Sunday, May 19, 2024  

ਖੇਤਰੀ

ਮੰਦਰ ਦੇ ਪੁਜਾਰੀਆਂ ਵਲੋਂ ਨੌਜਵਾਨ ਦਾ ਕਤਲ

May 06, 2024

( ਲਾਸ਼ ਹਵਨ ਖੁੱਡ ਚੋ  ਬਰਾਮਦ)

ਧੂਰੀ, 6 ਮਈ (ਪੁਸ਼ਪਿੰਦਰ ਅੱਤਰੀ ) :  ਸਥਾਨਕ ਸ਼ਹਿਰ ਵਿੱਚ ਵਾਪਰੀ ਇੱਕ ਦਿੱਲ ਕੰਬਾਊ ਘਟਨਾ ਵਿੱਚ ਦੋਹਲਾ ਰੇਲਵੇ ਫਾਟਕਾਂ ਨੇੜੇ ਸਥਿਤ ਸ੍ਰੀ ਬੰਗਲਾਮੁੱਖੀ ਮੰਦਿਰ ਦੇ ਪੁਜਾਰੀਆਂ ਵਲੋਂ ਧੂਰੀ ਸ਼ਹਿਰ ਦੇ 33 ਸਾਲਾਂ ਨੌਜਵਾਨ ਦਾ ਬੇਰਹਿਮੀ ਨਾਲ ਕੱਤਲ ਕਰਨ ਤੇ ਲਾਸ਼ ਨੂੰ ਮੰਦਰ ਵਿੱਚ ਬਣੇ ਹਵਨ ਕੁੰਡ ਵਿੱਚੋ ਬਰਾਮਦ ਕਰਨ ਦਾ ਮਾਮਲਾ ਸਾਮਹਣੇ ਆਇਆ ਹੈ। ਜਾਣਕਾਰੀ ਅਨੁਸਾਰ ਮਿ੍ਰਤਕ ਨੌਜਵਾਨ ਦੇ ਡੇਰਾ ਭੂਰੀ ਵਾਲੇ ਅੰਨਸ਼ੇਤਰ ਪਿੰਡ ਬਚੋਲੀ ( ਜ਼ਿਲਾ ਰੋਪੜ ) ਵਿੱਚ ਸੇਵਾ ਕਰਕੇ ਪਿਤਾ ਗੁਰਿੰਦਰ ਕੁਮਾਰ ਵਲੋਂ ਥਾਣਾ ਸਿਟੀ ਧੂਰੀ ਦੀ ਪੁਲਿਸ ਕੋਲ ਦਿੱਤੇ ਆਪਣੇ ਬਿਆਨ ਵਿੱਚ ਮੰਦਰ ਦੇ ਪੁਜਾਰੀਆਂ ਤੇ ਉਸ ਦੇ ਪੁੱਤਰ ਨੂੰ ਕੱਤਲ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਉਸ ਦਾ ਲੜਕਾ ਸੰਦੀਪ ਕੁਮਾਰ (33) ਪਿੱਛਲੇ ਕਰੀਬ 14 ਸਾਲਾਂ ਤੋਂ ਦੋਹਲਾ ਫਾਟਕ ਨੇੜੇ ਸਥਿਤ ਮਾਤਾ ਬੰਗਲਾ ਮੁੱਖੀ ਮੰਦਰ ਦੇ ਪੁਜਾਰੀ ਅਸ਼ੋਕ ਸਾਸ਼ਤਰੀ ਕੋਲ ਰਹਿੰਦਾ ਸੀ ਅਤੇ ਉਥੇ ਹੀ ਪਰਮਾਨੰਦ ਵਾਸੀ ਖਜੂਆ ( ਉਤਰ ਪ੍ਰਦੇਸ਼ )ਵੀ ਪੰਜਾਰੀ ਦਾ ਕੰਮ ਕਰਦਾ ਸੀ ਅਤੇ ਇਹ ਦੋਵੇਂ ਪੁਜਾਰੀ ਮੇਰੇ ਬੇਟੇ ਨਾਲ ਰੰਜਸ ਰੱਖਦੇ ਸਨ। ਮਿ੍ਰਤਕ ਦੇ ਪਿਤਾ ਨੇ ਬਿਆਨ ਵਿੱਚ ਕਿਹਾ ਕਿ 3/4 ਦਿਨ ਪਹਿਲਾ ਵੀ ਮੇਰੇ ਲੜਕੇ ਨੇ ਮੈਨੂੰ ਦੋਵੇਂ ਪੁਜਾਰੀਆਂ ਵਲੋਂ ਉਸ ਨਾਲ ਕੀਤੇ ਝਗੜੇ ਬਾਰੇ ਦੱਸਿਆ ਸੀ। ਫਿਰ 3 ਮਈ ਨੂੰ ਸਵੇਰੇ ਮੇਰੇ ਧੂਰੀ ਸਥਿਤ ਘਰ ਦੇ ਗੁਆਂਢੀ ਨੇ ਫੋਨ ਤੇ ਦੱਸਿਆ ਕਿ ਪਿੱਛਲੀ ਰਾਤ ਸੁਦੀਪ ਘਰ ਨਹੀਂ ਆਇਆ ਤੇ ਸੂਚਨਾ ਮਿਲਣ ਤੇ ਮੈ ਧੂਰੀ ਆ ਕੇ ਸੁਦੀਪ ਕੁਮਾਰ ਦੀ ਭਾਲ ਕਰਦਿਆਂ ਜਦੋ ਮੰਦਰ ਪੂਜਿਆ ਤਾ ਮੇਰੇ ਪੁੱਤਰ ਦੀ ਲਾਸ਼ ਨੂੰ ਮੰਦਰ ਵਿੱਚ ਬਰਾਮਦ ਕੀਤਾ ਗਿਆ।
ਸਿਟੀ ਧੂਰੀ ਦੇ ਮੁਖੀ ਸੱਰਭ ਸੱਭਰਵਾਲ ਨੇ ਘਟਨਾਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਿ??ਤਕ ਸੁਦੀਪਕੁਮਾਰ ਦੇ ਪਿਤਾ ਗੁਰਿੰਦਰ ਕੁਮਾਰ ਦੇ ਬਿਆਨ ਦੇ ਅਧਾਰ 'ਤੇ ਪੁਜਾਰੀ ਅਸ਼ੋਕ ਸ਼ਾਸਤਰੀ ਤੇ ਪਰਮਾਨੰਦ ਖਿਲਾਫ਼ ਕਤਲ ਦੇ ਦੋਸ਼ ਹੇਠ ਮੁੱਕਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਉਕਤ ਦੋਵਾਂ ਮੁਲਜ਼ਮਾਂ ਨੂੰ ਗਿ??ਫ਼ਤਾਰ ਕਰ ਲਿਆ ਹੈ ਅਤੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੁੱਛਗਿੱਛ ਦੌਰਾਨ ਸੁਰਾਗ ਸਾਹਮਣੇ ਆਉਣ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਕਤਲ ਨੂੰ ਲੈ ਕੇ ਸ਼ਹਿਰ ਵਾਸੀਆਂ ਵਿੱਚ ਭਾਰੀ ਰੋਸ ਵੇਖਣ ਨੂੰ ਮਿਲਿਆ ਤੇ ਗੁੱਸੇ ਵਿੱਚ ਆਏ ਲੋਕਾਂ ਨੇ ਪੋਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਸ਼ੁਭਮ ਸ਼ਰਮਾ ਤੇ ਸ਼ਿਵ ਸੈਨਾ ਦੇ ਆਗੂ ਦਿਆਲ ਸਿੰਘ ਨੰਦਾ ਦੀ ਅ ਅਤੇ ਬ੍ਰਾਹਮਣ ਸਭਾ ਦੇ ਚੇਅਰਮੈਨ ਤਰਸੇਮ ਸ਼ਰਮਾ ,ਪ੍ਰਧਾਨ ਕ੍ਰਿਸ਼ਨ ਕੋਸਲ, ਕਾਰਜ ਕਾਰੀ ਪ੍ਰਧਾਨ ਮਨਮੋਹਨ ਲਾਲ ਸ਼ਰਮਾ, ਜਨਰਲ ਸਕੱਤਰ ਪੁਸ਼ਪਿੰਦਰ ਕੁਮਾਰ ਅਤੱਰੀ, ਰਾਮ ਗੋਪਾਲ ਸ਼ਮਰਾ ਸੀਨੀਅਰ ਮੀਤ ਪ੍ਰਧਾਨ, ਖਜਾਨਚੀ ਦਵਿੰਦਰ ਸ਼ਰਮਾ, ਦਵਿੰਦਰ ਅਤੱਰੀ , ਰਾਜਿੰਦਰ ਸ਼ਰਮਾ ਸੁਭਾਸ਼ ਸ਼ਰਮਾ, ਰਮੇਸ਼ ਅਤੱਰੀ ਅਗਵਾਈ ਦੁਕਾਨਾਂ ਬੇਦ ਕਰਵਾਈਆਂ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਭੀਲਵਾੜਾ ਸਮੂਹਿਕ ਬਲਾਤਕਾਰ ਅਤੇ ਕਤਲ ਕੇਸ: ਪੋਕਸੋ ਅਦਾਲਤ ਨੇ ਦੋ ਨੂੰ ਦੋਸ਼ੀ ਕਰਾਰ ਦਿੱਤਾ, ਸੱਤ ਨੂੰ ਬਰੀ

ਭੀਲਵਾੜਾ ਸਮੂਹਿਕ ਬਲਾਤਕਾਰ ਅਤੇ ਕਤਲ ਕੇਸ: ਪੋਕਸੋ ਅਦਾਲਤ ਨੇ ਦੋ ਨੂੰ ਦੋਸ਼ੀ ਕਰਾਰ ਦਿੱਤਾ, ਸੱਤ ਨੂੰ ਬਰੀ

ਵਡੋਦਰਾ ਵਾਸੀਆਂ ਨੇ ਨਵੇਂ ਸਮਾਰਟ ਮੀਟਰਾਂ ਤੋਂ ਬਿਜਲੀ ਦੇ ਵੱਧ ਬਿੱਲਾਂ ਦਾ ਵਿਰੋਧ ਕੀਤਾ

ਵਡੋਦਰਾ ਵਾਸੀਆਂ ਨੇ ਨਵੇਂ ਸਮਾਰਟ ਮੀਟਰਾਂ ਤੋਂ ਬਿਜਲੀ ਦੇ ਵੱਧ ਬਿੱਲਾਂ ਦਾ ਵਿਰੋਧ ਕੀਤਾ

ਜੰਮੂ-ਕਸ਼ਮੀਰ: ਅਧਿਕਾਰਤ ਸੀਕਰੇਟਸ ਐਕਟ ਤਹਿਤ ਰਿਟਾਇਰਡ ਐੱਸ.ਪੀ ਗ੍ਰਿਫਤਾਰ

ਜੰਮੂ-ਕਸ਼ਮੀਰ: ਅਧਿਕਾਰਤ ਸੀਕਰੇਟਸ ਐਕਟ ਤਹਿਤ ਰਿਟਾਇਰਡ ਐੱਸ.ਪੀ ਗ੍ਰਿਫਤਾਰ

ਅਵਿਨਾਸ਼ ਰੈੱਡੀ ਵਿਵੇਕਾਨੰਦ ਰੈੱਡੀ ਕਤਲ ਕੇਸ ਵਿੱਚ ਸੀਬੀਆਈ ਅਦਾਲਤ ਵਿੱਚ ਪੇਸ਼ ਹੋਏ

ਅਵਿਨਾਸ਼ ਰੈੱਡੀ ਵਿਵੇਕਾਨੰਦ ਰੈੱਡੀ ਕਤਲ ਕੇਸ ਵਿੱਚ ਸੀਬੀਆਈ ਅਦਾਲਤ ਵਿੱਚ ਪੇਸ਼ ਹੋਏ

ਅਸਾਮ: ਕਈ ਸ਼ਹਿਰਾਂ ਵਿੱਚ ਤਾਪਮਾਨ ਆਮ ਨਾਲੋਂ ਕੁਝ ਡਿਗਰੀ ਵੱਧ ਦਰਜ ਕੀਤਾ ਗਿਆ

ਅਸਾਮ: ਕਈ ਸ਼ਹਿਰਾਂ ਵਿੱਚ ਤਾਪਮਾਨ ਆਮ ਨਾਲੋਂ ਕੁਝ ਡਿਗਰੀ ਵੱਧ ਦਰਜ ਕੀਤਾ ਗਿਆ

ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਦੀ ਪਤਨੀ ਦਾ ਕੈਂਸਰ ਨਾਲ ਜੂਝਦੇ ਹੋਏ ਦੇਹਾਂਤ ਹੋ ਗਿਆ

ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਦੀ ਪਤਨੀ ਦਾ ਕੈਂਸਰ ਨਾਲ ਜੂਝਦੇ ਹੋਏ ਦੇਹਾਂਤ ਹੋ ਗਿਆ

ਓਡੀਸ਼ਾ ਦੇ ਕੇਓਂਝਾਰ ਵਿੱਚ ਸੜਕ ਹਾਦਸੇ ਵਿੱਚ ਇੱਕ ਹੀ ਪਰਿਵਾਰ ਦੇ ਛੇ ਜੀਆਂ ਦੀ ਮੌਤ ਹੋ ਗਈ

ਓਡੀਸ਼ਾ ਦੇ ਕੇਓਂਝਾਰ ਵਿੱਚ ਸੜਕ ਹਾਦਸੇ ਵਿੱਚ ਇੱਕ ਹੀ ਪਰਿਵਾਰ ਦੇ ਛੇ ਜੀਆਂ ਦੀ ਮੌਤ ਹੋ ਗਈ

ਤਾਮਿਲਨਾਡੂ ਵਿੱਚ ਬੱਸ ਅਤੇ ਟਰੱਕ ਦੀ ਟੱਕਰ ਵਿੱਚ ਚਾਰ ਦੀ ਮੌਤ

ਤਾਮਿਲਨਾਡੂ ਵਿੱਚ ਬੱਸ ਅਤੇ ਟਰੱਕ ਦੀ ਟੱਕਰ ਵਿੱਚ ਚਾਰ ਦੀ ਮੌਤ

ਭ੍ਰਿਸ਼ਟਾਚਾਰ ਮਾਮਲੇ ’ਚ ਇਮਰਾਨ ਖ਼ਾਨ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ

ਭ੍ਰਿਸ਼ਟਾਚਾਰ ਮਾਮਲੇ ’ਚ ਇਮਰਾਨ ਖ਼ਾਨ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ

ਵਿਜੀਲੈਂਸ ਵੱਲੋਂ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਕਾਬੂ

ਵਿਜੀਲੈਂਸ ਵੱਲੋਂ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਕਾਬੂ