Sunday, May 19, 2024  

ਖੇਤਰੀ

ਜਵੰਧਾ ਪਿੰਡੀ ਦੇ ਨੌਜਵਾਨ ਮਿ੍ਤਕ ਗੁਰਪ੍ਰੀਤ ਦੇ ਪਰਿਵਾਰ ਨੇ ਕਿਸਾਨ ਯੂਨੀਅਨ ਦੇ ਸਹਿਯੋਗ ਨਾਲ ਥਾਣਾ ਧਨੌਲਾ ਮੂਹਰੇ ਲਾਇਆ ਧਰਨਾ

May 06, 2024

ਸੰਜੀਵ ਗਰਗ ਕਾਲੀ
ਧਨੌਲਾ ਮੰਡੀ , 6 ਮਈ : ਪਿਛਲੇ ਦਿਨੀ ਜਵੰਧਾ ਪਿੰਡੀ ਧਨੌਲਾ ਨੇੜੇ ਨੌਜਵਾਨ ਵੱਲੋਂ ਆਪਣੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਸਲਫਾਸ ਨਿਗਲ ਕੇ ਆਤਮਹੱਤਿਆ ਕਰ ਲਈ ਸੀ ਮਿਰਤਕ ਦੇ ਪਰਿਵਾਰ ਵੱਲੋਂ ਮਿ੍ਰਤਕ ਦੇ ਸਹੁਰੇ ਪਰਿਵਾਰ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਨਾ ਕਰਨ ਤੇ ਅੱਜ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਮਦਦ ਨਾਲ ਥਾਣਾ ਧਨੌਲਾ ਅੱਗੇ ਧਰਨਾ ਲਾ ਕੇ ਪੁਲਿਸ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ।

ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਮੀਤ ਪ੍ਰਧਾਨ ਰਣਜੀਤ ਸਿੰਘ ਭੂਰੇ ਦੀ ਅਗਵਾਈ ਹੇਠ ਆਗੂ ਸਿਕੰਦਰ ਸਿੰਘ ਭੂਰੇ, ਦਰਸ਼ਨ ਦਾਸ , ਬਹਾਦਰ ਸਿੰਘ, ਦਰਸ਼ਨ ਸਿੰਘ ਮਹਿਤਾ, ਗੁਰਜੰਟ ਸਿੰਘ ਖੁੱਡੀ ,ਸਰਪੰਚ ਮਨਦੀਪ ਸਿੰਘ ਜਵੰਧਾ ਪਿੰਡੀ, ਜਗਤਾਰ ਸਿੰਘ, ਗੁਰਸੇਵਕ ਸਿੰਘ, ਅਮਰੀਕ ਸਿੰਘ ,ਸੁਖਜੀਤ ਸਿੰਘ ,ਮੇਹਰ ਸਿੰਘ,ਮਿ੍ਤਕ ਗੁਰਪ੍ਰੀਤ ਸਿੰਘ ਦੀ ਮਾਤਾ ਬਲਜੀਤ ਕੌਰ,ਕੁਲਵਿੰਦਰ ਕੌਰ, ਜਸਵਿੰਦਰ ਕੌਰ, ਹਰਦੀਪ ਕੌਰ, ਪਰਮਵੀਰ ਕੌਰ, ਜਸਪ੍ਰੀਤ ਕੌਰ, ਧਰਮਾ ਸਿੰਘ ਭੈਣੀ ਜੱਸਾ,ਦੱਸਿਆ ਕਿ ਗੁਰਪ੍ਰੀਤ ਦੇ ਵਿਆਹ ਹੋਏ ਨੂੰ ਸੱਤ ਸਾਲ ਹੋ ਗਏ ਸਨ ਜਿਸ ਦੇ ਪੰਜ ਸਾਲਾਂ ਦੀ ਲੜਕੀ ਵੀ ਹੈ ਉਹਨਾਂ ਦੱਸਿਆ ਕਿ ਗੁਰਪ੍ਰੀਤ ਦੇ ਘਰਵਾਲੀ ਹਮੇਸ਼ਾ ਉਸ ਨਾਲ ਲੜਾਈ ਝਗੜਾ ਕਰਦੀ ਰਹਿੰਦੀ ਅਤੇ ਆਪਣੇ ਪੇਕਿਆਂ ਨੂੰ ਬੁਲਾ ਲੈਂਦੀ ਅਤੇ ਉਹ ਉਸ ਨੂੰ ਬੁਰਾ ਭਲਾ ਬੋਲ ਕੇ ਉਸ ਨੂੰ ਲੈ ਜਾਂਦੇ ਸਨ। ਬੀਤੇ ਦਿਨ ਹੀ ਗੁਰਪ੍ਰੀਤ ਦੇ ਘਰਵਾਲੀ ਨਾਲ ਲੜਾਈ ਝਗੜਾ ਹੋਣ ਤੇ ਉਸਦੇ ਸਹੁਰੇ ਘਰ ਉਸਨੂੰ ਲੈ ਗਏ ਅਤੇ ਬੁਰਾ ਭਲਾ ਬੋਲ ਗਏ ਜਿਸ ਤੋਂ ਹੀ ਤੰਗ ਆ ਕੇ ਗੁਰਪ੍ਰੀਤ ਨੇ ਉਹਨਾਂ ਤੇ ਕਈ ਇਲਜ਼ਾਮ ਵੀਡੀਓ ਰਾਹੀਂ ਲਾਉਣ ਉਪਰੰਤ ਸਲਫਾਸ ਨਿਗਲ ਲਈ ਅਤੇ ਆਪਣੇ ਆਪ ਨੂੰ ਖਤਮ ਕਰ ਲਿਆ। ਜਿਸ ਦੇ ਅਧਾਰ ਤੇ ਉਨਾਂ ਨੇ ਪੁਲਿਸ ਪ੍ਰਸ਼ਾਸਨ ਅੱਗੇ ਆਪਣੀ ਮੰਗ ਰੱਖੀ ਕਿ ਇਸ ਦੇ ਸਹੁਰੇ ਪਰਿਵਾਰ ਦੇ ਕਾਰਵਾਈ ਕੀਤੀ ਜਾਵੇ ਗੁਰਪ੍ਰੀਤ ਦੇ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਪਰ ਉਹਨਾਂ ਦੀ ਅੱਜ ਤੱਕ ਕੋਈ ਗਿ੍ਰਫਤਾਰੀ ਨਹੀਂ ਕੀਤੀ ਗਈ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਅਗਰ 10 ਤਰੀਕ ਤੱਕ ਗੁਰਪ੍ਰੀਤ ਦੇ ਕਾਤਲਾਂ ਨੂੰ ਨਾ ਗਿ੍ਰਫਤਾਰ ਕੀਤਾ ਗਿਆ ਤਾਂ ਜਿਲਾ ਪੱਧਰ ਤੇ ਧਰਨਾ ਲਾਇਆ ਜਾਵੇਗਾ ।ਜਦੋਂ ਇਸ ਸਬੰਧੀ ਥਾਣਾ ਧਨੌਲਾ ਦੇ ਇੰਚਾਰਜ ਇੰਸ. ਕਿਰਪਾਲ ਸਿੰਘ ਮੋਹੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਆਦਮੀਆਂ ਵੱਲੋਂ ਜਿੱਥੇ ਸਾਨੂੰ ਦੱਸ ਪਾਈ ਜਾਂਦੀ ਹੈ ਸਾਡੇ ਵੱਲੋਂ ਜਿਹਦਾ ਨਾਲ ਦੀ ਨਾਲ ਉੱਥੇ ਛਾਪੇਮਾਰੀ ਕੀਤੀ ਜਾਂਦੀ ਹੈ ,ਜਲਦੀ ਹੀ ਉਨਾਂ ਵਿਅਕਤੀਆਂ ਨੂੰ ਗਿ੍ਰਫਤਾਰ ਕਰ ਲਿਆ ਜਾਵੇਗਾ। ਇਸ ਉਪਰੰਤ ਡੀਐਸਪੀ ਸ. ਸਤਬੀਰ ਸਿੰਘ ਬੈਂਸ ਥਾਣਾ ਧਨੌਲਾ ਪਹੁੰਚੇ ਉਹਨਾਂ ਨੇ ਕਿਸਾਨ ਆਗੂਆਂ ਨਾਲ ਗੱਲਬਾਤ ਕਰਕੇ ਵਿਸ਼ਵਾਸ ਦਵਾਇਆ ਕਿ 10 ਮਈ ਤੱਕ ਰਹਿੰਦੇ ਦੋਸੀਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ ਕਿਸਾਨ ਆਗੂਆਂ ਨੇ ਉਹਨਾਂ ਦੇ ਦਿੱਤੇ ਵਿਸ਼ਵਾਸ ਨਾਲ ਸਹਿਮਤ ਹੁੰਦਿਆਂ ਧਰਨਾ ਚੁੱਕ ਲਿਆ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਭੀਲਵਾੜਾ ਸਮੂਹਿਕ ਬਲਾਤਕਾਰ ਅਤੇ ਕਤਲ ਕੇਸ: ਪੋਕਸੋ ਅਦਾਲਤ ਨੇ ਦੋ ਨੂੰ ਦੋਸ਼ੀ ਕਰਾਰ ਦਿੱਤਾ, ਸੱਤ ਨੂੰ ਬਰੀ

ਭੀਲਵਾੜਾ ਸਮੂਹਿਕ ਬਲਾਤਕਾਰ ਅਤੇ ਕਤਲ ਕੇਸ: ਪੋਕਸੋ ਅਦਾਲਤ ਨੇ ਦੋ ਨੂੰ ਦੋਸ਼ੀ ਕਰਾਰ ਦਿੱਤਾ, ਸੱਤ ਨੂੰ ਬਰੀ

ਵਡੋਦਰਾ ਵਾਸੀਆਂ ਨੇ ਨਵੇਂ ਸਮਾਰਟ ਮੀਟਰਾਂ ਤੋਂ ਬਿਜਲੀ ਦੇ ਵੱਧ ਬਿੱਲਾਂ ਦਾ ਵਿਰੋਧ ਕੀਤਾ

ਵਡੋਦਰਾ ਵਾਸੀਆਂ ਨੇ ਨਵੇਂ ਸਮਾਰਟ ਮੀਟਰਾਂ ਤੋਂ ਬਿਜਲੀ ਦੇ ਵੱਧ ਬਿੱਲਾਂ ਦਾ ਵਿਰੋਧ ਕੀਤਾ

ਜੰਮੂ-ਕਸ਼ਮੀਰ: ਅਧਿਕਾਰਤ ਸੀਕਰੇਟਸ ਐਕਟ ਤਹਿਤ ਰਿਟਾਇਰਡ ਐੱਸ.ਪੀ ਗ੍ਰਿਫਤਾਰ

ਜੰਮੂ-ਕਸ਼ਮੀਰ: ਅਧਿਕਾਰਤ ਸੀਕਰੇਟਸ ਐਕਟ ਤਹਿਤ ਰਿਟਾਇਰਡ ਐੱਸ.ਪੀ ਗ੍ਰਿਫਤਾਰ

ਅਵਿਨਾਸ਼ ਰੈੱਡੀ ਵਿਵੇਕਾਨੰਦ ਰੈੱਡੀ ਕਤਲ ਕੇਸ ਵਿੱਚ ਸੀਬੀਆਈ ਅਦਾਲਤ ਵਿੱਚ ਪੇਸ਼ ਹੋਏ

ਅਵਿਨਾਸ਼ ਰੈੱਡੀ ਵਿਵੇਕਾਨੰਦ ਰੈੱਡੀ ਕਤਲ ਕੇਸ ਵਿੱਚ ਸੀਬੀਆਈ ਅਦਾਲਤ ਵਿੱਚ ਪੇਸ਼ ਹੋਏ

ਅਸਾਮ: ਕਈ ਸ਼ਹਿਰਾਂ ਵਿੱਚ ਤਾਪਮਾਨ ਆਮ ਨਾਲੋਂ ਕੁਝ ਡਿਗਰੀ ਵੱਧ ਦਰਜ ਕੀਤਾ ਗਿਆ

ਅਸਾਮ: ਕਈ ਸ਼ਹਿਰਾਂ ਵਿੱਚ ਤਾਪਮਾਨ ਆਮ ਨਾਲੋਂ ਕੁਝ ਡਿਗਰੀ ਵੱਧ ਦਰਜ ਕੀਤਾ ਗਿਆ

ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਦੀ ਪਤਨੀ ਦਾ ਕੈਂਸਰ ਨਾਲ ਜੂਝਦੇ ਹੋਏ ਦੇਹਾਂਤ ਹੋ ਗਿਆ

ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਦੀ ਪਤਨੀ ਦਾ ਕੈਂਸਰ ਨਾਲ ਜੂਝਦੇ ਹੋਏ ਦੇਹਾਂਤ ਹੋ ਗਿਆ

ਓਡੀਸ਼ਾ ਦੇ ਕੇਓਂਝਾਰ ਵਿੱਚ ਸੜਕ ਹਾਦਸੇ ਵਿੱਚ ਇੱਕ ਹੀ ਪਰਿਵਾਰ ਦੇ ਛੇ ਜੀਆਂ ਦੀ ਮੌਤ ਹੋ ਗਈ

ਓਡੀਸ਼ਾ ਦੇ ਕੇਓਂਝਾਰ ਵਿੱਚ ਸੜਕ ਹਾਦਸੇ ਵਿੱਚ ਇੱਕ ਹੀ ਪਰਿਵਾਰ ਦੇ ਛੇ ਜੀਆਂ ਦੀ ਮੌਤ ਹੋ ਗਈ

ਤਾਮਿਲਨਾਡੂ ਵਿੱਚ ਬੱਸ ਅਤੇ ਟਰੱਕ ਦੀ ਟੱਕਰ ਵਿੱਚ ਚਾਰ ਦੀ ਮੌਤ

ਤਾਮਿਲਨਾਡੂ ਵਿੱਚ ਬੱਸ ਅਤੇ ਟਰੱਕ ਦੀ ਟੱਕਰ ਵਿੱਚ ਚਾਰ ਦੀ ਮੌਤ

ਭ੍ਰਿਸ਼ਟਾਚਾਰ ਮਾਮਲੇ ’ਚ ਇਮਰਾਨ ਖ਼ਾਨ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ

ਭ੍ਰਿਸ਼ਟਾਚਾਰ ਮਾਮਲੇ ’ਚ ਇਮਰਾਨ ਖ਼ਾਨ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ

ਵਿਜੀਲੈਂਸ ਵੱਲੋਂ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਕਾਬੂ

ਵਿਜੀਲੈਂਸ ਵੱਲੋਂ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਕਾਬੂ