Thursday, May 16, 2024  

ਕੌਮੀ

ਸੜਕ ਹਾਦਸੇ ਵਿੱਚ ਨੌਜਵਾਨ ਦੀ ਮੌਤ

April 29, 2024

ਜ਼ੀਰਕਪੁਰ, 29 ਅਪ੍ਰੈਲ (ਵਿੱਕੀ ਭਬਾਤ) : ਜ਼ੀਰਕਪੁਰ ਦੀ ਪੁਰਾਣੀ ਕਾਲਕਾ ਸੜਕ ਤੇ ਸਥਿਤ ਪਿੰਡ ਸਨੌਲੀ ਕੋਲ ਰਾਤ ਵੇਲੇ ਇੱਕ ਤੇਜ ਰਫਤਾਰ ਕਾਰ ਦੀ ਚਪੇਟ ਵਿੱਚ ਆ ਕੇ ਇੱਕ ਕਰੀਬ 20 ਸਾਲਾ ਮੋਟਰ ਸਾਈਕਲ ਸਵਾਰ ਦੀ ਮੌਤ ਹੋ ਗਈ।ਪੁਲਿਸ ਨੇ ਮਾਮਲੇ ਸਬੰਧੀ ਕਾਰ ਦੇ ਨੰਬਰ ਦੇ ਅਧਾਰ ਤੇ ਮਾਮਲਾ ਦਰਜ ਕਰਕੇਬ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੁਨੀਲ (20) ਪੁੱਤਰ ਬਿੰਦਰ ਪਾਲ ਮਾਰਾਦਾਬਾਦ ਹਾਲ ਵਾਸੀ ਪਿੰਡ ਦਿਆਲਪੁਰਾ ਜੀਰਕਪੁਰ 24 ਅਪ੍ਰੈਲ ਨੂੰ ਰਾਤ ਕਰੀਬ ਸਾਢੇ 9 ਵਜੇ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਮੁਬਾਰਿਕਪੁਰ ਤੋਂ ਜੀਰਕਪੁਰ ਵੱਲ ਆ ਰਿਹਾ ਸੀ ਇਸ ਦੌਰਾਨ ਜਦੋਂ ਉਹ ਪਿੰਡ ਸਨੌਲੀ ਕੋਲ ਪੁਜਿਆ ਤਾਂ ਉਸ ਨੂੰ ਇੱਕ ਚੰਡੀਗੜ੍ਹ ਨੰਬਰ ਦੀ ਇਨੋਵਾ ਗੱਡੀ ਦੇ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਸੁਨੀਲ ਬੁਰੀ ਤਰਾਂ ਜਖਮੀ ਹੋ ਗਿਆ। ਅਤੀ ਗੰਭੀਰ ਹਾਲਤ ਵਿੱਚ ਉਸ ਨੂੰ ਇਲਾਜ ਲਈ ਚੰਡੀਗੜ੍ਹ ਸੈਕਟਰ 32 ਦੇ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਕੱਲ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮਿ੍ਰਤਕ ਦੇ ਭਰਾ ਸੌਨੂੰ ਦੇ ਬਿਆਨ ਦੇ ਅਧਾਰ ਤੇ ਇਨੋਵਾ ਗੱਡੀ ਦੇ ਨੰਬਰ ਦੇ ਅਧਾਰ ਤੇ ਗੱਡੀ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਮਿ੍ਰਤਕ ਦਾ ਪੋਸਟ ਮਾਰਟਮ ਕਰਵਾ ਕੇ ਉਸ ਦੀ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ