Monday, May 06, 2024  

ਪੰਜਾਬ

ਵਿਰਦੀ ਦੀ ਵਾਰਤਕ ਪੁਸਤਕ 'ਤੀਸਰੀ ਅੱਖ' ਤੇ ਹੋਈ ਵਿਚਾਰ ਚਰਚਾ

April 24, 2024
ਸ੍ਰੀ ਫ਼ਤਹਿਗੜ੍ਹ ਸਾਹਿਬ/24 ਅਪ੍ਰੈਲ :
(ਰਵਿੰਦਰ ਸਿੰਘ ਢੀਂਡਸਾ)

ਪ੍ਰਗਤੀਸ਼ੀਲ ਲੇਖਕ ਸੰਘ ਫਤਿਹਗੜ੍ਹ ਸਾਹਿਬ  ਵੱਲੋਂ ਪ੍ਸਿੱਧ ਲੇਖਕ ਗੁਰਬਚਨ ਸਿੰਘ ਵਿਰਦੀ ਦੁਆਰਾ ਲਿਖਿਤ ਵਾਰਤਕ ਪੁਸਤਕ '' ਤੀਸਰੀ ਅੱਖ " ਤੇ ਵਿਚਾਰ ਚਰਚਾ ਕੀਤੀ ਗਈ ਜਿਸ ਵਿੱਚ ਡਾ. ਹਰਚੰਦ ਸਿੰਘ ਸਰਹਿੰਦੀ ਦਾ ਪਰਚਾ ਮਾਸਟਰ ਹਰਜੀਤ ਸਿੰਘ ਤਰਖਾਣ ਮਾਜਰਾ ਅਤੇ ਸੁਲੱਖਣ ਸਿੰਘ ਸਰਹੱਦੀ ਦਾ ਪੇਪਰ ਬਲਵਿੰਦਰ ਸਿੰਘ  ਭੱਟੀ ਨੇ ਪੜ੍ਹਿਆ। ਇਸ ਵਿਚਾਰ ਚਰਚਾ ਦੇ ਪ੍ਰਧਾਨਗੀ ਮੰਡਲ ਵਿੱਚ ਮੁੱਖ ਮਹਿਮਾਨ ਸੁਰਜੀਤ ਜੱਜ, ਮਨਮੋਹਨ ਸਿੰਘ ਦਾਉ, ਡਾ. ਅਨੰਦ ਗੁਪਤਾ,ਡਾ. ਕੁਲਦੀਪ ਸਿੰਘ ਦੀਪ, ਗੁਰਬਚਨ ਸਿੰਘ ਵਿਰਦੀ, ਪ੍ਰੋ. ਅੱਛਰੂ ਸਿੰਘ ਸਾਮਿਲ ਸਨ। ਪੁਸਤਕ ਤੇ ਚਰਚਾ ਕਰਦਿਆਂ ਬੁਲਾਰਿਆਂ ਨੇ ਜਿਥੇ ਪ੍ਰਸੰਸਾ ਕਰਦਿਆਂ ਇਸ ਨੂੰ ਇਤਿਹਾਸ ਤੇ ਸਮਾਜਿਕ ਜੀਵਨ ਨੂੰ ਸੇਧ ਦੇਣ ਲਈ ਵਧੀਆ ਸਰੋਤ ਦੱਸਿਆ। ਉਥੇ ਕੁਝ ਬੁਲਾਰਿਆਂ ਨੇ ਪੁਸਤਕ 'ਚ ਆਏ ਵਿਖਿਆਨ ਦੇ ਸਰੋਤ ਜਰੂਰ ਦੱਸਣ ਦੀ ਗੱਲ ਕਹੀ।ਸਾਰੀ ਗੱਲ ਨੂੰ ਸਮੇਟਦੇ ਹੋਏ ਮੁੱਖ ਮਹਿਮਾਨ ਸੁਰਜੀਤ ਜੱਜ ਨੇ ਕਿਹਾ ਕਿ ਹਰ ਕਿਤਾਬ ਸੰਪੂਰਨ ਨਹੀ ਹੁੰਦੀ ਪਰ ਇਤਿਹਾਸ  ਨੂੰ  ਤੀਸਰੀ ਅੱਖ ਹੀ ਅੰਦਰਲੇ ਹਾਫ ਭਾਵ ਨੂੰ ਕਮਲ ਚੁੱਕ ਕੇ ਅੱਖਰਾਂ ਨਾਲ ਪਰੋ ਕੇ ਪੇਸ਼ ਕਰਨਾ ਸੌਖਾ ਨਹੀ ਹੁੰਦਾ ਪਰ ਲੇਖਕ ਗੁਰਬਚਨ ਸਿੰਘ ਵਿਰਦੀ ਨੇ ਇਹ ਕਰਕੇ ਦਿਖਾ ਦਿੱਤਾ। ਇਸ ਮੌਕੇ ਦਲਜੀਤ ਸਿੰਘ,ਸਤਨਾਮ ਸਿੰਘ,ਅਨਵਰ ਖਾਨ,ਉਰਮਿਲਾ, ਇਕਬਾਲ ਸਿੰਘ,ਵੀਨਾ ਵਰਮਾ, ਅਰਸ਼ਦੀਪ ਕੇੈਲੇ ਅਤੇ ਸਹਿਜ ਪ੍ਰੀਤ ਸਿੰਘ ਵੀ ਹਾਜ਼ਰ ਸਨ।
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਮੋਦੀ ਦੇ ਭਾਸ਼ਣਾਂ ਤੋਂ ਝਲਕਦੀ ਹੈ ਭਾਜਪਾ ਦੀ ਹਾਰ : ਕਾਮਰੇਡ ਸੇਖੋਂ

ਮੋਦੀ ਦੇ ਭਾਸ਼ਣਾਂ ਤੋਂ ਝਲਕਦੀ ਹੈ ਭਾਜਪਾ ਦੀ ਹਾਰ : ਕਾਮਰੇਡ ਸੇਖੋਂ

ਲੋਕ ਸਭਾ ਚੋਣਾਂ 2024 ਦੌਰਾਨ ਜ਼ਬਤੀ ਦੇ ਮਾਮਲੇ ਵਿੱਚ ਰਾਸ਼ਟਰੀ ਪੱਧਰ ’ਤੇ ਪੰਜਾਬ ਦਾ ਚੌਥਾ ਸਥਾਨ: ਸਿਬਿਨ ਸੀ

ਲੋਕ ਸਭਾ ਚੋਣਾਂ 2024 ਦੌਰਾਨ ਜ਼ਬਤੀ ਦੇ ਮਾਮਲੇ ਵਿੱਚ ਰਾਸ਼ਟਰੀ ਪੱਧਰ ’ਤੇ ਪੰਜਾਬ ਦਾ ਚੌਥਾ ਸਥਾਨ: ਸਿਬਿਨ ਸੀ

ਭਗਵੰਤ ਮਾਨ ਨੇ ਗੁਜਰਾਤ ਦੇ ਭਰੂਚ ਵਿਖੇ ਚੈਤਰ ਵਸਾਵਾ ਦੇ ਹੱਕ ‘ਚ ਕੀਤਾ ਚੋਣ ਪ੍ਰਚਾਰ

ਭਗਵੰਤ ਮਾਨ ਨੇ ਗੁਜਰਾਤ ਦੇ ਭਰੂਚ ਵਿਖੇ ਚੈਤਰ ਵਸਾਵਾ ਦੇ ਹੱਕ ‘ਚ ਕੀਤਾ ਚੋਣ ਪ੍ਰਚਾਰ

ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਤੋਂ ਬਸਪਾ ਪੰਜਾਬ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਹੋਣਗੇ ਉਮੀਦਵਾਰ : ਰਣਧੀਰ ਸਿੰਘ ਬੈਣੀਵਾਲ

ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਤੋਂ ਬਸਪਾ ਪੰਜਾਬ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਹੋਣਗੇ ਉਮੀਦਵਾਰ : ਰਣਧੀਰ ਸਿੰਘ ਬੈਣੀਵਾਲ

ਪੰਜਾਬ 'ਚ ਵੱਡੀ ਵਾਰਦਾਤ, ਮੰਦਰ ਦੇ ਪੁਜਾਰੀਆਂ ਨੇ ਮੰਦਰ 'ਚ ਕੀਤਾ ਨੌਜਵਾਨ ਦਾ ਕਤਲ,ਹਵਨਕੁੰਡ ਹੇਠਾਂ ਦੱਬੀ ਲਾਸ਼

ਪੰਜਾਬ 'ਚ ਵੱਡੀ ਵਾਰਦਾਤ, ਮੰਦਰ ਦੇ ਪੁਜਾਰੀਆਂ ਨੇ ਮੰਦਰ 'ਚ ਕੀਤਾ ਨੌਜਵਾਨ ਦਾ ਕਤਲ,ਹਵਨਕੁੰਡ ਹੇਠਾਂ ਦੱਬੀ ਲਾਸ਼

ਹਰਪਾਲ ਸਿੰਘ ਚੀਮਾ ਨੇ ਕਾਂਗਰਸੀ ਵਰਕਰਾਂ ਨੂੰ ਦਿੱਤੀ ਚੇਤਾਵਨੀ,ਕਿਹਾ- ਪ੍ਰਤਾਪ ਬਾਜਵਾ ਭਾਜਪਾ ਦਾ ਏਜੰਟ

ਹਰਪਾਲ ਸਿੰਘ ਚੀਮਾ ਨੇ ਕਾਂਗਰਸੀ ਵਰਕਰਾਂ ਨੂੰ ਦਿੱਤੀ ਚੇਤਾਵਨੀ,ਕਿਹਾ- ਪ੍ਰਤਾਪ ਬਾਜਵਾ ਭਾਜਪਾ ਦਾ ਏਜੰਟ

ਭਗਵੰਤ ਮਾਨ ਨੇ ਪਟਿਆਲਾ ਵਿੱਚ ਕੀਤਾ ਰੋਡ ਸ਼ੋਅ, ਡਾ. ਬਲਬੀਰ ਦੇ ਹੱਕ 'ਚ ਕੀਤਾ ਪ੍ਰਚਾਰ, ਕਿਹਾ- ਪੰਜਾਬ ਬਣੇਗਾ ਹੀਰੋ, ਇਸ ਵਾਰ 13-0

ਭਗਵੰਤ ਮਾਨ ਨੇ ਪਟਿਆਲਾ ਵਿੱਚ ਕੀਤਾ ਰੋਡ ਸ਼ੋਅ, ਡਾ. ਬਲਬੀਰ ਦੇ ਹੱਕ 'ਚ ਕੀਤਾ ਪ੍ਰਚਾਰ, ਕਿਹਾ- ਪੰਜਾਬ ਬਣੇਗਾ ਹੀਰੋ, ਇਸ ਵਾਰ 13-0

ਜਲਦ ਹੀ ਔਰਤਾਂ ਨੂੰ 1 ਹਜਾਰ ਰੁਪਏ ਮਾਸਿਕ ਅਤੇ ਬਜੁਰਗਾਂ ਨੂੰ 2500 ਰੁਪਏ ਪੈਨਸ਼ਨ ਦੇਣ ਦਾ ਅਮਲ ਲਾਗੂ ਹੋਏਗਾ-ਪਵਨ ਟੀਨੂੰ

ਜਲਦ ਹੀ ਔਰਤਾਂ ਨੂੰ 1 ਹਜਾਰ ਰੁਪਏ ਮਾਸਿਕ ਅਤੇ ਬਜੁਰਗਾਂ ਨੂੰ 2500 ਰੁਪਏ ਪੈਨਸ਼ਨ ਦੇਣ ਦਾ ਅਮਲ ਲਾਗੂ ਹੋਏਗਾ-ਪਵਨ ਟੀਨੂੰ

ਅੰਮ੍ਰਿਤਸਰ 'ਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ,ਅਕਾਲੀ ਦਲ ਨੂੰ ਵੱਡਾ ਝਟਕਾ!

ਅੰਮ੍ਰਿਤਸਰ 'ਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ,ਅਕਾਲੀ ਦਲ ਨੂੰ ਵੱਡਾ ਝਟਕਾ!

ਸਿਵਲ ਸਰਜਨ ਨੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਕੀਤੀ ਮੀਟਿੰਗ

ਸਿਵਲ ਸਰਜਨ ਨੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਕੀਤੀ ਮੀਟਿੰਗ