗ ਵੱਲੋਂ ਮਨਾਇਆ ਗਿਆ ਵਿਸ਼ਵ ਮਲੇਰੀਆ ਦਿਵਸ

ਪੰਜਾਬ ਵਿੱਚ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੇ ਨੈੱਟਵਰਕ ਦਾ ਪਰਦਾਫਾਸ਼, 4 ਕਿਲੋ ਬਰਫ਼ ਬਰਾਮਦ

ਪੰਜਾਬ ਵਿੱਚ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੇ ਨੈੱਟਵਰਕ ਦਾ ਪਰਦਾਫਾਸ਼, 4 ਕਿਲੋ ਬਰਫ਼ ਬਰਾਮਦ

ਮੈਂ ਇਤਿਹਾਸ ਦੇ ਪੰਨਿਆਂ 'ਤੇ ਆਪਣਾ ਨਾਮ ਮੋਦੀ ਹਿਮਾਇਤੀ ਵਜੋਂ ਨਹੀਂ ਲਿਖਵਾਉਣਾ ਚਾਹੁੰਦਾ- ਪਵਨ ਟੀਨੂੰ

ਮੈਂ ਇਤਿਹਾਸ ਦੇ ਪੰਨਿਆਂ 'ਤੇ ਆਪਣਾ ਨਾਮ ਮੋਦੀ ਹਿਮਾਇਤੀ ਵਜੋਂ ਨਹੀਂ ਲਿਖਵਾਉਣਾ ਚਾਹੁੰਦਾ- ਪਵਨ ਟੀਨੂੰ

ਬਸਪਾ ਨੇ ਲੋਕ ਸਭਾ ਖਡੂਰ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਉਮੀਦਵਾਰ ਐਲਾਨੇ

ਬਸਪਾ ਨੇ ਲੋਕ ਸਭਾ ਖਡੂਰ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਉਮੀਦਵਾਰ ਐਲਾਨੇ

ਭਗਵੰਤ ਮਾਨ ਨੇ ਫਗਵਾੜਾ 'ਚ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ

ਭਗਵੰਤ ਮਾਨ ਨੇ ਫਗਵਾੜਾ 'ਚ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ

ਸਰਵ ਹਿਊਮੈਨੇਟੀ ਸਰਵ ਗੌਡ ਸੰਸਥਾ ਨੇ ਸਿੱਧਵਾਂ ਸਕੂਲ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਅਤੇ ਵਰਦੀਆਂ ਭੇਟ ਕੀਤੀਆਂ

ਸਰਵ ਹਿਊਮੈਨੇਟੀ ਸਰਵ ਗੌਡ ਸੰਸਥਾ ਨੇ ਸਿੱਧਵਾਂ ਸਕੂਲ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਅਤੇ ਵਰਦੀਆਂ ਭੇਟ ਕੀਤੀਆਂ

ਵੱਖ ਵੱਖ ਪਾਰਟੀਆਂ ਛੱਡ ਕੇ ਸੈਂਕੜੇ ਵਿਅਕਤੀ

ਵੱਖ ਵੱਖ ਪਾਰਟੀਆਂ ਛੱਡ ਕੇ ਸੈਂਕੜੇ ਵਿਅਕਤੀ "ਆਪ" ਚ ਹੋਏ ਸ਼ਾਮਿਲ -  ਰਾਏ

ਡੀਬੀਯੂ ਨੂੰ ਡਿਜੀਟਲ ਸਿੱਖਿਆ, ਤਕਨਾਲੋਜੀ ਅਤੇ ਨਵੀਨਤਾਕਾਰੀ ਅੰਤਰਰਾਸ਼ਟਰੀ ਅਭਿਆਸਾਂ ਲਈ ਮਿਲਿਆ ਪੁਰਸਕਾਰ

ਡੀਬੀਯੂ ਨੂੰ ਡਿਜੀਟਲ ਸਿੱਖਿਆ, ਤਕਨਾਲੋਜੀ ਅਤੇ ਨਵੀਨਤਾਕਾਰੀ ਅੰਤਰਰਾਸ਼ਟਰੀ ਅਭਿਆਸਾਂ ਲਈ ਮਿਲਿਆ ਪੁਰਸਕਾਰ

ਸਰਕਾਰੀ ਸਮਾਰਟ ਸਕੂਲ ਸੰਗਤਪੁਰ ਸੋਢੀਆਂ ਦਾ ਬਾਰਵੀਂ ਦਾ ਨਤੀਜਾ ਸੌ ਫੀਸਦੀ ਰਿਹਾ

ਸਰਕਾਰੀ ਸਮਾਰਟ ਸਕੂਲ ਸੰਗਤਪੁਰ ਸੋਢੀਆਂ ਦਾ ਬਾਰਵੀਂ ਦਾ ਨਤੀਜਾ ਸੌ ਫੀਸਦੀ ਰਿਹਾ