Saturday, May 18, 2024  

ਰਾਜਨੀਤੀ

ਲੋਕ ਸਭਾ ਚੋਣਾਂ - 2024 : ਰਾਹੁਲ ਗਾਂਧੀ ਨੇ ਰਾਏਬਰੇਲੀ ਤੋਂ ਵੀ ਭਰੇ ਕਾਗਜ਼

May 03, 2024

ਨਾਮਜ਼ਦਗੀ ਭਰਨ ਸਮੇਂ ਸੋਨੀਆ, ਪ੍ਰਿਯੰਕਾ ਤੇ ਖੜਗੇ ਰਹੇ ਮੌਜੂਦ

ਏਜੰਸੀਆਂ
ਰਾਏਬਰੇਲੀ/3 ਮਈ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ ਦੀ ਰਾਏਬਰੇਲੀ ਲੋਕ ਸੀਟ ਤੋਂ ਵੀ ਜ਼ਿਲ੍ਹਾ ਅਧਿਕਾਰੀ ਦਫ਼ਤਰ ’ਚ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਨਾਮਜ਼ਦਗੀ ਪੱਤਰ ਦਾਖ਼ਲ ਕਰਦੇ ਸਮੇਂ ਰਾਹੁਲ ਗਾਂਧੀ ਦੇ ਨਾਲ ਕਾਂਗਰਸ ਦੀ ਸੀਨੀਅਰ ਆਗੂ ਸੋਨੀਆ ਗਾਂਧੀ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਵੀ ਮੌਜੂਦ ਸਨ।
ਦੱਸਣਾ ਬਣਦਾ ਹੈ ਕਿ ਸਾਲ 1999 ਤੋਂ ਰਾਹੁਲ ਗਾਂਧੀ ਦੀ ਮਾਂ ਸੋਨੀਆ ਇਸ ਸੀਟ ਤੋਂ ਸੰਸਦ ’ਚ ਨੁਮਾਇੰਦਗੀ ਕਰਦੀ ਰਹੀ ਹੈ, ਹਾਲਾਂਕਿ ਮੌਜੂਦਾ ਲੋਕ ਸਭਾ ਚੋਣਾਂ ’ਚ ਉਨ੍ਹਾਂ ਨੇ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਚੋਣਾਂ ਲੜਨ ਤੋਂ ਮਨ੍ਹਾ ਕਰ ਦਿੱਤਾ ਸੀ। ਰਾਹੁਲ ਗਾਂਧੀ ਦਾ ਰਾਏਬਰੇਲੀ ’ਚ ਮੁਕਾਬਲਾ ਭਾਜਪਾ ਦੇ ਦਿਨੇਸ਼ ਪ੍ਰਤਾਪ ਸਿੰਘ ਨਾਲ ਹੋਵੇਗਾ, ਜਿਨ੍ਹਾਂ ਨੇ ਅੱਜ ਹੀ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਹੈ। ਇਸ ਤੋਂ ਪਹਿਲਾਂ ਰਾਹੁਲ ਗਾਂਧੀ 2019 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਦੀ ਸਮ੍ਰਿਤੀ ਇਰਾਨੀ ਤੋਂ ਹਾਰ ਗਏ ਸਨ, ਹਾਲਾਂਕਿ ਉਹ ਕੇਰਲ ਦੀ ਵਾਇਨਾਡ ਸੀਟ ਤੋਂ ਚੋਣਾਂ ਜਿੱਤ ਕੇ ਲੋਕ ਸਭਾ ਪਹੁੰਚੇ ਸਨ। ਦੱਸਣਾ ਬਣਦਾ ਹੈ ਕਿ ਇਸ ਵਾਰ ਰਾਹੁਲ ਗਾਂਧੀ ਵਾਇਨਾਡ ਤੋਂ ਵੀ ਲੋਕ ਸਭਾ ਚੋਣ ਲੜ ਰਹੇ ਹਨ।
ਰਾਹੁਲ ਗਾਂਧੀ ਦੇ ਨਾਮਜ਼ਦਗੀ ਜੁਲੂਸ ਦੌਰਾਨ ਹਜ਼ਾਰਾਂ ਸਮਰਥਕਾਂ ਦੀ ਭੀੜ ਮੌਜੂਦ ਸੀ, ਜਦੋਂ ਕਿ ਸੜਕ ਦੇ ਦੋਹਾਂ ਪਾਸੇ ਅਤੇ ਛੱਤਾਂ ’ਤੇ ਗਾਂਧੀ ਪਰਿਵਾਰ ਦੀ ਇਕ ਝਲਕ ਪਾਉਣ ਲਈ ਭਿਆਨਕ ਗਰਮੀ ’ਚ ਹਜ਼ਾਰਾਂ ਲੋਕ ਮੌਜੂਦ ਰਹੇ। ਇਸ ਦੌਰਾਨ ਪੂਰੇ ਰਾਏਬਰੇਲੀ ਦੇ ਕਈ ਹਿੱਸਿਆਂ ’ਚ ਜਾਮ ਦੀ ਸਥਿਤੀ ਬਣ ਗਈ। ਨਾਮਜ਼ਦਗੀ ਜੁਲੂਸ ਦੀ ਅਗਵਾਈ ਉਨ੍ਹਾਂ ਦੀ ਭੈਣ ਅਤੇ ਰਾਸ਼ਟਰੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਕਰ ਰਹੀ ਸੀ।
ਦੱਸਣਾ ਬਣਦਾ ਹੈ ਕਿ ਰਾਏਬਰੇਲੀ ਦੀ ਸੰਸਦ ਮੈਂਬਰ ਰਹੀ ਸ਼੍ਰੀਮਤੀ ਸੋਨੀ ਗਾਂਧੀ ਨੇ ਸਿਹਤ ਕਾਰਨਾਂ ਕਰ ਕੇ ਰਾਜ ਸਭਾ ਜਾਂਦੇ ਹੋਏ ਇੱਥੇ ਦੀ ਜਨਤਾ ਨੂੰ ਇਕ ਭਾਵੁਕ ਚਿੱਠੀ ਲਿਖੀ ਸੀ ਕਿ ਉਨ੍ਹਾਂ ਦੇ ਸਥਾਨ ’ਤੇ ਉਨ੍ਹਾਂ ਦੇ ਪਰਿਵਾਰ ਦਾ ਹੀ ਕੋਈ ਵਿਅਕਤੀ ਇੱਥੋਂ ਚੋਣ ਲੜੇਗਾ, ਜਿਸ ਮਗਰੋਂ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਭੈਣ ਪ੍ਰਿਯੰਕਾ ਗਾਂਧੀ ਦੇ ਚੋਣ ਜੰਗ ’ਚ ਉਤਰਨ ਦੇ ਕਿਆਸ ਲਗਾਏ ਜਾ ਰਹੇ ਸਨ। ਰਾਏਬਰੇਲੀ ਸੀਟ ’ਚ 1999 ’ਚ ਹੋਈਆਂ ਜ਼ਿਮਨੀ ਚੋਣਾਂ ਦੇ ਬਾਅਦ ਤੋਂ ਕਾਂਗਰਸ ਨੇਤਾ ਸੋਨੀਆ ਗਾਂਧੀ ਲਗਾਤਾਰ 2019 ਤੱਕ ਇਸ ਸੀਟ ਤੋਂ ਸੰਸਦ ਮੈਂਬਰ ਰਹੀ ਹੈ ਪਰ ਇਸ ਵਾਰ ਸਿਹਤ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ। ਉਹ ਰਾਜ ਸਭਾ ਲਈ ਨਿਰਵਿਰੋਧ ਚੁਣੇ ਗਏ ਹਨ। ਸ਼੍ਰੀਮਤੀ ਸੋਨੀਆ ਗਾਂਧੀ ਨੇ ਪਿਛਲੀਆਂ ਲੋਕ ਸਭਾ ਚੋਣਾਂ ’ਚ ਇਸ ਸੀਟ ’ਤੇ 534918 ਵੋਟਾਂ ਨਾਲ 56.41 ਫੀਸਦੀ ਵੋਟ ਹਾਸਲ ਕੀਤੇ ਸਨ। ਜਦੋਂ ਕਿ ਉਨ੍ਹਾਂ ਦੇ ਵਿਰੋਧੀ ਭਾਜਪਾ ਦੇ ਉਮੀਦਵਾਰ ਦਿਨੇਸ਼ ਪ੍ਰਤਾਪ ਸਿੰਘ ਨੂੰ 367740 ਵੋਟਾਂ ਨਾਲ 38.78 ਫੀਸਦੀ ਵੋਟਾਂ ਹਾਸਲ ਹੋਈਆਂ ਸਨ। ਉਦੋਂ ਤੀਜੇ ਸਥਾਨ ’ਤੇ ਅਸ਼ੋਕ ਪ੍ਰਤਾਪ ਮੋਰਯਾ ਅਤੇ ਚੌਥੇ ਨੰਬਰ ’ਤੇ ਆਜ਼ਾਦ ਉਮੀਦਵਾਰ ਸੁਰੇਂਦਰ ਬਹਾਦਰ ਸਿੰਘ ਰਹੇ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਮਾਲੀਵਾਲ ਕੁੱਟਮਾਰ ਮਾਮਲਾ: ਕੇਜਰੀਵਾਲ ਦੇ ਪੀਏ ਰਿਸ਼ਵ ਕੁਮਾਰ ਨੂੰ ਮੁੱਖ ਮੰਤਰੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਗਿਆ

ਮਾਲੀਵਾਲ ਕੁੱਟਮਾਰ ਮਾਮਲਾ: ਕੇਜਰੀਵਾਲ ਦੇ ਪੀਏ ਰਿਸ਼ਵ ਕੁਮਾਰ ਨੂੰ ਮੁੱਖ ਮੰਤਰੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਗਿਆ

ਬੰਗਾਲ: 5ਵੇਂ ਪੜਾਅ 'ਚ 57 ਫੀਸਦੀ ਬੂਥ ਸੰਵੇਦਨਸ਼ੀਲ, CAPF ਦੀ ਤਾਇਨਾਤੀ ਵਧੀ

ਬੰਗਾਲ: 5ਵੇਂ ਪੜਾਅ 'ਚ 57 ਫੀਸਦੀ ਬੂਥ ਸੰਵੇਦਨਸ਼ੀਲ, CAPF ਦੀ ਤਾਇਨਾਤੀ ਵਧੀ

ਸਵਾਤੀ ਮਾਲੀਵਾਲ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੇ ਘਰ ਅਤੇ ਕਮਰੇ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਤੋਂ ਬਾਅਦ ਸੱਚਾਈ ਸਾਹਮਣੇ ਆਵੇਗੀ

ਸਵਾਤੀ ਮਾਲੀਵਾਲ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੇ ਘਰ ਅਤੇ ਕਮਰੇ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਤੋਂ ਬਾਅਦ ਸੱਚਾਈ ਸਾਹਮਣੇ ਆਵੇਗੀ

ਸਵਾਤੀ ਮਾਲੀਵਾਲ ਤੀਸ ਹਜ਼ਾਰੀ ਅਦਾਲਤ ਵਿੱਚ ਬਿਆਨ ਦਰਜ ਕਰਵਾਉਣ ਲਈ

ਸਵਾਤੀ ਮਾਲੀਵਾਲ ਤੀਸ ਹਜ਼ਾਰੀ ਅਦਾਲਤ ਵਿੱਚ ਬਿਆਨ ਦਰਜ ਕਰਵਾਉਣ ਲਈ

ਸਵਾਤੀ ਮਾਲੀਵਾਲ ਕੁੱਟਮਾਰ ਮਾਮਲੇ ਵਿੱਚ NCW ਨੇ CM ਕੇਜਰੀਵਾਲ ਦੇ PS ਨੂੰ ਸੰਮਨ ਕੀਤਾ

ਸਵਾਤੀ ਮਾਲੀਵਾਲ ਕੁੱਟਮਾਰ ਮਾਮਲੇ ਵਿੱਚ NCW ਨੇ CM ਕੇਜਰੀਵਾਲ ਦੇ PS ਨੂੰ ਸੰਮਨ ਕੀਤਾ

ਦਿੱਲੀ ਪੁਲਿਸ ਦੀ ਟੀਮ ਸਵਾਤੀ ਮਾਲੀਵਾਲ ਦੇ ਘਰ

ਦਿੱਲੀ ਪੁਲਿਸ ਦੀ ਟੀਮ ਸਵਾਤੀ ਮਾਲੀਵਾਲ ਦੇ ਘਰ

'ਜੇ ਤੁਸੀਂ 'ਆਪ' ਨੂੰ ਵੋਟ ਦਿੰਦੇ ਹੋ, ਮੈਂ ਜੇਲ੍ਹ ਨਹੀਂ ਜਾਵਾਂਗਾ', ਈਡੀ ਨੇ ਮੁੱਖ ਮੰਤਰੀ ਕੇਜਰੀਵਾਲ ਦੀ 'ਅਪੀਲ' ਵੱਲ SC ਦਾ ਧਿਆਨ ਦਿਵਾਇਆ

'ਜੇ ਤੁਸੀਂ 'ਆਪ' ਨੂੰ ਵੋਟ ਦਿੰਦੇ ਹੋ, ਮੈਂ ਜੇਲ੍ਹ ਨਹੀਂ ਜਾਵਾਂਗਾ', ਈਡੀ ਨੇ ਮੁੱਖ ਮੰਤਰੀ ਕੇਜਰੀਵਾਲ ਦੀ 'ਅਪੀਲ' ਵੱਲ SC ਦਾ ਧਿਆਨ ਦਿਵਾਇਆ

ਲਖਨਊ : ਕਾਂਗਰਸ ਪ੍ਰਧਾਨ ਖੜਗੇ ਨੇ ਕੀਤਾ ‘ਇੰਡੀਆ ਗੱਠਜੋੜ’ ਦੀ ਜਿੱਤ ਦਾ ਦਾਅਵਾ

ਲਖਨਊ : ਕਾਂਗਰਸ ਪ੍ਰਧਾਨ ਖੜਗੇ ਨੇ ਕੀਤਾ ‘ਇੰਡੀਆ ਗੱਠਜੋੜ’ ਦੀ ਜਿੱਤ ਦਾ ਦਾਅਵਾ

ਚੋਣ ਕਮਿਸ਼ਨ 4 ਜੂਨ ਨੂੰ ਵੋਟਾਂ ਦੀ ਗਿਣਤੀ ਲਈ ਰਾਜਸਥਾਨ ਵਿੱਚ 27 ਕੇਂਦਰ ਬਣਾਏਗਾ

ਚੋਣ ਕਮਿਸ਼ਨ 4 ਜੂਨ ਨੂੰ ਵੋਟਾਂ ਦੀ ਗਿਣਤੀ ਲਈ ਰਾਜਸਥਾਨ ਵਿੱਚ 27 ਕੇਂਦਰ ਬਣਾਏਗਾ

ਸਖ਼ਤ ਸੁਰੱਖਿਆ ਹੇਠ 50 ਸਟਰਾਂਗ ਰੂਮਾਂ ਵਿੱਚ ਈਵੀਐਮ ਸਟੋਰ: ਅਸਾਮ ਦੇ ਸੀ.ਈ.ਓ

ਸਖ਼ਤ ਸੁਰੱਖਿਆ ਹੇਠ 50 ਸਟਰਾਂਗ ਰੂਮਾਂ ਵਿੱਚ ਈਵੀਐਮ ਸਟੋਰ: ਅਸਾਮ ਦੇ ਸੀ.ਈ.ਓ