ਜਗਮੀਤ ਸਿੰਘ ਮੀਤ
ਖਾਲੜਾ, 4 ਮਈ : ਸਰਹੱਦੀ ਪਿੰਡ ਸਕੱਤਰਾ ਵਿਖੇ ਬੀਐਸਐਫ ਅਤੇ ਪੰਜਾਬ ਪੁਲਿਸ ਦੇ ਸਾਂਝੇ ਸਰਚ ਆਪ੍ਰੇਸ਼ਨ ਦੌਰਾਨ ਗੁਰਵਿੰਦਰ ਸਿੰਘ ਪੁੱਤਰ ਧਰਮਿੰਦਰ ਸਿੰਘ ਵਾਸੀ ਕਾਲੀਆ ਦੇ ਖੇਤਾਂ ਵਿੱਚੋਂ ਚੀਨ ਵਿੱਚ ਬਣਿਆ ਇੱਕ ਡਰੋਨ ਡੀਜੀ ਮੈਟਰਿਸ ਬਰਾਮਦ ਕੀਤਾ ਗਿਆ ਹੈ। ਜਦੋਂ ਕਿ ਪੰਜਾਬ ਪੁਲਿਸ ਅਤੇ ਬੀਐਸਐਫ ਦੇ ਜਵਾਨਾਂ ਵੱਲੋਂ ਸਾਂਝੇ ਤੌਰ 'ਤੇ ਤਲਾਸ਼ੀ ਮੁਹਿੰਮ ਦੌਰਾਨ ਮਹਾਵੀਰ ਸਿੰਘ ਪੁੱਤਰ ਨਿੰਦਾ ਸਿੰਘ ਵਾਸੀ ਪਿੰਡ ਸਕਤਰਾ ਦੇ ਖੇਤਾਂ 'ਚੋਂ ਨਾਈਲੋਨ ਰੱਸੀ ਦੀ ਤਾਰ ਦੀ ਹੁੱਕ ਨਾਲ ਪੀਲੀ ਚਿਪਕਣ ਵਾਲੀ ਟੇਪ 'ਚ ਲਪੇਟਿਆ ਸ਼ੱਕੀ ਨਸ਼ੀਲੇ ਪਦਾਰਥ ਹੈਰੋਇਨ 406 ਗ੍ਰਾਮ ਬਰਾਮਦ ਕੀਤੀ ਗਈ।
ਸਬ ਡਵੀਜ਼ਨ ਭਿੱਖੀਵਿੰਡ ਦੇ ਡਿਪਟੀ ਸੁਪਰਡੈਂਟ ਪ੍ਰੀਤਇੰਦਰ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਸਰਹੱਦੀ ਪਿੰਡ ਸਕੱਤਰਾ ਵਿਖੇ ਡਰੋਨ ਦੀ ਆਵਾਜ਼ ਸੁਣਾਈ ਦੇਣ ਤੇ ਪੰਜਾਬ ਪੁਲਿਸ ਅਤੇ ਬੀਐਸਐਫ ਦੇ ਜਵਾਨਾਂ ਵੱਲੋਂ ਵੱਖ-ਵੱਖ ਸਥਾਨ ਕਿਸਾਨਾਂ ਦੇ ਖੇਤਾਂ ਵਿੱਚੋਂ ਵਿਦੇਸ਼ੀ ਡਰੋਨ ਅਤੇ 400 ਗ੍ਰਾਮ ਹੈਰੋਨ ਬਰਾਮਦ ਕੀਤੀ ਗਈ। ਉਹਨਾਂ ਨੇ ਕਿਹਾ ਪਹਿਲਾਂ ਦਰਜ ਕੀਤੇ ਗਏ ਮੁਕਦਮਾ ਨੰਬਰ 21 ਸੀ ਦੇ ਨਾਲ ਜੋੜ ਕੇ ਕਾਰਵਾਈ ਕੀਤੀ ਜਾ ਰਹੀ ਜਦੋਂ ਕਿ ਮੁਕਦਮਾ ਨੰਬਰ 32 ਮਿਤੀ 03/04/24 ਅਧੀਨ 10,11,12 ਏਅਰਕ੍ਰਾਫਟ ਐਕਟ 1934 ਪੀ.ਐਸ. ਵਲਟੋਹਾ ਨੂੰ ਦਰਜ ਕਰਵਾਇਆ ਗਿਆ ਹੈ।