Sunday, May 19, 2024  

ਖੇਤਰੀ

ਮਹਾਰਾਸ਼ਟਰ : ਪੁਲਿਸ ਵੱਲੋਂ 9 ਕਿਲੋ ਆਈਈਡੀ ਨਸ਼ਟ

May 06, 2024

ਏਜੰਸੀਆਂ
ਗੜ੍ਹਚਿਰੌਲੀ/6 ਮਈ : ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਦੇ ਇਕ ਪਹਾੜੀ ਇਲਾਕੇ ’ਚ ਪÇੁਲਸ ਨੇ ਸੋਮਵਾਰ ਨੂੰ ਨਕਸਲੀਆਂ ਵੱਲੋਂ ਲਗਾਏ ਗਏ 9 ‘ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ’ (ਆਈਈਡੀ) ਅਤੇ ਹੋਰ ਵਿਸਫ਼ੋਟਕ ਸਮੱਗਰੀਆਂ ਨੂੰ ਨਸ਼ਟ ਕਰ ਦਿੱਤਾ। ਇਹ ਜਾਣਕਾਰੀ ਇੱਕ ਸੀਨੀਅਰ ਅਧਿਕਾਰੀ ਨੇ ਦਿੱਤੀ। ਗੜ੍ਹਚਿਰੌਲੀ ਦੇ ਪÇੁਲਸ ਸੁਪਰਡੈਂਟ ਨੀਲੋਤਪਲ ਨੇ ਦੱਸਿਆ ਕਿ ਪੁਲਿਸ ਨੂੰ ਟੀਪਾਗੜ੍ਹ ਖੇਤਰ ’ਚ ਵਿਸਫ਼ੋਟਕਾਂ ਬਾਰੇ ਸੂਚਨਾ ਮਿਲੀ, ਜਿਸ ਤੋਂ ਬਾਅਦ ਬੰਬ ਨਿਰੋਧਕ ਅਤੇ ਬੰਬ ਦਾ ਪਤਾ ਲਗਾਉਣ ਵਾਲੇ 2 ਦਸਤੇ, ਇਕ ਤੁਰੰਤ ਕਾਰਵਾਈ ਦਲ ਅਤੇ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਕੇ.ਸੀ.-60 ਨੂੰ ਵਿਸਫ਼ੋਟਕਾਂ ਦੀ ਭਾਲ ਕਰਨ ਅਤੇ ਲੋੜ ਪੈਣ ’ਤੇ ਮੌਕੇ ’ਤੇ ਹੀ ਨਸ਼ਟ ਕਰਨ ਲਈ ਰਵਾਨਾ ਕੀਤਾ ਗਿਆ। ਜਾਣਕਾਰੀ ਮਿਲੀ ਸੀ ਕਿ ਮਾਓਵਾਦੀਆਂ ਨੇ ਲੋਕ ਸਭਾ ਚੋਣਾਂ ਦੌਰਾਨ ਆਈਈਡੀ ਵਿਸਫ਼ੋਟਕ ਕਰਨ ਦੀ ਸਾਜਿਸ਼ ਰਚੀ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ’ਚ ਸਥਾਨ ਬਾਰੇ ਜਾਣਕਾਰੀ ਨਹੀਂ ਮਿਲ ਸੀ, ਇਸ ਲਈ ਪੂਰੇ ਖੇਤਰ ’ਚ ਵਿਆਪਕ ਮੁਹਿੰਮ ਚਲਾਈ ਗਈ ਅਤੇ ਹਮਲਿਆਂ ਨੂੰ ਰੋਕਣ ਲਈ ਸੁਰੱਖਿਆ ਫ਼ੋਰਸਾਂ ਦੀ ਭਾਰੀ ਤਾਇਨਾਤੀ ਕੀਤੀ ਗਈ।
ਅਧਿਕਾਰੀ ਨੇ ਦੱਸਿਆ ਕਿ ਐਤਵਾਰ ਨੂੰ ਪੁਲਸ ਨੂੰ ਸੂਚਨਾ ਮਿਲੀ ਕਿ ਟੀਪਾਗੜ੍ਹ ’ਚ ਵਿਸਫ਼ੋਟਕ ਲਗਾਏ ਗਏ ਹਨ ਅਤੇ ਇਲਾਕੇ ਦੀ ਤਲਾਸ਼ੀ ਲਈ ਬੰਬ ਨਿਰੋਧਕ ਦਸਤੇ ਅਤੇ ਸੀ.ਆਰ.ਪੀ.ਐੱਫ. ਜਵਾਨਾਂ ਦੀ ਇਕ ਟੀਮ ਨੂੰ ਰਵਾਨਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਟੀਮ ਨੇ 9 ਆਈਆਈਡੀ, ਤਿੰਨ ‘ਕਲੇਮੋਰ’ ਪਾਈਪ, ਵਿਸਫ਼ੋਟਕਾਂ ਅਤੇ ਡੇਟੋਨੇਟਰ ਨਾਲ ਭਰੇ 6 ਪ੍ਰੈਸ਼ਰ ਕੁੱਕਰ ਅਤੇ ਵਿਸਫ਼ੋਟਕਾਂ ਅਤੇ ਛਰਰਿਆਂ ਨਾਲ ਭਰੇ ਤਿੰਨ ਅਤੇ ਕਲੇਮੋਰ ਪਾਈਪ ਬਰਾਮਦ ਕੀਤੇ। ਅਧਿਕਾਰੀ ਨੇ ਦੱਸਿਆ ਕਿ ਹਾਦਸੇ ਵਾਲੀ ਥਾਂ ਤੋਂ ਬਾਰੂਦ ਨਾਲ ਭਰਿਆ ਇਕ ਪਲਾਸਟਿਕ ਬੈਗ, ਕੁਝ ਦਵਾਈਆਂ ਅਤੇ ਕੰਬਲ ਵੀ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਬੰਬ ਨਿਰੋਧਕ ਦਸਤੇ ਨੇ 9 ਆਈਆਈਡੀ ਅਤੇ ਤਿੰਨ ਕਲੇਮੋਰ ਪਾਈਪ ਨੂੰ ਉੱਥੇ ਹੀ ਨਸ਼ਟ ਕਰ ਦਿੱਤਾ। ਬਾਕੀ ਸਮੱਗਰੀ ਮੌਕੇ ’ਤੇ ਹੀ ਸਾੜ ਦਿੱਤੀ ਗਈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਭੀਲਵਾੜਾ ਸਮੂਹਿਕ ਬਲਾਤਕਾਰ ਅਤੇ ਕਤਲ ਕੇਸ: ਪੋਕਸੋ ਅਦਾਲਤ ਨੇ ਦੋ ਨੂੰ ਦੋਸ਼ੀ ਕਰਾਰ ਦਿੱਤਾ, ਸੱਤ ਨੂੰ ਬਰੀ

ਭੀਲਵਾੜਾ ਸਮੂਹਿਕ ਬਲਾਤਕਾਰ ਅਤੇ ਕਤਲ ਕੇਸ: ਪੋਕਸੋ ਅਦਾਲਤ ਨੇ ਦੋ ਨੂੰ ਦੋਸ਼ੀ ਕਰਾਰ ਦਿੱਤਾ, ਸੱਤ ਨੂੰ ਬਰੀ

ਵਡੋਦਰਾ ਵਾਸੀਆਂ ਨੇ ਨਵੇਂ ਸਮਾਰਟ ਮੀਟਰਾਂ ਤੋਂ ਬਿਜਲੀ ਦੇ ਵੱਧ ਬਿੱਲਾਂ ਦਾ ਵਿਰੋਧ ਕੀਤਾ

ਵਡੋਦਰਾ ਵਾਸੀਆਂ ਨੇ ਨਵੇਂ ਸਮਾਰਟ ਮੀਟਰਾਂ ਤੋਂ ਬਿਜਲੀ ਦੇ ਵੱਧ ਬਿੱਲਾਂ ਦਾ ਵਿਰੋਧ ਕੀਤਾ

ਜੰਮੂ-ਕਸ਼ਮੀਰ: ਅਧਿਕਾਰਤ ਸੀਕਰੇਟਸ ਐਕਟ ਤਹਿਤ ਰਿਟਾਇਰਡ ਐੱਸ.ਪੀ ਗ੍ਰਿਫਤਾਰ

ਜੰਮੂ-ਕਸ਼ਮੀਰ: ਅਧਿਕਾਰਤ ਸੀਕਰੇਟਸ ਐਕਟ ਤਹਿਤ ਰਿਟਾਇਰਡ ਐੱਸ.ਪੀ ਗ੍ਰਿਫਤਾਰ

ਅਵਿਨਾਸ਼ ਰੈੱਡੀ ਵਿਵੇਕਾਨੰਦ ਰੈੱਡੀ ਕਤਲ ਕੇਸ ਵਿੱਚ ਸੀਬੀਆਈ ਅਦਾਲਤ ਵਿੱਚ ਪੇਸ਼ ਹੋਏ

ਅਵਿਨਾਸ਼ ਰੈੱਡੀ ਵਿਵੇਕਾਨੰਦ ਰੈੱਡੀ ਕਤਲ ਕੇਸ ਵਿੱਚ ਸੀਬੀਆਈ ਅਦਾਲਤ ਵਿੱਚ ਪੇਸ਼ ਹੋਏ

ਅਸਾਮ: ਕਈ ਸ਼ਹਿਰਾਂ ਵਿੱਚ ਤਾਪਮਾਨ ਆਮ ਨਾਲੋਂ ਕੁਝ ਡਿਗਰੀ ਵੱਧ ਦਰਜ ਕੀਤਾ ਗਿਆ

ਅਸਾਮ: ਕਈ ਸ਼ਹਿਰਾਂ ਵਿੱਚ ਤਾਪਮਾਨ ਆਮ ਨਾਲੋਂ ਕੁਝ ਡਿਗਰੀ ਵੱਧ ਦਰਜ ਕੀਤਾ ਗਿਆ

ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਦੀ ਪਤਨੀ ਦਾ ਕੈਂਸਰ ਨਾਲ ਜੂਝਦੇ ਹੋਏ ਦੇਹਾਂਤ ਹੋ ਗਿਆ

ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਦੀ ਪਤਨੀ ਦਾ ਕੈਂਸਰ ਨਾਲ ਜੂਝਦੇ ਹੋਏ ਦੇਹਾਂਤ ਹੋ ਗਿਆ

ਓਡੀਸ਼ਾ ਦੇ ਕੇਓਂਝਾਰ ਵਿੱਚ ਸੜਕ ਹਾਦਸੇ ਵਿੱਚ ਇੱਕ ਹੀ ਪਰਿਵਾਰ ਦੇ ਛੇ ਜੀਆਂ ਦੀ ਮੌਤ ਹੋ ਗਈ

ਓਡੀਸ਼ਾ ਦੇ ਕੇਓਂਝਾਰ ਵਿੱਚ ਸੜਕ ਹਾਦਸੇ ਵਿੱਚ ਇੱਕ ਹੀ ਪਰਿਵਾਰ ਦੇ ਛੇ ਜੀਆਂ ਦੀ ਮੌਤ ਹੋ ਗਈ

ਤਾਮਿਲਨਾਡੂ ਵਿੱਚ ਬੱਸ ਅਤੇ ਟਰੱਕ ਦੀ ਟੱਕਰ ਵਿੱਚ ਚਾਰ ਦੀ ਮੌਤ

ਤਾਮਿਲਨਾਡੂ ਵਿੱਚ ਬੱਸ ਅਤੇ ਟਰੱਕ ਦੀ ਟੱਕਰ ਵਿੱਚ ਚਾਰ ਦੀ ਮੌਤ

ਭ੍ਰਿਸ਼ਟਾਚਾਰ ਮਾਮਲੇ ’ਚ ਇਮਰਾਨ ਖ਼ਾਨ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ

ਭ੍ਰਿਸ਼ਟਾਚਾਰ ਮਾਮਲੇ ’ਚ ਇਮਰਾਨ ਖ਼ਾਨ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ

ਵਿਜੀਲੈਂਸ ਵੱਲੋਂ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਕਾਬੂ

ਵਿਜੀਲੈਂਸ ਵੱਲੋਂ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਕਾਬੂ