Wednesday, May 15, 2024  

ਖੇਤਰੀ

ਗਾਵਾਂ ਮੱਝਾਂ ਨੂੰ ਮੂੰਹ ਖੁਰ ਦੇ ਪ੍ਰਕੋਪ ਤੋਂ ਬਚਾਉਣ ਲਈ ਵੈਕਸੀਨ ਲਗਾਉਣ ਦਾ ਕੰਮ ਤੇਜ

April 27, 2024

ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ' ਚ ਵੈਕਸੀਨ ਲਗਾਉਣ ਲਈ 70 ਟੀਮਾਂ ਗਠਿਤ : ਡਿਪਟੀ ਡਾਇਰੈਕਟਰ ਸ਼ਾਮ ਸਿੰਘ

ਕਲਾਨੌਰ, 27 ਅਪ੍ਰੈਲ (ਮਹਿੰਦਰ ਜੋਸ਼ੀ ) : ਪਸੂ ਪਾਲਣ ਵਿਭਾਗ ਵੱਲੋਂ ਸਰਹੱਦੀ ਜ਼ਿਲਾਂ ਗੁਰਦਾਸਪੁਰ ਦੇ ਪਸ਼ੂ ਪਾਲਕਾਂ ਨੂੰ ਮੂੰਹ ਖੁਰ ਦੀ ਬਿਮਾਰੀ ਤੋਂ ਬਚਾਉਣ ਲਈ ਜ਼ਿਲ੍ਹੇ ਭਰ ਵਿੱਚ ਮੂੰਹ ਖੁਰ ਦੀ ਵੈਕਸੀਨ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਰਹੱਦੀ ਜ਼ਿਲਾਂ ਗੁਰਦਾਸਪੁਰ ਅਧੀਨ ਆਉਂਦੇ ਬਲਾਕ ਕਲਾਨੌਰ, ਡੇਰਾ ਬਾਬਾ ਨਾਨਕ, ਧਾਰੀਵਾਲ, ਦੀਨਾਨਗਰ, ਗੁਰਦਾਸਪੁਰ, ਫਤਿਹਗੜ੍ਹ ਚੂੜੀਆਂ, ਬਟਾਲਾ, ਕਾਹਨੂੰਵਾਨ, ਸ੍ਰੀ ਹਰਗੋਬਿੰਦਪੁਰ ਅਤੇ ਕਾਦੀਆਂ ਬਲਾਕਾਂ ਅਧੀਨ ਆਉਂਦੇ ਸੈਂਕੜੇ ਪਿੰਡਾਂ ਵਿੱਚ ਪਸ਼ੂ ਪਾਲਣ ਵਿਭਾਗ ਦੇ ਅੰਕੜਿਆਂ ਅਨੁਸਾਰ 1 ਲੱਖ 80 ਗਾਵਾਂ ਤੇ 2 ਲੱਖ ਦੇ ਕਰੀਬ ਸਮੇਤ ਛੋਟੇ ਬੱਚਿਆਂ ਸਮੇਤ 3 ਲੱਖ 80 ਹਜਾਰ ਦੇ ਕਰੀਬ ਪਸ਼ੂਆਂ ਨੂੰ ਪਸ਼ੂ ਪਾਲਣ ਵਿਭਾਗ ਤੇ ਕਰਮਚਾਰੀਆਂ ਵੱਲੋਂ ਗਾਵਾਂ, ਮੱਝਾਂ ਨੂੰ ਮੂੰਹ ਖੁਰ ਦੀ ਬੀਮਾਰੀ ਤੋਂ ਬਚਾਉਣ ਲਈ ਪਸ਼ੂ ਪਾਲਣ ਵੱਲੋਂ ਮੂੰਹ ਖੁਰ ਦੀ ਵੈਕਸੀਨ ਲਗਾਈ ਜਾ ਰਹੀ ਹੈ । ਮੂੰਹ ਖੁਰ ਦੀ ਬਿਮਾਰੀ ਪਸ਼ੂਆਂ ਲਈ ਅਤੀ ਘਾਤਕ, ਪਸ਼ੂਆਂ ਨੂੰ ਲਗਾਈ ਜਾਵੇ ਵੈਕਸੀਨ : ਡਿਪਟੀ ਡਾਇਰੈਕਟਰ ਸ਼ਾਮ ਸਿੰਘ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਸ਼ਾਮ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਮੂੰਹ ਖੁਰ ਦੀ ਬਿਮਾਰੀ ਪਸ਼ੂਆਂ ਲਈ ਅਤੀ ਘਾਤਕ ਹੈ ਤੇ ਇਸ ਬਿਮਾਰੀ ਤੋਂ ਬਚਾਉਣ ਲਈ ਪਸ਼ੂ ਪਾਲਣ ਵਿਭਾਗ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਵਿੱਚ 12 ਗਊਸ਼ਾਲਾਵਾਂ ਸਮੇਤ ਸਾਢੇ ਤਿੰਨ ਲੱਖ ਗਾਵਾਂ ਮੱਝਾਂ ਨੂੰ ਮੂੰਹ ਖੁਰ ਦੀ ਵੈਕਸੀਨ ਲਗਾਈ ਜਾ ਰਹੀ ਹੈ। ਜਿਸ ਲਈ ਜ਼ਿਲ੍ਹੇ ਵਿੱਚ 70 ਟੀਮਾਂ ਗਠਿਤ ਕੀਤੀਆਂ ਹੋਈਆਂ ਹਨ ਜਿਨਾਂ ਵੱਲੋਂ ਮੂੰਖ ਖੁਰ ਦੀ ਵੈਕਸੀਨ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੂੰਹ ਖੁਰ ਦੀ ਬਿਮਾਰੀ ਨਾਲ ਪੀੜਤ ਪਸ਼ੂ ਦਾ ਮੂੰਹ ਅਤੇ ਪੈਰ ਸੁੱਝ ਜਾਂਦੇ ਹਨ, ਉਪਰੰਤ ਬੁਖਾਰ ਹੋ ਜਾਂਦਾ ਹੈ ਦੁੱਧ ਸੁੱਕ ਜਾਂਦਾ ਹੈ ਅਤੇ ਜੇਕਰ ਇਸ ਬਿਮਾਰੀ ਨੂੰ ਅਣਦੇਖਾ ਕੀਤਾ ਜਾਵੇ ਤਾਂ ਇਹ ਪਸ਼ੂ ਲਈ ਜਾਨਲੇਵਾ ਸਾਬਤ ਹੋ ਸਕਦੀ ਹੈ। ਉਨ੍ਹਾਂ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਗਾਵਾਂ, ਮੱਝਾਂ ਨੂੰ ਮੂੰਹ ਖੁਰ ਦਾ ਟੀਕਾਕਰਨ ਜ਼ਰੂਰ ਕਰਵਾਉਣ ਤਾਂ ਜੋ ਕੀਮਤੀ ਪਸ਼ੂ ਧਨ ਨੂੰ ਇਸ ਬੀਮਾਰੀ ਦੇ ਪ੍ਰਕੋਪ ਤੋਂ ਬਚਾਇਆ ਜਾ ਸਕੇ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਬਾਬਾ ਬਲਵਿੰਦਰ ਸਿੰਘ ਦੇ ਕਤਲ ਦੇ ਦੋਸ਼ ’ਚ ਨੌਜਵਾਨ ਗ੍ਰਿਫ਼ਤਾਰ

ਬਾਬਾ ਬਲਵਿੰਦਰ ਸਿੰਘ ਦੇ ਕਤਲ ਦੇ ਦੋਸ਼ ’ਚ ਨੌਜਵਾਨ ਗ੍ਰਿਫ਼ਤਾਰ

ਦਿੱਲੀ ’ਚ ਵਧਦੀ ਗਰਮੀ ਨੂੰ ਦੇਖਦਿਆਂ ਸਰਕਾਰੀ ਸਕੂਲਾਂ ’ਚ ਛੁੱਟੀਆਂ ਦਾ ਐਲਾਨ

ਦਿੱਲੀ ’ਚ ਵਧਦੀ ਗਰਮੀ ਨੂੰ ਦੇਖਦਿਆਂ ਸਰਕਾਰੀ ਸਕੂਲਾਂ ’ਚ ਛੁੱਟੀਆਂ ਦਾ ਐਲਾਨ

ਬਠਿੰਡਾ ਤੇ ਦਿੱਲੀ ’ਚ ਖ਼ਾਲਿਸਤਾਨੀ ਨਾਅਰੇ ਲਿਖ ਕੇ ਪੰਨੂ ਨੂੰ ਵੀਡੀਓ ਭੇਜਣ ਵਾਲੇ 3 ਕਾਬੂ

ਬਠਿੰਡਾ ਤੇ ਦਿੱਲੀ ’ਚ ਖ਼ਾਲਿਸਤਾਨੀ ਨਾਅਰੇ ਲਿਖ ਕੇ ਪੰਨੂ ਨੂੰ ਵੀਡੀਓ ਭੇਜਣ ਵਾਲੇ 3 ਕਾਬੂ

ਹੁਣ ਦਿੱਲੀ ਦੀ ਤਿਹਾੜ ਜੇਲ੍ਹ ਨੂੰ ਮਿਲੀ ਬੰਬ ਦੀ ਧਮਕੀ

ਹੁਣ ਦਿੱਲੀ ਦੀ ਤਿਹਾੜ ਜੇਲ੍ਹ ਨੂੰ ਮਿਲੀ ਬੰਬ ਦੀ ਧਮਕੀ

ਪਤੰਜਲੀ ਦੇ ਗੁਮਰਾਹਕੁੰਨ ਪ੍ਰਚਾਰ ਦਾ ਮਾਮਲਾ

ਪਤੰਜਲੀ ਦੇ ਗੁਮਰਾਹਕੁੰਨ ਪ੍ਰਚਾਰ ਦਾ ਮਾਮਲਾ

ਪੰਜਾਬ ਪੁਲਿਸ ਦੀ ਏਜੀਟੀਐਫ ਨੇ ਮਾਸਟਰਮਾਈਂਡ ਇਕਬਾਲਪ੍ਰੀਤ ਬੁਚੀ ਦੀ ਹਮਾਇਤ ਪ੍ਰਾਪਤ ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ਼

ਪੰਜਾਬ ਪੁਲਿਸ ਦੀ ਏਜੀਟੀਐਫ ਨੇ ਮਾਸਟਰਮਾਈਂਡ ਇਕਬਾਲਪ੍ਰੀਤ ਬੁਚੀ ਦੀ ਹਮਾਇਤ ਪ੍ਰਾਪਤ ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ਼

ਦਿੱਲੀ ਦੀ ਤਿਹਾੜ ਜੇਲ੍ਹ ਨੂੰ ਮਿਲੀ ਬੰਬ ਦੀ ਧਮਕੀ, ਫਰਜ਼ੀ ਨਿਕਲਿਆ

ਦਿੱਲੀ ਦੀ ਤਿਹਾੜ ਜੇਲ੍ਹ ਨੂੰ ਮਿਲੀ ਬੰਬ ਦੀ ਧਮਕੀ, ਫਰਜ਼ੀ ਨਿਕਲਿਆ

ਦਿੱਲੀ ਵਿੱਚ ਇਨਕਮ ਟੈਕਸ ਦਫ਼ਤਰ ਵਿੱਚ ਅੱਗ ਲੱਗਣ ਤੋਂ ਬਾਅਦ ਸੱਤ ਲੋਕਾਂ ਨੂੰ ਬਚਾਇਆ ਗਿਆ

ਦਿੱਲੀ ਵਿੱਚ ਇਨਕਮ ਟੈਕਸ ਦਫ਼ਤਰ ਵਿੱਚ ਅੱਗ ਲੱਗਣ ਤੋਂ ਬਾਅਦ ਸੱਤ ਲੋਕਾਂ ਨੂੰ ਬਚਾਇਆ ਗਿਆ

ਜੰਮੂ 'ਚ ਕੰਟਰੋਲ ਰੇਖਾ ਨੇੜੇ ਪਾਕਿਸਤਾਨੀ ਘੁਸਪੈਠੀਏ ਗ੍ਰਿਫਤਾਰ

ਜੰਮੂ 'ਚ ਕੰਟਰੋਲ ਰੇਖਾ ਨੇੜੇ ਪਾਕਿਸਤਾਨੀ ਘੁਸਪੈਠੀਏ ਗ੍ਰਿਫਤਾਰ

ਰੱਖ-ਰਖਾਅ ਦੇ ਕੰਮ ਕਾਰਨ 15 ਮਈ ਨੂੰ ਸੂਰਤ ਦੇ 10 ਲੱਖ ਨਿਵਾਸੀਆਂ ਨੂੰ ਪਾਣੀ ਦੀ ਕਮੀ ਦਾ ਸਾਹਮਣਾ ਕਰਨਾ ਪਵੇਗਾ

ਰੱਖ-ਰਖਾਅ ਦੇ ਕੰਮ ਕਾਰਨ 15 ਮਈ ਨੂੰ ਸੂਰਤ ਦੇ 10 ਲੱਖ ਨਿਵਾਸੀਆਂ ਨੂੰ ਪਾਣੀ ਦੀ ਕਮੀ ਦਾ ਸਾਹਮਣਾ ਕਰਨਾ ਪਵੇਗਾ