Friday, May 17, 2024  

ਕੌਮਾਂਤਰੀ

ਕੈਨੇਡਾ : ਆਪਣੇ ਧਰਮ ਦੀ ਪਾਲਣਾ ਕਰਨ ਦਾ ਅਧਿਕਾਰ ਮੌਲਿਕ ਅਧਿਕਾਰ ਦੇ ਬਰਾਬਰ : ਟਰੂਡੋ

April 29, 2024

ਕਿਹਾ, ਸਿੱਖ ਕਦਰਾਂ-ਕੀਮਤਾਂ, ਕੈਨੇਡੀਅਨ ਕਦਰਾਂ-ਕੀਮਤਾਂ

ਏਜੰਸੀਆਂ
ਓਟਾਵਾ/29 ਅਪ੍ਰੈਲ : ਕੈਨੇਡਾ ਦੇ ਟੋਰਾਂਟੇ ਵਿਚ ਖਾਲਸਾ ਦਿਵਸ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਸਿੱਖ ਭਾਈਚਾਰੇ ਦੇ ਲੋਕ ਇਕੱਠੇ ਹੋਏ। ਓਂਟਾਰੀਓ ਸਿੱਖ ਅਤੇ ਗੁਰਦੁਆਰਾ ਕੌਂਸਲ ਅਨੁਸਾਰ ਖਾਲਸਾ ਦਿਵਸ ਅਤੇ ਸਿੱਖ ਨਵੇਂ ਸਾਲ ਮੌਕੇ ਇਹ ਦਿਹਾੜਾ ਮਨਾਇਆ ਗਿਆ। ਇਸ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਸ਼ਿਰਕਤ ਕੀਤੀ। ਇਸ ਦੌਰਾਨ ਖ਼ਾਲਿਸਤਾਨ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਗਈ। ਜਸਟਿਨ ਟਰੂਡੋ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ’ ਨਾਲ ਕੀਤੀ। ਇਸ ਦੌਰਾਨ ਉਨ੍ਹਾਂ ਸਿੱਖਾਂ ਦੇ ਹੱਕਾਂ ਦੀ ਰਾਖੀ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਦੇ ਭਾਸ਼ਣ ਦੌਰਾਨ ਕੈਨੇਡਾ ਵਿੱਚ ਖਾਲਿਸਤਾਨ ਸਮਰਥਕਾਂ ਦਾ ਪ੍ਰਭਾਵ ਦੇਖਣ ਨੂੰ ਮਿਲਿਆ। ਦੱਸਣਾ ਬਣਦਾ ਹੈ ਕਿ ਪੀਐਮ ਟਰੂਡੋ ਦੇ ਨਾਲ ਵਿਰੋਧੀ ਧਿਰ ਦੇ ਨੇਤਾ ਪਿਏਰੇ ਪੋਇਲੀਵਰੇ ਦੀ ਮੌਜੂਦ ਸਨ। ਇਸ ਸਮਾਗਮ ਵਿੱਚ ‘ਖ਼ਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਸੁਣੇ ਗਏ, ਜਿਸ ਵਿੱਚ ਐਨਡੀਪੀ ਆਗੂ ਜਗਮੀਤ ਸਿੰਘ ਅਤੇ ਟੋਰਾਂਟੋ ਦੀ ਮੇਅਰ ਓਲੀਵੀਆ ਚੋਅ ਵੀ ਮੌਜੂਦ ਸਨ। ਪਿਛਲੇ ਸਾਲ ਕੈਨੇਡਾ ਅਤੇ ਭਾਰਤ ਦੇ ਸਬੰਧਾਂ ਵਿੱਚ ਤਣਾਅ ਰਿਹਾ ਹੈ। ਜਸਟਿਨ ਟਰੂਡੋ ਨੇ ਭਾਰਤ ’ਤੇ ਕੈਨੇਡਾ ’ਚ ਅੱਤਵਾਦੀ ਹਰਦੀਪ ਸਿੰਘ ਨਿੱਝਰ ਨੂੰ ਮਾਰਨ ਦਾ ਦੋਸ਼ ਲਗਾਇਆ ਸੀ।
ਜਸਟਿਨ ਟਰੂਡੋ ਨੇ ਆਪਣੇ ਭਾਸ਼ਣ ਵਿੱਚ ਕਿਹਾ, ‘ਜਦੋਂ ਅਸੀਂ ਮਤਭੇਦਾਂ ਨੂੰ ਦੇਖਦੇ ਹਾਂ, ਤਾਂ ਸਾਨੂੰ ਇਹ ਵੀ ਯਾਦ ਰੱਖਣਾ ਹੋਵੇਗਾ ਕਿ ਸਿੱਖ ਕਦਰਾਂ-ਕੀਮਤਾਂ ਕੈਨੇਡੀਅਨ ਕਦਰਾਂ-ਕੀਮਤਾਂ ਹਨ। ਸੱਚ, ਨਿਆਂ, ਖੁੱਲਾਪਣ, ਦਇਆ, ਸੇਵਾ, ਮਨੁੱਖੀ ਅਧਿਕਾਰ। ਇਹ ਸਿੱਖੀ ਦੀਆਂ ਕਦਰਾਂ-ਕੀਮਤਾਂ ਹਨ। ਇਹ ਸਿੱਖ ਕੈਨੇਡੀਅਨ ਭਾਈਚਾਰਿਆਂ ਦੇ ਦਿਲ ਦੀਆਂ ਕਦਰਾਂ ਕੀਮਤਾਂ ਹਨ। ਉਨ੍ਹਾਂ ਕਿਹਾ, ‘ਇੱਥੇ ਲਗਭਗ 8 ਲੱਖ ਕੈਨੇਡੀਅਨ ਸਿੱਖ ਵਿਰਸੇ ਦੇ ਵਸਨੀਕ ਹਨ। ਅਸੀਂ ਤੁਹਾਡੇ ਅਧਿਕਾਰਾਂ ਅਤੇ ਤੁਹਾਡੀ ਆਜ਼ਾਦੀ ਦੀ ਰੱਖਿਆ ਲਈ ਹਮੇਸ਼ਾ ਮੌਜੂਦ ਰਹਾਂਗੇ। ਅਸੀਂ ਤੁਹਾਡੇ ਭਾਈਚਾਰੇ ਦੀ ਰੱਖਿਆ ਕਰਾਂਗੇ। ਇਸ ਲਈ ਅਸੀਂ ਸੁਰੱਖਿਆ ਬੁਨਿਆਦੀ ਢਾਂਚੇ ਦੇ ਪ੍ਰੋਗਰਾਮ ਨੂੰ ਵਧਾ ਰਹੇ ਹਾਂ, ਸਾਰੇ ਗੁਰਦੁਆਰਿਆਂ ਸਮੇਤ ਕਮਿਊਨਿਟੀ ਸੈਂਟਰਾਂ ਅਤੇ ਧਾਰਮਿਕ ਸਥਾਨਾਂ ’ਤੇ ਸੁਰੱਖਿਆ ਵਧਾ ਰਹੇ ਹਾਂ।
ਟਰੂਡੋ ਨੇ ਅੰਮ੍ਰਿਤਸਰ ਸਮੇਤ ਭਾਰਤ ਲਈ ਹੋਰ ਉਡਾਣਾਂ ’ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਡਰ ਦੇ ਆਪਣੇ ਧਰਮ ਦੀ ਪਾਲਣਾ ਕਰਨ ਦਾ ਅਧਿਕਾਰ ਬਿਲਕੁਲ ਮੌਲਿਕ ਅਧਿਕਾਰ ਦੇ ਬਰਾਬਰ ਹੈ, ਜਿਸ ਦੀ ਗਾਰੰਟੀ ਕੈਨੇਡੀਅਨ ਚਾਰਟਰ ਆਫ ਰਾਈਟਸ ਐਂਡ ਫਰੀਡਮਜ਼ ਵਿੱਚ ਦਿੱਤੀ ਗਈ ਹੈ। ਟਰੂਡੋ ਮੁਤਾਬਕ ਅਸੀਂ ਤੁਹਾਡੇ ਨਾਲ ਖੜੇ ਰਹਾਂਗੇ। ਓਂਟਾਰੀਓ ਸਿੱਖ ਅਤੇ ਗੁਰਦੁਆਰਾ ਕੌਂਸਲ ਹਰ ਸਾਲ ਇੱਕ ਪਰੇਡ ਦਾ ਆਯੋਜਨ ਕਰਦੀ ਹੈ, ਜਿਸ ਵਿੱਚ ਦੂਰੋਂ-ਦੂਰੋਂ ਹਜ਼ਾਰਾਂ ਲੋਕ ਸ਼ਾਮਲ ਹੁੰਦੇ ਹਨ। ਇਸ ਦੌਰਾਨ ਲੋਕਾਂ ਨੂੰ ਮੁਫ਼ਤ ਭੋਜਨ ਦਿੱਤਾ ਜਾਂਦਾ ਹੈ। ਇੱਥੇ ਸਿੱਖ ਅਰਦਾਸ ਕਰਦੇ ਹਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਇੰਡੋਨੇਸ਼ੀਆ ਦੇ ਇਲੇ ਲੇਵੋਟੋਲੋਕ ਜਵਾਲਾਮੁਖੀ ਫਟਣ ਕਾਰਨ ਫਲਾਈਟ ਨੂੰ ਲੈਂਡਿੰਗ ਰੱਦ ਕਰਨੀ ਪਈ

ਇੰਡੋਨੇਸ਼ੀਆ ਦੇ ਇਲੇ ਲੇਵੋਟੋਲੋਕ ਜਵਾਲਾਮੁਖੀ ਫਟਣ ਕਾਰਨ ਫਲਾਈਟ ਨੂੰ ਲੈਂਡਿੰਗ ਰੱਦ ਕਰਨੀ ਪਈ

ਨਿਊਜ਼ੀਲੈਂਡ ਫਰਾਂਸੀਸੀ ਖੇਤਰ ਨਿਊ ​​ਕੈਲੇਡੋਨੀਆ ਵਿੱਚ ਸਥਿਤੀ ਨੂੰ ਲੈ ਕੇ 'ਗੰਭੀਰਤਾ ਨਾਲ ਚਿੰਤਤ'

ਨਿਊਜ਼ੀਲੈਂਡ ਫਰਾਂਸੀਸੀ ਖੇਤਰ ਨਿਊ ​​ਕੈਲੇਡੋਨੀਆ ਵਿੱਚ ਸਥਿਤੀ ਨੂੰ ਲੈ ਕੇ 'ਗੰਭੀਰਤਾ ਨਾਲ ਚਿੰਤਤ'

ਗ੍ਰੀਸ ਵਿੱਚ ਪ੍ਰਵਾਸੀਆਂ ਦੀ ਕਿਸ਼ਤੀ ਡੁੱਬਣ ਕਾਰਨ ਤਿੰਨ ਲਾਪਤਾ

ਗ੍ਰੀਸ ਵਿੱਚ ਪ੍ਰਵਾਸੀਆਂ ਦੀ ਕਿਸ਼ਤੀ ਡੁੱਬਣ ਕਾਰਨ ਤਿੰਨ ਲਾਪਤਾ

ਗਾਜ਼ਾ ਵਿੱਚ ਇਜ਼ਰਾਈਲੀ ਟੈਂਕ ਦੀ ਗਲਤ ਗੋਲਾਬਾਰੀ ਨਾਲ ਪੰਜ ਇਜ਼ਰਾਈਲੀ ਸੈਨਿਕ ਮਾਰੇ ਗਏ

ਗਾਜ਼ਾ ਵਿੱਚ ਇਜ਼ਰਾਈਲੀ ਟੈਂਕ ਦੀ ਗਲਤ ਗੋਲਾਬਾਰੀ ਨਾਲ ਪੰਜ ਇਜ਼ਰਾਈਲੀ ਸੈਨਿਕ ਮਾਰੇ ਗਏ

ਇਜ਼ਰਾਈਲ ਨੇ ਲੇਬਨਾਨ ਵਿੱਚ ਹਿਜ਼ਬੁੱਲਾ ਦੇ ਗੜ੍ਹਾਂ ਉੱਤੇ ਹਮਲਾ ਕੀਤਾ

ਇਜ਼ਰਾਈਲ ਨੇ ਲੇਬਨਾਨ ਵਿੱਚ ਹਿਜ਼ਬੁੱਲਾ ਦੇ ਗੜ੍ਹਾਂ ਉੱਤੇ ਹਮਲਾ ਕੀਤਾ

ਜ਼ੇਲੇਨਸਕੀ ਨੇ ਖਾਰਕਿਵ ਵਿੱਚ ਸਥਿਤੀ ਵਿਗੜਨ ਕਾਰਨ ਵਿਦੇਸ਼ੀ ਯਾਤਰਾਵਾਂ ਰੱਦ ਕਰ ਦਿੱਤੀਆਂ

ਜ਼ੇਲੇਨਸਕੀ ਨੇ ਖਾਰਕਿਵ ਵਿੱਚ ਸਥਿਤੀ ਵਿਗੜਨ ਕਾਰਨ ਵਿਦੇਸ਼ੀ ਯਾਤਰਾਵਾਂ ਰੱਦ ਕਰ ਦਿੱਤੀਆਂ

ਕ੍ਰੀਮੀਆ 'ਤੇ ਮਿਜ਼ਾਈਲਾਂ ਮਾਰੀਆਂ: ਰੂਸ

ਕ੍ਰੀਮੀਆ 'ਤੇ ਮਿਜ਼ਾਈਲਾਂ ਮਾਰੀਆਂ: ਰੂਸ

ਯੂਕਰੇਨ ਨੇ ਖਾਰਕਿਵ ਦੀਆਂ ਕੁਝ ਅਹੁਦਿਆਂ ਤੋਂ ਫੌਜਾਂ ਨੂੰ ਹਟਾ ਲਿਆ

ਯੂਕਰੇਨ ਨੇ ਖਾਰਕਿਵ ਦੀਆਂ ਕੁਝ ਅਹੁਦਿਆਂ ਤੋਂ ਫੌਜਾਂ ਨੂੰ ਹਟਾ ਲਿਆ

ਇੰਡੋਨੇਸ਼ੀਆ 'ਚ ਲਾਵਾ ਦੇ ਹੜ੍ਹ 'ਚ ਮਰਨ ਵਾਲਿਆਂ ਦੀ ਗਿਣਤੀ 58 ਹੋ ਗਈ, ਬਚਾਅ ਕਾਰਜ ਜਾਰੀ

ਇੰਡੋਨੇਸ਼ੀਆ 'ਚ ਲਾਵਾ ਦੇ ਹੜ੍ਹ 'ਚ ਮਰਨ ਵਾਲਿਆਂ ਦੀ ਗਿਣਤੀ 58 ਹੋ ਗਈ, ਬਚਾਅ ਕਾਰਜ ਜਾਰੀ

ਲੇਬਨਾਨ ਹਵਾਈ ਹਮਲੇ ਵਿੱਚ ਹਿਜ਼ਬੁੱਲਾ ਦੇ ਸੀਨੀਅਰ ਨੇਤਾ ਦੀ ਮੌਤ: ਇਜ਼ਰਾਈਲ

ਲੇਬਨਾਨ ਹਵਾਈ ਹਮਲੇ ਵਿੱਚ ਹਿਜ਼ਬੁੱਲਾ ਦੇ ਸੀਨੀਅਰ ਨੇਤਾ ਦੀ ਮੌਤ: ਇਜ਼ਰਾਈਲ