Sunday, May 19, 2024  

ਕੌਮਾਂਤਰੀ

ਇਜ਼ਰਾਇਲੀ ਫੌਜ ਨੇ ਫ਼ਲਸਤੀਨੀਆ ਨੂੰ ਰਾਫ਼ਾ ਦੇ ਇਲਾਕੇ ਛੱਡਣ ਲਈ ਕਿਹਾ

May 06, 2024

ਸੀਆਈਏ ਦੇ ਡਾਇਰੈਕਟਰ ਵਿਲੀਅਮ ਬਰਨਜ਼ ਕਰਨਗੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਮੁਲਾਕਾਤ

ਏਜੰਸੀਆਂ
ਯੇਰੂਸ਼ਲਮ/6 ਮਈ : ਇਜ਼ਰਾਇਲੀ ਰੱਖਿਆ ਬਲ (ਆਈਡੀਐਫ) ਰਾਫ਼ਾ ਵਿੱਚ ਫੌਜੀ ਕਾਰਵਾਈ ਸ਼ੁਰੂ ਕਰਨ ਲਈ ਤਿਆਰ ਹਨ। ਹਮਲੇ ਤੋਂ ਪਹਿਲਾਂ ਇਜ਼ਰਾਈਲ ਨੇ ਫਲਸਤੀਨੀਆਂ ਨੂੰ ਰਾਫ਼ਾ ਦੇ ਇਲਾਕੇ ਛੱਡ ਜਾਣ ਲਈ ਕਿਹਾ ਹੈ। ਇਜ਼ਰਾਇਲੀ ਫੌਜ ਦੇ ਬੁਲਾਰੇ ਨੇ ਕਿਹਾ ਹੈ ਕਿ ਉਹ ਰਾਫ਼ਾ ਤੋਂ 1 ਲੱਖ ਲੋਕਾਂ ਨੂੰ ਕੱਢਣਗੇ। ਐਸੋਸੀਏਟ ਪ੍ਰੈਸ ਦੇ ਅਨੁਸਾਰ, ਇਜ਼ਰਾਇਲੀ ਫੌਜ ਨੇ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ ਹੈ, ਜਿਸ ਵਿੱਚ ਫਲਸਤੀਨੀਆਂ ਨੂੰ ਕਿਸੇ ਹੋਰ ਖੇਤਰ ਮੁਵਾਸੀ ਵਿੱਚ ਜਾਣ ਲਈ ਕਿਹਾ ਗਿਆ ਹੈ।
ਮੁਵਾਸੀ ਇਜ਼ਰਾਈਲ ਦੁਆਰਾ ਐਲਾਨਿਆ ਇੱਕ ਸੁਰੱਖਿਅਤ ਖੇਤਰ ਹੈ। ਆਈਡੀਐਫ਼ ਨੇ ਕਿਹਾ ਕਿ ਮੁਵਾਸੀ ਵਿੱਚ ਮਦਦ ਵਧਾਈ ਗਈ ਹੈ, ਜਿਸ ਵਿੱਚ ਇੱਕ ਫੀਲਡ ਹਸਪਤਾਲ, ਟੈਂਟ, ਭੋਜਨ ਅਤੇ ਪਾਣੀ ਸਮੇਤ ਹੋਰ ਸਹੂਲਤਾਂ ਸ਼ਾਮਲ ਹਨ। ਦਰਅਸਲ ਇਜ਼ਰਾਈਲ ਨੇ ਦੇਰ ਰਾਤ ਰਾਫਾ ’ਤੇ ਬੰਬਾਰੀ ਕੀਤੀ, ਜਿਸ ’ਚ 22 ਲੋਕਾਂ ਦੀ ਮੌਤ ਹੋ ਗਈ। ਇਸ ਵਿੱਚ 8 ਬੱਚੇ ਵੀ ਸ਼ਾਮਲ ਸਨ।
ਇਸ ਦੇ ਨਾਲ ਹੀ, ਆਈਡੀਐਫ਼ ਨੇ ਅਜਿਹੇ ਸਮੇਂ ’ਤੇ ਰਾਫ਼ਾ ਨੂੰ ਖਾਲੀ ਕਰਨ ਦਾ ਐਲਾਨ ਕੀਤਾ ਹੈ ਜਦੋਂ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗਬੰਦੀ ਸਮਝੌਤੇ ’ਤੇ ਪਹੁੰਚਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਪਰ ਦੋਵਾਂ ਦੇਸ਼ਾਂ ਵਿਚਾਲੇ ਕੋਈ ਸਹਿਮਤੀ ਨਹੀਂ ਬਣ ਸਕੀ ਹੈ। ਇਜ਼ਰਾਈਲ ਨੇ ਸਪੱਸ਼ਟ ਕਿਹਾ ਹੈ ਕਿ ਸਮਝੌਤੇ ਤੋਂ ਬਾਅਦ ਵੀ ਉਹ ਰਾਫ਼ਾ ’ਚ ਫੌਜੀ ਕਾਰਵਾਈ ਜਾਰੀ ਰੱਖੇਗਾ। ਇਸ ਦਾ ਉਦੇਸ਼ ਹਮਾਸ ਦੇ ਅੱਤਵਾਦੀਆਂ ਨੂੰ ਖਤਮ ਕਰਨਾ ਹੈ। ਆਈਡੀਐਫ ਨੇ ਰਾਫਾ ’ਤੇ ਹਮਲਾ ਕਰਨ ਤੋਂ ਪਹਿਲਾਂ ਸੋਸ਼ਲ ਮੀਡੀਆ ਦਿੱਤੀ ਸੀ। ’ਤੇ ਜਾਣਕਾਰੀ ਆਈਡੀਐਫ਼ ਨੇ ਲਿਖਿਆ, ‘ਲੋਕਾਂ ਨੂੰ ਮਾਨਵਤਾਵਾਦੀ ਖੇਤਰਾਂ ਵਿੱਚ ਭੇਜਣ ਲਈ ਮੀਡੀਆ ਰਾਹੀਂ ਐਸਐਮਐਸ, ਫ਼ੋਨ ਕਾਲਾਂ ਅਤੇ ਅਰਬੀ ਵਿੱਚ ਸੰਦੇਸ਼ ਭੇਜੇ ਜਾ ਰਹੇ ਹਨ। ਆਈਡੀਐਫ਼ ਉਦੋਂ ਤੱਕ ਹਮਾਸ ਦਾ ਪਿੱਛਾ ਕਰਨਾ ਨਹੀਂ ਛੱਡੇਗਾ ਜਦੋਂ ਤੱਕ ਸਾਰੇ ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ।’
ਟਾਈਮਜ਼ ਆਫ਼ ਇਜ਼ਰਾਈਲ ਦੇ ਅਨੁਸਾਰ ਫੌਜ ਦੇ ਬੁਲਾਰੇ ਲੈਫਟੀਨੈਂਟ ਕਰਨਲ ਨਦਾਵ ਸ਼ੋਸ਼ਾਨੀ ਨੇ ਕਿਹਾ ਕਿ ਇਜ਼ਰਾਈਲ ‘ਸੀਮਤ ਦਾਇਰੇ ਵਾਲੇ ਆਪ੍ਰੇਸ਼ਨ’ ਦੀ ਤਿਆਰੀ ਕਰ ਰਿਹਾ ਹੈ।
ਰਾਫ਼ਾ ’ਤੇ ਇਜ਼ਰਾਈਲ ਦੀ ਫੌਜੀ ਕਾਰਵਾਈ ਦੇ ਵਿਚਕਾਰ, ਅਮਰੀਕੀ ਖੁਫੀਆ ਏਜੰਸੀ ਸੀਆਈਏ ਦੇ ਡਾਇਰੈਕਟਰ ਵਿਲੀਅਮ ਬਰਨਜ਼ ਸੋਮਵਾਰ ਨੂੰ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਮੁਲਾਕਾਤ ਕਰਨਗੇ। ਉਹ ਸਮਝੌਤੇ ’ਤੇ ਅਸਫਲ ਹੋਈ ਗੱਲਬਾਤ ਨੂੰ ਮੁੜ ਸ਼ੁਰੂ ਕਰਨ ਦੀ ਕੋਸ਼ਿਸ਼ ਕਰਨਗੇ।
ਅਮਰੀਕਾ, ਕਤਰ ਅਤੇ ਮਿਸਰ ਲੰਬੇ ਸਮੇਂ ਤੋਂ ਇਜ਼ਰਾਇਲ ਅਤੇ ਹਮਾਸ ਵਿਚਾਲੇ ਜੰਗਬੰਦੀ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ, ਦੋਵੇਂ ਧਿਰਾਂ ਕਿਸੇ ਸਮਝੌਤੇ ’ਤੇ ਸਹਿਮਤ ਨਹੀਂ ਹੋ ਰਹੀਆਂ ਹਨ। ਇਜ਼ਰਾਈਲ-ਹਮਾਸ ਇਕ-ਦੂਜੇ ’ਤੇ ਸਮਝੌਤੇ ਨੂੰ ਨਾ ਮੰਨਣ ਦਾ ਦੋਸ਼ ਲਗਾ ਰਹੇ ਹਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਅਫਗਾਨਿਸਤਾਨ 'ਚ ਅਣਪਛਾਤੇ ਹਥਿਆਰਾਂ ਦੇ ਧਮਾਕੇ 'ਚ ਦੋ ਬੱਚਿਆਂ ਦੀ ਮੌਤ ਹੋ ਗਈ

ਅਫਗਾਨਿਸਤਾਨ 'ਚ ਅਣਪਛਾਤੇ ਹਥਿਆਰਾਂ ਦੇ ਧਮਾਕੇ 'ਚ ਦੋ ਬੱਚਿਆਂ ਦੀ ਮੌਤ ਹੋ ਗਈ

ਯੂਕਰੇਨ ਅਮਰੀਕੀ ਹਥਿਆਰਾਂ 'ਤੇ ਪਾਬੰਦੀਆਂ ਤੋਂ ਵਾਂਝਾ: ਰਿਪੋਰਟ

ਯੂਕਰੇਨ ਅਮਰੀਕੀ ਹਥਿਆਰਾਂ 'ਤੇ ਪਾਬੰਦੀਆਂ ਤੋਂ ਵਾਂਝਾ: ਰਿਪੋਰਟ

ਪਾਕਿਸਤਾਨ: ਬਰੇਕ ਫੇਲ ਹੋਣ ਕਾਰਨ ਸੜਕ ਹਾਦਸੇ ਵਿੱਚ 14 ਦੀ ਮੌਤ

ਪਾਕਿਸਤਾਨ: ਬਰੇਕ ਫੇਲ ਹੋਣ ਕਾਰਨ ਸੜਕ ਹਾਦਸੇ ਵਿੱਚ 14 ਦੀ ਮੌਤ

ਸਲੋਵਾਕੀਅਨ ਸਿਆਸਤਦਾਨਾਂ ਨੇ ਫਿਕੋ ਹਮਲੇ ਤੋਂ ਬਾਅਦ ਧਮਕੀਆਂ ਵਿੱਚ ਵਾਧਾ ਹੋਣ ਦੀ ਰਿਪੋਰਟ ਕੀਤੀ

ਸਲੋਵਾਕੀਅਨ ਸਿਆਸਤਦਾਨਾਂ ਨੇ ਫਿਕੋ ਹਮਲੇ ਤੋਂ ਬਾਅਦ ਧਮਕੀਆਂ ਵਿੱਚ ਵਾਧਾ ਹੋਣ ਦੀ ਰਿਪੋਰਟ ਕੀਤੀ

ਸਿੰਗਾਪੁਰ ਦਾ F-16 ਜੈੱਟ ਕੰਪੋਨੈਂਟ ਫੇਲ ਹੋਣ ਕਾਰਨ ਕਰੈਸ਼ ਹੋ ਗਿਆ

ਸਿੰਗਾਪੁਰ ਦਾ F-16 ਜੈੱਟ ਕੰਪੋਨੈਂਟ ਫੇਲ ਹੋਣ ਕਾਰਨ ਕਰੈਸ਼ ਹੋ ਗਿਆ

ਜਰਮਨੀ ਦੇ ਸਾਰਲੈਂਡ ਵਿੱਚ ਭਾਰੀ ਮੀਂਹ ਤੋਂ ਬਾਅਦ ਹੜ੍ਹ 

ਜਰਮਨੀ ਦੇ ਸਾਰਲੈਂਡ ਵਿੱਚ ਭਾਰੀ ਮੀਂਹ ਤੋਂ ਬਾਅਦ ਹੜ੍ਹ 

ਅਮਰੀਕਾ ਨੇ LGBTQI+ ਕਮਿਊਨਿਟੀ ਲਈ ਸੰਭਾਵਿਤ ਦਹਿਸ਼ਤੀ ਖ਼ਤਰੇ ਦੀ ਚੇਤਾਵਨੀ ਦਿੱਤੀ

ਅਮਰੀਕਾ ਨੇ LGBTQI+ ਕਮਿਊਨਿਟੀ ਲਈ ਸੰਭਾਵਿਤ ਦਹਿਸ਼ਤੀ ਖ਼ਤਰੇ ਦੀ ਚੇਤਾਵਨੀ ਦਿੱਤੀ

ਕਿਰਗਿਸਤਾਨ ਵਿੱਚ ਭਾਰਤੀ ਦੂਤਾਵਾਸ ਨੇ ਵਿਦਿਆਰਥੀਆਂ ਨੂੰ ਭੀੜ ਦੇ ਹਮਲਿਆਂ ਦੌਰਾਨ ਘਰ ਦੇ ਅੰਦਰ ਰਹਿਣ ਦੀ ਅਪੀਲ ਕੀਤੀ

ਕਿਰਗਿਸਤਾਨ ਵਿੱਚ ਭਾਰਤੀ ਦੂਤਾਵਾਸ ਨੇ ਵਿਦਿਆਰਥੀਆਂ ਨੂੰ ਭੀੜ ਦੇ ਹਮਲਿਆਂ ਦੌਰਾਨ ਘਰ ਦੇ ਅੰਦਰ ਰਹਿਣ ਦੀ ਅਪੀਲ ਕੀਤੀ

ਉੱਤਰੀ ਕੋਰੀਆ ਦਾ ਕਹਿਣਾ ਹੈ ਕਿ ਉਸ ਨੇ ਨਵੀਂ ਮਾਰਗਦਰਸ਼ਨ ਤਕਨੀਕ ਨਾਲ ਰਣਨੀਤਕ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ

ਉੱਤਰੀ ਕੋਰੀਆ ਦਾ ਕਹਿਣਾ ਹੈ ਕਿ ਉਸ ਨੇ ਨਵੀਂ ਮਾਰਗਦਰਸ਼ਨ ਤਕਨੀਕ ਨਾਲ ਰਣਨੀਤਕ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ

ਹਮਾਸ ਨੇ ਪੁਸ਼ਟੀ ਕੀਤੀ ਹੈ ਕਿ ਸਹਾਇਤਾ ਪ੍ਰਦਾਨ ਕਰਨ ਲਈ ਲੈਂਡ ਕਰਾਸਿੰਗ ਖੋਲ੍ਹਣ ਦਾ ਕੋਈ ਵਿਕਲਪ ਨਹੀਂ

ਹਮਾਸ ਨੇ ਪੁਸ਼ਟੀ ਕੀਤੀ ਹੈ ਕਿ ਸਹਾਇਤਾ ਪ੍ਰਦਾਨ ਕਰਨ ਲਈ ਲੈਂਡ ਕਰਾਸਿੰਗ ਖੋਲ੍ਹਣ ਦਾ ਕੋਈ ਵਿਕਲਪ ਨਹੀਂ