Sunday, May 19, 2024  

ਸਿਹਤ

ਸਿਹਤ ਵਿਭਾਗ ਵੱਲੋਂ 8 ਤੋਂ 10 ਮਈ ਤੱਕ ਥੈਲਾਸੀਮੀਆ ਸਬੰਧੀ ਕੀਤਾ ਜਾਵੇਗਾ ਜਾਗਰੂਕ : ਡਾ. ਦਵਿੰਦਰਜੀਤ ਕੌਰ

May 06, 2024

ਸ੍ਰੀ ਫ਼ਤਹਿਗੜ੍ਹ ਸਾਹਿਬ, 6 ਮਈ (ਰਵਿੰਦਰ ਸਿੰਘ ਢੀਂਡਸਾ) : ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਦੀ ਅਗਵਾਈ ਵਿੱਚ ਜਿਲੇ ਅੰਦਰ ਸਾਰੇ ਸਿਹਤ ਸੈਂਟਰਾਂ ਉੱਪਰ 8 ਮਈ ਨੂੰ "ਵਿਸ਼ਵ ਥੈਲਾਸੀਮੀਆ ਦਿਵਸ" ਮਨਾਇਆ ਜਾਵੇਗਾ ਅਤੇ ਇਸ ਦਿਨ ਤੋਂ 17 ਮਈ ਤੱਕ ਜ਼ਿਲ੍ਹਾ ਨਿਵਾਸੀਆਂ ਨੂੰ ਥੈਲਾਸੀਮੀਆ ਰੋਗ ਸਬੰਧੀ ਜਾਗਰੂਕ ਵੀ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਦੱਸਿਆ ਕਿ ਥੈਲਾਸੀਮੀਆ ਇੱਕ (ਖੂਨ ਨਾ ਬਣਨਾ )ਜਮਾਂਦਰੂ ਰੋਗ ਹੈ , ਇਸ ਰੋਗ ਕਾਰਨ ਛੋਟੇ ਬੱਚਿਆਂ ਵਿੱਚ ਖੂਨ ਬਣਨ ਦੀ ਪ੍ਰਕਿਰਿਆ ਘੱਟ ਹੁੰਦੀ ਹੈ ਤੇ ਬੱਚੇ ਨੂੰ ਹਰ 10 ਜਾਂ 15 ਦਿਨਾਂ ਬਾਅਦ ਖੂਨ ਚੜਾਉਣ ਦੀ ਜਰੂਰਤ ਪੈਂਦੀ ਹੈ ,ਜਿਸ ਕਰਕੇ ਬੱਚਾ ਅੱਗੇ ਚੱਲ ਕੇ ਕਮਜ਼ੋਰ ਹੋ ਜਾਂਦਾ ਹੈ।ਮਾਪਿਆਂ ਵਿੱਚ ਇਸ ਬਿਮਾਰੀ ਸਬੰਧੀ  ਜਾਗਰੂਕਤਾ ਦੀ ਘਾਟ ਕਾਰਨ ਬਿਮਾਰੀ ਦਾ ਲੇਟ ਪਤਾ ਚਲਦਾ ਹੈ ਅਤੇ ਬੱਚੇ ਦੀ ਬਿਮਾਰੀਆਂ ਵਿਰੁੱਧ ਲੜਨ ਦੀ ਸ਼ਕਤੀ ਘਟ ਜਾਂਦੀ ਹੈ ਅਤੇ ਬੱਚੇ ਨੂੰ ਹੋਰ ਬਿਮਾਰੀਆਂ ਆ ਘੇਰਦੀਆਂ ਹਨ । ਉਹਨਾਂ ਕਿਹਾ ਕਿ ਜਾਗਰੂਕ ਹੋ ਕੇ ਬੱਚੇ ਦੀ ਇਸ ਬਿਮਾਰੀ ਦਾ ਸਮੇਂ ਸਿਰ ਪਤਾ ਲਗਾਉਣ ਨਾਲ ਬਿਮਾਰੀ ਨੂੰ ਕੰਟਰੋਲ ਵਿੱਚ ਕੀਤਾ ਜਾ ਸਕਦਾ ਹੈ ਜਿਸ ਨਾਲ ਬੱਚਾ ਹੋਰ ਬਿਮਾਰੀਆਂ ਤੋਂ ਵੀ ਬਚਿਆ ਰਹਿ ਸਕਦਾ ਹੈ ।ਡਾ. ਦਵਿੰਦਰਜੀਤ ਕੌਰ ਨੇ ਕਿਹਾ ਕਿ ਥੈਲਾਸੀਮੀਆ ਰੋਗ ਨਾਲ ਹੋਣ ਵਾਲੀਆਂ ਇਹਨਾਂ ਦਿੱਕਤਾਂ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਹਤ ਵਿਭਾਗ ਵੱਲੋਂ ਜਿਲੇ ਦੇ ਸਾਰੇ ਸਿਹਤ ਸੈਂਟਰਾਂ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ । ਉਹਨਾਂ  ਕਿਹਾ ਕਿ ਥੈਲਾਸੀਮੀਆ ਪੀੜਤਾਂ ਲਈ ਖੂਨ ਦੀ ਵਧੇਰੇ ਲੋੜ ਪੈਂਦੀ ਹੈ ਇਸ ਕਰਕੇ ਇਸ ਮੁਹਿੰਮ ਦੌਰਾਨ ਆਮ ਲੋਕਾਂ ਨੂੰ ਖੂਨਦਾਨ ਕਰਨ ਲਈ ਵੀ ਪ੍ਰੇਰਿਤ  ਕੀਤਾ ਜਾਵੇਗਾ। 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਕੈਲਸ਼ੀਅਮ, ਵਿਟਾਮਿਨ ਡੀ ਦੀ ਕਮੀ ਗਰਭਵਤੀ ਔਰਤਾਂ ਦੀ ਹੱਡੀਆਂ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੀ

ਕੈਲਸ਼ੀਅਮ, ਵਿਟਾਮਿਨ ਡੀ ਦੀ ਕਮੀ ਗਰਭਵਤੀ ਔਰਤਾਂ ਦੀ ਹੱਡੀਆਂ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੀ

ਤੁਹਾਡੇ ਨਹੁੰ ਦਾ ਰੰਗ ਕੈਂਸਰ ਦੇ ਖਤਰੇ ਨੂੰ ਕਿਵੇਂ ਸੰਕੇਤ ਕਰ ਸਕਦਾ

ਤੁਹਾਡੇ ਨਹੁੰ ਦਾ ਰੰਗ ਕੈਂਸਰ ਦੇ ਖਤਰੇ ਨੂੰ ਕਿਵੇਂ ਸੰਕੇਤ ਕਰ ਸਕਦਾ

ਨਿਊਰਲਿੰਕ ਚਿੱਪ ਅਧਰੰਗ ਤੋਂ ਪੀੜਤ ਲੋਕਾਂ ਵਿੱਚ ਸਰੀਰ ਦੇ ਪੂਰੇ ਨਿਯੰਤਰਣ ਨੂੰ ਬਹਾਲ ਕਰਨ ਵਿੱਚ ਮਦਦ ਕਰ ਸਕਦੀ ਹੈ: ਮਸਕ

ਨਿਊਰਲਿੰਕ ਚਿੱਪ ਅਧਰੰਗ ਤੋਂ ਪੀੜਤ ਲੋਕਾਂ ਵਿੱਚ ਸਰੀਰ ਦੇ ਪੂਰੇ ਨਿਯੰਤਰਣ ਨੂੰ ਬਹਾਲ ਕਰਨ ਵਿੱਚ ਮਦਦ ਕਰ ਸਕਦੀ ਹੈ: ਮਸਕ

ਤਾਮਿਲਨਾਡੂ ਸਿਹਤ ਵਿਭਾਗ ਡੇਂਗੂ ਦੀ ਰੋਕਥਾਮ ਲਈ ਮੁਹਿੰਮ ਚਲਾ ਰਿਹਾ ਹੈ ਕਿਉਂਕਿ ਕੇਸਾਂ ਵਿੱਚ ਵਾਧਾ ਹੋਇਆ

ਤਾਮਿਲਨਾਡੂ ਸਿਹਤ ਵਿਭਾਗ ਡੇਂਗੂ ਦੀ ਰੋਕਥਾਮ ਲਈ ਮੁਹਿੰਮ ਚਲਾ ਰਿਹਾ ਹੈ ਕਿਉਂਕਿ ਕੇਸਾਂ ਵਿੱਚ ਵਾਧਾ ਹੋਇਆ

Zomato ਦੇ CEO ਚਾਹੁੰਦੇ ਹਨ ਕਿ ਭਾਰਤੀ ਸਿਹਤਮੰਦ ਰਹਿਣ ਲਈ 'ਨਾਨ' ਦੀ ਬਜਾਏ 'ਰੋਟੀ' ਖਾਣ

Zomato ਦੇ CEO ਚਾਹੁੰਦੇ ਹਨ ਕਿ ਭਾਰਤੀ ਸਿਹਤਮੰਦ ਰਹਿਣ ਲਈ 'ਨਾਨ' ਦੀ ਬਜਾਏ 'ਰੋਟੀ' ਖਾਣ

ਮੌਸਮੀ ਤਬਦੀਲੀਆਂ ਬਲੱਡ ਪ੍ਰੈਸ਼ਰ ਨੂੰ ਕਿਉਂ ਪ੍ਰਭਾਵਿਤ ਕਰਦੀਆਂ ਹਨ

ਮੌਸਮੀ ਤਬਦੀਲੀਆਂ ਬਲੱਡ ਪ੍ਰੈਸ਼ਰ ਨੂੰ ਕਿਉਂ ਪ੍ਰਭਾਵਿਤ ਕਰਦੀਆਂ ਹਨ

ਮੱਛਰ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ: ਗੁਰੂਗ੍ਰਾਮ ਵਿੱਚ 264 ਘਰਾਂ ਨੂੰ ਨੋਟਿਸ ਜਾਰੀ

ਮੱਛਰ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ: ਗੁਰੂਗ੍ਰਾਮ ਵਿੱਚ 264 ਘਰਾਂ ਨੂੰ ਨੋਟਿਸ ਜਾਰੀ

ਹਾਈ ਬੀਪੀ, ਡਾਇਬਟੀਜ਼ ਅਤੇ ਮੋਟਾਪਾ ਮਾੜੀ ਸਿਹਤ ਨੂੰ ਵਧਾਉਂਦਾ ਹੈ, ਦੁਨੀਆ ਭਰ ਵਿੱਚ ਜਲਦੀ ਮੌਤ: ਅਧਿਐਨ

ਹਾਈ ਬੀਪੀ, ਡਾਇਬਟੀਜ਼ ਅਤੇ ਮੋਟਾਪਾ ਮਾੜੀ ਸਿਹਤ ਨੂੰ ਵਧਾਉਂਦਾ ਹੈ, ਦੁਨੀਆ ਭਰ ਵਿੱਚ ਜਲਦੀ ਮੌਤ: ਅਧਿਐਨ

50 ਫੀਸਦੀ ਹਾਈ ਬੀਪੀ ਦੇ ਮਰੀਜ਼ ਹੋ ਸਕਦੇ ਹਨ ਕਿਡਨੀ ਖਰਾਬ : ਡਾਕਟਰ

50 ਫੀਸਦੀ ਹਾਈ ਬੀਪੀ ਦੇ ਮਰੀਜ਼ ਹੋ ਸਕਦੇ ਹਨ ਕਿਡਨੀ ਖਰਾਬ : ਡਾਕਟਰ

ਸਰਕਾਰ ਨੇ 41 ਦਵਾਈਆਂ ਦੀਆਂ ਕੀਮਤਾਂ ਘਟਾਈਆਂ

ਸਰਕਾਰ ਨੇ 41 ਦਵਾਈਆਂ ਦੀਆਂ ਕੀਮਤਾਂ ਘਟਾਈਆਂ