Sunday, May 19, 2024  

ਰਾਜਨੀਤੀ

ਫਨ ਸਿਟੀ ਇਨਕਲੇਵ ਦੇ ਸੈਂਕੜੇ ਵਸਨੀਕ ਲੋਕ 'ਆਪ' 'ਚ ਸ਼ਾਮਲ

May 06, 2024

ਵਿਧਾਇਕ ਕੁਲਜੀਤ ਰੰਧਾਵਾ ਨੇ ਕੀਤਾ ਭਰਵਾਂ ਸਵਾਗਤ

ਡੇਰਾਬੱਸੀ, 6 ਮਈ (ਰਾਜੀਵ ਗਾਂਧੀ) : ਹਲਕਾ ਡੇਰਾਬੱਸੀ ਵਿੱਚ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਅਗਵਾਈ ਚ ਦਿਨ ਪ੍ਰਤੀ ਦਿਨ ਲੋਕ ਵੱਖ-ਵੱਖ ਰਵਾਇਤੀ ਪਾਰਟੀਆਂ ਦਾ ਲੜ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ੍ਹ ਰਹੇ ਹਨ। ਇਸੇ ਲੜ੍ਹੀ ਤਹਿਤ ਅੱਜ ਰਾਮਗੜ੍ਹ ਰੋਡ ਤੇ ਸਥਿਤ ਫਨ ਸਿਟੀ ਇਨਕਲੇਵ ਦੇ ਸੈਂਕੜੇ ਵਸਨੀਕਾਂ ਨੇ ਆਪ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ । ਵਿਧਾਇਕ ਰੰਧਾਵਾ ਨੇ ਆਪ ਵਿੱਚ ਸ਼ਾਮਿਲ ਹੋਣ ਵਾਲਿਆਂ ਦਾ ਨਿੱਘਾ ਸਵਾਗਤ ਕੀਤਾ ।
ਇਸ ਮੌਕੇ ਵਿਧਾਇਕ ਕੁਲਜੀਤ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸੂਬੇ ਅੰਦਰ ਬੇਮਿਸਾਲ ਵਿਕਾਸ ਕਾਰਜ ਕਰਵਾਏ ਹਨ ਜਿਨਾਂ ਨੂੰ ਦੇਖਦੇ ਹੋਏ ਹਰੇਕ ਵਰਗ ਤੇ ਪਾਰਟੀ ਦੇ ਲੋਕ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਾਮਿਲ ਹੋਣ ਵਾਲੇ ਲੋਕਾਂ ਨੂੰ ਉਹ ਆਪਣੇ ਦਿਲ ਵਿੱਚ ‘ਤੇ ਪਾਰਟੀ ਵਿਚ ਥਾਂ ਦੇਵਾਂਗੇ ਅਤੇ ਹਰ ਤਬਕੇ ਦੇ ਲੋਕਾਂ ਨੂੰ ਬਰਾਬਰ ਨਾਲ ਲੈਕੇ ਚਲਣਗੇ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਦੌਰਾਨ ਸਿਰਤੋੜ ਯਤਨ ਕਰਕੇ ਜਿੱਥੇ ਅਮਨ ਸ਼ਾਂਤੀ ਨੂੰ ਬਹਾਲ ਰੱਖਿਆ ਹੈ ਉੱਥੇ ਭਾਈਚਾਰਕ ਸਾਂਝ ਨੂੰ ਹੋਰ ਮਜਬੂਤ ਕਰਨ ਦੇ ਨਾਲ ਨਾਲ ਹਲਕੇ ਦੇ ਸਰਬਪੱਖੀ ਵਿਕਾਸ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਹੈ। ਇਸ ਕਾਰਨ ਅੱਜ ਹਲਕੇ ਅੰਦਰ ਸ਼ਾਂਤੀ ਦਾ ਮਾਹੌਲ ਹੈ ਅਤੇ ਲੋਕ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਕਰਦੇ ਹੋਏ ਆਪਣੇ ਆਪਣੇ ਕਾਰੋਬਾਰ ਕਰ ਰਹੇ ਹਨ।
ਇਸ ਮੌਕੇ ਆਪ ਵਿੱਚ ਸ਼ਾਮਲ ਹੋਣ ਵਾਲਿਆਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਉਨ੍ਹਾਂ ਨੂੰ ਅੱਗੇ ਆਉਣ ਦਾ ਮੌਕਾ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆ ਨੂੰ ਘਰ ਘਰ ਤੱਕ ਪਹੁੰਚਾਉਣਾ ਚਾਹੁੰਦੇ ਹਨ ਤਾਂ ਜੋ ਸਰਕਾਰ ਹੋਰ ਵਧੀਆ ਅਤੇ ਨਵੀਆਂ ਨਵੀਆਂ ਨੀਤੀਆਂ ਲੈਕੇ ਆ ਸਕੇ। ਇਸ ਮੌਕੇ ਬਲਾਕ ਪ੍ਰਧਾਨ,ਐਮ.ਸੀ.ਸਾਹਿਬਾਨ, ਵਿੰਗ ਪ੍ਰਧਾਨ ਅਤੇ ਪਾਰਟੀ ਵਰਕਰ ਹਾਜ਼ਰ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਮਾਲੀਵਾਲ ਕੁੱਟਮਾਰ ਮਾਮਲਾ: ਕੇਜਰੀਵਾਲ ਦੇ ਪੀਏ ਰਿਸ਼ਵ ਕੁਮਾਰ ਨੂੰ ਮੁੱਖ ਮੰਤਰੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਗਿਆ

ਮਾਲੀਵਾਲ ਕੁੱਟਮਾਰ ਮਾਮਲਾ: ਕੇਜਰੀਵਾਲ ਦੇ ਪੀਏ ਰਿਸ਼ਵ ਕੁਮਾਰ ਨੂੰ ਮੁੱਖ ਮੰਤਰੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਗਿਆ

ਬੰਗਾਲ: 5ਵੇਂ ਪੜਾਅ 'ਚ 57 ਫੀਸਦੀ ਬੂਥ ਸੰਵੇਦਨਸ਼ੀਲ, CAPF ਦੀ ਤਾਇਨਾਤੀ ਵਧੀ

ਬੰਗਾਲ: 5ਵੇਂ ਪੜਾਅ 'ਚ 57 ਫੀਸਦੀ ਬੂਥ ਸੰਵੇਦਨਸ਼ੀਲ, CAPF ਦੀ ਤਾਇਨਾਤੀ ਵਧੀ

ਸਵਾਤੀ ਮਾਲੀਵਾਲ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੇ ਘਰ ਅਤੇ ਕਮਰੇ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਤੋਂ ਬਾਅਦ ਸੱਚਾਈ ਸਾਹਮਣੇ ਆਵੇਗੀ

ਸਵਾਤੀ ਮਾਲੀਵਾਲ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੇ ਘਰ ਅਤੇ ਕਮਰੇ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਤੋਂ ਬਾਅਦ ਸੱਚਾਈ ਸਾਹਮਣੇ ਆਵੇਗੀ

ਸਵਾਤੀ ਮਾਲੀਵਾਲ ਤੀਸ ਹਜ਼ਾਰੀ ਅਦਾਲਤ ਵਿੱਚ ਬਿਆਨ ਦਰਜ ਕਰਵਾਉਣ ਲਈ

ਸਵਾਤੀ ਮਾਲੀਵਾਲ ਤੀਸ ਹਜ਼ਾਰੀ ਅਦਾਲਤ ਵਿੱਚ ਬਿਆਨ ਦਰਜ ਕਰਵਾਉਣ ਲਈ

ਸਵਾਤੀ ਮਾਲੀਵਾਲ ਕੁੱਟਮਾਰ ਮਾਮਲੇ ਵਿੱਚ NCW ਨੇ CM ਕੇਜਰੀਵਾਲ ਦੇ PS ਨੂੰ ਸੰਮਨ ਕੀਤਾ

ਸਵਾਤੀ ਮਾਲੀਵਾਲ ਕੁੱਟਮਾਰ ਮਾਮਲੇ ਵਿੱਚ NCW ਨੇ CM ਕੇਜਰੀਵਾਲ ਦੇ PS ਨੂੰ ਸੰਮਨ ਕੀਤਾ

ਦਿੱਲੀ ਪੁਲਿਸ ਦੀ ਟੀਮ ਸਵਾਤੀ ਮਾਲੀਵਾਲ ਦੇ ਘਰ

ਦਿੱਲੀ ਪੁਲਿਸ ਦੀ ਟੀਮ ਸਵਾਤੀ ਮਾਲੀਵਾਲ ਦੇ ਘਰ

'ਜੇ ਤੁਸੀਂ 'ਆਪ' ਨੂੰ ਵੋਟ ਦਿੰਦੇ ਹੋ, ਮੈਂ ਜੇਲ੍ਹ ਨਹੀਂ ਜਾਵਾਂਗਾ', ਈਡੀ ਨੇ ਮੁੱਖ ਮੰਤਰੀ ਕੇਜਰੀਵਾਲ ਦੀ 'ਅਪੀਲ' ਵੱਲ SC ਦਾ ਧਿਆਨ ਦਿਵਾਇਆ

'ਜੇ ਤੁਸੀਂ 'ਆਪ' ਨੂੰ ਵੋਟ ਦਿੰਦੇ ਹੋ, ਮੈਂ ਜੇਲ੍ਹ ਨਹੀਂ ਜਾਵਾਂਗਾ', ਈਡੀ ਨੇ ਮੁੱਖ ਮੰਤਰੀ ਕੇਜਰੀਵਾਲ ਦੀ 'ਅਪੀਲ' ਵੱਲ SC ਦਾ ਧਿਆਨ ਦਿਵਾਇਆ

ਲਖਨਊ : ਕਾਂਗਰਸ ਪ੍ਰਧਾਨ ਖੜਗੇ ਨੇ ਕੀਤਾ ‘ਇੰਡੀਆ ਗੱਠਜੋੜ’ ਦੀ ਜਿੱਤ ਦਾ ਦਾਅਵਾ

ਲਖਨਊ : ਕਾਂਗਰਸ ਪ੍ਰਧਾਨ ਖੜਗੇ ਨੇ ਕੀਤਾ ‘ਇੰਡੀਆ ਗੱਠਜੋੜ’ ਦੀ ਜਿੱਤ ਦਾ ਦਾਅਵਾ

ਚੋਣ ਕਮਿਸ਼ਨ 4 ਜੂਨ ਨੂੰ ਵੋਟਾਂ ਦੀ ਗਿਣਤੀ ਲਈ ਰਾਜਸਥਾਨ ਵਿੱਚ 27 ਕੇਂਦਰ ਬਣਾਏਗਾ

ਚੋਣ ਕਮਿਸ਼ਨ 4 ਜੂਨ ਨੂੰ ਵੋਟਾਂ ਦੀ ਗਿਣਤੀ ਲਈ ਰਾਜਸਥਾਨ ਵਿੱਚ 27 ਕੇਂਦਰ ਬਣਾਏਗਾ

ਸਖ਼ਤ ਸੁਰੱਖਿਆ ਹੇਠ 50 ਸਟਰਾਂਗ ਰੂਮਾਂ ਵਿੱਚ ਈਵੀਐਮ ਸਟੋਰ: ਅਸਾਮ ਦੇ ਸੀ.ਈ.ਓ

ਸਖ਼ਤ ਸੁਰੱਖਿਆ ਹੇਠ 50 ਸਟਰਾਂਗ ਰੂਮਾਂ ਵਿੱਚ ਈਵੀਐਮ ਸਟੋਰ: ਅਸਾਮ ਦੇ ਸੀ.ਈ.ਓ