Thursday, May 16, 2024  

ਖੇਤਰੀ

ਸ਼ਰਾਬ ਦੀ ਬੋਤਲ ਵਿੱਚੋਂ ਨਿਕਲਿਆ ਪਾਣੀ: ਹੋਰ ਬੋਤਲ ਦੇ ਕੇ ਮਾਮਲਾ ਕੀਤਾ ਠੱਪ

April 29, 2024

ਠੇਕੇ ਵਾਲਿਆਂ ਨੇ ਬੋਤਲ ਉਨਾਂ ਦੇ ਠੇਕੇ ਦੀ ਨਾ ਹੋਣ ਦੀ ਗੱਲ ਆਖੀ

ਬਨੂੜ, 29 ਅਪ੍ਰੈਲ (ਅਵਤਾਰ ਸਿੰਘ) :  ਰਿਸ਼ਤੇ-ਨਾਤਿਆਂ ਨੂੰ ਤਿਲਾਜ਼ਲੀ ਦੇ ਕੇ ਪੈਸੇ ਇਕੱਠ ਕਰਨ ਦੀ ਲੱਗੀ ਦੌੜ ਵਿੱਚ ਬਨੂੜ ਸ਼ਰਾਬ ਦੇ ਠੇਕਿਆਂ ਵਾਲਿਆਂ ਨੇ ਸ਼ਰਾਬ ਦੀ ਥਾਂ ਪਾਣੀ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਰਾਬ ਦੀ ਸੀਲਬੰਦ ਬੋਤਲ ਵਿੱਚ ਨਿਕਲੇ ਪਾਣੀ ਦੀ ਵੀਡਿਓ ਅੱਜ ਕੱਲ ਸ਼ੋਸਲ ਮੀਡੀਆਂ ਤੇ ਵਾਇਰਲ ਹੋ ਰਹੀ ਹੈ। ਜੋ ਪਿਆਕੜਾਂ ਨੂੰ ਚਕੌਨੇ ਹੋਣ ਲਈ ਪ੍ਰੇਰ ਰਹੀ ਹੈ।

ਸ਼ਰਾਬ ਖਰੀਦਣ ਵਾਲੇ ਬਨੂੜ ਦੇ ਨੌਜਵਾਨਾਂ ਨੇ ਦੱਸਿਆ ਕਿ ਉਨਾਂ ਬਨੂੜ ਬੈਰੀਅਰ ਚੌਂਕ ਵਿੱਚ ਸਥਿਤ ਸ਼ਾਰਬ ਦੇ ਠੇਕੇ ਤੇ ਬਲੈਕ ਐਂਡ ਵਾਇਟ ਦੀ 1200 ਰੁਪਏ ਦੀ ਬੋਤਲ ਖਰੀਦੀ ਤੇ ਆਪਣੇ ਹੋਰਨਾਂ ਦੋਸਤਾਂ ਨਾਲ ਠੇਕੇ ਦੇ ਨੇੜੇ ਆਪਣੀ ਦੁਕਾਨ ਵਿੱਚ ਬੈਠ ਕੇ ਪੀਣ ਲੱਗੇ। ਬੋਤਲ ਖਤਮ ਹੋਣ ਤੇ ਉਨਾਂ ਦੂਜੀ ਬੋਤਲ ਲਈ। ਉਨਾਂ ਦੱਸਿਆ ਕਿ ਦੂਜੀ ਬੋਤਲ ਵਿੱਚੋਂ ਅਜੇ ਇੱਕ ਇੱਕ ਪੈੱਗ ਪਾਇਆ ਸੀ, ਕਿ ਸੀਲਬੰਦ ਬੋਤਲ ‘ਚੋਂ ਪਾਣੀ ਨਿਕਲਿਆ। ਉਨਾਂ ਠੇਕੇ ਤੇ ਤਾਇਨਾਤ ਕਰਿੰਦੇ ਨੂੰ ਵੀ ਵਿਖਾਇਆ ਗਿਆ ਤੇ ਪਰ ਕਰਿੰਦੇਂ ਦੇ ਨਾ ਮੰਨਣ ਕਾਰਨ ਤਕਰਾਰ ਹੋ ਗਿਆ। ਭਾਂਵੇ ਰੋਲ੍ਹਾ ਪੈਣ ਤੇ ਠੇਕੇ ਵਾਲਿਆਂ ਨੇ ਦੂਜੀ ਬੋਤਲ ਦੇ ਕੇ ਮਾਮਲਾ ਖਤਮ ਕਰ ਦਿੱਤਾ, ਪਰ ਸ਼ੋਸਲ ਮੀਡੀਆਂ ਤੇ ਵਾਇਰਲ ਹੋਈ ਵੀਡਿਓ ਕਈ ਤਰਾਂ ਦੇ ਵਾਲ ਖੜੇ ਕਰ ਰਹੀ ਹੈ। ਜੋ ਉੱਚ ਪੱਧਰੀ ਜਾਂਚ ਦੀ ਮੰਗ ਕਰਦੀ ਹੈ।
ਦੂਜੇ ਪਾਸੇ ਠੇਕੇ ਦੇ ਇਨਚਾਰਜ ਮਿੰਟੂ ਨੇ ਸਪਸ਼ਟ ਕਰਦੇ ਹੋਏ ਕਿਹਾ ਕਿ ਬੋਤਲ ਦੀ ਟੁੱਟੀ ਹੋਈ ਸੀਲ ਤੋਂ ਬਾਅਦ ਕੋਈ ਗਰੰਟੀ ਨਹੀ ਤੇ ਨਾ ਹੀ ਉਹ ਬੋਤਲ ਉਨਾਂ ਦੇ ਸਟਾਕ ਵਿੱਚੋਂ ਦੀ ਹੈ। ਉਨਾਂ ਮੀਡੀਆ ਵਿੱਚ ਹੋਈ ਬਦਨਾਮੀ ਦਾ ਜਰੂਰ ਨੋਟਿਸ ਲੈਣ ਦੀ ਗੱਲ ਆਖੀ ਹੈ। ਫੋਟੋ ਕੈਪਸ਼ਨ:-ਸ਼ਰਾਬ ਦੀ ਬੋਤਲ ਵਿੱਚ ਨਿਕਲੇ ਪਾਣੀ ਨੂੰ ਵਿਖਾਂਉਦੇ ਹੋਏ ਨੌਜਵਾਨ

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਦੀ ਪਤਨੀ ਦਾ ਕੈਂਸਰ ਨਾਲ ਜੂਝਦੇ ਹੋਏ ਦੇਹਾਂਤ ਹੋ ਗਿਆ

ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਦੀ ਪਤਨੀ ਦਾ ਕੈਂਸਰ ਨਾਲ ਜੂਝਦੇ ਹੋਏ ਦੇਹਾਂਤ ਹੋ ਗਿਆ

ਓਡੀਸ਼ਾ ਦੇ ਕੇਓਂਝਾਰ ਵਿੱਚ ਸੜਕ ਹਾਦਸੇ ਵਿੱਚ ਇੱਕ ਹੀ ਪਰਿਵਾਰ ਦੇ ਛੇ ਜੀਆਂ ਦੀ ਮੌਤ ਹੋ ਗਈ

ਓਡੀਸ਼ਾ ਦੇ ਕੇਓਂਝਾਰ ਵਿੱਚ ਸੜਕ ਹਾਦਸੇ ਵਿੱਚ ਇੱਕ ਹੀ ਪਰਿਵਾਰ ਦੇ ਛੇ ਜੀਆਂ ਦੀ ਮੌਤ ਹੋ ਗਈ

ਤਾਮਿਲਨਾਡੂ ਵਿੱਚ ਬੱਸ ਅਤੇ ਟਰੱਕ ਦੀ ਟੱਕਰ ਵਿੱਚ ਚਾਰ ਦੀ ਮੌਤ

ਤਾਮਿਲਨਾਡੂ ਵਿੱਚ ਬੱਸ ਅਤੇ ਟਰੱਕ ਦੀ ਟੱਕਰ ਵਿੱਚ ਚਾਰ ਦੀ ਮੌਤ

ਭ੍ਰਿਸ਼ਟਾਚਾਰ ਮਾਮਲੇ ’ਚ ਇਮਰਾਨ ਖ਼ਾਨ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ

ਭ੍ਰਿਸ਼ਟਾਚਾਰ ਮਾਮਲੇ ’ਚ ਇਮਰਾਨ ਖ਼ਾਨ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ

ਵਿਜੀਲੈਂਸ ਵੱਲੋਂ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਕਾਬੂ

ਵਿਜੀਲੈਂਸ ਵੱਲੋਂ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਕਾਬੂ

25 ਮਈ ਤੋਂ ਸ਼ੁਰੂ ਹੋਵੇਗੀ ਹੇਮਕੁੰਟ ਸਾਹਿਬ ਦੀ ਯਾਤਰਾ

25 ਮਈ ਤੋਂ ਸ਼ੁਰੂ ਹੋਵੇਗੀ ਹੇਮਕੁੰਟ ਸਾਹਿਬ ਦੀ ਯਾਤਰਾ

ਪਿਕਨਿਕ ਮਨਾਉਣ ਨਰਮਦਾ ਪਹੁੰਚੇ 7 ਲੋਕਾਂ ਦੇ ਡੁੱਬਣ ਦਾ ਖ਼ਦਸ਼ਾ, ਗੋਤਾਖ਼ੋਰਾਂ ਵੱਲੋਂ ਭਾਲ ਜਾਰੀ

ਪਿਕਨਿਕ ਮਨਾਉਣ ਨਰਮਦਾ ਪਹੁੰਚੇ 7 ਲੋਕਾਂ ਦੇ ਡੁੱਬਣ ਦਾ ਖ਼ਦਸ਼ਾ, ਗੋਤਾਖ਼ੋਰਾਂ ਵੱਲੋਂ ਭਾਲ ਜਾਰੀ

ਆਬਕਾਰੀ ਨੀਤੀ ਮਾਮਲਾ : ਸਿਸੋਦੀਆ ਦੀ ਅਦਾਲਤੀ ਹਿਰਾਸਤ 30 ਮਈ ਤੱਕ ਵਧਾਈ

ਆਬਕਾਰੀ ਨੀਤੀ ਮਾਮਲਾ : ਸਿਸੋਦੀਆ ਦੀ ਅਦਾਲਤੀ ਹਿਰਾਸਤ 30 ਮਈ ਤੱਕ ਵਧਾਈ

ਕੇਜਰੀਵਾਲ ਦੀ ਪਟੀਸ਼ਨ ’ਤੇ ਹਾਈ ਕੋਰਟ ’ਚ ਸੁਣਵਾਈ 11 ਜੁਲਾਈ ਨੂੰ

ਕੇਜਰੀਵਾਲ ਦੀ ਪਟੀਸ਼ਨ ’ਤੇ ਹਾਈ ਕੋਰਟ ’ਚ ਸੁਣਵਾਈ 11 ਜੁਲਾਈ ਨੂੰ

ਸੁਪਰੀਮ ਕੋਰਟ ਵੱਲੋਂ ਉਤਰਾਖੰਡ ਤੇ ਕੇਂਦਰ ਸਰਕਾਰ ਦੀ ਖਿਚਾਈ

ਸੁਪਰੀਮ ਕੋਰਟ ਵੱਲੋਂ ਉਤਰਾਖੰਡ ਤੇ ਕੇਂਦਰ ਸਰਕਾਰ ਦੀ ਖਿਚਾਈ