Saturday, July 27, 2024  

ਅਪਰਾਧ

ਜੰਗਲਾਤ ਬੇਲਦਾਰ 10000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ

May 21, 2024

ਚੰਡੀਗੜ੍ਹ, 21 ਮਈ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਮੰਗਲਵਾਰ ਨੂੰ ਜ਼ਿਲ੍ਹਾ ਜੰਗਲਾਤ ਦਫ਼ਤਰ ਖਾਸਾ, ਅੰਮ੍ਰਿਤਸਰ ਵਿਖੇ ਬੇਲਦਾਰ ਵਜੋਂ ਤਾਇਨਾਤ ਨਿਰਮਲ ਸਿੰਘ ਨੂੰ 10000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮੁਲਜ਼ਮ ਨੂੰ ਜੋਬਨਦੀਪ ਸਿੰਘ ਵਾਸੀ ਪਿੰਡ ਘਰਿੰਡਾ, ਤਹਿਸੀਲ ਅਟਾਰੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫਤਾਰ ਕੀਤਾ ਗਿਆ ਹੈ।
ਉਸਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਸੰਪਰਕ ਕਰਕੇ ਦੱਸਿਆ ਹੈ ਕਿ ਉਹ ਲੱਕੜ ਦਾ ਆਰਾ ਲਾਉਣਾ ਚਾਹੁੰਦਾ ਹੈ ਅਤੇ ਉਕਤ ਬੇਲਦਾਰ ਨੇ ਉਸਨੂੰ ਲਾਇਸੈਂਸ ਜਾਰੀ ਕਰਾਉਣ ਵਿੱਚ ਮੱਦਦ ਕਰਨ ਬਦਲੇ 10000 ਰੁਪਏ ਰਿਸ਼ਵਤ ਦੀ ਮੰਗ ਕੀਤੀ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਜਿਸ ਦੌਰਾਨ ਉਕਤ ਮੁਲਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।
ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਵਿਜੀਲੈਂਸ ਬਿਓਰੋ ਦੇ ਥਾਣਾ ਅੰਮ੍ਰਿਤਸਰ ਰੇਂਜ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਮਾਮਲੇ ਦੀ ਅਗਲੇਰੀ ਕਾਰਵਾਈ ਜਾਰੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਜਾਅਲੀ ਬੰਦੂਕ ਲਾਇਸੈਂਸ ਰੈਕੇਟ: ਜੰਮੂ-ਕਸ਼ਮੀਰ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਗ੍ਰਿਫਤਾਰੀ ਤੋਂ ਬਚ ਰਿਹਾ

ਜਾਅਲੀ ਬੰਦੂਕ ਲਾਇਸੈਂਸ ਰੈਕੇਟ: ਜੰਮੂ-ਕਸ਼ਮੀਰ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਗ੍ਰਿਫਤਾਰੀ ਤੋਂ ਬਚ ਰਿਹਾ

ਬੰਗਾਲ ਨਗਰਪਾਲਿਕਾ ਨੌਕਰੀ ਘੁਟਾਲਾ ਮਾਮਲਾ: ਸੀਬੀਆਈ ਨੇ 1,814 ਗੈਰ-ਕਾਨੂੰਨੀ ਭਰਤੀਆਂ ਦੀ ਪਛਾਣ ਕੀਤੀ

ਬੰਗਾਲ ਨਗਰਪਾਲਿਕਾ ਨੌਕਰੀ ਘੁਟਾਲਾ ਮਾਮਲਾ: ਸੀਬੀਆਈ ਨੇ 1,814 ਗੈਰ-ਕਾਨੂੰਨੀ ਭਰਤੀਆਂ ਦੀ ਪਛਾਣ ਕੀਤੀ

ਮੋਬਾਈਲ ਸਪੈਮ ਦਾ ਖਤਰਾ: ਕੇਂਦਰ ਨੇ ਫੀਡਬੈਕ ਜਮ੍ਹਾ ਕਰਨ ਦੀ ਆਖਰੀ ਮਿਤੀ 5 ਅਗਸਤ ਤੱਕ ਵਧਾ ਦਿੱਤੀ

ਮੋਬਾਈਲ ਸਪੈਮ ਦਾ ਖਤਰਾ: ਕੇਂਦਰ ਨੇ ਫੀਡਬੈਕ ਜਮ੍ਹਾ ਕਰਨ ਦੀ ਆਖਰੀ ਮਿਤੀ 5 ਅਗਸਤ ਤੱਕ ਵਧਾ ਦਿੱਤੀ

ਟੈਕ ਫਰਮ ਕਾਕਾਓ ਦੇ ਸੰਸਥਾਪਕ ਨੂੰ ਕਥਿਤ ਸਟਾਕ ਹੇਰਾਫੇਰੀ ਲਈ ਗ੍ਰਿਫਤਾਰ ਕੀਤਾ ਗਿਆ

ਟੈਕ ਫਰਮ ਕਾਕਾਓ ਦੇ ਸੰਸਥਾਪਕ ਨੂੰ ਕਥਿਤ ਸਟਾਕ ਹੇਰਾਫੇਰੀ ਲਈ ਗ੍ਰਿਫਤਾਰ ਕੀਤਾ ਗਿਆ

ਆਸਨਸੋਲ ਵਿੱਚ ਨਵੀਂ ਦਿੱਲੀ-ਬੰਗਾਲ ਲਿੰਕ ਨਾਲ ਫਰਜ਼ੀ ਲਾਟਰੀ ਰੈਕੇਟ ਦਾ ਪਰਦਾਫਾਸ਼; ਦੋ ਆਯੋਜਿਤ

ਆਸਨਸੋਲ ਵਿੱਚ ਨਵੀਂ ਦਿੱਲੀ-ਬੰਗਾਲ ਲਿੰਕ ਨਾਲ ਫਰਜ਼ੀ ਲਾਟਰੀ ਰੈਕੇਟ ਦਾ ਪਰਦਾਫਾਸ਼; ਦੋ ਆਯੋਜਿਤ

ਹਿੰਦੂ ਸ਼ਰਧਾਲੂਆਂ ਦੀ ਧਰਮ ਪਰਿਵਰਤਨ ਦੀ ਸ਼ਿਕਾਇਤ 'ਤੇ ਕਰਨਾਟਕ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ

ਹਿੰਦੂ ਸ਼ਰਧਾਲੂਆਂ ਦੀ ਧਰਮ ਪਰਿਵਰਤਨ ਦੀ ਸ਼ਿਕਾਇਤ 'ਤੇ ਕਰਨਾਟਕ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ

ਗੋਆ: ਫਰਜ਼ੀ ਕਾਲ ਸੈਂਟਰ ਰਾਹੀਂ ਅਮਰੀਕੀ ਨਾਗਰਿਕਾਂ ਨੂੰ ਠੱਗਣ ਵਾਲੇ 7 ਗ੍ਰਿਫਤਾਰ

ਗੋਆ: ਫਰਜ਼ੀ ਕਾਲ ਸੈਂਟਰ ਰਾਹੀਂ ਅਮਰੀਕੀ ਨਾਗਰਿਕਾਂ ਨੂੰ ਠੱਗਣ ਵਾਲੇ 7 ਗ੍ਰਿਫਤਾਰ

ਸਿਡਨੀ ਵਿੱਚ ਇੱਕ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ

ਸਿਡਨੀ ਵਿੱਚ ਇੱਕ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ

ਬੰਗਾਲ ਰਾਸ਼ਨ ਘੋਟਾਲਾ: ਈਡੀ ਨੂੰ ਫਰਜ਼ੀ ਕਾਰਡਾਂ ਦੀ ਵਰਤੋਂ ਬਾਰੇ ਸੁਰਾਗ ਮਿਲਿਆ

ਬੰਗਾਲ ਰਾਸ਼ਨ ਘੋਟਾਲਾ: ਈਡੀ ਨੂੰ ਫਰਜ਼ੀ ਕਾਰਡਾਂ ਦੀ ਵਰਤੋਂ ਬਾਰੇ ਸੁਰਾਗ ਮਿਲਿਆ

15 ਜੁਲਾਈ ਨੂੰ ਬੰਗਾਲ ਪੁਲਿਸ ਟੀਮ 'ਤੇ ਹਮਲੇ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ

15 ਜੁਲਾਈ ਨੂੰ ਬੰਗਾਲ ਪੁਲਿਸ ਟੀਮ 'ਤੇ ਹਮਲੇ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ