Saturday, May 18, 2024  

ਪੰਜਾਬ

ਮੋਦੀ ਦੇ ਭਾਸ਼ਣਾਂ ਤੋਂ ਝਲਕਦੀ ਹੈ ਭਾਜਪਾ ਦੀ ਹਾਰ : ਕਾਮਰੇਡ ਸੇਖੋਂ

May 04, 2024

13 ਮਈ ਨੂੰ ਕਾਮਰੇਡ ਪਰਸ਼ੋਤਮ ਲਾਲ ਬਿਲਗਾ ਦੇ ਕਾਗਜ਼ ਦਾਖ਼ਲ ਕਰਨ ਵੇਲੇ ਲੁਧਿਆਣਾ ਤੋਂ ਵੱਡੀ ਗਿਣਤੀ ’ਚ ਕਾਫ਼ਲੇ ਪਹੁੰਚਣਗੇ

ਦਸਬ
ਲੁਧਿਆਣਾ/4 ਮਈ : ਸੀਪੀਆਈ (ਐਮ) ਲੁਧਿਆਣਾ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਪਾਰਟੀ ਦਫ਼ਤਰ ਹਰਨਾਮ ਨਗਰ ਸਥਿਤ ਕਾਮਰੇਡ ਰੂਪ ਬਸੰਤ ਸਿੰਘ ਬੜੈਚ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਮੌਜੂਦਾ ਰਾਜਨੀਤਿਕ ਹਾਲਾਤਾਂ ਬਾਰੇ ਵਿਸਥਾਰ ਵਿੱਚ ਬੋਲਦਿਆਂ ਕਿਹਾ ਕਿ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ 2014 ਵਿੱਚ ਹਰ ਸਾਲ ਦੋ ਕਰੋੜ ਰੁਜ਼ਗਾਰ, ਕਾਲੇ ਧਨ ਦੀ ਵਾਪਸੀ, ਵੱਧ ਰਹੀ ਮਹਿੰਗਾਈ ਰੋਕਣ, ਕਿਸਾਨਾਂ ਦੀ ਆਮਦਨ 2022 ਤੱਕ ਦੁੱਗਣੀ ਕਰਨ, ਸਭ ਦਾ ਸਾਥ ਸਭ ਦਾ ਵਿਕਾਸ ਵਰਗੇ ਝੂਠੇ ਵਾਅਦਿਆਂ ਨਾਲ ਸੱਤਾ ਵਿੱਚ ਆਈ ਸੀ, ਪਰ 10 ਸਾਲ ਲੰਘਣ ਤੋਂ ਬਾਅਦ ਵੀ ਇਹ ਆਪਣੇ ਕੀਤੇ ਵਾਅਦੇ ਪੂਰੇ ਨਹੀਂ ਕਰ ਸਕੀ ।

2019 ਦੀਆਂ ਚੋਣਾਂ ਵਿੱਚ ਮੋਦੀ ਨੇ ਅੰਧ ਦੇਸ਼ ਭਗਤੀ ਅਤੇ ਪੁਲਵਾਮਾਂ ਦੇ ਸ਼ਹੀਦਾਂ ਦੇ ਨਾਂ ਤੇ ਵੋਟ ਪ੍ਰਾਪਤ ਕਰਕੇ ਫਿਰ ਵੱਡੀ ਜਿੱਤ ਪ੍ਰਾਪਤ ਕੀਤੀ, ਪਰ 2024 ਦੀਆਂ ਚੋਣਾਂ ਵਿੱਚ ਇਸ ਦੇ ਜੁਮਲੇ ਤੇ ਵਾਅਦੇ ਨਕਾਰਾਂ ਹੋ ਗਏ ਹਨ, ਹੁਣ ਇਹ ਦੇਸ਼ ਨੂੰ ਘੋਰ ਫ਼ਿਰਕਾਪ੍ਰਸਤੀ ਅਤੇ ਜਾਤੀਵਾਦ ਦੀ ਦਲਦਲ ਵਿੱਚ ਧੱਕ ਕੇ ਦੁਬਾਰਾ ਸੱਤਾ ਵਿੱਚ ਆਉਣ ਲਈ ਤਰਲੋਮੱਛੀ ਹੋਈ ਫਿਰਦੀ ਹੈ। ਇਹ ਸੰਭਵ ਨਹੀਂ ਹੈ, ਕਿਉਕਿ ਸੀਪੀਆਈ (ਐਮ) ਵੱਲੋਂ ਪਾਈ ਰਿੱਟ ਪਟੀਸ਼ਨ ’ਤੇ ਫ਼ੈਸਲਾ ਲੈਂਦੇ ਹੋਏ ਸੁਪਰੀਮ ਕੋਰਟ ਨੇ ਚੁਣਾਵੀ ਬਾਂਡ ਰਾਹੀਂ ਰਾਜਨੀਤਿਕ ਪਾਰਟੀਆਂ ਨੂੰ ਕਾਰਪੋਰੇਟ ਘਰਾਣਿਆ ਤੇ ਬਹੁ ਕੌਮੀ ਕੰਪਨੀਆਂ ਵੱਲੋਂ ਦਿੱਤੇ ਫੰਡ ਦਾ ਪਰਦਾਫਾਸ਼ ਕਰ ਦਿੱਤਾ ਹੈ। ਚੋਣ ਬਾਂਡਾਂ ਰਾਹੀਂ ਚੰਦਾ ਲੈਣ ਵਾਲੀਆਂ ਰਾਜਨੀਤਿਕ ਪਾਰਟੀਆਂ ਵਿਚੋਂ ਭਾਰਤੀ ਜਨਤਾ ਪਾਰਟੀ ਅੱਵਲ ਹੈ । ਇੱਥੇ ਹੀ ਬੱਸ ਨਹੀਂ ਇਹ ਵੀ ਸਾਬਤ ਹੋ ਚੁੱਕਾ ਹੈ ਕਿ ਇਸ ਨੇ ਈਡੀ, ਸੀਬੀਆਈ ਤੇ ਆਮਦਨ ਕਰ ਵਰਗੀਆਂ ਏਜੰਸੀਆਂ ਦੀ ਦੁਰਵਰਤੋਂ ਕਰਕੇ ਜਬਰਨ ਫੰਡ ਵਸੂਲੀ ਕੀਤੀ ਹੈ। ਕੋਰੋਨਾ ਦੀ ਦਵਾਈ ‘ਕੋਵੀਸੀਲਡ’ ਬਣਾਉਣ ਵਾਲੀ ਕੰਪਨੀ ਨੇ ਯੂਕੇ ਦੀ ਅਦਾਲਤ ਵਿੱਚ ਮੰਨਿਆ ਹੈ ਕਿ ਇਸ ਨਾਲ ਖ਼ੂਨ ਦੇ ਗਤਲੇ ਬਣਨ ਨਾਲ ਦਿਮਾਗੀ ਤੇ ਦਿਲ ਦੇ ਦੌਰੇ ਦਾ ਖ਼ਤਰਾ ਵੱਧ ਜਾਂਦਾ ਹੈ, ਜਿਸ ਨੇ ਸਾਬਤ ਕਰ ਦਿੱਤਾ ਹੈ ਕਿ ਮੋਦੀ ਸਰਕਾਰ ਨੇ ਦਵਾਈ ਕੰਪਨੀਆਂ ਤੋਂ ਚੁਣਾਵੀ ਬਾਂਡਾਂ ਰਾਹੀਂ ਚੰਦਾ ਲੈ ਕੇ ਕਰੋੜਾ ਦੇਸ਼ ਵਾਸੀਆਂ ਦੀ ਜਾਨ ਨਾਲ ਖਿਲਵਾੜ ਕੀਤਾ ਹੈ। ਇਹ ਵੀ ਸਾਬਤ ਹੋ ਚੁੱਕਾ ਹੈ ਕਿ ਮੋਦੀ ਸਰਕਾਰ ਨੇ ‘ਕੋਵੀਸੀਲਡ’ ਦਵਾਈ ਬਣਾਉਣ ਵਾਲੀ ਕੰਪਨੀ ਕੋਲੋਂ ਚੁਣਾਵੀਂ ਬਾਂਡ ਰਾਹੀ 50 ਕਰੋੜ ਤੇ ਹੋਰ ਦਵਾਈ ਨਿਰਮਾਣ ਕਰਨ ਵਾਲੀਆਂ ਕੰਪਨੀਆਂ ਤੋਂ ਵੀ ਹਜ਼ਾਰਾਂ ਕਰੋੜ ਰੁਪਏ ਲਏ ਹਨ। ਇਸ ਲਈ ਜਨਤਾ ਦਾ ਮੋਦੀ ਸਰਕਾਰ ਤੋਂ ਮੋਹ ਭੰਗ ਹੋ ਚੁੱਕਾ ਹੈ।
ਕਾਮਰੇਡ ਸੇਖੋਂ ਨੇ ਕਿਹਾ ਕਿ ਮੋਦੀ ਵੱਲੋਂ ਭਾਸ਼ਣਾਂ ਵਿੱਚ ਵਰਤੀ ਜਾ ਰਹੀ ਭਾਸ਼ਾ, ਝੂਠ ਤੇ ਚਿਹਰੇ ਦੇ ਹਾਵ-ਭਾਵ ਤੋਂ ਉਸ ਦੀ ਬੁਖਲਾਹਟ ਸਾਫ਼ ਝਲਕ ਰਹੀ ਹੈ। ਜਨਤਾ ਇਨ੍ਹਾਂ ਦੇ ਫੋਕੇ ਵਾਅਦਿਆਂ, ਜੁਮਲਿਆਂ ਤੇ ਗਾਰੰਟੀਆਂ ’ਤੇ ਵਿਸ਼ਵਾਸ ਨਹੀਂ ਕਰ ਰਹੀ । ਤਾਨਾਸ਼ਾਹ, ਫ਼ਿਰਕਾਪ੍ਰਸਤ, ਕਾਰਪੋਰੇਟ ਘਰਾਣਿਆ ਦੀ ਭਾਈਵਾਲ ਮੋਦੀ ਸਰਕਾਰ ਦਾ ਜਾਣਾ ਤੈਅ ਹੈ । ਉਨ੍ਹਾਂ ਮੀਟਿੰਗ ਵਿੱਚ ਹਾਜ਼ਰ ਸਾਥੀਆਂ ਨੂੰ ਜਲੰਧਰ ਦੀ ਪਾਰਲੀਮੈਂਟ ਸੀਟ ਤੋਂ ਚੋਣ ਲੜ ਰਹੇ ਕਾਮਰੇਡ ਪਰਸ਼ੋਤਮ ਲਾਲ ਬਿਲਗਾ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਦਿਨ-ਰਾਤ ਇੱਕ ਕਰਨ ਦਾ ਸੱਦਾ ਦਿੱਤਾ ।
ਕਾਮਰੇਡ ਬਲਜੀਤ ਸਿੰਘ ਸਾਹੀ ਨੇ ਦੱਸਿਆ ਕਿ 13 ਮਈ ਨੂੰ ਕਾਮਰੇਡ ਪਰਸ਼ੋਤਮ ਲਾਲ ਬਿਲਗਾ ਦੇ ਕਾਗਜ਼ ਦਾਖ਼ਲ ਕਰਨ ਵੇਲੇ ਹੋਣ ਵਾਲੇ ਰੋਡ ਸ਼ੋਅ ਵਿੱਚ ਲੁਧਿਆਣਾ ਤੋਂ ਵੱਡੀ ਗਿਣਤੀ ਵਿੱਚ ਸਾਥੀ ਸ਼ਾਮਲ ਹੋਣਗੇ । ਉਨ੍ਹਾਂ ਕਿਹਾ ਕਿ ਚੋਣ ਦੌਰਾਨ ਵੱਡੀ ਗਿਣਤੀ ਵਿੱਚ ਸਾਥੀ ਜਲੰਧਰ ਡੇਰੇ ਲਾਉਣਗੇ ਤੇ ਕਾਮਰੇਡ ਬਿਲਗਾ ਦੀ ਜਿੱਤ ਯਕੀਨੀ ਬਨਾਉਣਗੇ । ਇਸ ਦੌਰਾਨ ਕਿਸਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਬਲਜੀਤ ਸਿੰਘ ਗਰੇਵਾਲ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਜਪਾ ਉਮੀਦਵਾਰਾਂ ਦਾ ਜ਼ਬਰਦਸਤ ਵਿਰੋਧ ਕਰਨ ਦੇ ਫ਼ੈਸਲੇ ਬਾਰੇ ਜਾਣੂ ਕਰਾਇਆ । ਕਾਮਰੇਡ ਬਲਬੀਰ ਸਿੰਘ ਮੀਡੀਆ ਇੰਚਾਰਜ ਨੇ ਹਾਜ਼ਰ ਸਾਥੀਆ ਨੂੰ ਅਪੀਲ ਕੀਤੀ ਕਿ ਸੀਮਤ ਸਾਧਨ ਹੋਣ ਕਾਰਨ ਪਾਰਟੀ ਦੀ ਵਿਚਾਰਧਾਰਾ ਲੋਕਾਂ ਤੱਕ ਪਹੁੰਚਾਉਣ ਲਈ ਸੋਸ਼ਲ ਮੀਡੀਆ ਇੱਕ ਕਾਰਗਰ ਹਥਿਆਰ ਹੈ, ਇਸ ਲਈ ਸਾਥੀਆਂ ਨੂੰ ਇਸ ਦੀ ਵੱਧ- ਵੱਧ ਵਰਤੋਂ ਕਰਨੀ ਚਾਹੀਦੀ ਹੈ। ਮੀਟਿੰਗ ਵਿੱਚ ਕਾਮਰੇਡ ਸਤਿਨਾਮ ਸਿੰਘ, ਡਾ. ਗੁਰਵਿੰਦਰ ਸਿੰਘ, ਸਰਬਜੀਤ ਕੌਰ, ਐਨ. ਐਸ ਕਾਲਾ, ਗੁਰਦੀਪ ਸਿੰਘ ਖੰਨਾ, ਜਗਦੇਵ ਸਿੰਘ ਛਪਾਰ, ਬੱਗਾ ਸਿੰਘ ਧੂਲਕੋਟ, ਸੁਖਵਿੰਦਰ ਸਿੰਘ ਲੋਟੇ, ਜੋਗਿੰਦਰ ਰਾਮ ਤੇ ਨਿੱਕਾ ਸਿੰਘ ਮਾਛੀਵਾੜਾ ਆਦਿ ਵੀ ਹਾਜ਼ਰ ਸਨ। ਕਾਮਰੇਡ ਰੂਪ ਬਸੰਤ ਸਿੰਘ ਬੜੈਚ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਆਏ ਸਾਥੀਆਂ ਦਾ ਧੰਨਵਾਦ ਕੀਤਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

1 ਕਿਲੋ 500 ਗ੍ਰਾਮ ਅਫੀਮ ਤੇ ਡੱਰਗ ਮੰਨੀ ਸਮੇਤ ਨਸ਼ਾ ਤਸਕਰ ਗ੍ਰਿਫਤਾਰ

1 ਕਿਲੋ 500 ਗ੍ਰਾਮ ਅਫੀਮ ਤੇ ਡੱਰਗ ਮੰਨੀ ਸਮੇਤ ਨਸ਼ਾ ਤਸਕਰ ਗ੍ਰਿਫਤਾਰ

ਦੇਸ਼ ਭਗਤ ਯੂਨੀਵਰਸਿਟੀ ਦੀ ਫਾਰਮੇਸੀ, ਨਰਸਿੰਗ ਤੇ ਪੈਰਾਮੈਡੀਕਲ ਦੇ ਵਿਦਿਆਰਥੀਆਂ ਲਈ ਪਲੇਸਮੈਂਟ ਡਰਾਈਵ

ਦੇਸ਼ ਭਗਤ ਯੂਨੀਵਰਸਿਟੀ ਦੀ ਫਾਰਮੇਸੀ, ਨਰਸਿੰਗ ਤੇ ਪੈਰਾਮੈਡੀਕਲ ਦੇ ਵਿਦਿਆਰਥੀਆਂ ਲਈ ਪਲੇਸਮੈਂਟ ਡਰਾਈਵ

ਜੱਚਾ-ਬੱਚਾ ਮੌਤ ਦਰ ਘਟਾਉਣ ਲਈ ਡਾਕਟਰਾਂ ਨੂੰ ਦਿੱਤੀ ਗਈ ਸਿਖਲਾਈ

ਜੱਚਾ-ਬੱਚਾ ਮੌਤ ਦਰ ਘਟਾਉਣ ਲਈ ਡਾਕਟਰਾਂ ਨੂੰ ਦਿੱਤੀ ਗਈ ਸਿਖਲਾਈ

ਹਾਈ ਬਲੱਡ ਪ੍ਰੈਸ਼ਰ ਇੱਕ ਸਾਈਲੈਂਟ ਕਿਲਰ: ਡਾ. ਦਵਿੰਦਰਜੀਤ ਕੌਰ

ਹਾਈ ਬਲੱਡ ਪ੍ਰੈਸ਼ਰ ਇੱਕ ਸਾਈਲੈਂਟ ਕਿਲਰ: ਡਾ. ਦਵਿੰਦਰਜੀਤ ਕੌਰ

ਦੇਸ਼ ਭਗਤ ਯੂਨੀਵਰਸਿਟੀ ਦੇ ਸਕੂਲ ਆਫ ਹੋਟਲ ਮੈਨੇਜਮੈਂਟ ਐਂਡ ਟੂਰਿਜ਼ਮ ਦੇ 12 ਵਿਦਿਆਰਥੀਆਂ ਨੂੰ ਮਿਲੇ ਨੌਕਰੀ ਦੇ ਸ਼ਾਨਦਾਰ ਪੈਕੇਜ

ਦੇਸ਼ ਭਗਤ ਯੂਨੀਵਰਸਿਟੀ ਦੇ ਸਕੂਲ ਆਫ ਹੋਟਲ ਮੈਨੇਜਮੈਂਟ ਐਂਡ ਟੂਰਿਜ਼ਮ ਦੇ 12 ਵਿਦਿਆਰਥੀਆਂ ਨੂੰ ਮਿਲੇ ਨੌਕਰੀ ਦੇ ਸ਼ਾਨਦਾਰ ਪੈਕੇਜ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਆਰਟੀਫੀਸ਼ੀਅਲ ਇੰਟੈਲੀਜੈਂਸ, ਚੇਤਨਾ, ਕਾਰਪੋਰੇਟੀਕਰਨ 'ਤੇ ਪੰਜ-ਦਿਨ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਆਰਟੀਫੀਸ਼ੀਅਲ ਇੰਟੈਲੀਜੈਂਸ, ਚੇਤਨਾ, ਕਾਰਪੋਰੇਟੀਕਰਨ 'ਤੇ ਪੰਜ-ਦਿਨ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ

ਡਾ. ਰਤਨ ਸਿੰਘ ਜੱਗੀ ਵੱਲੋਂ ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਭੇਂਟ

ਡਾ. ਰਤਨ ਸਿੰਘ ਜੱਗੀ ਵੱਲੋਂ ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਭੇਂਟ

ਡੀਬੀਯੂ ਦੇ ਐਗਰਿਮ ਕਲੱਬ ਵੱਲੋਂ ਕਰਵਾਈ ਗਈ ਸਫਲ ਪਲੇਸਮੈਂਟ ਡਰਾਈਵ

ਡੀਬੀਯੂ ਦੇ ਐਗਰਿਮ ਕਲੱਬ ਵੱਲੋਂ ਕਰਵਾਈ ਗਈ ਸਫਲ ਪਲੇਸਮੈਂਟ ਡਰਾਈਵ

ਪੰਜਾਬ ਪਹੁੰਚੇ ਅਰਵਿੰਦ ਕੇਜਰੀਵਾਲ, ਟਵੀਟ ਕਰ ਆਖੀ ਇਹ ਗੱਲ

ਪੰਜਾਬ ਪਹੁੰਚੇ ਅਰਵਿੰਦ ਕੇਜਰੀਵਾਲ, ਟਵੀਟ ਕਰ ਆਖੀ ਇਹ ਗੱਲ

ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਮਾਸਟਰ ਪਰਸ਼ੋਤਮ ਬਿਲਗਾ ਦਾ ਨਾਮਜ਼ਦਗੀ ਕਾਗ਼ਜ਼ ਪੜਤਾਲ ਮੀਟਿੰਗ ਦੌਰਾਨ ਪ੍ਰਵਾਨ

ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਮਾਸਟਰ ਪਰਸ਼ੋਤਮ ਬਿਲਗਾ ਦਾ ਨਾਮਜ਼ਦਗੀ ਕਾਗ਼ਜ਼ ਪੜਤਾਲ ਮੀਟਿੰਗ ਦੌਰਾਨ ਪ੍ਰਵਾਨ