Sunday, May 19, 2024  

ਪੰਜਾਬ

2024 ਦੀਆਂ ਸੰਸਦੀ ਚੋਣਾ ਲੋਕਤੰਤਰ ਦੇ ਰੱਖਿਅਕਾਂ ਤੇ ਵਿਰੋਧੀਆਂ ਵਿਚਾਲੇ ਲੜੀਆਂ ਜਾ ਰਹੀਆਂ ਨੇ -ਪਵਨ ਟੀਨੂੰ

May 07, 2024

ਭਾਜਪਾ ਨੂੰ ਸਭ ਤੋਂ ਵੱਡਾ ਖਤਰਾ 'ਆਪ' ਤੋਂ
* ਆਮ ਆਦਮੀ ਪਾਰਟੀ ਸਧਾਰਣ ਘਰਾਂ ਦੇ ਨੌਜਵਾਨਾਂ ਨੂੰ ਅੱਗੇ ਲਿਆ ਰਹੀ ਹੈ
* ਮੋਦੀ ਸਰਕਾਰ ਨੇ ਕਈ ਵੱਡੇ ਅਦਾਰੇ ਵੇਚ ਕੇ ਬੇਰੋਜਗਾਰੀ ਪੈਦਾ ਕੀਤੀ

ਜਲੰਧਰ, 7 ਮਈ : ਆਮ ਆਦਮੀ ਪਾਰਟੀ ਦੇ ਜਲੰਧਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਪਵਨ ਕੁਮਾਰ ਟੀਨੂੰ ਨੇ ਅੱਜ ਵੱਖ-ਵੱਖ ਥਾਵਾਂ 'ਤੇ ਸੰਬੋਧਨ ਕਰਦੇ ਹੋਏ ਸਪੱਸ਼ਟ ਕੀਤਾ ਕਿ 2024 ਦੀਆਂ ਹੋ ਰਹੀਆਂ ਲੋਕ ਸਭਾ ਦੀਆਂ ਚੋਣਾਂ ਦੋ ਧਿਰਾਂ ਵਿਚਾਲੇ ਸਿੱਧੀ ਲੜਾਈ ਹੈ | ਇੱਕ ਧਿਰ ਉਹ ਹੈ ਜੋ ਬਰਾਬਰੀ ਤੇ ਹੋਰਨਾਂ ਮਨੁੱਖੀ ਹੱਕਾਂ ਦੀ ਜਾਮਨੀ ਦਿੰਦੇ ਸੰਵਿਧਾਨ ਦੀ ਪਹਿਰੇਦਾਰ ਹੈ ਅਤੇ ਦੂਜੀ ਐਨ.ਡੀ.ਏ ਨਾਮੀ ਮੁੱਖ ਭਾਜਪਾ ਧਿਰ ਹੈ ਜੋ ਨਵਾਂ ਸੰਵਿਧਾਨ ਆਪਣੀ ਮਰਜ਼ੀ ਵਾਲਾ ਲਾਗੂ ਕਰਨਾ ਚਾਹੁੰਦੀ ਹੈ |


ਪਵਨ ਟੀਨੂੰ ਨੇ ਜਲੰਧਰ ਛਾਉਣੀ ਅਸੰਬਲੀ ਹਲਕੇ ਦੇ ਪਿੰਡਾਂ ਸਮਰਾਏ, ਭੋਡੇ ਸਪਰਾਏ, ਖੁਸਰੋਪੁਰ, ਗੜ੍ਹਾ, ਖਾਂਬਰਾ ਤੇ ਹੋਰਨਾਂ ਥਾਵਾਂ 'ਤੇ ਵੱਡੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਅੱਗੇ ਕਿਹਾ ਕਿ ਆਰ.ਐਸ.ਐਸ. ਦਾ ਕੰਮ ਕਰਨ ਦਾ ਤਰੀਕਾ ਬੜਾ ਅਜੀਬ ਹੈ ਉਸ ਦੇ ਆਗੂ ਉਪਰੋਂ-ਉਪਰੋਂ ਸੰਵਿਧਾਨ ਦੇ ਹੱਕ ਵਿੱਚ ਗੱਲਾਂ ਕਰਦੇ ਹਨ ਪਰ ਅੰਦਰੋ-ਅੰਦਰੀ ਸੰਵਿਧਾਨਕ ਅਦਾਰਿਆਂ ਨੂੰ ਕਮਜੋਰ ਕਰਦੇ ਹਨ |


ਉਨ੍ਹਾਂ ਦਸਿਆ ਕਿ ਅਜੋਕੇ ਦੌਰ ਵਿੱਚ ਜਿਸ ਵੱਡੇ ਪੱਧਰ 'ਤੇ ਨਿੱਜੀਕਰਨ ਹੋਇਆ ਹੈ ਉਸ ਨਾਲ ਬੇਰੋਜਗਾਰੀ ਬਹੁਤ ਵੱਧ ਰਹੀ ਹੈ ਤੇ ਪੰਜਾਬ ਵੀ ਇਸ ਤੋਂ ਅਛੂਤਾ ਨਹੀਂ ਰਿਹਾ ਹੈ | ਪਵਨ ਟੀਨੂੰ ਨੇ ਦਸਿਆ ਕਿ ਇਸ ਤਰ੍ਹਾਂ ਦੇ ਗੰਭੀਰ ਸਮਾਜਿਕ ਮੁੱਦੇ ਪਾਰਲੀਮੈਂਟ ਵਿੱਚ ਉਠਾਏ ਨਹੀਂ ਜਾਂਦੇ ਅਤੇ ਮੈਂ ਅਜਿਹੇ ਲੋਕਾਂ ਦੀ ਚਿੰਤਾ ਵਾਲੇ ਮੁੱਦਿਆਂ ਨੂੰ ਆਪ ਦੇ ਅਸ਼ੀਰਵਾਦ ਨਾਲ ਲਗਾਤਾਰ ਉਠਾਵਾਂਗਾ |
ਆਪ ਦੇ ਉਮੀਦਵਾਰ ਪਵਨ ਟੀਨੂੰ ਨੇ ਦਸਿਆ ਕਿ ਸੰਵਿਧਾਨ ਦੀ ਪਹਿਰੇਦਾਰੀ ਵਿੱਚ ਆਮ ਆਦਮੀ ਪਾਰਟੀ ਦੇ ਸੰਘਰਸ਼ ਤੋਂ ਭਾਜਪਾ ਭੈਭੀਤ ਹੈ ਕਿਉਂਕਿ 'ਆਪ' ਨੂੰ ਲੋਕਾਂ ਦੀ ਵੱਡੀ ਹਿਮਾਇਤ ਮਿਲ ਹੈ ਇਹੋ ਕਾਰਨ ਹੈ ਕਿ ਆਪ ਨੇ ਸਿਰਫ 12 ਸਾਲਾਂ ਦੇ ਵਕਫੇ ਵਿਚ ਹੀ ਨਾ ਸਿਰਫ ਦੋ ਸੂਬਿਆਂ ਵਿੱਚ ਆਪਣੀ ਹਕੂਮਤ ਬਣਾਈ ਸਗੋਂ ਦੇਸ਼ ਦੇ ਹੋਰਨਾਂ ਹਿਸਿਆਂ ਵਿੱਚੋਂ ਵੀ ਸੰਸਦ ਮੈਂਬਰ, ਵਿਧਾਇਕ ਤੇ ਮੇਅਰ ਵੀ ਜਿੱਤ ਕੇ ਅੱਗੇ ਆਏ | ਜੋ ਸਧਾਰਣ ਘਰਾਂ ਦੇ ਨੌਜਵਾਨ ਹਨ ਤੇ ਆਮ ਆਦਮੀ ਪਾਰਟੀ ਸਧਾਰਣ ਲੋਕਾਂ ਦੀ ਸਿਆਸਤ ਵਿੱਚ ਸ਼ਮੂਲੀਅਤ ਕਰਵਾ ਰਹੀ ਹੈ |


ਜਲੰਧਰ ਛਾਉਣੀ ਅਸੰਬਲੀ ਹਲਕੇ ਦੇ ਪਿੰਡ ਸਮਰਾਏ ਵਿੱਚ ਰਾਜਵਿੰਦਰ ਕੌਰ ਹਲਕਾ ਇੰਚਾਰਜ, ਮੰਗਲ ਸਿੰਘ ਚੇਅਰਮੈਨ ਪੰਜਾਬ ਐਗਰੋ, ਗੁਰਚਰਨ ਸਿੰਘ ਚੰਨੀ ਅਤੇ ਦਿਨੇਸ਼ ਲਖਨਪਾਲ ਸਟੇਟ ਜਾਂਇੰਟ ਸੈਕਟਰੀ, ਜਸਵਿੰਦਰ ਸਿੰਘ, ਰਾਮ ਪਾਲ, ਪਿਆਰੇ ਲਾਲ, ਬਲਜਿੰਦਰ ਸਿੰਘ, ਰਾਮ ਸਰੂਪ, ਕੁਲਦੀਪ ਸਿੰਘ ਲਵਲੀ, ਮਨੋਜ ਕੋਛਰ, ਸਦਰਸ਼ਨ ਲਾਲ ਬਿੱਲਾ, ਸਤਨਾਮ ਸਿੰਘ ਸੂਬੇਦਾਰ, ਤੀਰਥ ਸਿੰਘ, ਜਸਵਿੰਦਰ ਸਿੰਘ ਪਿੰਦਾ, ਸੁਰਿੰਦਰ ਸਿੰਘ ਛਿੰਦਾ, ਸੁਰਿੰਦਰ ਸਿੰਘ ਢੱਟ ਤੇ ਉਨ੍ਹਾਂ ਦੇ ਸਾਥੀੀਆਂ,
, ਪਿੰਡ ਭੋਡੇ ਸਪਰਾਵਾਂ ਵਿੱਚ ਸਰਪੰਚ ਸਤਿਨਾਮ ਸਿੰਘ, ਪੰਚ ਲਾਡੀ, ਪੰਚ ਪ੍ਰਮਜੀਤ ਕੌਰ, ਪੰਚ ਰੀਟਾ ਆਦਿ, ਖੁਸਰੋਪੁਰ ਵਿੱਚ ਬਚਿੱਤਰ ਸਿੰਘ ਬਲਾਕ ਪ੍ਰਧਾਨ, ਬਲਕਾਰ ਸਿੰਘ ਮੰਗਾ ਯੂਥ ਪ੍ਰਧਾਨ, ਰਾਜੇਸ਼ ਭੱਟੀ, ਸੁਭਾਸ਼ ਭਗਤ ਚੇਅਰਮੈਨ ਮੰਡੀ ਬੋਰਡ, ਜਸਵੰਤ ਸਿੰਘ ਰਾਏ, ਅਜੇ ਸ਼ਰਮਾ, ਬਿੱਟੂ ਅਮਰੀਕਾ, ਜੱਸੀ ਬੇਦੀ, ਮੈਡਮ ਕਮਲਜੀਤ, ਬਲਵੀਰ ਕੌਰ, ਬਲਵਿੰਦਰ ਸਿੰਘ ਕਲੇਰ, ਅਜੈਬ ਸਿੰਘ ਕਲੇਰ, ਸੁਰਿੰਦਰਪਾਲ ਸੂਦ, ਸਤਪਾਲ ਸੂਦ, ਸੁੰਮਨ ਤੇ ਹੋਰਨਾਂ ਵੱਲੋਂ ਪਵਨ ਟੀਨੂੰ ਦੇ ਵਿਚਾਰ ਸੁਣਦੇ ਹੋਏ ਉਨ੍ਹਾਂ ਦੇ ਹੱਕ ਵਿੱਚ ਨਾਅਰੇ ਲਗਾ ਕਿ ਹਿਮਾਇ ਦੇਣ ਦਾ ਐਲਾਨ ਕੀਤਾ |

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਸ਼੍ਰੋਮਣੀ ਅਕਾਲੀ ਦਲ (ਅ) ਨੇ ਅਨੁਸ਼ਾਸਨ ਭੰਗ ਕਰਨ ਦੇ ਦੋਸ਼ ਹੇਠ ਦਵਿੰਦਰ ਸਿੰਘ ਖਾਨਖਾਨਾ ਨੂੰ ਪਾਰਟੀ ਚੋਂ ਕੱਢਿਆ

ਸ਼੍ਰੋਮਣੀ ਅਕਾਲੀ ਦਲ (ਅ) ਨੇ ਅਨੁਸ਼ਾਸਨ ਭੰਗ ਕਰਨ ਦੇ ਦੋਸ਼ ਹੇਠ ਦਵਿੰਦਰ ਸਿੰਘ ਖਾਨਖਾਨਾ ਨੂੰ ਪਾਰਟੀ ਚੋਂ ਕੱਢਿਆ

ਇੱਟਾਂ ਮਾਰ-ਮਾਰ ਕੇ ਦੋਸਤ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਯੂ.ਪੀ. ਮੂਲ ਦਾ ਨੌਜਵਾਨ ਗ੍ਰਿਫਤਾਰ

ਇੱਟਾਂ ਮਾਰ-ਮਾਰ ਕੇ ਦੋਸਤ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਯੂ.ਪੀ. ਮੂਲ ਦਾ ਨੌਜਵਾਨ ਗ੍ਰਿਫਤਾਰ

ਦੋ ਸਾਲਾਂ ਵਿੱਚ ਸਾਡੀ ਸਰਕਾਰ ਅਤੇ ਮੇਰੇ ਕੀਤੇ ਕੰਮ ਦੇਖ ਲਓ, ਫੇਰ ਜੋ ਮਰਜ਼ੀ ਫੈਸਲਾ ਕਰੋ: ਮੀਤ ਹੇਅਰ

ਦੋ ਸਾਲਾਂ ਵਿੱਚ ਸਾਡੀ ਸਰਕਾਰ ਅਤੇ ਮੇਰੇ ਕੀਤੇ ਕੰਮ ਦੇਖ ਲਓ, ਫੇਰ ਜੋ ਮਰਜ਼ੀ ਫੈਸਲਾ ਕਰੋ: ਮੀਤ ਹੇਅਰ

ਗੁਰੂ ਨਾਨਕ ਗਿਆਨ ਅਕੈਡਮੀ ਲੁਧਿਆਣਾ ਵਲੋੰ ਪੋਸਟਰ ਕਲਰਿੰਗ ਅਤੇ ਗੁਰਮਤਿ ਉੱਤਰ ਲੇਖਣ ਮੁਕਾਬਲੇ ਦਾ ਆਯੋਜਨ

ਗੁਰੂ ਨਾਨਕ ਗਿਆਨ ਅਕੈਡਮੀ ਲੁਧਿਆਣਾ ਵਲੋੰ ਪੋਸਟਰ ਕਲਰਿੰਗ ਅਤੇ ਗੁਰਮਤਿ ਉੱਤਰ ਲੇਖਣ ਮੁਕਾਬਲੇ ਦਾ ਆਯੋਜਨ

1 ਕਿਲੋ 500 ਗ੍ਰਾਮ ਅਫੀਮ ਤੇ ਡੱਰਗ ਮੰਨੀ ਸਮੇਤ ਨਸ਼ਾ ਤਸਕਰ ਗ੍ਰਿਫਤਾਰ

1 ਕਿਲੋ 500 ਗ੍ਰਾਮ ਅਫੀਮ ਤੇ ਡੱਰਗ ਮੰਨੀ ਸਮੇਤ ਨਸ਼ਾ ਤਸਕਰ ਗ੍ਰਿਫਤਾਰ

ਦੇਸ਼ ਭਗਤ ਯੂਨੀਵਰਸਿਟੀ ਦੀ ਫਾਰਮੇਸੀ, ਨਰਸਿੰਗ ਤੇ ਪੈਰਾਮੈਡੀਕਲ ਦੇ ਵਿਦਿਆਰਥੀਆਂ ਲਈ ਪਲੇਸਮੈਂਟ ਡਰਾਈਵ

ਦੇਸ਼ ਭਗਤ ਯੂਨੀਵਰਸਿਟੀ ਦੀ ਫਾਰਮੇਸੀ, ਨਰਸਿੰਗ ਤੇ ਪੈਰਾਮੈਡੀਕਲ ਦੇ ਵਿਦਿਆਰਥੀਆਂ ਲਈ ਪਲੇਸਮੈਂਟ ਡਰਾਈਵ

ਜੱਚਾ-ਬੱਚਾ ਮੌਤ ਦਰ ਘਟਾਉਣ ਲਈ ਡਾਕਟਰਾਂ ਨੂੰ ਦਿੱਤੀ ਗਈ ਸਿਖਲਾਈ

ਜੱਚਾ-ਬੱਚਾ ਮੌਤ ਦਰ ਘਟਾਉਣ ਲਈ ਡਾਕਟਰਾਂ ਨੂੰ ਦਿੱਤੀ ਗਈ ਸਿਖਲਾਈ

ਹਾਈ ਬਲੱਡ ਪ੍ਰੈਸ਼ਰ ਇੱਕ ਸਾਈਲੈਂਟ ਕਿਲਰ: ਡਾ. ਦਵਿੰਦਰਜੀਤ ਕੌਰ

ਹਾਈ ਬਲੱਡ ਪ੍ਰੈਸ਼ਰ ਇੱਕ ਸਾਈਲੈਂਟ ਕਿਲਰ: ਡਾ. ਦਵਿੰਦਰਜੀਤ ਕੌਰ

ਦੇਸ਼ ਭਗਤ ਯੂਨੀਵਰਸਿਟੀ ਦੇ ਸਕੂਲ ਆਫ ਹੋਟਲ ਮੈਨੇਜਮੈਂਟ ਐਂਡ ਟੂਰਿਜ਼ਮ ਦੇ 12 ਵਿਦਿਆਰਥੀਆਂ ਨੂੰ ਮਿਲੇ ਨੌਕਰੀ ਦੇ ਸ਼ਾਨਦਾਰ ਪੈਕੇਜ

ਦੇਸ਼ ਭਗਤ ਯੂਨੀਵਰਸਿਟੀ ਦੇ ਸਕੂਲ ਆਫ ਹੋਟਲ ਮੈਨੇਜਮੈਂਟ ਐਂਡ ਟੂਰਿਜ਼ਮ ਦੇ 12 ਵਿਦਿਆਰਥੀਆਂ ਨੂੰ ਮਿਲੇ ਨੌਕਰੀ ਦੇ ਸ਼ਾਨਦਾਰ ਪੈਕੇਜ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਆਰਟੀਫੀਸ਼ੀਅਲ ਇੰਟੈਲੀਜੈਂਸ, ਚੇਤਨਾ, ਕਾਰਪੋਰੇਟੀਕਰਨ 'ਤੇ ਪੰਜ-ਦਿਨ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਆਰਟੀਫੀਸ਼ੀਅਲ ਇੰਟੈਲੀਜੈਂਸ, ਚੇਤਨਾ, ਕਾਰਪੋਰੇਟੀਕਰਨ 'ਤੇ ਪੰਜ-ਦਿਨ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ