Thursday, May 16, 2024  

ਰਾਜਨੀਤੀ

ਲੋਕ ਸਭਾ ਚੋਣਾਂ-2024 : ਕਾਂਗਰਸ ਨੇ ਪੰਜਾਬ ਦੇ 4 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ

April 29, 2024

ਰਾਜਾ ਵੜਿੰਗ ਲੁਧਿਆਣਾ, ਸੁਖਜਿੰਦਰ ਸਿੰਘ ਰੰਧਾਵਾ ਗੁਰਦਾਸਪੁਰ, ਵਿਜੇਇੰਦਰ ਸਿੰਗਲਾ ਸ੍ਰੀ ਅਨੰਦਪੁਰ ਸਾਹਿਬ ਤੇ ਕੁਲਬੀਰ ਸਿੰਘ ਜ਼ੀਰਾ ਨੂੰ ਖਡੂਰ ਸਾਹਿਬ ਤੋਂ ਚੋਣ ਮੈਦਾਨ ’ਚ ਉਤਾਰਿਆ

ਵੀ. ਪੀ. ਸਿੰਘ ਨਾਗਰਾ
ਚੰਡੀਗੜ੍ਹ/29 ਅਪ੍ਰੈਲ : ਕਾਂਗਰਸ ਨੇ ਲੋਕ ਸਭਾ ਚੋਣਾਂ 2024 ਲਈ ਸੋਮਵਾਰ ਨੂੰ ਪੰਜਾਬ ਦੇ ਚਾਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੁਧਿਆਣਾ ਤੋਂ ਉਮੀਦਵਾਰ ਐਲਾਨਿਆ ਗਿਆ ਹੈ।
ਇਸ ਤੋਂ ਇਲਾਵਾ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਜੇ ਇੰਦਰ ਸਿੰਗਲਾ, ਖਡੂਰ ਸਾਹਿਬ ਤੋਂ ਕੁਲਬੀਰ ਜ਼ੀਰਾ ਅਤੇ ਗੁਰਦਾਸਪੁਰ ਤੋਂ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ।
ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਕਾਂਗਰਸ ਨੇ ਪੰਜਾਬ ਲਈ 8 ਉਮੀਦਵਾਰਾਂ ਦਾ ਐਲਾਨ ਕੀਤਾ ਸੀ, ਜਿਨ੍ਹਾਂ ਵਿੱਚ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ, ਜਲੰਧਰ ਤੋਂ ਚਰਨਜੀਤ ਸਿੰਘ ਚੰਨੀ, ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ, ਬਠਿੰਡਾ ਤੋਂ ਜੀਤ ਮਹਿੰਦਰ ਸਿੰਘ ਸਿੱਧੂ, ਪਟਿਆਲਾ ਤੋਂ ਧਰਮਵੀਰ ਗਾਂਧੀ, ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਡਾ. ਅਮਰ ਸਿੰਘ, ਹੁਸ਼ਿਆਰਪੁਰ ਤੋਂ ਯਾਮਿਨੀ ਗੋਮਾਰ ਅਤੇ ਫ਼ਰੀਦਕੋਟ ਤੋਂ ਅਮਰਜੀਤ ਕੌਰ ਸਾਹੋਕੇ ਦੇ ਨਾਂ ਸ਼ਾਮਲ ਹਨ। ਹੁਣ ਕਾਂਗਰਸ ਵੱਲੋ ਫਿਰੋਜ਼ਪੁਰ ਤੋਂ ਉਮੀਦਵਾਰ ਦਾ ਐਲਾਨ ਕਰਨਾ ਹੀ ਬਾਕੀ ਰਹਿ ਗਿਆ ਹੈ।
ਇਸ ਐਲਾਨ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕੀਤੀ ਹੈ। ਜਿਸ ਵਿਚ ਉਨ੍ਹਾਂ ਆਖਿਆ ਹੈ ਕਿ ਪਾਰਟੀ ਹਾਈਕਮਾਂਡ ਵੱਲੋਂ ਲੁਧਿਆਣਾ ਤੋਂ ਚੋਣ ਲੜਨ ਲਈ ਮੇਰੇ ’ਤੇ ਭਰੋਸਾ ਪ੍ਰਗਟਾਏ ਜਾਣ ਤੋਂ ਬਾਅਦ ਇੱਕ ਹੋਰ ਲੜਾਈ ਲੜਨ ਲਈ ਮੈਂ ਪੂਰੀ ਤਰ੍ਹਾਂ ਤਿਆਰ ਹਾਂ। ਵੜਿੰਗ ਨੇ ਕਿਹਾ ਕਿ ਉਹ ਵਿਅਕਤੀ, ਜਿਨ੍ਹਾਂ ਨੂੰ ਕਿਸੇ ਸਮੇਂ ਪਾਰਟੀ ਨੇ ਜ਼ਿੰਮੇਵਾਰੀਆਂ ਸੌਂਪੀਆਂ ਅਤੇ ਆਪਣਾ ਪੂਰਨ ਸਮਰਥਨ ਦਿੱਤਾ, ਉਨ੍ਹਾਂ ਨੇ ਹੀ ਪੰਜਾਬ ਦੇ ਦੁਸ਼ਮਣਾਂ ਨਾਲ ਹੱਥ ਮਿਲਾ ਲਿਆ। ਪਹਿਲਾਂ ਬਠਿੰਡੇ ਵਿੱਚ ਬਾਦਲਾਂ ਦੀ ਸੱਤਾ ਦੇ ਖਿਲਾਫ਼ ਜੰਗ ਸੀ ਅਤੇ ਹੁਣ ਇਨ੍ਹਾਂ ਧੋਖੇਬਾਜ਼ਾਂ ਦੇ ਖਿਲਾਫ਼ ਹੈ। ਮੈਨੂੰ ਲੁਧਿਆਣੇ ਦੇ ਲੋਕਾਂ ਦੇ ਅਟੁੱਟ ਸਮਰਥਨ ’ਤੇ ਭਰੋਸਾ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਲਖਨਊ : ਕਾਂਗਰਸ ਪ੍ਰਧਾਨ ਖੜਗੇ ਨੇ ਕੀਤਾ ‘ਇੰਡੀਆ ਗੱਠਜੋੜ’ ਦੀ ਜਿੱਤ ਦਾ ਦਾਅਵਾ

ਲਖਨਊ : ਕਾਂਗਰਸ ਪ੍ਰਧਾਨ ਖੜਗੇ ਨੇ ਕੀਤਾ ‘ਇੰਡੀਆ ਗੱਠਜੋੜ’ ਦੀ ਜਿੱਤ ਦਾ ਦਾਅਵਾ

ਚੋਣ ਕਮਿਸ਼ਨ 4 ਜੂਨ ਨੂੰ ਵੋਟਾਂ ਦੀ ਗਿਣਤੀ ਲਈ ਰਾਜਸਥਾਨ ਵਿੱਚ 27 ਕੇਂਦਰ ਬਣਾਏਗਾ

ਚੋਣ ਕਮਿਸ਼ਨ 4 ਜੂਨ ਨੂੰ ਵੋਟਾਂ ਦੀ ਗਿਣਤੀ ਲਈ ਰਾਜਸਥਾਨ ਵਿੱਚ 27 ਕੇਂਦਰ ਬਣਾਏਗਾ

ਸਖ਼ਤ ਸੁਰੱਖਿਆ ਹੇਠ 50 ਸਟਰਾਂਗ ਰੂਮਾਂ ਵਿੱਚ ਈਵੀਐਮ ਸਟੋਰ: ਅਸਾਮ ਦੇ ਸੀ.ਈ.ਓ

ਸਖ਼ਤ ਸੁਰੱਖਿਆ ਹੇਠ 50 ਸਟਰਾਂਗ ਰੂਮਾਂ ਵਿੱਚ ਈਵੀਐਮ ਸਟੋਰ: ਅਸਾਮ ਦੇ ਸੀ.ਈ.ਓ

ਪੰਜਾਬ ਲਈ ਭਾਜਪਾ ਵੱਲੋਂ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ

ਪੰਜਾਬ ਲਈ ਭਾਜਪਾ ਵੱਲੋਂ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ

ਪੀਐਮ ਮੋਦੀ ਵੱਲੋਂ ਵਾਰਾਣਸੀ ’ਚ ਰੋਡ ਸ਼ੋਅ

ਪੀਐਮ ਮੋਦੀ ਵੱਲੋਂ ਵਾਰਾਣਸੀ ’ਚ ਰੋਡ ਸ਼ੋਅ

ਲੋਕ ਸਭਾ ਚੋਣਾਂ-2024 : ਚੌਥੇ ਗੇੜ ’ਚ ਪਈਆਂ 63 ਫੀਸਦੀ ਵੋਟਾਂ

ਲੋਕ ਸਭਾ ਚੋਣਾਂ-2024 : ਚੌਥੇ ਗੇੜ ’ਚ ਪਈਆਂ 63 ਫੀਸਦੀ ਵੋਟਾਂ

ਸੰਵਿਧਾਨ ਦੇ ਸਨਮਾਨ 'ਚ, ਆਮ ਆਦਮੀ ਪਾਰਟੀ ਮੈਦਾਨ 'ਚ '' - ਪਵਨ ਟੀਨੂੰ

ਸੰਵਿਧਾਨ ਦੇ ਸਨਮਾਨ 'ਚ, ਆਮ ਆਦਮੀ ਪਾਰਟੀ ਮੈਦਾਨ 'ਚ '' - ਪਵਨ ਟੀਨੂੰ

ਮੁੱਖ ਮੰਤਰੀ ਕੇਜਰੀਵਾਲ ਦੇ ਘਰ ਸਵਾਤੀ ਮਾਲੀਵਾਲ 'ਤੇ ਹਮਲਾ; ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਕੋਈ ਰਸਮੀ ਸ਼ਿਕਾਇਤ ਦਰਜ ਨਹੀਂ ਕੀਤੀ ਗਈ

ਮੁੱਖ ਮੰਤਰੀ ਕੇਜਰੀਵਾਲ ਦੇ ਘਰ ਸਵਾਤੀ ਮਾਲੀਵਾਲ 'ਤੇ ਹਮਲਾ; ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਕੋਈ ਰਸਮੀ ਸ਼ਿਕਾਇਤ ਦਰਜ ਨਹੀਂ ਕੀਤੀ ਗਈ

ਬਾਰਾਮਤੀ ਈਵੀਐਮ ਦੇ ਸਟਰਾਂਗਰੂਮ ਦੇ ਸੀਸੀਟੀਵੀ 45 ਮਿੰਟਾਂ ਲਈ ਖਾਲੀ ਹੋਣ ਕਾਰਨ ਐਨਸੀਪੀ (ਸਪਾ) ਗੁੱਸੇ ਵਿੱਚ

ਬਾਰਾਮਤੀ ਈਵੀਐਮ ਦੇ ਸਟਰਾਂਗਰੂਮ ਦੇ ਸੀਸੀਟੀਵੀ 45 ਮਿੰਟਾਂ ਲਈ ਖਾਲੀ ਹੋਣ ਕਾਰਨ ਐਨਸੀਪੀ (ਸਪਾ) ਗੁੱਸੇ ਵਿੱਚ

ਲੋਕ ਸਭਾ ਚੋਣਾਂ : ਕਾਂਗਰਸ 50 ਸੀਟਾਂ ਦਾ ਅੰਕੜਾ ਵੀ ਪਾਰ ਨਹੀਂ ਕਰ ਸਕਦੀ : ਮੋਦੀ

ਲੋਕ ਸਭਾ ਚੋਣਾਂ : ਕਾਂਗਰਸ 50 ਸੀਟਾਂ ਦਾ ਅੰਕੜਾ ਵੀ ਪਾਰ ਨਹੀਂ ਕਰ ਸਕਦੀ : ਮੋਦੀ