ਕੌਮੀ

ਪ੍ਰਧਾਨ ਮੰਤਰੀ ਨੇ ਚੋਣ ਪ੍ਰਚਾਰ ’ਚ ਅੰਬਾਨੀ-ਅਡਾਨੀ ਲਿਆਂਦੇ

May 08, 2024

ਰਾਹੁਲ ਨੂੰ ਪੁੱਛਿਆ, ਅੰਬਾਨੀ-ਅਡਾਨੀ ਤੋਂ ਕਿੰਨਾ ਮਾਲ ਲਿਆ
ਸਮਾਂ ਬਦਲ ਰਿਹਾ ਹੈ, ਦੋਸਤ ਦੋਸਤ ਨਹੀਂ ਰਿਹਾ : ਖੜਗੇ ਦਾ ਮੋਦੀ ’ਤੇ ਤਨਜ਼

ਏਜੰਸੀਆਂ
ਕਰੀਮਨਗਰ/ਨਵੀਂ ਦਿੱਲੀ/8 ਮਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਤੇਲੰਗਾਨਾ ਦੇ ਕਰੀਮਨਗਰ ’ਚ ਪਹਿਲੀ ਵਾਰ ਅਡਾਨੀ-ਅੰਬਾਨੀ ਦਾ ਖੁੱਲ੍ਹ ਕੇ ਜ਼ਿਕਰ ਕਰਦਿਆਂ ਰਾਹੁਲ ਗਾਂਧੀ ’ਤੇ ਨਿਸ਼ਾਨਾ ਸਾਧਿਆ। ਹਾਲੇ ਤੱਕ ਪ੍ਰਧਾਨ ਮੰਤਰੀ ਨੇ ਅੰਬਾਨੀ-ਅਡਾਨੀ ਦਾ ਨਾਮ ਨਹੀਂ ਲਿਆ ਸੀ, ਹੁਣ ਪ੍ਰਧਾਨ ਮੰਤਰੀ ਨੇ ਰਾਹੁਲ ਗਾਂਧੀ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਨੇ ਅੰਬਾਨੀ-ਅਡਾਨੀ ਤੋਂ ਕਿੰਨਾ ਮਾਲ ਲਿਆ ਹੈ? ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਰਾਹੁਲ ਗਾਂਧੀ ਪਹਿਲਾਂ ਇਨ੍ਹਾਂ ਦੋਵਾਂ ਉਦਯੋਗਪਤੀਆਂ ਖ਼ਿਲਾਫ਼ ਲਗਾਤਾਰ ਬੋਲਦੇ ਰਹੇ ਹਨ ਤੇ ਹੁਣ ਚੁੱਪ ਕਰ ਗਏ ਹਨ। ਹੁਣ ਰਾਹੁਲ ਦੱਸਣ ਕਿ ਕਿੰਨੇ ਟੈਂਪੂ ਭਰ ਕੇ ਅੰਬਾਨੀ ਤੇ ਅਡਾਨੀ ਤੋਂ ਕਾਲਾ ਧਨ ਉਨ੍ਹਾਂ ਕੋਲ ਆਇਆ ਹੈ।
ਉਨ੍ਹਾਂ ਕਿਹਾ ਕਿ ਪਿਛਲੇ 5 ਸਾਲਾਂ ਤੋਂ ਕਾਂਗਰਸ ਦੇ ਸਹਿਜ਼ਾਦੇ ਦਿਨ-ਰਾਤ ਇਹੀ ਮਾਲਾ ਜਪਦੇ ਰਹੇ ਹਨ। ਉਦਯੋਗਪਤੀ, ਅੰਬਾਨੀ ਅਤੇ ਅਡਾਨੀ, ਪਰ ਜਦੋਂ ਤੋਂ ਚੋਣਾਂ ਦਾ ਐਲਾਨ ਹੋਇਆ ਹੈ, ਉਨ੍ਹਾਂ ਨੇ ਅੰਬਾਨੀ-ਅਡਾਨੀ ਨੂੰ ਗਾਲ੍ਹਾਂ ਕੱਢਣੀਆਂ ਬੰਦ ਕਰ ਦਿੱਤੀਆਂ ਹਨ।
ਮੋਦੀ ਦੇ ਇਸ ਬਿਆਨ ਦੀਆਂ ਕਈ ਵਿਆਖਿਆਵਾਂ ਕੀਤੀਆਂ ਜਾ ਰਹੀਆਂ ਹਨ। ਦੂਜੇ ਪਾਸੇ ਪ੍ਰਧਾਨ ਮੰਤਰੀ ਦੇ ਬਿਆਨ ’ਤੇ ਵਿਅੰਗ ਕਸਦਿਆਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਸਮਾਂ ਬਦਲ ਰਿਹਾ ਹੈ। ਦੋਸਤ ਹੁਣ ਦੋਸਤ ਨਹੀਂ ਰਿਹਾ। ਤੀਜੇ ਪੜਾਅ ਦੀ ਵੋਟਿੰਗ ਤੋਂ ਬਾਅਦ ਅੱਜ ਪ੍ਰਧਾਨ ਮੰਤਰੀ ਆਪਣੇ ਹੀ ਦੋਸਤਾਂ ’ਤੇ ਹਮਲਾਵਰ ਬਣ ਗਏ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਮੋਦੀ ਜੀ ਦੀ ਕੁਰਸੀ ਹਿੱਲ ਰਹੀ ਹੈ। ਇਹ ਨਤੀਜੇ ਦੇ ਅਸਲ ਰੁਝਾਨ ਹਨ।
ਕਾਂਗਰਸ ਨੇਤਾ ਪਵਨ ਖੇੜਾ ਨੇ ਕਿਹਾ- ਤਿੰਨ ਪੜਾਵਾਂ ਦੀਆਂ ਚੋਣਾਂ ਤੋਂ ਬਾਅਦ ਨਰਿੰਦਰ ਮੋਦੀ ਇੰਨੇ ਘਬਰਾ ਗਏ ਹਨ ਕਿ ਉਨ੍ਹਾਂ ਨੇ ਅਡਾਨੀ-ਅੰਬਾਨੀ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ ਹੈ। ਪੀਐਮ ਮੋਦੀ ਨੇ ਕਿਹਾ- ਰਾਹੁਲ ਗਾਂਧੀ ਜੀ ਅਡਾਨੀ-ਅੰਬਾਨੀ ਦਾ ਨਾਂ ਨਹੀਂ ਲੈਂਦੇ। ਸੱਚਾਈ ਇਹ ਹੈ ਕਿ 3 ਅਪ੍ਰੈਲ ਤੋਂ ਰਾਹੁਲ ਗਾਂਧੀ ਨੇ 103 ਵਾਰ ਅਡਾਨੀ ਅਤੇ 30 ਵਾਰ ਅੰਬਾਨੀ ਦਾ ਨਾਂ ਲਿਆ ਹੈ। ਕਾਂਗਰਸ ਪਾਰਟੀ ਨੇ ਰਾਹੁਲ ਦੀ ਸੰਸਦ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਹੈ, ਜਿਸ ’ਚ ਉਹ ਮੋਦੀ ਅਤੇ ਅਡਾਨੀ ਦੀ ਫੋਟੋ ਦਿਖਾ ਰਹੇ ਹਨ। ਕਾਂਗਰਸ ਨੇ ਲਿਖਿਆ- ਸਵਾਲ ਇਸ ਤਰ੍ਹਾਂ ਪੁੱਛੋ ਕਿ ਭ੍ਰਿਸ਼ਟਾਚਾਰੀ ਵੀ ਸਪੱਸ਼ਟੀਕਰਨ ਦੇਣ ਲੱਗ ਜਾਣ। ਸਵਾਲ ਅਜੇ ਵੀ ਉਹੀ ਹੈ- ਮੋਦੀ ਦਾ ਅਡਾਨੀ ਨਾਲ ਕੀ ਰਿਸ਼ਤਾ ਹੈ?
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਵਾਰੰਗਲ ਰੈਲੀ ਵਿੱਚ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਿਤਰੋਦਾ ਦੇ ਬਿਆਨ ਦਾ ਵੀ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ, ਅੰਕਲ (ਸੈਮ ਪਿਤਰੋਦਾ) ਅਮਰੀਕਾ ਵਿੱਚ ਪ੍ਰਿੰਸ (ਰਾਹੁਲ ਗਾਂਧੀ) ਦੇ ਫ਼ਿਲਾਸਫ਼ਰ ਅਤੇ ਗਾਈਡ ਹਨ। ਉਹ ਕਾਂਗਰਸ ਪਾਰਟੀ ਵਿੱਚ ਤੀਜੇ ਅੰਪਾਇਰ ਵਾਂਗ ਕੰਮ ਕਰਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਦੱਖਣੀ ਭਾਰਤ ਦੇ ਲੋਕ ਅਫਰੀਕਨਾਂ ਵਰਗੇ ਲੱਗਦੇ ਹਨ।
ਪੀਐਮ ਨੇ ਕਿਹਾ, ਅੱਜ ਮੈਂ ਬਹੁਤ ਗੁੱਸੇ ਵਿੱਚ ਹਾਂ। ਜੇ ਲੋਕ ਮੈਨੂੰ ਗਾਲ੍ਹਾਂ ਕੱਢਣਗੇ ਤਾਂ ਮੈਂ ਬਰਦਾਸ਼ਤ ਕਰ ਲਵਾਂਗਾ ਪਰ ਰਾਜਕੁਮਾਰ ਦੇ ਦਾਰਸ਼ਨਿਕ ਨੇ ਦੇਸ਼ ਦੇ ਲੋਕਾਂ ਨੂੰ ਇੰਨੀਆਂ ਗਾਲ੍ਹਾਂ ਕੱਢੀਆਂ ਕਿ ਮੇਰਾ ਮਨ ਗੁੱਸੇ ਨਾਲ ਭਰ ਗਿਆ। ਕੀ ਮੇਰੇ ਦੇਸ਼ ਦੇ ਲੋਕਾਂ ਦੀ ਯੋਗਤਾ ਉਨ੍ਹਾਂ ਦੀ ਚਮੜੀ ਦੇ ਰੰਗ ਦੁਆਰਾ ਤੈਅ ਕੀਤੀ ਜਾਵੇਗੀ? ਸਹਿਜ਼ਾਦੇ ਨੂੰ ਚਮੜੀ ਦੇ ਰੰਗ ਦੀ ਖੇਡ ਖੇਡਣ ਦਾ ਅਧਿਕਾਰ ਕਿਸ ਨੇ ਦਿੱਤਾ ਹੈ? ਉਨ੍ਹਾਂ ਕਿਹਾ ਕਿ ਸੰਵਿਧਾਨ ਨੂੰ ਸਿਰ ’ਤੇ ਰੱਖ ਕੇ ਨੱਚਣ ਵਾਲੇ ਲੋਕ ਦੇਸ਼ ਦਾ ਅਪਮਾਨ ਕਰ ਰਹੇ ਹਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਐਨਐਸਈ, ਬੀਐਸਈ ਬੰਦ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਐਨਐਸਈ, ਬੀਐਸਈ ਬੰਦ

ਸੈਂਸੈਕਸ, ਨਿਫਟੀ ਨੇ ਵਿਸ਼ੇਸ਼ ਵਪਾਰਕ ਸੈਸ਼ਨਾਂ ਵਿੱਚ ਜਿੱਤ ਦੀ ਲਕੀਰ ਨੂੰ ਵਧਾਇਆ, TCS ਅਤੇ ਨੇਸਲੇ ਦੀ ਲੀਡ

ਸੈਂਸੈਕਸ, ਨਿਫਟੀ ਨੇ ਵਿਸ਼ੇਸ਼ ਵਪਾਰਕ ਸੈਸ਼ਨਾਂ ਵਿੱਚ ਜਿੱਤ ਦੀ ਲਕੀਰ ਨੂੰ ਵਧਾਇਆ, TCS ਅਤੇ ਨੇਸਲੇ ਦੀ ਲੀਡ

ਸ਼ੇਅਰ ਬਾਜ਼ਾਰ ਦਾ ਅੱਜ ਵਿਸ਼ੇਸ਼ ਸੈਸ਼ਨ, ਸੈਂਸੈਕਸ 120 ਅੰਕਾਂ ਦੀ ਛਾਲ

ਸ਼ੇਅਰ ਬਾਜ਼ਾਰ ਦਾ ਅੱਜ ਵਿਸ਼ੇਸ਼ ਸੈਸ਼ਨ, ਸੈਂਸੈਕਸ 120 ਅੰਕਾਂ ਦੀ ਛਾਲ

ਬੋਇੰਗ ਸਟਾਰਲਾਈਨਰ ਦੇ ਮਾਨਵ ਮਿਸ਼ਨ ਵਿੱਚ ਫਿਰ ਦੇਰੀ, 25 ਮਈ ਨੂੰ ਉਡਾਣ ਭਰਨ ਦੀ ਸੰਭਾਵਨਾ: ਨਾਸਾ

ਬੋਇੰਗ ਸਟਾਰਲਾਈਨਰ ਦੇ ਮਾਨਵ ਮਿਸ਼ਨ ਵਿੱਚ ਫਿਰ ਦੇਰੀ, 25 ਮਈ ਨੂੰ ਉਡਾਣ ਭਰਨ ਦੀ ਸੰਭਾਵਨਾ: ਨਾਸਾ

ਪੇਟੀਐਮ ਟਰੈਵਲ ਕਾਰਨੀਵਲ ਘਰੇਲੂ ਉਡਾਣਾਂ, ਰੇਲਗੱਡੀ 'ਤੇ ਛੋਟ, ਬੱਸ ਬੁਕਿੰਗ 'ਤੇ ਸੌਦੇ ਦੀ ਪੇਸ਼ਕਸ਼ ਕਰਦਾ

ਪੇਟੀਐਮ ਟਰੈਵਲ ਕਾਰਨੀਵਲ ਘਰੇਲੂ ਉਡਾਣਾਂ, ਰੇਲਗੱਡੀ 'ਤੇ ਛੋਟ, ਬੱਸ ਬੁਕਿੰਗ 'ਤੇ ਸੌਦੇ ਦੀ ਪੇਸ਼ਕਸ਼ ਕਰਦਾ

ਹਿਮਾਚਲ ਦੇ ਇਕਾਂਤ ਪਿੰਡਾਂ ਵਿਚ, ਸਿਆਸੀ ਸਾਜ਼ਿਸ਼ਾਂ ਦੀ ਦੁਨੀਆ ਦੂਰ ਜਾਪਦੀ !

ਹਿਮਾਚਲ ਦੇ ਇਕਾਂਤ ਪਿੰਡਾਂ ਵਿਚ, ਸਿਆਸੀ ਸਾਜ਼ਿਸ਼ਾਂ ਦੀ ਦੁਨੀਆ ਦੂਰ ਜਾਪਦੀ !

ਆਂਧਰਾ ਪ੍ਰਦੇਸ਼ ਵਿੱਚ ਚੋਣਾਂ ਤੋਂ ਬਾਅਦ ਹੋਈ ਹਿੰਸਾ ਦੀ ਜਾਂਚ ਕਰੇਗੀ SIT

ਆਂਧਰਾ ਪ੍ਰਦੇਸ਼ ਵਿੱਚ ਚੋਣਾਂ ਤੋਂ ਬਾਅਦ ਹੋਈ ਹਿੰਸਾ ਦੀ ਜਾਂਚ ਕਰੇਗੀ SIT

ਸੈਂਸੈਕਸ 166 ਅੰਕ ਹੇਠਾਂ, M&M 6 ਪ੍ਰਤੀਸ਼ਤ ਤੋਂ ਵੱਧ ਵਧਿਆ

ਸੈਂਸੈਕਸ 166 ਅੰਕ ਹੇਠਾਂ, M&M 6 ਪ੍ਰਤੀਸ਼ਤ ਤੋਂ ਵੱਧ ਵਧਿਆ

ਦਰਾਂ 'ਚ ਕਟੌਤੀ ਦੀ ਉਮੀਦ 'ਤੇ ਸੈਂਸੈਕਸ 676 ਅੰਕ ਵਧਿਆ

ਦਰਾਂ 'ਚ ਕਟੌਤੀ ਦੀ ਉਮੀਦ 'ਤੇ ਸੈਂਸੈਕਸ 676 ਅੰਕ ਵਧਿਆ

ਸਕਾਰਾਤਮਕ ਗਲੋਬਲ ਸੰਕੇਤਾਂ ਤੋਂ ਬਾਅਦ ਸੈਂਸੈਕਸ 155 ਅੰਕ ਵਧਿਆ

ਸਕਾਰਾਤਮਕ ਗਲੋਬਲ ਸੰਕੇਤਾਂ ਤੋਂ ਬਾਅਦ ਸੈਂਸੈਕਸ 155 ਅੰਕ ਵਧਿਆ