Thursday, May 16, 2024  

ਕੌਮੀ

ਸੁਨੀਤਾ ਕੇਜਰੀਵਾਲ ਨੇ ਤਿਹਾੜ ਜੇਲ੍ਹ ’ਚ ਕੀਤੀ ਕੇਜਰੀਵਾਲ ਨਾਲ ਮੁਲਾਕਾਤ

April 29, 2024

ਮੰਤਰੀ ਆਤਿਸ਼ੀ ਵੀ ਰਹੀ ਮੌਜੂਦ

ਏਜੰਸੀਆਂ
ਨਵੀਂ ਦਿੱਲੀ/ 29 ਅਪ੍ਰੈਲ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਦਿੱਲੀ ਦੀ ਕੈਬਨਿਟ ਮੰਤਰੀ ਆਤਿਸ਼ੀ ਨੇ ਸੋਮਵਾਰ ਨੂੰ ਤਿਹਾੜ ਜੇਲ੍ਹ ’ਚ ਉਨ੍ਹਾਂ ਨਾਲ ਮੁਲਾਕਾਤ ਕੀਤੀ। ਆਮ ਆਦਮੀ ਪਾਰਟੀ (ਆਪ) ਮੁਤਾਬਕ ਸੁਨੀਤਾ ਕੇਜਰੀਵਾਲ ਨੂੰ ਸੋਮਵਾਰ ਨੂੰ ਆਪਣੇ ਪਤੀ ਨੂੰ ਮਿਲਣ ਦੀ ਆਗਿਆ ਦੇ ਦਿੱਤੀ ਗਈ।
ਜੇਲ੍ਹ ’ਚ ਕੇਜਰੀਵਾਲ ਨਾਲ ਮੁਲਾਕਾਤ ਮਗਰੋਂ ਆਤਿਸ਼ੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਜਦੋਂ ਮੁੱਖ ਮੰਤਰੀ ਕੇਜਰੀਵਾਲ ਤੋਂ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ ਬਾਰੇ ਗੱਲ ਕਰਨ ਦੀ ਬਜਾਏ ਇਹ ਸਵਾਲ ਕੀਤਾ ਕਿ ਕੀ ਸਕੂਲੀ ਬੱਚਿਆਂ ਨੂੰ ਕਿਤਾਬਾਂ ਮਿਲ ਰਹੀਆਂ ਹਨ? ਕੀ ਮੁਹੱਲਾ ਕਲੀਨਿਕ ਵਿਚ ਦਵਾਈਆਂ ਪਹੁੰਚ ਰਹੀਆਂ ਹਨ? ਉਨ੍ਹਾਂ ਨੂੰ ਦਿੱਲੀ ਦੇ ਲੋਕਾਂ ਦੀ ਬਹੁਤ ਚਿੰਤਾ ਹੈ।
ਆਤਿਸ਼ੀ ਨੇ ਕਿਹਾ ਕਿ ਕੇਜਰੀਵਾਲ ਨੇ ਮੈਨੂੰ ਕਿਹਾ ਹੈ ਕਿ ਦਿੱਲੀ ਵਾਲਿਆਂ ਨੂੰ ਪਾਣੀ ਦੀ ਮੁਸ਼ਕਲ ਨਹੀਂ ਹੋਣੀ ਚਾਹੀਦੀ। ਗਰਮੀਆਂ ਆ ਰਹੀਆਂ ਹਨ, ਦਿੱਲੀ ਦੀ ਜਨਤਾ ਨੂੰ ਪਾਣੀ ਮਿਲਦਾ ਰਹੇ। ਆਤਿਸ਼ੀ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਅਰਵਿੰਦ ਕੇਜਰੀਵਾਲ ਤੋਂ ਇੰਨੀ ਪਰੇਸ਼ਾਨੀ ਹੈ ਕਿ ਉਹ ਹਰ ਰੋਜ਼ ਨਵੇਂ ਕਾਨੂੰਨ ਬਣਾ ਦਿੰਦੀ ਹੈ।
ਆਤਿਸ਼ੀ ਨੇ ਇਹ ਸਵਾਲ ਵੀ ਉਠਾਇਆ ਕਿ ਸੁਨੀਤਾ ਕੇਜਰੀਵਾਲ ਨੂੰ ਸ਼ੁਰੂ ਵਿਚ ਮਿਲਣ ਤੋਂ ਕਿਉਂ ਇਨਕਾਰ ਕਰ ਦਿੱਤਾ ਗਿਆ। ‘ਆਪ’ ਪਾਰਟੀ ਨੇ ਦਾਅਵਾ ਕੀਤਾ ਕਿ ਪਹਿਲਾਂ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਇਸ ਦੀ ਆਗਿਆ ਨਹੀਂ ਦਿੱਤੀ ਸੀ। ‘ਆਪ’ ਪਾਰਟੀ ਨੇ ਐਤਵਾਰ ਨੂੰ ਕਿਹਾ ਸੀ ਕਿ ਜੇਲ੍ਹ ਅਧਿਕਾਰੀਆਂ ਨੇ ਸੁਨੀਤਾ ਕੇਜਰੀਵਾਲ ਨੂੰ ਮੁੱਖ ਮੰਤਰੀ ਨੂੰ ਮਿਲਣ ਦੀ ਆਗਿਆ ਨਹੀਂ ਦਿੱਤੀ ਹੈ। ਤਿਹਾੜ ਜੇਲ੍ਹ ਅਧਿਕਾਰੀਆਂ ਨੇ ਇਸ ਦੋਸ਼ ਨੂੰ ਖਾਰਜ ਕਰ ਦਿੱਤਾ ਸੀ। ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੰਗਲਵਾਰ ਨੂੰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨਗੇ।
ਜ਼ਿਕਰਯੋਗ ਹੈ ਕਿ ਦਿੱਲੀ ਆਬਕਾਰੀ ਨੀਤੀ ਘਪਲੇ ਵਿਚ ਮਨੀ ਲਾਂਡਰਿੰਗ ਨਾਲ ਜੁੜੇ ਮਾਮਲੇ ਨੂੰ ਲੈ ਕੇ ਈਡੀ ਨੇ 21 ਮਾਰਚ ਨੂੰ ਗ੍ਰਿਫ਼ਤਾਰ ਕੀਤੇ ਗਏ ਮੁੱਖ ਮੰਤਰੀ ਕੇਜਰੀਵਾਲ ਤਿਹਾੜ ਜੇਲ੍ਹ ਨੰਬਰ-2 ਵਿਚ ਬੰਦ ਹਨ। ਜੇਲ੍ਹ ਵਿਚ ਬੰਦ ਦਿੱਲੀ ਦੇ ਮੁੱਖ ਮੰਤਰੀ ਨੇ 6 ਵਿਅਕਤੀਆਂ ਦੀ ਇਕ ਸੂਚੀ ਪ੍ਰਦਾਨ ਕੀਤੀ ਹਨ, ਜਿਨ੍ਹਾਂ ਤੋਂ ਉਹ ਜੇਲ੍ਹ ਵਿਚ ਮਿਲਣਾ ਚਾਹੁੰਦੇ ਹਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਸਕਾਰਾਤਮਕ ਗਲੋਬਲ ਸੰਕੇਤਾਂ ਤੋਂ ਬਾਅਦ ਸੈਂਸੈਕਸ 155 ਅੰਕ ਵਧਿਆ

ਸਕਾਰਾਤਮਕ ਗਲੋਬਲ ਸੰਕੇਤਾਂ ਤੋਂ ਬਾਅਦ ਸੈਂਸੈਕਸ 155 ਅੰਕ ਵਧਿਆ

ਦਿੱਲੀ ਹਵਾਈ ਅੱਡੇ 'ਤੇ ਏਅਰ ਇੰਡੀਆ ਦੇ ਜਹਾਜ਼ 'ਤੇ ਮਿਲੇ ਟਿਸ਼ੂ ਪੇਪਰ 'ਤੇ ਲਿਖਿਆ 'ਬੰਬ'

ਦਿੱਲੀ ਹਵਾਈ ਅੱਡੇ 'ਤੇ ਏਅਰ ਇੰਡੀਆ ਦੇ ਜਹਾਜ਼ 'ਤੇ ਮਿਲੇ ਟਿਸ਼ੂ ਪੇਪਰ 'ਤੇ ਲਿਖਿਆ 'ਬੰਬ'

ਪੀਓਕੇ ਭਾਰਤ ਦਾ ਹਿੱਸਾ, ਅਸੀਂ ਇਸ ਨੂੰ ਵਾਪਸ ਲੈ ਕੇ ਰਹਾਂਗੇ : ਅਮਿਤ ਸ਼ਾਹ

ਪੀਓਕੇ ਭਾਰਤ ਦਾ ਹਿੱਸਾ, ਅਸੀਂ ਇਸ ਨੂੰ ਵਾਪਸ ਲੈ ਕੇ ਰਹਾਂਗੇ : ਅਮਿਤ ਸ਼ਾਹ

ਨਾਗਰਿਕਤਾ ਸੋਧ ਕਾਨੂੰਨ (ਸੀਏਏ) ਤਹਿਤ 14 ਵਿਅਕਤੀਆਂ ਨੂੰ ਮਿਲੀ ਭਾਰਤੀ ਨਾਗਰਿਕਤਾ

ਨਾਗਰਿਕਤਾ ਸੋਧ ਕਾਨੂੰਨ (ਸੀਏਏ) ਤਹਿਤ 14 ਵਿਅਕਤੀਆਂ ਨੂੰ ਮਿਲੀ ਭਾਰਤੀ ਨਾਗਰਿਕਤਾ

ਮੁਨਾਫਾ ਬੁਕਿੰਗ ਦੌਰਾਨ ਸੈਂਸੈਕਸ 117 ਅੰਕ ਡਿੱਗਿਆ, ਨਿਫਟੀ 22,200 'ਤੇ ਰਿਹਾ

ਮੁਨਾਫਾ ਬੁਕਿੰਗ ਦੌਰਾਨ ਸੈਂਸੈਕਸ 117 ਅੰਕ ਡਿੱਗਿਆ, ਨਿਫਟੀ 22,200 'ਤੇ ਰਿਹਾ

ਫਲੈਟ ਖੁੱਲ੍ਹਣ ਤੋਂ ਬਾਅਦ ਸੈਂਸੈਕਸ 162 ਅੰਕ ਚੜ੍ਹਿਆ

ਫਲੈਟ ਖੁੱਲ੍ਹਣ ਤੋਂ ਬਾਅਦ ਸੈਂਸੈਕਸ 162 ਅੰਕ ਚੜ੍ਹਿਆ

‘ਆਪ’ ਨੇ ਸਵਾਤੀ ਨਾਲ ਹੋਈ ਬਦਸਲੂਕੀ ਦੀ ਕੀਤੀ ਨਿੰਦਾ

‘ਆਪ’ ਨੇ ਸਵਾਤੀ ਨਾਲ ਹੋਈ ਬਦਸਲੂਕੀ ਦੀ ਕੀਤੀ ਨਿੰਦਾ

ਈਡੀ ਵੱਲੋਂ ਸਿਸੋਦੀਆ ਦੀ ਜ਼ਮਾਨਤ ਦਾ ਵਿਰੋਧ ਕਿਹਾ ‘ਆਪ’ ਨੂੰ ਵੀ ਬਣਾਇਆ ਜਾਵੇਗਾ ਦੋਸ਼ੀ

ਈਡੀ ਵੱਲੋਂ ਸਿਸੋਦੀਆ ਦੀ ਜ਼ਮਾਨਤ ਦਾ ਵਿਰੋਧ ਕਿਹਾ ‘ਆਪ’ ਨੂੰ ਵੀ ਬਣਾਇਆ ਜਾਵੇਗਾ ਦੋਸ਼ੀ

ਭੀਮਾ ਕੋਰੇਗਾਓਂ ਕੇਸ : ਸੁਪਰੀਮ ਕੋਰਟ ਨੇ ਗੌਤਮ ਨੌਲੱਖਾ ਨੂੰ ਦਿੱਤੀ ਜ਼ਮਾਨਤ

ਭੀਮਾ ਕੋਰੇਗਾਓਂ ਕੇਸ : ਸੁਪਰੀਮ ਕੋਰਟ ਨੇ ਗੌਤਮ ਨੌਲੱਖਾ ਨੂੰ ਦਿੱਤੀ ਜ਼ਮਾਨਤ

ਲੋਕ ਸਭਾ ਚੋਣਾਂ-2024 : ਪਾਠ ਪੂਜਾ ਤੇ ਗੰਗਾ ਆਰਤੀ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਵਾਰਾਣਸੀ ਤੋਂ ਕਾਗ਼ਜ਼ ਦਾਖਲ ਕੀਤੇ

ਲੋਕ ਸਭਾ ਚੋਣਾਂ-2024 : ਪਾਠ ਪੂਜਾ ਤੇ ਗੰਗਾ ਆਰਤੀ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਵਾਰਾਣਸੀ ਤੋਂ ਕਾਗ਼ਜ਼ ਦਾਖਲ ਕੀਤੇ