Saturday, May 04, 2024  

ਅਪਰਾਧ

ਆਬਕਾਰੀ ਵਿਭਾਗ ਵਲੋਂ ਦਰਿਆ ਸਤਲੁਜ ਦੇ ਨੇੜੇ ਛਾਪੇਮਾਰੀ ਦੌਰਾਨ 18000 ਲੀਟਰ ਲਾਹਨ ਬਰਾਮਦ 

April 23, 2024

ਨਿਰਮਲ ਸਿੰਘ ਵਰਿੰਦਰ ਸ਼ਰਮਾ
ਜਲੰਧਰ, 23 ਅਪ੍ਰੈਲ : ਸਹਾਇਕ ਕਮਿਸ਼ਨਰ (ਆਬਕਾਰੀ) ਜਲੰਧਰ ਰੇਂਜ ਵੈਸਟ ਨਵਜੀਤ ਸਿੰਘ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਆਬਕਾਰੀ ਵਿਭਾਗ ਵਲੋਂ ਨਜ਼ਾਇਜ਼ ਸ਼ਰਾਬ ਦੇ ਖਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਦਰਿਆ ਸਤਲੁਜ ਦੇ ਨਾਲ ਲੱਗਦੇ 15 ਕਿਲੋਮੀਟਰ ਦੇ ਖੇਤਰ ਵਿੱਚ ਬਾਰੀਕੀ ਨਾਲ ਤਲਾਸ਼ੀ ਅਭਿਆਨ ਚਲਾਇਆ ਗਿਆ। ਸਹਾਇਕ ਕਮਿਸ਼ਨਰ(ਆਬਕਾਰੀ) ਨਵਜੀਤ ਸਿੰਘ ਨੇ ਅੱਗੇ ਦੱਸਿਆ ਕਿ ਉਪ ਕਮਿਸ਼ਨਰ (ਆਬਕਾਰੀ) ਜਲੰਧਰ ਜ਼ੋਨ ਸੁਰਿੰਦਰ ਕੁਮਾਰ ਗਰਗ ਦੀ ਅਗਵਾਈ ਵਿੱਚ ਛਾਪੇਮਾਰੀ ਕੀਤੀ ਗਈ।

ਉਨ੍ਹਾਂ ਦੱਸਿਆ ਕ ਆਬਕਾਰੀ ਅਫ਼ਸਰ ਸੁਨੀਲ ਗੁਪਤਾ ਅਤੇ ਆਬਕਾਰੀ ਨਿਰੀਖਕ ਸਾਹਿਲ ਰੰਗਾ, ਸਰਵਨ ਸਿੰਘ ਢਿਲੋਂ ਅਤੇ ਹਰਪ੍ਰੀਤ ਸਿੰਘ ਵਲੋਂ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡ ਵੇਹਰਾਂ, ਭੋਡੇ, ਗਦਰੇ, ਬੁਰਜ, ਸੰਘੋਵਾਲ ਅਤੇ ਮਾਊ ਸਾਹਿਬ ਆਦਿ ਖੇਤਰਾਂ ਵਿੱਚ ਤਲਾਸ਼ੀ ਅਭਿਆਨ ਚਲਾਕੇ 15 ਤਰਪਾਲਾਂ ਵਿੱਚ ਲਗਭਗ 18000 ਲੀਟਰ ਲਾਹਨ ਫੜੀ ਗਈ ਅਤੇ ਮੌਕੇ ’ਤੇ ਹੀ ਸੁੱਕੇ ਥਾਂ ’ਤੇ ਇਸ ਨੂੰ ਨਸ਼ਟ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਲਾਹਨ ਦਰਿਆ ਦੇ ਪਾਣੀ ਵਿੱਚ ਛੁਪਾ ਕੇ ਰੱਖੀ ਹੋਈ ਸੀ। ਉਨ੍ਹਾਂ ਦੱਸਿਆ ਕਿ ਨਜ਼ਾਇਜ ਸ਼ਰਾਬ ਦੇ ਕਾਰੋਬਾਰੀਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਸ ਲਾਹਨ ਤੋਂ ਬਣੀ ਸ਼ਰਾਬ ਦਾ ਸੇਵਨ ਨਾ ਕਰਨ ਕਿਉਂਕਿ ਇਸ ਦੀ ਕੋਈ ਡਿਗਰੀ ਨਹੀਂ ਹੁੰਦੀ ਅਤੇ ਇਸ ਦੇ ਸੇਵਨ ਨਾਲ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਭਵਿੱਖ ਵਿੱਚ ਇਸ ਤਲਾਸ਼ੀ ਅਭਿਆਨ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਨਜਾਇਜ਼ ਸ਼ਰਾਬ ਦੇ ਕਾਰੋਬਾਰ ਵਿੱਚ ਲਿਪਤ ਕਿਸੇ ਵੀ ਵਿਅਕਤੀ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਲੋਹਗੜ੍ਹ ਪਾਰਕ ਨੇੜੇ ਸਬਜ਼ੀ ਵੇਚਣ ਵਾਲੇ ਅਤੇ ਉਸ ਦੇ ਨੌਕਰ 'ਤੇ ਹਮਲਾ ਕਰਨ ਦੇ ਦੋਸ਼ 'ਚ ਪੁਲਿਸ ਨੇ 25 ਦੇ ਕਰੀਬ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਲੋਹਗੜ੍ਹ ਪਾਰਕ ਨੇੜੇ ਸਬਜ਼ੀ ਵੇਚਣ ਵਾਲੇ ਅਤੇ ਉਸ ਦੇ ਨੌਕਰ 'ਤੇ ਹਮਲਾ ਕਰਨ ਦੇ ਦੋਸ਼ 'ਚ ਪੁਲਿਸ ਨੇ 25 ਦੇ ਕਰੀਬ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਫਗਵਾੜਾ : ਯੂਨੀਵਰਸਿਟੀ ’ਚ 9ਵੀਂ ਮੰਜ਼ਿਲ ਤੋਂ ਡਿੱਗਿਆ ਵਿਦਿਆਰਥੀ, ਹੋਈ ਮੌਤ

ਫਗਵਾੜਾ : ਯੂਨੀਵਰਸਿਟੀ ’ਚ 9ਵੀਂ ਮੰਜ਼ਿਲ ਤੋਂ ਡਿੱਗਿਆ ਵਿਦਿਆਰਥੀ, ਹੋਈ ਮੌਤ

ਪੁਲਿਸ ਵੱਲੋਂ 4 ਕਿਲੋ ਆਈਸ ਡਰੱਗ ਤੇ 1 ਕਿਲੋ ਹੈਰੋਇਨ ਸਮੇਤ ਇਕ ਕਾਬੂ

ਪੁਲਿਸ ਵੱਲੋਂ 4 ਕਿਲੋ ਆਈਸ ਡਰੱਗ ਤੇ 1 ਕਿਲੋ ਹੈਰੋਇਨ ਸਮੇਤ ਇਕ ਕਾਬੂ

ਦਿੱਲੀ ਹਵਾਈ ਅੱਡੇ ’ਤੇ 2.4 ਕਰੋੜ ਰੁਪਏ ਦੀ ਸੋਨੇ ਦੀ ਤਸਕਰੀ ਦੇ ਦੋਸ਼ ’ਚ 5 ਵਿਦੇਸ਼ੀ ਨਾਗਰਿਕ ਗ੍ਰਿਫ਼ਤਾਰ

ਦਿੱਲੀ ਹਵਾਈ ਅੱਡੇ ’ਤੇ 2.4 ਕਰੋੜ ਰੁਪਏ ਦੀ ਸੋਨੇ ਦੀ ਤਸਕਰੀ ਦੇ ਦੋਸ਼ ’ਚ 5 ਵਿਦੇਸ਼ੀ ਨਾਗਰਿਕ ਗ੍ਰਿਫ਼ਤਾਰ

ਕੇਰਲ ਦੇ ਕੋਚੀ 'ਚ ਅਪਾਰਟਮੈਂਟ 'ਚੋਂ ਨਵਜੰਮੇ ਬੱਚੇ ਦੀ ਮੌਤ, ਪੁਲਸ ਨੇ ਪਰਿਵਾਰ ਤੋਂ ਕੀਤਾ ਸਵਾਲ

ਕੇਰਲ ਦੇ ਕੋਚੀ 'ਚ ਅਪਾਰਟਮੈਂਟ 'ਚੋਂ ਨਵਜੰਮੇ ਬੱਚੇ ਦੀ ਮੌਤ, ਪੁਲਸ ਨੇ ਪਰਿਵਾਰ ਤੋਂ ਕੀਤਾ ਸਵਾਲ

ਦਿੱਲੀ 'ਚ ਰੰਜਿਸ਼ ਦੇ ਚੱਲਦੇ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ

ਦਿੱਲੀ 'ਚ ਰੰਜਿਸ਼ ਦੇ ਚੱਲਦੇ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ

37 ਫੀਸਦੀ ਭਾਰਤੀ ਫਰਮਾਂ ਲਈ ਸਾਈਬਰ ਜ਼ਬਰਦਸਤੀ ਪ੍ਰਮੁੱਖ ਚਿੰਤਾ: ਰਿਪੋਰਟ

37 ਫੀਸਦੀ ਭਾਰਤੀ ਫਰਮਾਂ ਲਈ ਸਾਈਬਰ ਜ਼ਬਰਦਸਤੀ ਪ੍ਰਮੁੱਖ ਚਿੰਤਾ: ਰਿਪੋਰਟ

ਦਿੱਲੀ 'ਚ ਅਸਿਸਟੈਂਟ ਪ੍ਰੋਫੈਸਰ 'ਤੇ ਹਮਲਾ, ਲੁਟੇਰਾ  ਦੋਸ਼ੀ ਕਾਬੂ

ਦਿੱਲੀ 'ਚ ਅਸਿਸਟੈਂਟ ਪ੍ਰੋਫੈਸਰ 'ਤੇ ਹਮਲਾ, ਲੁਟੇਰਾ ਦੋਸ਼ੀ ਕਾਬੂ

ਦਿੱਲੀ ਪੁਲਿਸ ਨੇ ਕਤਲ ਦੇ ਮਾਮਲੇ ਵਿੱਚ ਲੋੜੀਂਦੇ ਨੌਜਵਾਨ ਨੂੰ ਕਾਬੂ ਕਰ ਲਿਆ

ਦਿੱਲੀ ਪੁਲਿਸ ਨੇ ਕਤਲ ਦੇ ਮਾਮਲੇ ਵਿੱਚ ਲੋੜੀਂਦੇ ਨੌਜਵਾਨ ਨੂੰ ਕਾਬੂ ਕਰ ਲਿਆ

ਵਾਂਟੇਡ ਅਪਰਾਧੀ ਨੂੰ ਦਿੱਲੀ 'ਚ ਸੰਖੇਪ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ

ਵਾਂਟੇਡ ਅਪਰਾਧੀ ਨੂੰ ਦਿੱਲੀ 'ਚ ਸੰਖੇਪ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ