Thursday, May 30, 2024  

ਖੇਤਰੀ

ਧਨੌਲਾ ਨੇੜੇ ਜਵੰਧਾ ਪਿੰਡੀ ’ਚ ਕਣਕ ਦੀ 14 ਏਕੜ ਪੱਕੀ ਫਸਲ ਅੱਗ ਨਾਲ ਸੜ ਕੇ ਸੁਆਹ

April 23, 2024

ਪੰਜਾਬ ਸਰਕਾਰ ਇਸ ਦਾ ਮੁਆਵਜਾ ਤੁਰੰਤ ਦੇਣ ਦੇ ਕਰੇ ਆਰਡਰ

ਸੰਜੀਵ ਗਰਗ ਕਾਲੀ
ਧਨੌਲਾ ਮੰਡੀ , 23 ਅਪ੍ਰੈਲ : ਨੇੜਲੇ ਪਿੰਡ ਜਵੰਧਾ ਪਿੰਡੀ ਵਿਖੇ ਬਿਜਲੀ ਦੀਆਂ ਤਾਰਾਂ ਦਾ ਸਪਾਰਕ ਪੈਣ ਕਾਰਨ ਲੱਗੀ ਅੱਗ ਨਾਲ ਕਣਕ ਦੀ ਪੱਕੀ ਫਸਲ ਦੀ 14 ਏਕੜ ਸੜ ਕੇ ਸੁਆਹ ਹੋਣ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ । ਮੌਕੇ ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸੁਖਦੇਵ ਸਿੰਘ ਪੱਪੂ ਪੁੱਤਰ ਜੈ ਸਿੰਘ ਜਵੰਧਾ ਪਿੰਡੀ ਦੇ ਨੌ ਏਕੜ ਕਣਕ , ਮੇਲਾ ਸਿੰਘ ਪੁੱਤਰ ਗੁਰਦੇਵ ਸਿੰਘ ਪਿੰਡ ਅਤਰ ਸਿੰਘ ਵਾਲਾ ਦੀ ਡੇਢ ਕਿੱਲਾ, ਬਲਵੀਰ ਸਿੰਘ ਪੁੱਤਰ ਤੇਜਾ ਸਿੰਘ ਜਵੰਧਾ ਪਿੰਡੀ ਦੀ ਚਾਰ ਕਿੱਲੇ ਕਣਕ ਦੀ ਫਸਲ ਸੜ ਕੇ ਸਵਾਹ ਹੋ ਗਈ। ਪਿੰਡ ਦੇ ਮੋਹਤਵਰ ਵਿਆਕਤੀਆਂ ਮੇਜਰ ਸਿੰਘ ,ਸਰਪੰਚ ਇੰਦਰਜੀਤ ਸਿੰਘ,ਧੰਨਾ ਸਿੰਘ, ਤਰਲੋਕ ਸਿੰਘ ਨੇਕ ਸਿੰਘ ਸੁਖਚੈਨ ਸਿੰਘ ਜਗਜੀਤ ਸਿੰਘ, ਜਰਨੈਲ ਸਿੰਘ, ਹੁਕਮ ਸਿੰਘ ਨੰਬਰਦਾਰ ,ਜਗਤਾਰ ਸਿੰਘ, ਸੰਤੋਖ ਸਿੰਘ ਸੋਕੀ, ਅਵਤਾਰ ਸਿੰਘ, ਬਲਬ ਸਿੰਘ, ਆਦਿ ਨੇ ਦੱਸਿਆ ਕਿ ਲੱਗੇ ਟਰਾਂਸਫਾਰਮ ਕੋਲੋਂ ਬਿਜਲੀ ਤਾਰਾਂ ਦਾ ਆਪਸ ਵਿੱਚ ਟਕਰਾਅ ਹੋਣ ਤੇ ਸਪਾਰਕ ਪੈ ਗਿਆ ਜਿਸ ਕਰਕੇ ਕਣਕ ਨੂੰ ਅੱਗ ਲੱਗ ਗਈ । ਤੇ ਤੁਰੰਤ ਹੀ ਜਵੰਧਾ ਪਿੰਡੀ ਤੇ ਅਤਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ’ਚ ਅਨਾਊਸਮੈਂਟ ਕਰਵਾ ਦਿੱਤੀ ਤੇ ਲੋਕ ਅੱਗ ਬਝਾਉਣ ਲਈ ਚੱਲ ਪਏ, ਕਣਕ ਦੀ ਪੱਕੀ ਫਸਲ ਹੋਣ ਕਰਕੇ ਜਲਦੀ ਨਾਲ ਫੈਲ ਰਹੀ ਸੀ ਇਸ ਨੂੰ ਰੋਕਣ ਲਈ ਉਕਤ ਵਿਅਕਤੀਆਂ ਨੇ ਆਪੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਟਰੈਕਟਰਾਂ ਤੇ ਤਵੀਆਂ, ਹਲਾਂ ਨਾਲ ਵਾਹੁਣਾਂ ਸੁਰੂ ਕਰ ਦਿੱਤਾ ਜਿਸ ਨਾਲ ਅੱਗ ਅੱਗੇ ਵਧਣ ਤੋਂ ਰੁਕ ਗਈ ਅਤ ਇਹਨੇ ਸਮੇਂ ’ਚ ਤੇਜੀ ਨਾਲ ਹੀ ਬਰਨਾਲਾ ਤੋਂ ਦੋ ਫਾਇਰਗਰੇਡ ਦੀਆਂ ਦੋ ਗੱਡੀਆਂ ਆ ਗਈਆਂ ਜਿਨਾਂ ਨੇ ਪਾਣੀ ਦੀਆਂ ਬੁਛਾੜਾਂ ਕਰਕੇ ਅੱਗ ਤੇ ਕਾਬੂ ਪਾ ਲਿਆ ਗਿਆ। ਇਸ ਮੌਕੇ ਤੇ ਕਿਸਾਨ ਆਗੂਆਂ ਤੇ ਹੋਰ ਪਤਵੰਤੇ ਵਿਅਕਤੀਆਂ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਇਹਨਾਂ ਦੀ ਕਣਕ ਦੀ ਪੱਕੀ ਫਸਲ ਸੜਕੇ ਸਵਾਹ ਹੋਣ ਜਾਣ ਤੇ ਮੁਆਵਜਾ ਤੁਰੰਤ ਜਾਰੀ ਕਰਨ ਦੇ ਆਰਡਰ ਦਿੱਤੇ ਜਾਣ । ਕਿਉਕਿ ਇਹ ਸਾਰਾ ਨੁਕਸਾਨ ਬਿਜਲੀ ਬੋਰਡ ਦੀ ਗਲਤੀ ਕਾਰਨ ਹੋਇਆ ਹੋਇਆ ਹੈ। ਜਦੋ ਬਿਜਲੀ ਬੋਰਡ ਧਲੋਲਾ ਦੇ ਐਸਡੀਓ ਮਲਕੀਤ ਸਿੰਘ ਨਾਲ ਇਸ ਸੰਬੰਧੀ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਇਸ ਹੋਈ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ