Wednesday, May 15, 2024  

ਪੰਜਾਬ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੰਬੰਧੀ ਸ਼ੁਰੂ ਕੀਤੀ ਗਈ ਸੌ ਭਾਸ਼ਣਾਂ ਦੀ ਲੜੀ

April 29, 2024

ਸ੍ਰੀ ਫ਼ਤਹਿਗੜ੍ਹ ਸਾਹਿਬ, 29 ਅਪ੍ਰੈਲ (ਰਵਿੰਦਰ ਸਿੰਘ ਢੀਂਡਸਾ) :  ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਧਰਮ ਅਧਿਐਨ ਵਿਭਾਗ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਬੰਧੀ ਸੌ ਵਿਸ਼ੇਸ਼ ਭਾਸ਼ਣਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ। ਇਸ ਸਬੰਧੀ ਵਾਈਸ ਚਾਂਸਲਰ ਪ੍ਰੋਫੈਸਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਬੰਧੀ ਅਧਿਐਨ, ਖੋਜ ਅਤੇ ਪ੍ਰਚਾਰ ਪ੍ਰਸਾਰ ਇਸ ਯੂਨੀਵਰਸਿਟੀ ਦੇ ਮੂਲ ਉਦੇਸ਼ਾਂ ਵਿੱਚ ਸ਼ਾਮਿਲ ਹਨ। ਸੋਸ਼ਲ ਮੀਡੀਆ ਦੇ ਵੱਧ ਰਹੇ ਮਹੱਤਵ ਨੂੰ ਧਿਆਨ ਵਿੱਚ ਰੱਖਦਿਆਂ ਸਮੁੱਚੇ ਵਿਸ਼ਵ ਵਿੱਚ ਫੈਲੇ ਸਿੱਖ ਭਾਈਚਾਰੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਭਿੰਨ ਪੱਖਾਂ ਬਾਰੇ ਮਿਆਰੀ ਅਤੇ ਸਟੀਕ ਜਾਣਕਾਰੀ ਪਹੁੰਚਾਉਣ ਲਈ ਯੂਨੀਵਰਸਿਟੀ ਵੱਲੋਂ ਇੱਕ ਵਿਸ਼ੇਸ਼ ਭਾਸ਼ਣ ਲੜੀ ਦੀ ਸ਼ੁਰੂਆਤ ਕੀਤੀ ਗਈ ਹੈ। ਧਰਮ ਅਧਿਐਨ ਵਿਭਾਗ ਵੱਲੋਂ ਕਰਵਾਈ ਜਾ ਰਹੀ ਇਸ ਭਾਸ਼ਣ ਲੜੀ ਨੂੰ 'ਧੁਰ ਕੀ ਬਾਣੀ' ਯੂਟੀਊਬ ਚੈਨਲ ਰਾਹੀਂ ਵਿਸ਼ਵ ਦੇ ਕੋਨੇ ਕੋਨੇ ਤੱਕ ਪਹੁੰਚਾਇਆ ਜਾਵੇਗਾ। ਉਹਨਾਂ ਦੱਸਿਆ ਕਿ ਸ਼ੁਰੂਆਤੀ ਤੌਰ ਤੇ ਇਹ ਸਾਰੇ ਭਾਸ਼ਣ ਪੰਜਾਬੀ ਮਾਧਿਅਮ ਵਿੱਚ ਹੋਣਗੇ ਜਦ ਕਿ ਬਾਅਦ ਵਿੱਚ ਇਹਨਾਂ ਨੂੰ ਵਿਸ਼ਵ ਦੀਆਂ ਹੋਰ ਪ੍ਰਮੁੱਖ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਜਾਵੇਗਾ।ਇਸ ਭਾਸ਼ਨ ਲੜੀ ਦੇ ਪਹਿਲੇ ਮੁੱਖ ਵਕਤਾ ਵਜੋਂ ਪਹੁੰਚੇ ਪ੍ਰੋਫੈਸਰ ਸਰਬਜਿੰਦਰ ਸਿੰਘ, ਡੀਨ ਫੈਕਲਟੀ, ਹਿਊਮਨਿਟੀਜ ਐਂਡ ਰਿਲੀਜਸ ਸਟਡੀਜ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਆਖਿਆ ਕਿ ਵਰਲਡ ਯੂਨੀਵਰਸਿਟੀ ਦਾ ਇਹ ਉਪਰਾਲਾ ਬੇਹਦ ਮਹੱਤਵਪੂਰਨ ਅਤੇ ਸ਼ਲਾਘਾਯੋਗ ਹੈ। 'ਧੁਰ ਕੀ ਬਾਣੀ ਦਾ ਅਵਤਰਨ' ਵਿਸ਼ੇ ਰਾਹੀਂ ਭਾਸ਼ਣ ਲੜੀ ਦੀ ਸ਼ੁਰੂਆਤ ਕਰਦਿਆਂ ਪ੍ਰੋਫੈਸਰ ਸਰਬਜਿੰਦਰ ਸਿੰਘ ਨੇ ਆਖਿਆ ਕਿ ਵਿਸ਼ਵ ਦੇ ਸਾਰੇ ਧਰਮ ਗ੍ਰੰਥ ਸਤਿਕਾਰਯੋਗ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਪਣਾ ਇੱਕ ਵਿਲੱਖਣ ਸਥਾਨ ਅਤੇ ਮਹਾਤਮ ਹੈ।ਇਸ ਮੌਕੇ ਧਰਮ ਅਧਿਐਨ ਵਿਭਾਗ ਦੇ ਮੁਖੀ ਡਾ. ਹਰਦੇਵ ਸਿੰਘ ਨੇ ਦੱਸਿਆ ਕਿ ਇਸ ਭਾਸ਼ਣ ਲੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੂਹਾਨੀਅਤ, ਬਾਣੀ ਦਾ ਪ੍ਰਗਟਾਵਾ, ਸੰਕਲਨ, ਬਾਣੀਕਾਰ, ਰਾਗ ਪ੍ਰਬੰਧ, ਦਰਸ਼ਨ, ਵਿਆਖਿਆ ਪ੍ਰਣਾਲੀਆਂ ਅਤੇ ਵਿਭਿੰਨ ਸਮਾਜ ਸ਼ਾਸਤਰੀ ਸਰੋਕਾਰਾਂ ਬਾਰੇ ਅਕਾਦਮਿਕ ਜਗਤ ਅਤੇ ਸਿੱਖ ਪੰਥ ਦੀਆਂ ਵਿਦਵਾਨ ਸ਼ਖਸੀਅਤਾਂ ਪਾਸੋਂ ਸੌ ਭਾਸ਼ਣ ਕਰਵਾਏ ਜਾਣਗੇ। ਉਹਨਾਂ ਆਖਿਆ ਕਿ ਇਹ ਭਾਸ਼ਣ ਸਿੱਖ ਸੰਗਤਾਂ ਅਤੇ ਖੋਜੀ ਵਿਦਵਾਨਾਂ ਦੀ ਲੋੜ ਨੂੰ ਸਾਂਝੇ ਰੂਪ ਵਿੱਚ ਪੂਰਾ ਕਰਨਗੇ। ਉਹਨਾਂ ਨੇ ਵਾਈਸ ਚਾਂਸਲਰ ਅਤੇ ਵਿਦਵਾਨ ਵਕਤਾ ਪ੍ਰੋਫੈਸਰ ਸਰਬਜਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਆਸ ਪ੍ਰਗਟਾਈ ਕੇ ਇਸ ਕਾਰਜ ਲਈ ਸਮੁੱਚੇ ਅਕਾਦਮਿਕ ਜਗਤ ਅਤੇ ਖਾਲਸਾ ਪੰਥ ਵੱਲੋਂ ਵਿਭਾਗ ਦਾ ਪੂਰਾ ਸਹਿਯੋਗ ਕੀਤਾ ਜਾਵੇਗਾ। ਇਸ ਮੌਕੇ ਜਗਜੀਤ ਸਿੰਘ ਡਿਪਟੀ ਰਜਿਸਟਰਾਰ ਲੇਖਾ ਸ਼ਾਖਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਕੀਤਾ ਚੋਣ ਪ੍ਰਚਾਰ

ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਕੀਤਾ ਚੋਣ ਪ੍ਰਚਾਰ

ਸੰਗਰੂਰ ਅਤੇ ਫ਼ਰੀਦਕੋਟ ਲੋਕ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ

ਸੰਗਰੂਰ ਅਤੇ ਫ਼ਰੀਦਕੋਟ ਲੋਕ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ

ਵਰਲਡ ਯੂਨੀਵਰਸਿਟੀ ਨੇ ਪਿੰਡ ਮੰਡੋਫਲ ਦੇ ਗੁਰੂਦਵਾਰਾ ਸਾਹਿਬ ਵਿਖੇ ਭੇਟ ਕੀਤਾ ਗੁਰਮਤਿ ਸਾਹਿਤ

ਵਰਲਡ ਯੂਨੀਵਰਸਿਟੀ ਨੇ ਪਿੰਡ ਮੰਡੋਫਲ ਦੇ ਗੁਰੂਦਵਾਰਾ ਸਾਹਿਬ ਵਿਖੇ ਭੇਟ ਕੀਤਾ ਗੁਰਮਤਿ ਸਾਹਿਤ

ਸਿਵਲ ਸਰਜਨ ਨੇ ਨੈਸ਼ਨਲ ਕੁਆਲਿਟੀ ਇੰਸੋਰੈਂਸ਼ ਸਟੈਂਡਰਡ ਸੰਬੰਧੀ ਕੀਤੀ ਮੀਟਿੰਗ 

ਸਿਵਲ ਸਰਜਨ ਨੇ ਨੈਸ਼ਨਲ ਕੁਆਲਿਟੀ ਇੰਸੋਰੈਂਸ਼ ਸਟੈਂਡਰਡ ਸੰਬੰਧੀ ਕੀਤੀ ਮੀਟਿੰਗ 

ਦੇਸ਼ ਭਗਤ ਗਲੋਬਲ ਸਕੂਲ ਦੇ ਪ੍ਰੀ-ਪ੍ਰਾਇਮਰੀ ਵਿੰਗ ਵੱਲੋਂ ਮਾਂ ਦਿਵਸ 'ਤੇ ਵਿਸ਼ੇਸ਼ ਸਮਾਰੋਹ

ਦੇਸ਼ ਭਗਤ ਗਲੋਬਲ ਸਕੂਲ ਦੇ ਪ੍ਰੀ-ਪ੍ਰਾਇਮਰੀ ਵਿੰਗ ਵੱਲੋਂ ਮਾਂ ਦਿਵਸ 'ਤੇ ਵਿਸ਼ੇਸ਼ ਸਮਾਰੋਹ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਅੰਗਰੇਜ਼ੀ  ਵਿਭਾਗ ਨੇ ਕਰਵਾਇਆ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਅੰਗਰੇਜ਼ੀ  ਵਿਭਾਗ ਨੇ ਕਰਵਾਇਆ "ਸ਼ੇਕਸਪੀਅਰ ਫੈਸਟ"

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦਾ ਅੱਤਵਾਦੀ ਹਮਲੇ 'ਤੇ ਦਾਅਵਾ ਐਮਸੀਸੀ ਦੀ ਉਲੰਘਣਾ ਹੈ, ਸੀ.ਈ.ਓ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦਾ ਅੱਤਵਾਦੀ ਹਮਲੇ 'ਤੇ ਦਾਅਵਾ ਐਮਸੀਸੀ ਦੀ ਉਲੰਘਣਾ ਹੈ, ਸੀ.ਈ.ਓ

ਚਰਨਜੀਤ ਚੰਨੀ ਵੱਲੋਂ ਬੀਬੀ ਜਗੀਰ ਦੀ ਠੋਡੀ ’ਤੇ ਹੱਥ ਲਗਾਉਣ ਦੇ ਮਾਮਲੇ ਦਾ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ

ਚਰਨਜੀਤ ਚੰਨੀ ਵੱਲੋਂ ਬੀਬੀ ਜਗੀਰ ਦੀ ਠੋਡੀ ’ਤੇ ਹੱਥ ਲਗਾਉਣ ਦੇ ਮਾਮਲੇ ਦਾ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਸਿੱਧ ਪੰਜਾਬੀ ਕਵੀ ਸੁਰਜੀਤ ਪਾਤਰ ਦੀ ਅਰਥੀ ਨੂੰ ਦਿੱਤਾ ਮੋਢਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਸਿੱਧ ਪੰਜਾਬੀ ਕਵੀ ਸੁਰਜੀਤ ਪਾਤਰ ਦੀ ਅਰਥੀ ਨੂੰ ਦਿੱਤਾ ਮੋਢਾ

ਮਾਤਾ ਗੁਜਰੀ ਕਾਲਜ ਦੇ ਪੱਤਰਕਾਰੀ ਵਿਭਾਗ ਵੱਲੋਂ ਇਕ ਹਫ਼ਤੇ ਦੀ ਫ਼ੋਟੋਗ੍ਰਾਫ਼ੀ ਅਤੇ ਵੀਡੀਓਗ੍ਰਾਫੀ ਵਰਕਸ਼ਾਪ ਸ਼ੁਰੂ 

ਮਾਤਾ ਗੁਜਰੀ ਕਾਲਜ ਦੇ ਪੱਤਰਕਾਰੀ ਵਿਭਾਗ ਵੱਲੋਂ ਇਕ ਹਫ਼ਤੇ ਦੀ ਫ਼ੋਟੋਗ੍ਰਾਫ਼ੀ ਅਤੇ ਵੀਡੀਓਗ੍ਰਾਫੀ ਵਰਕਸ਼ਾਪ ਸ਼ੁਰੂ