ਚੰਦੌਲੀ, 9 ਮਈ
ਚੰਦੌਲੀ ਜ਼ਿਲੇ ਦੇ ਨਿਊ ਮਹਿਲ ਇਲਾਕੇ 'ਚ ਵੀਰਵਾਰ ਨੂੰ 15 ਸਾਲ ਪੁਰਾਣੇ ਸੈਪਟਿਕ ਟੈਂਕ ਦੀ ਸਫਾਈ ਕਰਦੇ ਸਮੇਂ ਜ਼ਹਿਰੀਲੀ ਗੈਸ 'ਚ ਸਾਹ ਲੈਣ ਨਾਲ ਤਿੰਨ ਮਜ਼ਦੂਰਾਂ ਸਮੇਤ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ।
ਐਸਡੀਐਮ ਵਿਰਾਜ ਪਾਂਡੇ ਨੇ ਕਿਹਾ, ''ਇਕ ਭਰਤ ਜੈਸਵਾਲ ਦੇ ਘਰ ਸੀਵਰੇਜ ਦੀ ਸਫ਼ਾਈ ਚੱਲ ਰਹੀ ਸੀ।
"ਤਿੰਨ ਮਜ਼ਦੂਰਾਂ ਅਤੇ ਘਰ ਦੇ ਮਾਲਕ ਦੇ ਬੇਟੇ ਦੀ ਮੌਤ ਹੋ ਗਈ। ਜ਼ਿਲ੍ਹਾ ਪ੍ਰਸ਼ਾਸਨ ਹਰੇਕ ਮ੍ਰਿਤਕ ਨੂੰ 4 ਲੱਖ ਰੁਪਏ ਐਕਸ-ਗ੍ਰੇਸ਼ੀਆ ਦੇਵੇਗਾ।"
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਵੀ ਇਸ ਘਟਨਾ ਦਾ ਨੋਟਿਸ ਲਿਆ ਹੈ ਅਤੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ ਹੈ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ।