Saturday, May 04, 2024  

ਲੇਖ

ਪਸਰ ਰਹੀ ਮੋਬਾਇਲ ਦੀ ਦੁਨੀਆ ਬਾਰੇ ਜਾਗਰੂਕ ਹੋਣ ਦੀ ਲੋੜ

April 23, 2024

ਅੱਜ ਦੇ ਇਸ ਭੱਜ-ਦੌੜ ਵਾਲੇ ਯੁੱਗ ਵਿੱਚ ਮੋਬਾਇਲ ਤੇ ਸੋਸ਼ਲ਼ ਮੀਡੀਆ ਨੇ ਜਿੰਨਾ ਸਾਡੀ ਜ਼ਿੰਦਗੀ ਨੂੰ ਆਸਾਨ ਬਣਾ ਦਿੱਤਾ ਹੈ ਉਨ੍ਹਾਂ ਹੀ ਸਾਡੇ ਨੌਜਵਾਨ ਵਰਗ ਦੀ ਮਾਨਸਿਕਤਾ ’ਤੇ ਬਹੁਤ ਬੁਰਾ ਪ੍ਰਭਾਵ ਵੀ ਪਾਇਆ ਹੈ। ਕੋਈ ਸ਼ੱਕ ਨਹੀ ਕਿ ਇਹ ਵਿਕਾਸ ਦਾ ਯੁੱਗ ਹੈ ਤੇ ਇਹ ਸਮੇ ਦੀ ਲੋੜ ਵੀ ਹਨ, ਪਰ ਕਿਸ ਹੱਦ ਤੱਕ? ਸਾਡਾ ਸਮਾਜ ਪਹਿਲਾਂ ਹੀ ਨਸ਼ਾ, ਭਰੂਣ ਹੱਤਿਆ, ਦਹੇਜ, ਲੁੱਟ ਖੋਹ, ਬੇਰੁਜ਼ਗਾਰੀ ਤੇ ਗਰੀਬੀ ਵਰਗੇ ਗੰਭੀਰ ਮਸਲਿਆ ਨਾਲ ਜੂਝ ਰਿਹਾ ਹੈ। ਉਥੇ ਹੁਣ ਮੋਬਾਇਲ ਤੇ ਸੋਸ਼ਲ ਮੀਡੀਆ ਦੇ ਰਲੇਵੇਂ ਨੇ ਰਹਿੰਦੀ ਕਸਰ ਵੀ ਕੱਢ ਦਿੱਤੀ ਹੈ। ਅੱਜ ਸਮਾਜ ਦਾ ਹਰ ਵਰਗ ਬੱਚੇ, ਨੌਜਵਾਨ ਅਤੇ ਵਡੇਰੀ ਉਮਰ ਦੇ ਵਿਅਕਤੀ ਵੀ ਇਸ ਦੀ ਗ੍ਰਿਫਤ ਵਿੱਚ ਹਨ। ਸਭ ਤਂੋ ਬੁਰਾ ਅਸਰ ਸਾਡੀ ਨੌਜਵਾਨ ਪੀੜ੍ਹੀ ’ਤੇ ਪਿਆ ਹੈ। ਸੋਸ਼ਲ ਮੀਡੀਆ ’ਤੇ ਚੱਲੀ ਲਾਈਕ ਵਿਊ ਦੀ ਦੌੜ ਵਿੱਚ ਬਹੁਤ ਹੀ ਨਿਚਲੇ ਦਰਜੇ ਦਾ ਕੰਟੈਂਟ ਸਾਡੇ ਬੱਚਿਆ ਤੇ ਮਾਂਵਾਂ-ਭੈਣਾਂ ਦੇ ਮੋਬਾਇਲਾਂ ਤੱਕ ਪਹੁੰਚ ਰਿਹਾ ਹੈ।
ਮੋਬਾਇਲ ਤੇ ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਬੌਧਿਕ ਪੱਧਰ ਨੂੰ ਵੀ ਚੋਟ ਪਹੁੰਚਾਈ ਹੈ। ਸਰਕਾਰੀ ਸਕੂਲ ਵਿੱਚ ਬਤੌਰ ਅਧਿਆਪਕਾ ਕੰਮ ਕਰਦੇ ਮੈਂ ਦੇਖਦੀ ਹਾਂ ਕਿ ਬਹੁ-ਗਿਣਤੀ ਮਾਪੇ ਵੀ ਬਰਾਬਰ ਦੇ ਕਸੂਰਵਾਰ ਹਨ। ਉਹਨਾਂ ਕੋਲ ਬੱਚੇ ਦੀ ਪੜ੍ਹਾਈ ਨੂੰ ਲੈ ਕੇ ਸਵਾਲ ਘੱਟ ਤੇ ਮੋਬਾਇਲ ਦੀ ਵਰਤੋਂ ਦੇ ਗਿਲੇ ਸ਼ਿਕਵੇ ਜ਼ਿਆਦਾ ਹਨ। ਅਸੀ ਅਕਸਰ ਦੇਖਦੇ ਹਾਂ ਕਿ ਸਾਡੇ ਘਰਾਂ ਵਿੱਚ ਛੋਟੀ ਉਮਰੇ ਹੀ ਬੱਚੇ ਨੂੰ ਮੋਬਾਇਲ ਵਰਤੋਂ ਦੀ ਮਾੜੀ ਆਦਤ ਲੱਗਦੀ ਜਾ ਰਹੀ ਹੈ। ਬੱਚਾ ਨੂੰ ਖਾਣਾ ਖਵਾਉਣ ਤੋਂ ਲੈ ਕੇ ਪੜ੍ਹਾਈ ਕਰਵਾਉਣ ਤੱਕ ਮੋਬਾਇਲ ਦੇਣ ਦੀ ਜੋ ਰੀਤ ਅਸੀ ਚਲਾ ਰਹੇ ਹਾਂ ਇਹ ਆਉਣ ਵਾਲੇ ਸਮੇਂ ਵਿੱਚ ਬਹੁਤ ਘਾਤਕ ਸਿੱਧ ਹੋ ਸਕਦੀ ਹੈ। ਕਿੳਂੁਕਿ ਸਾਡੇ ਤੋਂ ਤਕਨਾਲੋਜੀ ਦੇ ਖੇਤਰ ਵਿੱਚ ਬਹੁਤ ਅੱਗੇ ਚੀਨ, ਜਾਪਾਨ, ਕੋਰੀਆ ਵਰਗੇ ਦੇਸ਼ਾ ’ਚ ਇਹ ਹੋਰ ਵੀ ਗ਼ੰਭੀਰ ਸਮੱਸਿਆ ਹੈ। ਜਿੱਥੇ ਬੱਚਿਆ ਨੂੰ ਮੋਬਾਇਲਾਂ ਤੋਂ ਦੂਰ ਰੱਖਣ ਲਈ ਰੀ-ਹੈਬਲੀਟੇਸ਼ਨ ਸੈਟਰਾਂ ਵਿੱਚ ਭੇਜਿਆ ਜਾਂਦਾ ਹੈ ।
ਸਾਨੂੰ ਮਾਨਸਿਕ ਤੌਰ ’ਤੇ ਪ੍ਰਭਾਵਿਤ ਕਰਨ ਤੋਂ ਇਲਾਵਾ ਮੋਬਾਇਲ ਤੇ ਵੱਧ ਰਹੀ ਆਨਲਾਈਨ ਖਾਣੇ ਦੀ ਡਿਮਾਂਡ ਨੇ ਸਾਡੇ ਲੋਕਾ ਦੇ ਖਾਣ-ਪੀਣ ਦੇ ਪੱਧਰ ਨੂੰ ਹੋਰ ਵੀ ਵਿਗਾੜ ਦਿੱਤਾ ਹੈ। ਅਸੀ ਬਿਨਾਂ ਕੁਛ ਦੇਖੇ ਪਰਖੇ ਘਰ ਬੈਠੇ ਕੁਛ ਵੀ ਮੰਗਵਾ ਕੇ ਖਾ ਰਹੇ ਹਾਂ। ਪਟਿਆਲਾ ਸ਼ਹਿਰ ਵਿੱਚ ਪਿਛਲੇ ਦਿਨੀ ਕੇਕ ਖਾਣ ਨਾਲ ਹੋਈ ਬੱਚੀ ਦੀ ਮੌਤ ਇਸ ਦੀ ਤਾਜ਼ਾ ਉਦਾਹਰਨ ਹੈ। ਇਸ ਤਰ੍ਹਾਂ ਦੀਆਂ ਆਨਲਾਈਨ ਸਰਵਿਸਾਂ ਨੇ ਸਾਡੇ ਬੱਚੇ ਪੰਜ਼ੀਰੀ, ਪਿੰਨੀਆਂ, ਦੁੱਧ ਤੇ ਘਰ ਵਿੱਚ ਬਣੀਆਂ ਚੀਜ਼ਾਂ ਤੋਂ ਦੂਰ ਕਰ ਦਿੱਤੇ ਹਨ। ਜਿਹੋ-ਜਿਹਾ ਬਾਹਰਲਾ ਖਾਣਾ ਬੱਚੇ ਰੋਜ਼ਾਨਾ ਖਾ ਰਹੇ ਹਨ ਉਹੋ ਜਿਹਾ ਸੁਭਾਅ ਤੇ ਸਰੀਰਕ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਹੁਣ ਸਵਾਲ ਇਹ ਹੈ ਕਿ ਜੇ ਇਨ੍ਹਾਂ ਕੁਛ ਸਾਡੇ ਪਾਸ ਘਟ ਰਿਹਾ ਹੈ ਤਾ ਹੱਲ ਕੀ ਹੈ? ਮੇਰੇ ਅਨੁਸਾਰ ਜੇ ਅਸੀ ਕੁਝ ਗੱਲਾਂ ਆਪਣੀ ਜ਼ਿੰਦਗੀ ’ਚ ਲਾਗੂ ਕਰ ਲਈਏ ਤਾਂ ਬਹੁਤ ਹੱਦ ਤੱਕ ਇਹਨਾਂ ਸਾਰੀਆਂ ਸਮਸਿੱਆਵਾਂ ਦੇ ਮਾੜੇ ਪ੍ਰਭਾਵਾਂ ਨੂੰ ਘੱਟ ਕੀਤਾ ਜਾ ਸਕਦਾ ਹੈ।
੍ਹ ਸਭ ਤੋ ਪਹਿਲਾਂ ਮਾਤਾ-ਪਿਤਾ ਨੂੰ ਆਪਣੀ ਜ਼ਿੰਮੇਵਾਰੀ ਤੈਅ ਕਰਨੀ ਪਵੇਗੀ। ਮਾਤਾ-ਪਿਤਾ ਆਪ ਮੋਬਾਇਲ ਦੀ ਵਰਤੋ ਘੱਟ ਕਰਕੇ ਹੀ ਬੱਚੇ ਦੀ ਵਧ ਰਹੀ ਮੋਬਾਇਲ ਦੀ ਆਦਤ ਨੂੰ ਰੋਕ ਸਕਦੇ ਹਨ।
੍ਹ ਛੋਟੀ ਉਮਰ ਤੋ ਹੀ ਬੱਚੇ ਨੂੰ ਗਰਾਊਂਡ ਜਾਂ ਖੇਡਾਂ ਦੀ ਚੇਟਕ ਲਾ ਦੇਣਾ ਵੀ ਬਹੁਤ ਹੱਦ ਤੱਕ ਬੱਚੇ ਨੂੰ ਮਸਰੂਫ ਰੱਖਦਾ ਹੈ, ਤਾਂ ਜੋ ਬੱਚੇ ਕੋਲ ਮੋਬਾਇਲ ਲਈ ਬਹੁਤਾ ਸਮਾਂ ਬਚੇ ਹੀ ਨਾ। ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਤੀਤ ਕਰਨਾ ਵੀ ਇਸ ਕੜੀ ਵਿੱਚ ਚੰਗੀ ਕੋਸ਼ਿਸ਼ ਹੋ ਸਕਦੀ ਹੈ।
੍ਹ ਸਾਡੇ ਘਰਾਂ ਵਿੱਚ ਪੌਦੇ, ਫਲ ਅਤੇ ਸ਼ਬਜ਼ੀਆਂ ਦੀ ਸਾਂਭ-ਸੰਭਾਲ ਵਿੱਚ ਬੱਚੇ ਦਾ ਸਹਿਯੋਗ ਲੈਣਾ ਵੀ ਬੱਚੇ ਨੂੰ ਮਸਰੂਫ ਰੱਖਣ ਦਾ ਇਕ ਵਧੀਆ ਤਰੀਕਾ ਹੈ।
ਜੇ ਸਾਡੇ ਅੰਦਰ ਚੰਗੀ ਇੱਛਾ ਸ਼ਕਤੀ ਹੋਵੇ ਤਾਂ ਅਸੀਂ ਆਪਣੇ ਬੱਚਿਆ ਦੇ ਨਾਲ-ਨਾਲ ਆਪਣੇ ਸਮਾਜ ਤੇ ਹੋਰਨਾਂ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਮੋਬਾਇਲ ਤੇ ਸੋਸ਼ਲ ਮੀਡੀਆ ਦੀ ਵਰਤੋ ਨੂੰ ਘਟਾ ਸਕਦੇ ਹਾਂ।
ਸਰਬਜੀਤ ਕੌਰ

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ