Monday, May 20, 2024  

ਰਾਜਨੀਤੀ

ਸੈਮ ਪਿਤਰੋਦਾ ਨੇ ਕਾਂਗਰਸ ਦੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ, ਪਾਰਟੀ ਨੇ ਕੀਤਾ ਮਨਜ਼ੂਰ

May 08, 2024

ਏਜੰਸੀਆਂ
ਨਵੀਂ ਦਿੱਲੀ/8 ਮਈ : ਲੋਕ ਸਭਾ ਚੋਣਾਂ ਦੌਰਾਨ ਵਿਵਾਦਤ ਬਿਆਨਾਂ ਵਿੱਚ ਘਿਰੇ ਕਾਂਗਰਸੀ ਆਗੂ ਸੈਮ ਪਿਤਰੋਦਾ ਨੇ ਇੰਡੀਅਨ ਓਵਰਸੀਜ਼ ਦੇ ਅਹੁਦੇ ਅਤੇ ਕਾਂਗਰਸ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਦੇ ਨਾਲ ਹੀ ਕਾਂਗਰਸ ਨੇ ਵੀ ਉਨ੍ਹਾਂ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਹੈ। ਪਾਰਟੀ ਨੇਤਾ ਜੈਰਾਮ ਰਮੇਸ਼ ਨੇ ਖੁਦ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਆਪਣੀ ਪੋਸਟ ’ਚ ਲਿਖਿਆ, ‘ਸੈਮ ਪਿਤਰੋਦਾ ਨੇ ਆਪਣੀ ਮਰਜ਼ੀ ਨਾਲ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਫੈਸਲਾ ਕੀਤਾ ਹੈ। ਕਾਂਗਰਸ ਪ੍ਰਧਾਨ ਨੇ ਉਨ੍ਹਾਂ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਹੈ।’ ਉੱਥੇ ਹੀ ਜੈਰਾਮ ਰਮੇਸ਼ ਦੇ ਐਕਸ ਪੋਸਟ ਨੂੰ ਸੈਮ ਪਿਤਰੋਦਾ ਨੇ ਰੀ-ਪੋਸਟ ਵੀ ਕੀਤਾ ਹੈ।
ਦਰਅਸਲ, ਇੰਡੀਅਨ ਓਵਰਸੀਜ਼ ਕਾਂਗਰਸ ਦੇ ਚੇਅਰਮੈਨ ਸੈਮ ਪਿਤਰੋਦਾ ਦੀ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹਿਣ ਵਾਲੇ ਲੋਕਾਂ ਦੀ ਨਸਲੀ ਵਿਤਕਰੇ ਨਾਲ ਤੁਲਨਾ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ’ਚ ਪਿਤਰੋਦਾ ਪੂਰਬੀ ਭਾਰਤ ਦੇ ਲੋਕਾਂ ਦੀ ਚੀਨੀ ਅਤੇ ਦੱਖਣੀ ਭਾਰਤ ਦੇ ਲੋਕਾਂ ਦੀ ਅਫਰੀਕੀ ਲੋਕਾਂ ਨਾਲ ਤੁਲਨਾ ਕਰਦੇ ਨਜ਼ਰ ਆ ਰਹੇ ਹਨ। ਇਸ ਨੂੰ ਲੈ ਕੇ ਕਾਂਗਰਸ ਨਿਸ਼ਾਨੇ ’ਤੇ ਹੈ। ਹਾਲਾਂਕਿ ਪਾਰਟੀ ਨੇ ਪਿਤਰੋਦਾ ਦੇ ਬਿਆਨ ਤੋਂ ਦੂਰੀ ਬਣਾ ਲਈ ਹੈ।
ਸੈਮ ਪਿਤਰੋਦਾ ਦੇ ਇਸ ਬਿਆਨ ’ਤੇ ਹੁਣ ਕਾਂਗਰਸ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕਾਂਗਰਸ ਪਾਰਟੀ ਨੇ ਪਿਤਰੋਦਾ ਦੇ ਬਿਆਨ ਤੋਂ ਪੂਰੀ ਤਰ੍ਹਾਂ ਦੂਰੀ ਬਣਾ ਲਈ ਹੈ। ਕਾਂਗਰਸ ਦੇ ਸੀਨੀਅਰ ਨੇਤਾ ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ’ਤੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਸੈਮ ਪਿਤਰੋਦਾ ਦੁਆਰਾ ਭਾਰਤ ਦੀ ਵਿਭਿੰਨਤਾ ਨੂੰ ਦਰਸਾਉਣ ਲਈ ਪੋਡਕਾਸਟ ਵਿਚ ਕੀਤੀ ਗਈ ਤੁਲਨਾ ਬੇਹੱਦ ਮੰਦਭਾਗੀ ਅਤੇ ਅਸਵੀਕਾਰਨਯੋਗ ਹੈ। ਇੰਡੀਅਨ ਨੈਸ਼ਨਲ ਕਾਂਗਰਸ ਆਪਣੇ ਆਪ ਨੂੰ ਇਨ੍ਹਾਂ ਸਮਾਨਤਾਵਾਂ ਤੋਂ ਪੂਰੀ ਤਰ੍ਹਾਂ ਵੱਖ ਕਰਦੀ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਅਰਵਿੰਦ ਕੇਜਰੀਵਾਲ ਗਰੈਫਿਟੀ ਮਾਮਲਾ: 'ਆਪ' ਵਿਧਾਇਕਾਂ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ, ਦਿੱਲੀ ਦੇ ਮੁੱਖ ਮੰਤਰੀ ਦੀ ਜਾਨ ਨੂੰ ਖਤਰਾ ਹੋਣ ਦਾ ਦੋਸ਼

ਅਰਵਿੰਦ ਕੇਜਰੀਵਾਲ ਗਰੈਫਿਟੀ ਮਾਮਲਾ: 'ਆਪ' ਵਿਧਾਇਕਾਂ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ, ਦਿੱਲੀ ਦੇ ਮੁੱਖ ਮੰਤਰੀ ਦੀ ਜਾਨ ਨੂੰ ਖਤਰਾ ਹੋਣ ਦਾ ਦੋਸ਼

ਅਰਵਿੰਦ ਕੇਜਰੀਵਾਲ ਗਰੈਫਿਟੀ: ਪੁਲਿਸ ਨੇ ਲਿਆ ਨੋਟਿਸ, 'ਆਪ' ਨੇ ਬੀਜੇਪੀ 'ਤੇ ਲਗਾਇਆ ਦੋਸ਼

ਅਰਵਿੰਦ ਕੇਜਰੀਵਾਲ ਗਰੈਫਿਟੀ: ਪੁਲਿਸ ਨੇ ਲਿਆ ਨੋਟਿਸ, 'ਆਪ' ਨੇ ਬੀਜੇਪੀ 'ਤੇ ਲਗਾਇਆ ਦੋਸ਼

ਮਾਲੀਵਾਲ ਕੁੱਟਮਾਰ ਮਾਮਲਾ: ਕੇਜਰੀਵਾਲ ਦੇ ਪੀਏ ਰਿਸ਼ਵ ਕੁਮਾਰ ਨੂੰ ਮੁੱਖ ਮੰਤਰੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਗਿਆ

ਮਾਲੀਵਾਲ ਕੁੱਟਮਾਰ ਮਾਮਲਾ: ਕੇਜਰੀਵਾਲ ਦੇ ਪੀਏ ਰਿਸ਼ਵ ਕੁਮਾਰ ਨੂੰ ਮੁੱਖ ਮੰਤਰੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਗਿਆ

ਬੰਗਾਲ: 5ਵੇਂ ਪੜਾਅ 'ਚ 57 ਫੀਸਦੀ ਬੂਥ ਸੰਵੇਦਨਸ਼ੀਲ, CAPF ਦੀ ਤਾਇਨਾਤੀ ਵਧੀ

ਬੰਗਾਲ: 5ਵੇਂ ਪੜਾਅ 'ਚ 57 ਫੀਸਦੀ ਬੂਥ ਸੰਵੇਦਨਸ਼ੀਲ, CAPF ਦੀ ਤਾਇਨਾਤੀ ਵਧੀ

ਸਵਾਤੀ ਮਾਲੀਵਾਲ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੇ ਘਰ ਅਤੇ ਕਮਰੇ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਤੋਂ ਬਾਅਦ ਸੱਚਾਈ ਸਾਹਮਣੇ ਆਵੇਗੀ

ਸਵਾਤੀ ਮਾਲੀਵਾਲ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੇ ਘਰ ਅਤੇ ਕਮਰੇ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਤੋਂ ਬਾਅਦ ਸੱਚਾਈ ਸਾਹਮਣੇ ਆਵੇਗੀ

ਸਵਾਤੀ ਮਾਲੀਵਾਲ ਤੀਸ ਹਜ਼ਾਰੀ ਅਦਾਲਤ ਵਿੱਚ ਬਿਆਨ ਦਰਜ ਕਰਵਾਉਣ ਲਈ

ਸਵਾਤੀ ਮਾਲੀਵਾਲ ਤੀਸ ਹਜ਼ਾਰੀ ਅਦਾਲਤ ਵਿੱਚ ਬਿਆਨ ਦਰਜ ਕਰਵਾਉਣ ਲਈ

ਸਵਾਤੀ ਮਾਲੀਵਾਲ ਕੁੱਟਮਾਰ ਮਾਮਲੇ ਵਿੱਚ NCW ਨੇ CM ਕੇਜਰੀਵਾਲ ਦੇ PS ਨੂੰ ਸੰਮਨ ਕੀਤਾ

ਸਵਾਤੀ ਮਾਲੀਵਾਲ ਕੁੱਟਮਾਰ ਮਾਮਲੇ ਵਿੱਚ NCW ਨੇ CM ਕੇਜਰੀਵਾਲ ਦੇ PS ਨੂੰ ਸੰਮਨ ਕੀਤਾ

ਦਿੱਲੀ ਪੁਲਿਸ ਦੀ ਟੀਮ ਸਵਾਤੀ ਮਾਲੀਵਾਲ ਦੇ ਘਰ

ਦਿੱਲੀ ਪੁਲਿਸ ਦੀ ਟੀਮ ਸਵਾਤੀ ਮਾਲੀਵਾਲ ਦੇ ਘਰ

'ਜੇ ਤੁਸੀਂ 'ਆਪ' ਨੂੰ ਵੋਟ ਦਿੰਦੇ ਹੋ, ਮੈਂ ਜੇਲ੍ਹ ਨਹੀਂ ਜਾਵਾਂਗਾ', ਈਡੀ ਨੇ ਮੁੱਖ ਮੰਤਰੀ ਕੇਜਰੀਵਾਲ ਦੀ 'ਅਪੀਲ' ਵੱਲ SC ਦਾ ਧਿਆਨ ਦਿਵਾਇਆ

'ਜੇ ਤੁਸੀਂ 'ਆਪ' ਨੂੰ ਵੋਟ ਦਿੰਦੇ ਹੋ, ਮੈਂ ਜੇਲ੍ਹ ਨਹੀਂ ਜਾਵਾਂਗਾ', ਈਡੀ ਨੇ ਮੁੱਖ ਮੰਤਰੀ ਕੇਜਰੀਵਾਲ ਦੀ 'ਅਪੀਲ' ਵੱਲ SC ਦਾ ਧਿਆਨ ਦਿਵਾਇਆ

ਲਖਨਊ : ਕਾਂਗਰਸ ਪ੍ਰਧਾਨ ਖੜਗੇ ਨੇ ਕੀਤਾ ‘ਇੰਡੀਆ ਗੱਠਜੋੜ’ ਦੀ ਜਿੱਤ ਦਾ ਦਾਅਵਾ

ਲਖਨਊ : ਕਾਂਗਰਸ ਪ੍ਰਧਾਨ ਖੜਗੇ ਨੇ ਕੀਤਾ ‘ਇੰਡੀਆ ਗੱਠਜੋੜ’ ਦੀ ਜਿੱਤ ਦਾ ਦਾਅਵਾ