Saturday, July 27, 2024  

ਸਿਹਤ

ਸਿਹਤ ਵਿਭਾਗ ਨੇ ਡੇਂਗੂ ਸਬੰਧੀ ਜਾਗਰੂਕਤਾ ਪੋਸਟਰ ਕੀਤਾ ਜਾਰੀ

May 22, 2024
ਸ੍ਰੀ ਫ਼ਤਹਿਗੜ੍ਹ ਸਾਹਿਬ/22 ਮਈ :
(ਰਵਿੰਦਰ ਸਿੰਘ ਢੀਂਡਸਾ)

ਸਿਵਲ ਸਰਜਨ ਫਤਿਹਗੜ ਸਾਹਿਬ ਡਾ.ਦਵਿੰਦਰਜੀਤ ਕੌਰ ਦੀ ਅਗਵਾਈ ਹੇਠ ਜਿਲਾ ਸਿਹਤ ਵਿਭਾਗ ਵੱਲੋਂ ਆਮ ਲੋਕਾਂ ਨੂੰ ਡੇਂਗੂ ਤੋਂ ਬਚਾਉਣ ਲਈ ਵਿੱਢੀ ਮੁਹਿੰਮ ਤਹਿਤ ਸਿਵਲ ਸਰਜਨ ਦਫਤਰ ਤੋਂ ਡੇਂਗੂ ਸਬੰਧੀ ਜਾਗਰੂਕਤਾ ਪੋਸਟਰ ਜਾਰੀ ਕੀਤਾ ਗਿਆ । ਪੋਸਟਰ ਜਾਰੀ ਕਰਦਿਆਂ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਕਿਹਾ ਕਿ ਡੇਂਗੂ ਸਬੰਧੀ ਜਾਗਰੂਕ ਹੋ ਕੇ ਇਸ ਬਿਮਾਰੀ ਨੂੰ ਕਾਬੂ ਵਿੱਚ ਰੱਖਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਮੱਛਰ ਦੀ ਪੈਦਾਇਸ਼ ਨੂੰ ਰੋਕਣ ਲਈ ਆਪਣੇ ਘਰਾਂ ਦੇ ਆਲੇ ਦੁਆਲੇ ਪਾਣੀ ਖੜਾ ਨਾ ਹੋਣ ਦਿਓ, ਟੁੱਟੇ ਫੁਟੇ ਵਰਤਣਾ, ਪੁਰਾਣੇ ਟਾਇਰਾਂ, ਫਰਿਜ ਦੀ ਪਿਛਲੀ ਟਰੇ, ਕੂਲਰਾਂ , ਗਮਲਿਆਂ, ਅਤੇ ਹੋਰ ਪਾਣੀ ਖੜਾ ਹੋਣ ਵਾਲੀਆਂ ਥਾਵਾਂ ਨੂੰ ਘੱਟੋ ਘੱਟ ਹਫਤੇ ਵਿਚ ਇੱਕ ਵਾਰੀ ਖਾਲੀ ਕਰਕੇ ਸੁਕਾ ਦਿਓ, ਕਿਉਂਕਿ ਡੇਂਗੂ ਦਾ ਮੱਛਰ ਖੜੇ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ ਅਤੇ ਦਿਨ ਵੇਲੇ ਸਵੇਰੇ ਸ਼ਾਮ ਕੱਟਦਾ ਹੈ। ਉਹਨਾਂ ਕਿਹਾ ਕਿ ਮੱਛਰ ਦੇ ਕੱਟਣ ਤੋਂ ਬਚਣ ਲਈ ਸਰੀਰ ਨੂੰ ਪੂਰਾ ਢੱਕਣ ਵਾਲੇ ਕੱਪੜੇ ਪਹਿਨੋ, ਮੱਛਰ ਭਜਾਉਣ ਵਾਲੇ ਜੰਤਰਾਂ , ਸਪਰੇ, ਜਾਲੀ ਵਾਲੇ ਦਰਵਾਜੇ, ਮੱਛਰਦਾਨੀਆਂ ਆਦਿ ਦਾ ਇਸਤੇਮਾਲ ਕਰੋ ਕੋਈ ਵੀ ਬੁਖਾਰ ਹੋਣ ਦੀ ਸੂਰਤ ਵਿੱਚ ਆਪਣੇ ਆਪ ਦਵਾਈ ਨਾ ਲਓ ਅਤੇ ਨੇੜੇ ਦੀ ਸਿਹਤ ਸੰਸਥਾ ਵਿਖੇ ਖੂਨ ਦੀ ਜਾਂਚ ਕਰਾਓ।
ਜਿਲਾ ਐਪੀਡਿਮੋਲੋਜਿਸਟ ਡਾ.ਗੁਰਪ੍ਰੀਤ ਕੌਰ ਨੇ ਕਿਹਾ ਕਿ ਸਾਨੂੰ  ਡੇਂਗੂ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ ਕਿਉਂਕਿ ਜਾਣਕਾਰੀ ਦੀ ਘਾਟ ਕਾਰਨ ਹਰ ਸਾਲ ਹਜ਼ਾਰਾਂ ਲੋਕ ਡੇਂਗੂ ਬੁਖਾਰ ਦੀ ਲਪੇਟ ਵਿੱਚ ਆ ਜਾਂਦੇ ਹਨ। ਉਹਨਾਂ ਦੱਸਿਆ ਕਿ ਡੇਂਗੂ ਏਡੀਜ ਅਜਿਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਏਡੀਜ ਡਿਪਟੀ ਮੱਛਰ  ਦਿਨ ਵੇਲੇ ਸਵੇਰੇ ਸ਼ਾਮ ਕੱਟਦਾ ਹੈ। ਡੇਂਗੂ ਤੋਂ ਬਚਣ ਲਈ ਸਭ ਤੋਂ ਜਿਆਦਾ ਜਰੂਰੀ ਹੈ ਕਿ ਮੱਛਰ ਦੀ ਪੈਦਾਵਾਰ ਨੂੰ ਹੀ ਰੋਕ ਦਿੱਤਾ ਜਾਵੇ ਉਹਨਾਂ ਕਿਹਾ ਕਿ ਡੇਂਗੂ ਦੇ ਲੱਛਣਾ ਵਿੱਚ ਤੇਜ਼ ਦਰਦ ,ਤੇਜ ਬੁਖਾਰ ,ਮਾਸ ਪੇਸੀਆਂ ਤੇ ਜੋੜਾਂ ਦਾ ਦਰਦ ,ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਉਲਟੀਆਂ, ਨੱਕ ਮੂੰਹ ਅਤੇ ਮਸੂੜਿਆਂ ਵਿਚੋਂ ਖੂਨ ਦਾ ਵਗਣਾ ਆਦਿ। ਇਸ ਮੌਕੇ ਤੇ ਜ਼ਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਗੁਰਦੀਪ ਸਿੰਘ, ਜਸਵਿੰਦਰ ਕੌਰ,ਸਿਹਤ ਸੁਪਰਵਾਈਜ਼ਰ ਇੰਦਰਜੀਤ ਸਿੰਘ,ਦਾਰਪਾਲ, ਇਨਸੈਕਟ ਕਲੈਕਟਰ ਮਨਦੀਪ ਕੌਰ ਤੋਂ ਇਲਾਵਾ ਸਮੂਹ ਮਲਟੀਪਰਪਜ਼ ਸਿਹਤ ਸੁਪਰਵਾਈਜ਼ਰ ਹਾਜ਼ਰ ਸਨ। 
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਇਹ ਚੀਨੀ ਚਿਕਿਤਸਕ ਉੱਲੀਮਾਰ ਫੇਫੜਿਆਂ ਦੀ ਪੁਰਾਣੀ ਬਿਮਾਰੀ ਦੇ ਇਲਾਜ ਵਿੱਚ ਮਦਦ ਕਰ ਸਕਦੀ

ਇਹ ਚੀਨੀ ਚਿਕਿਤਸਕ ਉੱਲੀਮਾਰ ਫੇਫੜਿਆਂ ਦੀ ਪੁਰਾਣੀ ਬਿਮਾਰੀ ਦੇ ਇਲਾਜ ਵਿੱਚ ਮਦਦ ਕਰ ਸਕਦੀ

ਕੈਂਸਰ ਦੀ ਸ਼ੁਰੂਆਤੀ ਖੋਜ ਸ਼ੁਰੂ ਕਰਨ ਵਾਲੀ ਨਵੌਕਸ ਨੂੰ ਨਵੀਂ ਫੰਡਿੰਗ ਮਿਲਦੀ

ਕੈਂਸਰ ਦੀ ਸ਼ੁਰੂਆਤੀ ਖੋਜ ਸ਼ੁਰੂ ਕਰਨ ਵਾਲੀ ਨਵੌਕਸ ਨੂੰ ਨਵੀਂ ਫੰਡਿੰਗ ਮਿਲਦੀ

ਅਧਿਐਨ ਗੋਡੇ ਦੀ ਸ਼ਕਲ ਨੂੰ ਓਸਟੀਓਆਰਥਾਈਟਿਸ ਦੇ ਜੋਖਮ ਨਾਲ ਜੋੜਦਾ

ਅਧਿਐਨ ਗੋਡੇ ਦੀ ਸ਼ਕਲ ਨੂੰ ਓਸਟੀਓਆਰਥਾਈਟਿਸ ਦੇ ਜੋਖਮ ਨਾਲ ਜੋੜਦਾ

ਮੁੰਡਿਆਂ ਨੂੰ ਕੁੜੀਆਂ ਨਾਲੋਂ ਟਾਈਪ 1 ਡਾਇਬਟੀਜ਼ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ: ਅਧਿਐਨ

ਮੁੰਡਿਆਂ ਨੂੰ ਕੁੜੀਆਂ ਨਾਲੋਂ ਟਾਈਪ 1 ਡਾਇਬਟੀਜ਼ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ: ਅਧਿਐਨ

ਘੱਟ ਗੋਗਲਿੰਗ ਅਤੇ ਜ਼ਿਆਦਾ ਝਪਕੀ ਡਿਮੈਂਸ਼ੀਆ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ

ਘੱਟ ਗੋਗਲਿੰਗ ਅਤੇ ਜ਼ਿਆਦਾ ਝਪਕੀ ਡਿਮੈਂਸ਼ੀਆ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ

ਸਿਹਤਮੰਦ ਜੀਵਨ ਸ਼ੈਲੀ, ਵੱਧ ਰਹੇ ਬ੍ਰੇਨ ਸਟ੍ਰੋਕ, ਬਿਮਾਰੀਆਂ ਨਾਲ ਲੜਨ ਲਈ ਜਾਗਰੂਕਤਾ ਕੁੰਜੀ: ਮਾਹਰ

ਸਿਹਤਮੰਦ ਜੀਵਨ ਸ਼ੈਲੀ, ਵੱਧ ਰਹੇ ਬ੍ਰੇਨ ਸਟ੍ਰੋਕ, ਬਿਮਾਰੀਆਂ ਨਾਲ ਲੜਨ ਲਈ ਜਾਗਰੂਕਤਾ ਕੁੰਜੀ: ਮਾਹਰ

ਗਰਭ ਅਵਸਥਾ ਵਿੱਚ ਉੱਚ ਤਣਾਅ ਡਿਪਰੈਸ਼ਨ, ਬਾਅਦ ਵਿੱਚ ਬੱਚਿਆਂ ਵਿੱਚ ਮੋਟਾਪੇ ਦਾ ਜੋਖਮ ਵਧਾ ਸਕਦਾ 

ਗਰਭ ਅਵਸਥਾ ਵਿੱਚ ਉੱਚ ਤਣਾਅ ਡਿਪਰੈਸ਼ਨ, ਬਾਅਦ ਵਿੱਚ ਬੱਚਿਆਂ ਵਿੱਚ ਮੋਟਾਪੇ ਦਾ ਜੋਖਮ ਵਧਾ ਸਕਦਾ 

ਮਾਹਿਰਾਂ ਦਾ ਕਹਿਣਾ ਹੈ ਕਿ ਬਜ਼ੁਰਗਾਂ ਵਿੱਚ ਘੱਟ ਸੋਡੀਅਮ ਇੱਕ ਵੱਡੀ ਸਿਹਤ ਚਿੰਤਾ

ਮਾਹਿਰਾਂ ਦਾ ਕਹਿਣਾ ਹੈ ਕਿ ਬਜ਼ੁਰਗਾਂ ਵਿੱਚ ਘੱਟ ਸੋਡੀਅਮ ਇੱਕ ਵੱਡੀ ਸਿਹਤ ਚਿੰਤਾ

ਦੁਬਾਰਾ ਖੂਨ ਦੇ ਕੈਂਸਰ ਵਾਲੇ ਮਰੀਜ਼ਾਂ ਲਈ ਨਵੀਂ ਦਵਾਈ ਵਧੇਰੇ ਪ੍ਰਭਾਵਸ਼ਾਲੀ

ਦੁਬਾਰਾ ਖੂਨ ਦੇ ਕੈਂਸਰ ਵਾਲੇ ਮਰੀਜ਼ਾਂ ਲਈ ਨਵੀਂ ਦਵਾਈ ਵਧੇਰੇ ਪ੍ਰਭਾਵਸ਼ਾਲੀ

ਸਨੋਫੀ ਹੈਲਥਕੇਅਰ 2030 ਤੱਕ ਹੈਦਰਾਬਾਦ ਜੀਸੀਸੀ ਵਿੱਚ 3,600 ਕਰੋੜ ਰੁਪਏ ਦਾ ਨਿਵੇਸ਼ ਕਰੇਗੀ

ਸਨੋਫੀ ਹੈਲਥਕੇਅਰ 2030 ਤੱਕ ਹੈਦਰਾਬਾਦ ਜੀਸੀਸੀ ਵਿੱਚ 3,600 ਕਰੋੜ ਰੁਪਏ ਦਾ ਨਿਵੇਸ਼ ਕਰੇਗੀ