Saturday, May 18, 2024  

ਹਰਿਆਣਾ

ਪੰਚਕੂਲਾ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਚਾਰੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ

May 04, 2024

ਬਹੁਚਰਚਿਤ ਡਿੰਗਰਹੇੜੀ ਸਮੂਹਿਕ ਬਲਤਕਾਰ ਅਤੇ ਹੱਤਿਆ ਕਾਂਡ

ਪੀ.ਪੀ. ਵਰਮਾ
ਪੰਚਕੂਲਾ, 4 ਮਈ :  ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਇਸ ਮਾਮਲੇ ਦੇ ਚਾਰ ਦੋਸ਼ੀਆਂ ਵਿਨੈ ਉਰਫ਼ ਲੰਬੂ, ਜੈ ਭਗਵਾਨ, ਹੇਮੰਤ ਚੌਹਾਨ ਅਤੇ ਅਯਾਨ ਚੌਹਾਨ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇੱਥੇ ਵਰਣਨਯੋਗ ਹੈ ਕਿ 10 ਅਪ੍ਰੈਲ 2024 ਨੂੰ ਸੀਬੀਆਈ ਅਦਾਲਤ ਨੇ ਚਾਰਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ ਜਦਕਿ 6 ਦੋਸ਼ੀਆਂ ਨੂੰ ਬਰੀ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ 10 ਮੁਲਜ਼ਮ ਨਿਆਂਇਕ ਹਿਰਾਸਤ ਵਿੱਚ ਸਨ। ਸੀਬੀਆਈ ਅਦਾਲਤ ਨੇ ਤੇਜਪਾਲ, ਅਮਿਤ, ਰਵਿੰਦਰ, ਕਰਮਜੀਤ, ਸੰਦੀਪ ਅਤੇ ਰਾਹੁਲ ਵਰਮਾ ਨੂੰ ਬਰੀ ਕਰ ਦਿੱਤਾ ਹੈ। ਜਦਕਿ ਇਕ ਦੋਸ਼ੀ ਅਮਰਜੀਤ ਪੈਰੋਲ 'ਤੇ ਆਉਣ ਤੋਂ ਬਾਅਦ ਫਰਾਰ ਹੋ ਗਿਆ ਸੀ, ਜਿਸ ਦੀ ਗਿ੍ਰਫਤਾਰੀ ਅਜੇ ਬਾਕੀ ਹੈ। ਦੋਸ਼ੀ ਨੂੰ ਆਈਪੀਸੀ ਦੀਆਂ ਧਾਰਾਵਾਂ 376 ਡੀ, 302, 325, 326, 397, 459, 460 ਅਤੇ ਪੋਕਸੋ ਐਕਟ ਤਹਿਤ ਸਜ਼ਾ ਸੁਣਾਈ ਗਈ ਹੈ। ਸਾਲ 2016 'ਚ 24 ਅਤੇ 25 ਅਗਸਤ ਦੀ ਰਾਤ ਨੂੰ ਤਵਾਡੂ ਇਲਾਕੇ ਦੇ ਪਿੰਡ ਡਿੰਗਰਹੇੜੀ 'ਚ 'ਕੁਲਹਾੜੀ ਗੈਂਗ' ਦੇ ਬਦਮਾਸ਼ਾਂ ਨੇ ਇਕ ਨਾਬਾਲਗ ਸਮੇਤ ਦੋ ਲੜਕੀਆਂ ਦੇ ਦੋਹਰੇ ਕਤਲ ਅਤੇ ਸਮੂਹਿਕ ਬਲਾਤਕਾਰ ਵਰਗੀ ਘਿਨਾਉਣੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਕਥਿਤ ਤੌਰ 'ਤੇ, "ਕੁਲਹਾੜੀ ਗੈਂਗ" ਦੇ ਦੋਸ਼ੀਆਂ ਨੇ ਦੋ ਲੜਕੀਆਂ ਨਾਲ ਸਮੂਹਿਕ ਬਲਾਤਕਾਰ ਕਰਨ ਤੋਂ ਇਲਾਵਾ, ਜੋੜੇ ਦਾ ਕਤਲ ਕਰ ਦਿੱਤਾ, ਪਰਿਵਾਰ ਦੇ ਪੰਜ ਮੈਂਬਰਾਂ ਨੂੰ ਜ਼ਖਮੀ ਕੀਤਾ ਅਤੇ ਉਨ੍ਹਾਂ ਨੂੰ ਖੂਨ ਨਾਲ ਲੱਥਪੱਥ ਛੱਡ ਕੇ ਭੱਜ ਗਏ। ਜ਼ਿਕਰਯੋਗ ਹੈ ਕਿ ਸਾਲ 2016 'ਚ 24 ਅਤੇ 25 ਅਗਸਤ ਦੀ ਰਾਤ ਨੂੰ ਪਤੀ-ਪਤਨੀ ਦਾ ਸਮੂਹਿਕ ਬਲਾਤਕਾਰ ਕਰਕੇ ਕਤਲ ਕਰ ਦਿੱਤਾ ਗਿਆ ਸੀ। ਸੀਬੀਆਈ ਵੱਲੋਂ ਪੂਰੀ ਜਾਂਚ ਤੋਂ ਬਾਅਦ ਇਸ ਮਾਮਲੇ ਵਿੱਚ 12 ਲੋਕਾਂ ਨੂੰ ਮੁੱਖ ਮੁਲਜ਼ਮ ਬਣਾਇਆ ਗਿਆ ਸੀ। ਪਰ ਬਾਅਦ ਵਿੱਚ ਸੀਬੀਆਈ ਵੱਲੋਂ ਤਲਬ ਕੀਤੇ ਜਾਣ ਤੋਂ ਬਾਅਦ ਇੱਕ ਮੁਲਜ਼ਮ ਨੇ ਖੁਦਕੁਸ਼ੀ ਕਰ ਲਈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਲੋਕ ਸਭਾ ਚੋਣਾਂ: ਗੁਰੂਗ੍ਰਾਮ 'ਚ 20 ਹਜ਼ਾਰ ਲੀਟਰ ਤੋਂ ਵੱਧ ਨਾਜਾਇਜ਼ ਸ਼ਰਾਬ ਬਰਾਮਦ, 381 ਐਫਆਈਆਰ ਦਰਜ

ਲੋਕ ਸਭਾ ਚੋਣਾਂ: ਗੁਰੂਗ੍ਰਾਮ 'ਚ 20 ਹਜ਼ਾਰ ਲੀਟਰ ਤੋਂ ਵੱਧ ਨਾਜਾਇਜ਼ ਸ਼ਰਾਬ ਬਰਾਮਦ, 381 ਐਫਆਈਆਰ ਦਰਜ

ਨੂਹ ਬੱਸ ਹਾਦਸਾ: ਮਰਨ ਵਾਲਿਆਂ ’ਚ 7 ਵਿਅਕਤੀ ਹੁਸ਼ਿਆਰਪੁਰ ਨਾਲ ਸੰਬੰਧਿਤ

ਨੂਹ ਬੱਸ ਹਾਦਸਾ: ਮਰਨ ਵਾਲਿਆਂ ’ਚ 7 ਵਿਅਕਤੀ ਹੁਸ਼ਿਆਰਪੁਰ ਨਾਲ ਸੰਬੰਧਿਤ

ਹਰਿਆਣਾ ਦੇ ਫਾਰਵਰਡ ਸ਼ਸ਼ੀ ਖਾਸਾ ਨੇ ਕਿਹਾ, 'ਟੀਮ ਦੀ ਸਫਲਤਾ 'ਚ ਯੋਗਦਾਨ ਦੇਣ ਨਾਲ ਬਹੁਤ ਸੰਤੁਸ਼ਟੀ ਮਿਲੀ'

ਹਰਿਆਣਾ ਦੇ ਫਾਰਵਰਡ ਸ਼ਸ਼ੀ ਖਾਸਾ ਨੇ ਕਿਹਾ, 'ਟੀਮ ਦੀ ਸਫਲਤਾ 'ਚ ਯੋਗਦਾਨ ਦੇਣ ਨਾਲ ਬਹੁਤ ਸੰਤੁਸ਼ਟੀ ਮਿਲੀ'

ਹਰਿਆਣਾ : ਸੜਕ ਹਾਦਸੇ ’ਚ ਜੋੜੇ ਸਮੇਤ ਧੀ ਦੀ ਮੌਤ

ਹਰਿਆਣਾ : ਸੜਕ ਹਾਦਸੇ ’ਚ ਜੋੜੇ ਸਮੇਤ ਧੀ ਦੀ ਮੌਤ

ਗੁਰੂਗ੍ਰਾਮ 'ਚ ਫਲਾਈਓਵਰ ਤੋਂ ਤੇਜ਼ ਰਫਤਾਰ ਕਾਰ ਡਿੱਗੀ, ਤਿੰਨ ਜ਼ਖਮੀ

ਗੁਰੂਗ੍ਰਾਮ 'ਚ ਫਲਾਈਓਵਰ ਤੋਂ ਤੇਜ਼ ਰਫਤਾਰ ਕਾਰ ਡਿੱਗੀ, ਤਿੰਨ ਜ਼ਖਮੀ

ਆਰਟੀਏ ਨੇ ਸ਼ਖਤੀ ਵਿਖਾਉਂਦੇ ਹੋਏ ਕਈ ਵਾਹਨਾਂ 'ਤੇ ਲੱਖਾਂ ਰੁਪਏ ਦਾ ਕੀਤਾ ਜੁਰਮਾਨਾ 

ਆਰਟੀਏ ਨੇ ਸ਼ਖਤੀ ਵਿਖਾਉਂਦੇ ਹੋਏ ਕਈ ਵਾਹਨਾਂ 'ਤੇ ਲੱਖਾਂ ਰੁਪਏ ਦਾ ਕੀਤਾ ਜੁਰਮਾਨਾ 

ਹਰਿਆਣਾ 'ਚ ਲਿਵ-ਇਨ ਰਿਲੇਸ਼ਨਸ਼ਿਪ 'ਚ ਦੋ ਯੂਟਿਊਬਰ ਨੇ ਸੱਤਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ

ਹਰਿਆਣਾ 'ਚ ਲਿਵ-ਇਨ ਰਿਲੇਸ਼ਨਸ਼ਿਪ 'ਚ ਦੋ ਯੂਟਿਊਬਰ ਨੇ ਸੱਤਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ

ਹਰਿਆਣਾ : ਮਹਿੰਦਰਗੜ੍ਹ ’ਚ ਸਕੂਲ ਬੱਸ ਪਲਟੀ, 6 ਬੱਚਿਆਂ ਦੀ ਮੌਤ, 20 ਜ਼ਖ਼ਮੀ

ਹਰਿਆਣਾ : ਮਹਿੰਦਰਗੜ੍ਹ ’ਚ ਸਕੂਲ ਬੱਸ ਪਲਟੀ, 6 ਬੱਚਿਆਂ ਦੀ ਮੌਤ, 20 ਜ਼ਖ਼ਮੀ

ਹਰਿਆਣਾ ਵਿੱਚ ਬੱਸ ਪਲਟਣ ਕਾਰਨ ਪੰਜ ਸਕੂਲੀ ਬੱਚਿਆਂ ਦੀ ਮੌਤ

ਹਰਿਆਣਾ ਵਿੱਚ ਬੱਸ ਪਲਟਣ ਕਾਰਨ ਪੰਜ ਸਕੂਲੀ ਬੱਚਿਆਂ ਦੀ ਮੌਤ

ਹਰਿਆਣਾ ਕਮੇਟੀ ਦੇ ਖਾਤੇ ਸੀਲ ਹੋਣ ’ਤੇ ਪ੍ਰਧਾਨ ਸਮੇਤ ਪੂਰੀ ਕਮੇਟੀ ਚੁੱਪ ਕਿਉ?

ਹਰਿਆਣਾ ਕਮੇਟੀ ਦੇ ਖਾਤੇ ਸੀਲ ਹੋਣ ’ਤੇ ਪ੍ਰਧਾਨ ਸਮੇਤ ਪੂਰੀ ਕਮੇਟੀ ਚੁੱਪ ਕਿਉ?