Thursday, May 16, 2024  

ਕੌਮੀ

ਸੁਪਰੀਮ ਕੋਰਟ ਨੇ ਹੇਮੰਤ ਸੋਰੇਨ ਦੀ ਅੰਤਰਿਮ ਜ਼ਮਾਨਤ ਪਟੀਸ਼ਨ ’ਤੇ ਈਡੀ ਤੋਂ ਮੰਗਿਆ ਜਵਾਬ

April 29, 2024

ਏਜੰਸੀਆਂ
ਨਵੀਂ ਦਿੱਲੀ/ 29 ਅਪ੍ਰੈਲ : ਸੁਪਰੀਮ ਕੋਰਟ ਨੇ ਮਨੀ ਲਾਂਡਰਿੰਗ ਦੇ ਇਕ ਮਾਮਲੇ ’ਚ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਅੰਤਰਿਮ ਜ਼ਮਾਨਤ ਪਟੀਸ਼ਨ ’ਤੇ ਸੋਮਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਤੋਂ ਜਵਾਬ ਮੰਗਿਆ। ਜੱਜ ਸੰਜੀਵ ਖੰਨਾ ਅਤੇ ਜੱਜ ਦੀਪਾਂਕਰ ਦੱਤਾ ਦੀ ਬੈਂਚ ਨੇ ਈਡੀ ਨੂੰ ਨੋਟਿਸ ਜਾਰੀ ਕੀਤਾ ਅਤੇ 6 ਮਈ ਤੱਕ ਉਨ੍ਹਾਂ ਨੂੰ ਜਵਾਬ ਦੇਣ ਲਈ ਕਿਹਾ। ਬੈਂਚ ਨੇ ਕਿਹਾ ਕਿ ਝਾਰਖੰਡ ਹਾਈ ਕੋਰਟ ਮਾਮਲੇ ’ਚ ਸੋਰੇਨ ਦੀ ਗ੍ਰਿਫ਼ਤਾਰੀ ਨੂੰ ਚੁਣੌਤੀ ਦੇਣ ਵਾਲੀ ਉਨ੍ਹਾਂ ਦੀ ਪਟੀਸ਼ਨ ’ਤੇ ਫ਼ੈਸਲਾ ਸੁਣਾ ਸਕਦਾ ਹੈ। ਜ਼ਿਕਰਯੋਗ ਹੈ ਕਿ 28 ਫਰਵਰੀ ਨੂੰ ਫੈਸਲਾ ਰਾਖਵਾਂ ਰੱਖਿਆ ਗਿਆ ਸੀ। ਸੋਰੇਨ ਵੱਲੋਂ ਪੇਸ਼ ਸੀਨੀਅਰ ਐਡਵੋਕੇਟਾਂ ਕਪਿਲ ਸਿੱਬਲ ਅਤੇ ਅਰੁਣਾਭ ਚੌਧਰੀ ਨੇ ਕਿਹਾ ਕਿ ਉਹ ਮਾਮਲੇ ’ਚ ਅੰਤਰਿਮ ਜ਼ਮਾਨਤ ਚਾਹੁੰਦੇ ਹਨ। ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਸੋਰੇਨ ਨੇ 24 ਅਪ੍ਰੈਲ ਨੂੰ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਸੀ ਅਤੇ ਕਿਹਾ ਸੀ ਕਿ ਹਾਈ ਕੋਰਟ ਉਨ੍ਹਾਂ ਦੀ ਗ੍ਰਿਫ਼ਤਾਰੀ ਨੂੰ ਚੁਣੌਤੀ ਦੇਣ ਵਾਲੀ ਉਨ੍ਹਾਂ ਦੀ ਅਰਜ਼ੀ ’ਤੇ ਫ਼ੈਸਲਾ ਨਹੀਂ ਸੁਣਾ ਰਿਹਾ ਹੈ। ਸੋਰੇਨ ਨੂੰ 31 ਜਨਵਰੀ ਨੂੰ ਇਸ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਕੁਝ ਸਮੇਂ ਪਹਿਲਾਂ ਹੀ ਉਨ੍ਹਾਂ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ ਅਤੇ ਰਾਜ ਦੇ ਸਾਬਕਾ ਟਰਾਂਸਪੋਰਟ ਮੰਤਰੀ ਚੰਪਈ ਸੋਰੇਨ ਨੂੰ ਉਨ੍ਹਾਂ ਦਾ ਉੱਤਰਾਧਿਕਾਰੀ ਐਲਾਨਿਆ ਗਿਆ ਸੀ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪੀਓਕੇ ਭਾਰਤ ਦਾ ਹਿੱਸਾ, ਅਸੀਂ ਇਸ ਨੂੰ ਵਾਪਸ ਲੈ ਕੇ ਰਹਾਂਗੇ : ਅਮਿਤ ਸ਼ਾਹ

ਪੀਓਕੇ ਭਾਰਤ ਦਾ ਹਿੱਸਾ, ਅਸੀਂ ਇਸ ਨੂੰ ਵਾਪਸ ਲੈ ਕੇ ਰਹਾਂਗੇ : ਅਮਿਤ ਸ਼ਾਹ

ਨਾਗਰਿਕਤਾ ਸੋਧ ਕਾਨੂੰਨ (ਸੀਏਏ) ਤਹਿਤ 14 ਵਿਅਕਤੀਆਂ ਨੂੰ ਮਿਲੀ ਭਾਰਤੀ ਨਾਗਰਿਕਤਾ

ਨਾਗਰਿਕਤਾ ਸੋਧ ਕਾਨੂੰਨ (ਸੀਏਏ) ਤਹਿਤ 14 ਵਿਅਕਤੀਆਂ ਨੂੰ ਮਿਲੀ ਭਾਰਤੀ ਨਾਗਰਿਕਤਾ

ਮੁਨਾਫਾ ਬੁਕਿੰਗ ਦੌਰਾਨ ਸੈਂਸੈਕਸ 117 ਅੰਕ ਡਿੱਗਿਆ, ਨਿਫਟੀ 22,200 'ਤੇ ਰਿਹਾ

ਮੁਨਾਫਾ ਬੁਕਿੰਗ ਦੌਰਾਨ ਸੈਂਸੈਕਸ 117 ਅੰਕ ਡਿੱਗਿਆ, ਨਿਫਟੀ 22,200 'ਤੇ ਰਿਹਾ

ਫਲੈਟ ਖੁੱਲ੍ਹਣ ਤੋਂ ਬਾਅਦ ਸੈਂਸੈਕਸ 162 ਅੰਕ ਚੜ੍ਹਿਆ

ਫਲੈਟ ਖੁੱਲ੍ਹਣ ਤੋਂ ਬਾਅਦ ਸੈਂਸੈਕਸ 162 ਅੰਕ ਚੜ੍ਹਿਆ

‘ਆਪ’ ਨੇ ਸਵਾਤੀ ਨਾਲ ਹੋਈ ਬਦਸਲੂਕੀ ਦੀ ਕੀਤੀ ਨਿੰਦਾ

‘ਆਪ’ ਨੇ ਸਵਾਤੀ ਨਾਲ ਹੋਈ ਬਦਸਲੂਕੀ ਦੀ ਕੀਤੀ ਨਿੰਦਾ

ਈਡੀ ਵੱਲੋਂ ਸਿਸੋਦੀਆ ਦੀ ਜ਼ਮਾਨਤ ਦਾ ਵਿਰੋਧ ਕਿਹਾ ‘ਆਪ’ ਨੂੰ ਵੀ ਬਣਾਇਆ ਜਾਵੇਗਾ ਦੋਸ਼ੀ

ਈਡੀ ਵੱਲੋਂ ਸਿਸੋਦੀਆ ਦੀ ਜ਼ਮਾਨਤ ਦਾ ਵਿਰੋਧ ਕਿਹਾ ‘ਆਪ’ ਨੂੰ ਵੀ ਬਣਾਇਆ ਜਾਵੇਗਾ ਦੋਸ਼ੀ

ਭੀਮਾ ਕੋਰੇਗਾਓਂ ਕੇਸ : ਸੁਪਰੀਮ ਕੋਰਟ ਨੇ ਗੌਤਮ ਨੌਲੱਖਾ ਨੂੰ ਦਿੱਤੀ ਜ਼ਮਾਨਤ

ਭੀਮਾ ਕੋਰੇਗਾਓਂ ਕੇਸ : ਸੁਪਰੀਮ ਕੋਰਟ ਨੇ ਗੌਤਮ ਨੌਲੱਖਾ ਨੂੰ ਦਿੱਤੀ ਜ਼ਮਾਨਤ

ਲੋਕ ਸਭਾ ਚੋਣਾਂ-2024 : ਪਾਠ ਪੂਜਾ ਤੇ ਗੰਗਾ ਆਰਤੀ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਵਾਰਾਣਸੀ ਤੋਂ ਕਾਗ਼ਜ਼ ਦਾਖਲ ਕੀਤੇ

ਲੋਕ ਸਭਾ ਚੋਣਾਂ-2024 : ਪਾਠ ਪੂਜਾ ਤੇ ਗੰਗਾ ਆਰਤੀ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਵਾਰਾਣਸੀ ਤੋਂ ਕਾਗ਼ਜ਼ ਦਾਖਲ ਕੀਤੇ

ਅਪ੍ਰੈਲ 'ਚ WPI ਮਹਿੰਗਾਈ ਦਰ 1.26 ਫੀਸਦੀ ਤੱਕ ਪਹੁੰਚ ਗਈ

ਅਪ੍ਰੈਲ 'ਚ WPI ਮਹਿੰਗਾਈ ਦਰ 1.26 ਫੀਸਦੀ ਤੱਕ ਪਹੁੰਚ ਗਈ

ਜੰਮੂ-ਕਸ਼ਮੀਰ ਦੇ ਕਠੂਆ ਵਿੱਚ ਪਿੰਡ ਵਾਸੀਆਂ ਵੱਲੋਂ ਛੇ ਸ਼ੱਕੀ ਵਿਅਕਤੀਆਂ ਨੂੰ ਮਿਲਣ ਤੋਂ ਬਾਅਦ ਤਲਾਸ਼ੀ ਮੁਹਿੰਮ

ਜੰਮੂ-ਕਸ਼ਮੀਰ ਦੇ ਕਠੂਆ ਵਿੱਚ ਪਿੰਡ ਵਾਸੀਆਂ ਵੱਲੋਂ ਛੇ ਸ਼ੱਕੀ ਵਿਅਕਤੀਆਂ ਨੂੰ ਮਿਲਣ ਤੋਂ ਬਾਅਦ ਤਲਾਸ਼ੀ ਮੁਹਿੰਮ