Saturday, May 04, 2024  

ਖੇਤਰੀ

ਸੇਫ ਸਕੂਲ ਵਾਹਨ ਪਾਲਿਸੀ ਅਧੀਨ ਸਕੂਲੀ ਬੱਸਾਂ ਦੀ ਜਾਂਚ ਕਰ ਕੱਟੇ 12 ਸਕੂਲੀ ਵਾਹਨਾਂ ਦੇ ਚਲਾਨ

April 23, 2024

ਪਠਾਨਕੋਟ, 23 ਅਪ੍ਰੈਲ ( ਰਮਨ ਕਾਲੀਆ) : ਪੰਜਾਬ ਅੰਦਰ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਤੇ ਪੁਲਿਸ ਵਿਭਾਗ ਵੱਲੋਂ ਸੰਯੁਕਤ ਤੋਰ ਤੇ ਵਿਸੇਸ ਅਭਿਆਨ ਚਲਾ ਕੇ ਸੋਮਵਾਰ ਨੂੰ ਜਿਲ੍ਹੇ ਦੇ ਵੱਖ ਵੱਖ ਸਕੂਲਾਂ ਦੇ ਬਾਹਰ ਬੱਸਾਂ ਦੀ ਚੈਕਿੰਗ ਕੀਤੀ ਗਈ ਅਤੇ ਕਰੀਬ 12 ਸਕੂਲੀ ਵਾਹਨਾਂ ਦੇ ਚਲਾਨ ਵੀ ਕੱਟੇ ਗਏ। ਇਸ ਮੋਕੇ ਤੇ ਹੋਰਨਾਂ ਤੋ ਇਲਾਵਾ ਟ੍ਰੈਫਿਕ ਇੰਚਾਰਜ ਸ੍ਰੀ ਬ੍ਰਹਮਦੱਤ , ਪ੍ਰਦੀਪ ਕੁਮਾਰ ਐਜੂਕੇਸਨ ਸੈਲ, ਏ.ਐਸ.ਆਈ. ਵਿਜੈ, ਬਲਵਿੰਦਰ ਹੈਡ ਕਾਂਸਟੇਬਲ, ਮਦਨ ਲਾਲ, ਸ੍ਰੀਮਤੀ ਸੰਗੀਤਾ ਅਤੇ ਹੋਰ ਅਧਿਕਾਰੀ ਵੀ ਹਾਜਰ ਸਨ।
ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਊਸਾ ਲਲੋਤਰਾ ਜਿਲ੍ਹਾ ਬਾਲ ਸੁਰੱਖਿਆ ਅਫਸਰ ਪਠਾਨੋਕਟ ਨੇ ਦੱਸਿਆ ਕਿ ਜਿਲ੍ਹਾ ਪਠਾਨਕੋਟ ਅੰਦਰ ਵੀ ਸ੍ਰੀ ਆਦਿੱਤਿਆ ਉੱਪਲ ਡਿਪਟੀ ਕਮਿਸਨਰ ਪਠਾਨਕੋਟ ਜੀ ਦੇ ਦਿਸਾ ਨਿਰਦੇਸਾਂ ਅਨੁਸਾਰ ਜਿਲ੍ਹੇ ਵਿੱਚ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਵਿਸੇਸ ਅਭਿਆਨ ਚਲਾਇਆ ਗਿਆ। ਉਨ੍ਹਾਂ ਦੱਸਿਆ ਕਿ ਅੱਜ ਜਿਲ੍ਹਾ ਪਠਾਨਕੋਟ ਅੰਦਰ ਵਿਸੇਸ ਅਭਿਆਨ ਚਲਾਇਆ ਗਿਆ ਅਤੇ ਵੱਖ ਵੱਖ ਸਕੂਲੀ ਬੱਸਾਂ ਦੀ ਚੈਕਿੰੰਗ ਕੀਤੀ ਗਈ। ਇਸ ਤੋਂ ਇਲਾਵਾ ਸਕੂਲੀ ਬੱਸਾਂ ਦੇ ਡਰਾਇਵਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਸੁਰੱਖਿਆ ਸਾਵਧਾਨੀਆਂ ਬਾਰੇ ਜਾਗਰੂਕ ਵੀ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦਾ ਗਠਨ ਭਾਰਤ ਸਰਕਾਰ ਦੇ ਦਾ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਜ਼ ਐਕਟ-2005 ਦੀ ਧਾਰਾ 17 ਤਹਿਤ ਵਿਧਾਨਕ ਸੰਸਥਾ ਹੈ। ਕਮਿਸ਼ਨ ਪਾਸ ਜੁਵੇਨਾਇਲ ਜਸਟਿਸ (ਕੇਅਰ ਅਤੇ ਪ੍ਰੋਟੈਕਸ਼ਨ ਆਫ ਚਿਲਡਰਨ) ਐਕਟ, 2015, ਪ੍ਰੋਟੈਕਸ਼ਨ ਆਫ ਚਿਲਡਰਨ ਫਰੋਮ ਸੈਕਸ਼ੁਅਲ ਆਫੈਂਸ ਐਕਟ-2012 ਅਤੇ ਰਾਈਟ ਟੂ ਐਜੁਕੇਸ਼ਨ ਐਕਟ -2009 ਅਧੀਨ ਨਿਗਰਾਨੀ ਕਰਨ ਦਾ ਅਧਿਕਾਰ ਹੈ। ਐਕਟ ਦੀ ਧਾਰਾ 13 ਅਧੀਨ ਕਮਿਸ਼ਨ ਪਾਸ ਬਾਲ ਅਧਿਕਾਰਾਂ ਦੀ ਉਲੰਘਣਾਂ ਵਿਰੁੱਧ ਪ੍ਰਾਪਤ ਹੋਈਆਂ ਸ਼ਿਕਾਇਤਾਂ ਦੀ ਇੰਨਕੁਆਰੀ ਕਰਨ ਅਤੇ ਉਹਨਾਂ ਬਾਰੇ ਕਾਰਨ ਦੱਸੋ ਨੋਟਿਸ ਜਾਰੀ ਕਰਨ ਦਾ ਵੀ ਅਧਿਕਾਰ ਹੈ। ਕਮਿਸ਼ਨ ਪਾਸ ਇਸ ਐਕਟ ਦੀ ਧਾਰਾ 14 ਅਤੇ ਸਿਵਲ ਪ੍ਰੋਸ਼ੀਜ਼ਰ ਕੋਡ, 1908 ਤਹਿਤ ਕੇਸ ਦੀ ਸੁਣਵਾਈ ਲਈ ਸਿਵਲ ਕੋਰਟ ਦੀਆਂ ਸਕਤੀਆਂ ਹਨ।
ਉਨ੍ਹਾਂ ਦੱਸਿਆ ਕਿ ਅੱਜ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸੇਫ਼ ਸਕੂਲ ਵਾਹਨ ਸਕੀਮ ਦੀਆਂ ਸ਼ਰਤਾਂ ਪੂਰੀਆਂ ਕਰਦੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਇਹਨਾਂ ਸ਼ਰਤਾਂ ਪੂਰੀਆਂ ਕਰਦੇ ਵਾਹਨਾਂ ਨੂੰ ਹੀ ਬੱਚਿਆਂ ਲਈ ਵਰਤਣਾ ਸਕੂਲ ਪਿ੍ਰੰਸੀਪਲ ਦੀ ਜ਼ਿੰਮਵਾਰੀ ਹੈ। ਅੱਜ ਜਿਲ੍ਹਾ ਪਠਾਨਕੋਟ ਅੰਦਰ ਵੱਖ ਵੱਖ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਟੀਮਾਂ ਬਣਾ ਕੇ ਸਮੂਹ ਸਕੂਲਾਂ ਦੇ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਹਦਾਇਤ ਕੀਤੀ ਗਈ ਕਿ ਸੇਫ਼ ਸਕੂਲ ਵਾਹਨ ਸਕੀਮ ਤਹਿਤ 20 ਦਿਨਾਂ ਦੇ ਅੰਦਰ-2 ਜਾਂਚ ਕਰਵਾਉਣੀ ਯਕੀਨੀ ਬਣਾਈ ਜਾਵੇ, ਜੋ ਵਾਹਨ ਸੇਫ਼ ਸਕੂਲ ਵਾਹਨ ਸਕੀਮ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੇ ਉਹਨਾਂ ਵਾਹਨਾਂ ਨੂੰ ਜ਼ਬਤ ਕੀਤਾ ਜਾਵੇਗਾ। ਉਨ੍ਹਾਂ ਸਕੂਲ ਮੁੱਖੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਜੋ ਸਕੂਲੀ ਵਾਹਨਾਂ ਉਪਰੋਕਤ ਨਿਯਮਾਂ ਦੇ ਅਧਾਰ ਤੇ ਸਰਤਾਂ ਪੂਰੀਆਂ ਨਹੀਂ ਕਰਦੇ ਹਨ ਉਹਨ੍ਹਾਂ ਵਾਹਨਾ ਨੂੰ ਸਕੂਲੀ ਬੱਚਿਆਂ ਨੂੰ ਆਉਂਣ ਜਾਣ ਦੇ ਲਈ ਨਾ ਵਰਤਿਆ ਜਾਵੈ। ਉਨ੍ਹਾਂ ਕਿਹਾ ਕਿ ਸਕੂਲੀ ਵਾਹਨਾਂ ਦੀ ਵਿਸੇਸ ਤੋਰ ਤੇ ਜਾਂਚ ਕੀਤੀ ਜਾਵੇਗੀ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਦੱਪਰ ਕਲੋਨੀ ‘ਚੋਂ ਸੱਕੀ ਹਾਲਾਤਾਂ ਵਿੱਚ ਨਾਬਾਲਗ ਲਾਪਤਾ

ਦੱਪਰ ਕਲੋਨੀ ‘ਚੋਂ ਸੱਕੀ ਹਾਲਾਤਾਂ ਵਿੱਚ ਨਾਬਾਲਗ ਲਾਪਤਾ

ਨਜਾਇਜ ਹੋਰਡਿੰਗਜ ਖਿਲਾਫ ਲੋਕ ਸੇਵਾ ਕਲੱਬ ਜਾਵੇਗਾ ਹਾਈਕੋਰਟ

ਨਜਾਇਜ ਹੋਰਡਿੰਗਜ ਖਿਲਾਫ ਲੋਕ ਸੇਵਾ ਕਲੱਬ ਜਾਵੇਗਾ ਹਾਈਕੋਰਟ

ਸੀਪੀਆਈ ਦੇ ਕੌਮੀ ਸਕੱਤਰ ਅਤੁਲ ਕੁਮਾਰ ਅੰਜਾਨ ਦਾ ਦੇਹਾਂਤ

ਸੀਪੀਆਈ ਦੇ ਕੌਮੀ ਸਕੱਤਰ ਅਤੁਲ ਕੁਮਾਰ ਅੰਜਾਨ ਦਾ ਦੇਹਾਂਤ

ਮਹਾਰਾਸ਼ਟਰ : ਉਤਰਦੇ ਸਮੇਂ ਨਿੱਜੀ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ, ਪਾਇਲਟ ਜ਼ਖ਼ਮੀ

ਮਹਾਰਾਸ਼ਟਰ : ਉਤਰਦੇ ਸਮੇਂ ਨਿੱਜੀ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ, ਪਾਇਲਟ ਜ਼ਖ਼ਮੀ

ਸੀਬੀਐਸਈ ਵੱਲੋਂ 10ਵੀਂ ਤੇ 12ਵੀਂ ਦੇ ਨਤੀਜੇ ਦਾ ਐਲਾਨ 20 ਤੋਂ ਬਾਅਦ

ਸੀਬੀਐਸਈ ਵੱਲੋਂ 10ਵੀਂ ਤੇ 12ਵੀਂ ਦੇ ਨਤੀਜੇ ਦਾ ਐਲਾਨ 20 ਤੋਂ ਬਾਅਦ

ਮਹਾਰਾਸ਼ਟਰ ਸਰਕਾਰ ਨੇ ਡੀਜੀਪੀ ਨੂੰ ਚੋਣਾਂ ਦੌਰਾਨ ਡੂੰਘੇ ਜਾਅਲੀ ਖਤਰੇ ਨੂੰ ਰੋਕਣ ਲਈ ਨਿਰਦੇਸ਼ ਦਿੱਤੇ

ਮਹਾਰਾਸ਼ਟਰ ਸਰਕਾਰ ਨੇ ਡੀਜੀਪੀ ਨੂੰ ਚੋਣਾਂ ਦੌਰਾਨ ਡੂੰਘੇ ਜਾਅਲੀ ਖਤਰੇ ਨੂੰ ਰੋਕਣ ਲਈ ਨਿਰਦੇਸ਼ ਦਿੱਤੇ

ਦਰਾਬਾਦ ਏਅਰਪੋਰਟ ਦੇ ਕੋਲ ਆਖ਼ਰਕਾਰ ਚੀਤਾ ਫਸ ਗਿਆ

ਦਰਾਬਾਦ ਏਅਰਪੋਰਟ ਦੇ ਕੋਲ ਆਖ਼ਰਕਾਰ ਚੀਤਾ ਫਸ ਗਿਆ

ਦਿੱਲੀ 'ਚ ਵਾਂਟੇਡ ਗੋਗੀ ਗੈਂਗ ਦਾ ਐਨਕਾਊਂਟਰ

ਦਿੱਲੀ 'ਚ ਵਾਂਟੇਡ ਗੋਗੀ ਗੈਂਗ ਦਾ ਐਨਕਾਊਂਟਰ

ਮਹਾਰਾਸ਼ਟਰ ਦੇ ਰਾਏਗੜ੍ਹ 'ਚ ਸ਼ਿਵ ਸੈਨਾ ਨੇਤਾ ਨੂੰ ਲੈਣ ਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ

ਮਹਾਰਾਸ਼ਟਰ ਦੇ ਰਾਏਗੜ੍ਹ 'ਚ ਸ਼ਿਵ ਸੈਨਾ ਨੇਤਾ ਨੂੰ ਲੈਣ ਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ

ਹੈਦਰਾਬਾਦ ਦੀ ਅਦਾਲਤ ਨੇ ਫੋਨ ਟੈਪਿੰਗ ਮਾਮਲੇ 'ਚ ਸਾਬਕਾ ਪੁਲਿਸ ਅਧਿਕਾਰੀ ਦੀ ਜ਼ਮਾਨਤ ਪਟੀਸ਼ਨ ਖਾਰਜ 

ਹੈਦਰਾਬਾਦ ਦੀ ਅਦਾਲਤ ਨੇ ਫੋਨ ਟੈਪਿੰਗ ਮਾਮਲੇ 'ਚ ਸਾਬਕਾ ਪੁਲਿਸ ਅਧਿਕਾਰੀ ਦੀ ਜ਼ਮਾਨਤ ਪਟੀਸ਼ਨ ਖਾਰਜ