Thursday, May 16, 2024  

ਕੌਮੀ

ਭਾਰੀ ਬਾਰਿਸ਼ ਕਾਰਨ ਜੰਮੂ-ਸ੍ਰੀਨਗਰ ਕੌਮੀ ਮਾਰਗ ’ਤੇ ਆਵਾਜਾਈ ਬੰਦ, ਅਨੰਤਨਾਗ ’ਚ ਬਰਫ਼ਬਾਰੀ

April 29, 2024

ਏਜੰਸੀਆਂ
ਜੰਮੂ/29 ਅਪ੍ਰੈਲ : ਜੰਮੂ-ਕਸ਼ਮੀਰ ਦੇ ਕਈ ਹਿੱਸਿਆਂ ਵਿਚ ਸਾਰੀ ਰਾਤ ਹੋਈ ਬਾਰਿਸ਼ ਤੋਂ ਬਾਅਦ ਢਿੱਗਾਂ ਡਿੱਗਣ ਦੀਆਂ ਕਈ ਘਟਨਾਵਾਂ ਦੇ ਮੱਦੇਨਜ਼ਰ ਸੋਮਵਾਰ ਨੂੰ ਜੰਮੂ-ਸ੍ਰੀਨਗਰ ਕੌਮੀ ਰਾਜਮਾਰਗ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ। ਰਾਮਬਨ ਜ਼ਿਲ੍ਹੇ ਦੇ ਮੇਹਰ, ਗੰਗਰੂ, ਮੋਮ ਪਾਸੀ ਅਤੇ ਕਿਸ਼ਤਵਾੜੀ ਪਾਥੇਰ ’ਚ ਢਿੱਗਾਂ ਡਿੱਗਣ ਕਾਰਨ ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲੇ ਇਸ ਹਾਈਵੇਅ ’ਤੇ ਆਵਾਜਾਈ ਬੰਦ ਕਰ ਦਿੱਤੀ ਗਈ। ਲਗਾਤਾਰ ਬਰਸਾਤ ਕਾਰਨ ਮੁਰੰਮਤ ਦਾ ਕੰਮ ਨਹੀਂ ਹੋ ਰਿਹਾ। ਅਧਿਕਾਰੀਆਂ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਪ੍ਰੇਸ਼ਾਨੀ ਤੋਂ ਬਚਣ ਲਈ ਇਸ ਰਾਹ ਤੋਂ ਨਾ ਗੁਜ਼ਰਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ