Monday, May 20, 2024  

ਕੌਮੀ

‘ਆਪ’ ਨੇ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ਦਾ ਕੀਤਾ ਸੁਆਗਤ

May 10, 2024

ਏਜੰਸੀਆਂ
ਨਵੀਂ ਦਿੱਲੀ/10 ਮਈ : ਆਮ ਆਦਮੀ ਪਾਰਟੀ ਦੇ ਦਫ਼ਤਰ ’ਚ ਜਸ਼ਨ ਦਾ ਮਾਹੌਲ ਹੈ। ਸੁਪਰੀਮ ਕੋਰਟ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਕ ਜੂਨ ਤੱਕ ਅੰਤਰਿਮ ਜ਼ਮਾਨਤ ਦਿੱਤੇ ਜਾਣ ਤੋਂ ਬਾਅਦ ਵਰਕਰਾਂ ਨੇ ਡਾਂਸ ਕੀਤਾ ਅਤੇ ਨਾਅਰੇ ਲਗਾਏ। ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਮਿਲਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ਸੱਚ ਨੂੰ ਹਰਾਇਆ ਨਹੀਂ ਜਾ ਸਕਦਾ, ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸੁਆਗਤ, ਸਤਿਆਮੇਵ ਜਯਤੇ। ‘ਆਪ’ ਨੇਤਾ ਗੋਪਾਲ ਰਾਏ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਫ਼ੈਸਲਾ ਦੇਸ਼ ਨਾਲ ਪਿਆਰ ਕਰਨ ਵਾਲਿਆਂ ਲਈ ਉਮੀਦ ਦੀ ਕਿਰਨ ਹੈ। ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਦੇਣ ਲਈ ਸੁਪਰੀਮ ਕੋਰਟ ਦਾ ਧੰਨਵਾਦ।
ਉੱਥੇ ਹੀ ‘ਆਪ’ ਨੇਤਾ ਆਤਿਸ਼ੀ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਫ਼ੈਸਲਾ ਸੱਚ, ਲੋਕਤੰਤਰ ਦੀ ਜਿੱਤ, ਲੋਕ ਸਭਾ ਚੋਣਾਂ ਤੋਂ ਬਾਅਦ ਦੇਸ਼ ’ਚ ਤਾਨਾਸ਼ਾਹੀ ਖ਼ਤਮ ਹੋ ਜਾਵੇਗੀ। ਉੱਥੇ ਹੀ ‘ਆਪ’ ਨੇਤਾ ਸੌਰਭ ਭਾਰਦਵਾਜ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਆਦੇਸ਼ ਚਮਤਕਾਰ, ਕੇਜਰੀਵਾਲ ’ਤੇ ਭਗਵਾਨ ਹਨੂੰਮਾਨ ਦਾ ਆਸ਼ੀਰਵਾਦ, ਉਨ੍ਹਾਂ ਨੂੰ ਅੰਤਰਿਮ ਜ਼ਮਾਨਤ ਮਿਲਣਾ ਦੇਸ਼ ’ਚ ਵੱਡੀ ਤਬਦੀਲੀ ਦਾ ਸੰਕੇਤ। ‘ਆਪ’ ਨੇਤਾ ਜੈਸਮੀਨ ਸ਼ਾਹ ਨੇ ਕਿਹਾ ਕਿ ਕੇਜਰੀਵਾਲ ਨੂੰ ਲੈ ਕੇ ਰਾਜਨੀਤਕ ਸਾਜਿਸ਼ ਰਚੀ ਗਈ। ਸੁਪਰੀਮ ਕੋਰਟ ਦਾ ਫ਼ੈਸਲਾ ਇਤਿਹਾਸਕ ਹੈ। ਲੋਕ ਸਭਾਚੋਣਾਂ ਅਸਲ ’ਚ ਅੱਜ ਤੋਂ ਸ਼ੁਰੂ ਹੋ ਰਹੀਆਂ ਹਨ। ਦੱਸਣਾ ਬਣਦਾ ਹੈ ਕਿ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮੌਜੂਦਾ ਲੋਕ ਸਭਾ ਚੋਣਾਂ ’ਚ ਪ੍ਰਚਾਰ ਲਈ ਇਕ ਜੂਨ ਤੱਕ ਅੰਤਰਿਮ ਜ਼ਮਾਨਤ ਦੇ ਦਿੱਤੀ। ਜੱਜ ਸੰਜੀਵ ਖੰਨਾ ਅਤੇ ਜੱਜ ਦੀਪਾਂਕਰ ਦੱਤਾ ਦੀ ਬੈਂਚ ਨੇ ਕਿਹਾ ਕਿ ਆਬਕਾਰੀ ਨੀਤੀ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਗ੍ਰਿਫ਼ਤਾਰ ਕੇਜਰੀਵਾਲ ਨੂੰ 2 ਜੂਨ ਨੂੰ ਆਤਮਸਮਰਪਣ ਕਰਨਾ ਹੋਵੇਗਾ ਅਤੇ ਵਾਪਸ ਜੇਲ੍ਹ ਜਾਣਾ ਹੋਵੇਗਾ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਉੱਤਰ ਪ੍ਰਦੇਸ਼ : 7 ਵਾਰ ਜਾਅਲੀ ਵੋਟਾਂ ਪਾਉਣ ਵਾਲਾ ਨਾਬਾਲਗ ਹਿਰਾਸਤ ’ਚ,  ਮੁੜ ਪੈਣਗੀਆਂ ਵੋਟਾਂ

ਉੱਤਰ ਪ੍ਰਦੇਸ਼ : 7 ਵਾਰ ਜਾਅਲੀ ਵੋਟਾਂ ਪਾਉਣ ਵਾਲਾ ਨਾਬਾਲਗ ਹਿਰਾਸਤ ’ਚ,  ਮੁੜ ਪੈਣਗੀਆਂ ਵੋਟਾਂ

ਈਡੀ ਵੱਲੋਂ ਕੇਜਰੀਵਾਲ ਦੀ ਹਿਰਾਸਤ ਵਧਾਉਣ ਦੀ ਮੰਗ, ਅਗਲੀ ਸੁਣਵਾਈ 2 ਜੂਨ ਨੂੰ

ਈਡੀ ਵੱਲੋਂ ਕੇਜਰੀਵਾਲ ਦੀ ਹਿਰਾਸਤ ਵਧਾਉਣ ਦੀ ਮੰਗ, ਅਗਲੀ ਸੁਣਵਾਈ 2 ਜੂਨ ਨੂੰ

ਦੇਸ਼ ’ਚ ਬਦਲਾਅ ਦੀ ਹਨ੍ਹੇਰੀ ਚੱਲ ਰਹੀ ਹੈ: ਰਾਹੁਲ ਗਾਂਧੀ

ਦੇਸ਼ ’ਚ ਬਦਲਾਅ ਦੀ ਹਨ੍ਹੇਰੀ ਚੱਲ ਰਹੀ ਹੈ: ਰਾਹੁਲ ਗਾਂਧੀ

ਉੜੀਸਾ ’ਚ 10 ਜੂਨ ਨੂੰ ਭਾਜਪਾ ਦਾ ਮੁੱਖ ਮੰਤਰੀ ਹਲਫ਼ ਲਵੇਗਾ

ਉੜੀਸਾ ’ਚ 10 ਜੂਨ ਨੂੰ ਭਾਜਪਾ ਦਾ ਮੁੱਖ ਮੰਤਰੀ ਹਲਫ਼ ਲਵੇਗਾ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਐਨਐਸਈ, ਬੀਐਸਈ ਬੰਦ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਐਨਐਸਈ, ਬੀਐਸਈ ਬੰਦ

ਸੈਂਸੈਕਸ, ਨਿਫਟੀ ਨੇ ਵਿਸ਼ੇਸ਼ ਵਪਾਰਕ ਸੈਸ਼ਨਾਂ ਵਿੱਚ ਜਿੱਤ ਦੀ ਲਕੀਰ ਨੂੰ ਵਧਾਇਆ, TCS ਅਤੇ ਨੇਸਲੇ ਦੀ ਲੀਡ

ਸੈਂਸੈਕਸ, ਨਿਫਟੀ ਨੇ ਵਿਸ਼ੇਸ਼ ਵਪਾਰਕ ਸੈਸ਼ਨਾਂ ਵਿੱਚ ਜਿੱਤ ਦੀ ਲਕੀਰ ਨੂੰ ਵਧਾਇਆ, TCS ਅਤੇ ਨੇਸਲੇ ਦੀ ਲੀਡ

ਸ਼ੇਅਰ ਬਾਜ਼ਾਰ ਦਾ ਅੱਜ ਵਿਸ਼ੇਸ਼ ਸੈਸ਼ਨ, ਸੈਂਸੈਕਸ 120 ਅੰਕਾਂ ਦੀ ਛਾਲ

ਸ਼ੇਅਰ ਬਾਜ਼ਾਰ ਦਾ ਅੱਜ ਵਿਸ਼ੇਸ਼ ਸੈਸ਼ਨ, ਸੈਂਸੈਕਸ 120 ਅੰਕਾਂ ਦੀ ਛਾਲ

ਬੋਇੰਗ ਸਟਾਰਲਾਈਨਰ ਦੇ ਮਾਨਵ ਮਿਸ਼ਨ ਵਿੱਚ ਫਿਰ ਦੇਰੀ, 25 ਮਈ ਨੂੰ ਉਡਾਣ ਭਰਨ ਦੀ ਸੰਭਾਵਨਾ: ਨਾਸਾ

ਬੋਇੰਗ ਸਟਾਰਲਾਈਨਰ ਦੇ ਮਾਨਵ ਮਿਸ਼ਨ ਵਿੱਚ ਫਿਰ ਦੇਰੀ, 25 ਮਈ ਨੂੰ ਉਡਾਣ ਭਰਨ ਦੀ ਸੰਭਾਵਨਾ: ਨਾਸਾ

ਪੇਟੀਐਮ ਟਰੈਵਲ ਕਾਰਨੀਵਲ ਘਰੇਲੂ ਉਡਾਣਾਂ, ਰੇਲਗੱਡੀ 'ਤੇ ਛੋਟ, ਬੱਸ ਬੁਕਿੰਗ 'ਤੇ ਸੌਦੇ ਦੀ ਪੇਸ਼ਕਸ਼ ਕਰਦਾ

ਪੇਟੀਐਮ ਟਰੈਵਲ ਕਾਰਨੀਵਲ ਘਰੇਲੂ ਉਡਾਣਾਂ, ਰੇਲਗੱਡੀ 'ਤੇ ਛੋਟ, ਬੱਸ ਬੁਕਿੰਗ 'ਤੇ ਸੌਦੇ ਦੀ ਪੇਸ਼ਕਸ਼ ਕਰਦਾ

ਹਿਮਾਚਲ ਦੇ ਇਕਾਂਤ ਪਿੰਡਾਂ ਵਿਚ, ਸਿਆਸੀ ਸਾਜ਼ਿਸ਼ਾਂ ਦੀ ਦੁਨੀਆ ਦੂਰ ਜਾਪਦੀ !

ਹਿਮਾਚਲ ਦੇ ਇਕਾਂਤ ਪਿੰਡਾਂ ਵਿਚ, ਸਿਆਸੀ ਸਾਜ਼ਿਸ਼ਾਂ ਦੀ ਦੁਨੀਆ ਦੂਰ ਜਾਪਦੀ !