Sunday, May 19, 2024  

ਖੇਤਰੀ

ਲੋਕ ਸਾਹਿਤ ਸੰਗਮ ਦੀ ਸਾਹਿਤਕ ਬੈਠਕ ਵਿਚ ਅੰਤਾਂ ਦੀ ਗਰਮੀ ਵਿਚ ਧੁਰ ਅੰਦਰ ਨੂੰ ਠਾਰਿਆ

May 06, 2024

ਨਵਿਆਂ ਵਿਦਿਆਰਥੀਆਂ ਨੂੰ ਸਾਹਿਤਕ ਸੇਧ ਦੇਣੀ ਜਰੂਰੀ। ..ਡਾ ਅਮਨ

ਰਾਜਪੁਰਾ, 6 ਮਈ (ਡਾ ਗੁਰਵਿੰਦਰ ਅਮਨ) :  ਲੋਕ ਸਾਹਿਤ ਸੰਗਮ (ਰਜਿ.) ਰਾਜਪੁਰਾ ਦੀ ਸਾਹਿਤਕ ਬੈਠਕ ਡਾ ਗੁਰਵਿੰਦਰ ਅਮਨ ਦੀ ਪ੍ਰਧਾਨਗੀ ਹੇਠ ਰੋਟਰੀ ਭਵਨ ਵਿਖੇ ਹੋਈ। ਜਿਸ ਵਿਚ ਸਭਾ ਦਾ ਆਗਾਜ਼ ਲੋਕ ਕਵੀ ਕਰਮ ਸਿੰਘ ਹਕੀਰ ਦੇ ਗੀਤ 'ਵਿਚ ਪ੍ਰਦੇਸ਼ਾਂ ਦੇ ਨਾ ਜਾਇਓ ਮੇਰੇ ਵੀਰ ' ਸੁਣਾਕੇ ਪੰਜਾਬ ਦੀ ਤ੍ਰਾਸਦੀ ਨੂੰ ਉਜਗਾਰ ਕੀਤਾ। ਰਣਜੀਤ ਸਿੰਘ ਫ਼ਤਹਿਗੜ੍ਹ ਸਾਹਿਬ ਨੇ 'ਜੇ ਰੱਬਾ ' ਸੁਣਾਕੇ ਰੱਬ ਨੂੰ ਤਰਲਾ ਕੀਤਾ ਮਨਜੀਤ ਸਿੰਘ ਨਾਗਰਾ ਨੇ ਹਿੰਦੀ ਗੀਤ ' ਸਮਝੌਤਾ ਗ਼ਮੋਂ ਸੇ ਕਰਲੋ ' ਸੁਣਾਇਆ। ਇੰਦਰਜੀਤ ਸਿੰਘ ਲਾਂਬਾ ਨੇ ਮਧੁਰ ਆਵਾਜ਼ ਵਿਚ ਮਿੱਟੀ ਦਾ ਕਲਬੂਤ ਬਣਾਕੇ ' ਸੁਣਾਇਆ। ਸੁਰਿੰਦਰ ਸਿੰਘ ਸੋਹਣਾ ਰਾਜੇਮਾਜਰੀਆ ਨੇ ' ਮੈ ਰੁਜਗਾਰ ਮੰਗਦਾ 'ਸੁਣਾਕੇ ਚੰਗਾ ਰੰਗ ਬੰਨਿਆ। ਕਰਮ ਸਿੰਘ ਟਿਵਾਣਾ ਨੇ 'ਹਰ ਪਾਸੇ ਖੁਸ਼ਹਾਲੀ ਹੋਵੇ ,ਥਾਂ ਥਾਂ ਤੇ ਹਰਿਆਲੀ ਹੋਵੇ 'ਸਮੇਂ ਦੀ ਲੋੜ ਨੂੰ ਉਭਾਰਿਆ। ਹਰਪਾਲ ਸਿੰਘ ਨੇ 'ਆ ਕੇ ਨੀਹਾਂ ਵਿਚ ਖਲੋ ਗਏ ਦੋਵੇਂ ਬਾਲਕੇ 'ਸੁਣਾਕੇ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਨੱਕ ਮਸਤਕ ਕਰਵਾਇਆ। ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਹਰਸੂਬੇਗ ਸਿੰਘ ਨੇ 'ਭੁੱਲੇ ਭੱਟਕੇ ਨੂੰ ਰਾਹ ਦਿਖਾਉਣ ਜੁਗਨੂੰ " ਸੁਣਾਕੇ ਦੰਗ ਕਰ ਦਿੱਤਾ। ਵਿਦਿਆਰਥੀ ਜੈਸਮੀਨ ਕੌਰ ਨੇ ਗ਼ਮ ਏ ਦਿਲ ਸੁਣਾਨੇ ਕੋ ਦਿਲ ਚਾਹਤਾ ਹੈ ' ਸੁਣਾਇਆ। ਅਭੈ ਰਾਵਤ ਨੇ ਵੀ ਅਭਿਵਾਗ ਸੁਣਾਇਆ। ਬੁਲੰਦ ਆਵਾਜ਼ ਦੀ ਮਾਲਿਕ ਸੁਰਿੰਦਰ ਕੌਰ ਬਾੜਾ ਨੇ ਸੂਫੀਆ ਕਲਾਮ 'ਰਾਂਝਣ ਢੂੰਡਣ ਮੈ ਗਈ ,ਰਾਂਝਣ ਮੇਰੇ ਨਾਲ ' ਸੁਣਾਇਆ। ਸ਼ਰਤ ਚੰਦਰ ਭਾਵੂਕ ਨੇ ਸ਼ੇਅਰ ਸੁਣਾਕੇ ਵਾਹ ਵਾਹ ਖੱਟੀ। ਅਵਤਾਰ ਸਿੰਘ ਪੁਆਰ ਨੇ ਰਾਜਨੀਤੀ ਦੇ ਅਜ਼ੀਬ ਛਲਾਵੀਂਆਂ ਦੀ ਰੁੱਤ ' ਸੁਣਾਕੇ ਅਜੋਕੀ ਰਾਜਨੀਤੀ ਤੇ ਵਿਅੰਗ ਕੀਤਾ। ਸੰਗਮ ਦੇ ਪ੍ਰਧਾਨ ਡਾ ਗੁਰਵਿੰਦਰ ਅਮਨ ਨੇ 'ਕੁਲ ਕਾਇਨਾਤ ਬਦਲੀ ਏ ਜ਼ਮਾਨੇ ਦੇ ਨਾਲ 'ਸੁਣਾਕੇ ਅਜੋਕੇ ਤੰਤਰ ਤੇ ਵਿਅੰਗ ਕੱਸਿਆ। ਚੇਅਰਮੈਨ ਡਾ ਹਰਜੀਤ ਸਿੰਘ ਸੱਧਰ ਨੇ ਤਰੰਨੁਮ ਵਿਚ 'ਜਿੰਦਰਾ ਅਕਲ ਨੂੰ ਲਾ ਲਿਆ ਇਸ ਤੱਰਕੀ ਨੇ' ਸੁਣਾਕੇ ਸਭਾ ਨੂੰ ਸ਼ਿਖਰਾਂ ਤੇ ਪਹੁੰਚਾ ਦਿੱਤਾ। ਸੀਨੀਅਰ ਸਿਟੀਜ਼ਨ ਕੌਂਸਿਲ ਰਾਜਪੁਰਾ ਦੇ ਪ੍ਰਧਾਨ ਰਤਨ ਸ਼ਰਮਾ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਅਵਤਾਰ ਪੁਆਰ ਨੇ ਸਭਾ ਦੀ ਕਾਰਵਾਈ ਬਖੂਬੀ ਨਿਭਾਈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਭੀਲਵਾੜਾ ਸਮੂਹਿਕ ਬਲਾਤਕਾਰ ਅਤੇ ਕਤਲ ਕੇਸ: ਪੋਕਸੋ ਅਦਾਲਤ ਨੇ ਦੋ ਨੂੰ ਦੋਸ਼ੀ ਕਰਾਰ ਦਿੱਤਾ, ਸੱਤ ਨੂੰ ਬਰੀ

ਭੀਲਵਾੜਾ ਸਮੂਹਿਕ ਬਲਾਤਕਾਰ ਅਤੇ ਕਤਲ ਕੇਸ: ਪੋਕਸੋ ਅਦਾਲਤ ਨੇ ਦੋ ਨੂੰ ਦੋਸ਼ੀ ਕਰਾਰ ਦਿੱਤਾ, ਸੱਤ ਨੂੰ ਬਰੀ

ਵਡੋਦਰਾ ਵਾਸੀਆਂ ਨੇ ਨਵੇਂ ਸਮਾਰਟ ਮੀਟਰਾਂ ਤੋਂ ਬਿਜਲੀ ਦੇ ਵੱਧ ਬਿੱਲਾਂ ਦਾ ਵਿਰੋਧ ਕੀਤਾ

ਵਡੋਦਰਾ ਵਾਸੀਆਂ ਨੇ ਨਵੇਂ ਸਮਾਰਟ ਮੀਟਰਾਂ ਤੋਂ ਬਿਜਲੀ ਦੇ ਵੱਧ ਬਿੱਲਾਂ ਦਾ ਵਿਰੋਧ ਕੀਤਾ

ਜੰਮੂ-ਕਸ਼ਮੀਰ: ਅਧਿਕਾਰਤ ਸੀਕਰੇਟਸ ਐਕਟ ਤਹਿਤ ਰਿਟਾਇਰਡ ਐੱਸ.ਪੀ ਗ੍ਰਿਫਤਾਰ

ਜੰਮੂ-ਕਸ਼ਮੀਰ: ਅਧਿਕਾਰਤ ਸੀਕਰੇਟਸ ਐਕਟ ਤਹਿਤ ਰਿਟਾਇਰਡ ਐੱਸ.ਪੀ ਗ੍ਰਿਫਤਾਰ

ਅਵਿਨਾਸ਼ ਰੈੱਡੀ ਵਿਵੇਕਾਨੰਦ ਰੈੱਡੀ ਕਤਲ ਕੇਸ ਵਿੱਚ ਸੀਬੀਆਈ ਅਦਾਲਤ ਵਿੱਚ ਪੇਸ਼ ਹੋਏ

ਅਵਿਨਾਸ਼ ਰੈੱਡੀ ਵਿਵੇਕਾਨੰਦ ਰੈੱਡੀ ਕਤਲ ਕੇਸ ਵਿੱਚ ਸੀਬੀਆਈ ਅਦਾਲਤ ਵਿੱਚ ਪੇਸ਼ ਹੋਏ

ਅਸਾਮ: ਕਈ ਸ਼ਹਿਰਾਂ ਵਿੱਚ ਤਾਪਮਾਨ ਆਮ ਨਾਲੋਂ ਕੁਝ ਡਿਗਰੀ ਵੱਧ ਦਰਜ ਕੀਤਾ ਗਿਆ

ਅਸਾਮ: ਕਈ ਸ਼ਹਿਰਾਂ ਵਿੱਚ ਤਾਪਮਾਨ ਆਮ ਨਾਲੋਂ ਕੁਝ ਡਿਗਰੀ ਵੱਧ ਦਰਜ ਕੀਤਾ ਗਿਆ

ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਦੀ ਪਤਨੀ ਦਾ ਕੈਂਸਰ ਨਾਲ ਜੂਝਦੇ ਹੋਏ ਦੇਹਾਂਤ ਹੋ ਗਿਆ

ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਦੀ ਪਤਨੀ ਦਾ ਕੈਂਸਰ ਨਾਲ ਜੂਝਦੇ ਹੋਏ ਦੇਹਾਂਤ ਹੋ ਗਿਆ

ਓਡੀਸ਼ਾ ਦੇ ਕੇਓਂਝਾਰ ਵਿੱਚ ਸੜਕ ਹਾਦਸੇ ਵਿੱਚ ਇੱਕ ਹੀ ਪਰਿਵਾਰ ਦੇ ਛੇ ਜੀਆਂ ਦੀ ਮੌਤ ਹੋ ਗਈ

ਓਡੀਸ਼ਾ ਦੇ ਕੇਓਂਝਾਰ ਵਿੱਚ ਸੜਕ ਹਾਦਸੇ ਵਿੱਚ ਇੱਕ ਹੀ ਪਰਿਵਾਰ ਦੇ ਛੇ ਜੀਆਂ ਦੀ ਮੌਤ ਹੋ ਗਈ

ਤਾਮਿਲਨਾਡੂ ਵਿੱਚ ਬੱਸ ਅਤੇ ਟਰੱਕ ਦੀ ਟੱਕਰ ਵਿੱਚ ਚਾਰ ਦੀ ਮੌਤ

ਤਾਮਿਲਨਾਡੂ ਵਿੱਚ ਬੱਸ ਅਤੇ ਟਰੱਕ ਦੀ ਟੱਕਰ ਵਿੱਚ ਚਾਰ ਦੀ ਮੌਤ

ਭ੍ਰਿਸ਼ਟਾਚਾਰ ਮਾਮਲੇ ’ਚ ਇਮਰਾਨ ਖ਼ਾਨ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ

ਭ੍ਰਿਸ਼ਟਾਚਾਰ ਮਾਮਲੇ ’ਚ ਇਮਰਾਨ ਖ਼ਾਨ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ

ਵਿਜੀਲੈਂਸ ਵੱਲੋਂ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਕਾਬੂ

ਵਿਜੀਲੈਂਸ ਵੱਲੋਂ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਕਾਬੂ