Thursday, June 13, 2024  

ਅਪਰਾਧ

ਸਵਾਤੀ ਕੁੱਟਮਾਰ ਮਾਮਲਾ : ਬਿਭਵ ਕੁਮਾਰ ਨੂੰ ਮੁੰਬਈ ਤੋਂ ਦਿੱਲੀ ਲਿਆਈ ਪੁਲਿਸ

May 22, 2024

ਡਾਟਾ ਟਰਾਂਸਫਰ ਕਰਨ ਤੋਂ ਪਹਿਲਾਂ ਫੋਨ ਨੂੰ ਕੀਤਾ ਫਾਰਮੈਟ

ਏਜੰਸੀਆਂ
ਨਵੀਂ ਦਿੱਲੀ/22 ਮਈ : ਦਿੱਲੀ ਪੁਲਿਸ ਨੇ ਬੁੱਧਵਾਰ ਨੂੰ ਰਾਜ ਸਭਾ ਸੰਸਦ ਮੈਂਬਰ ਸਵਾਤੀ ਮਾਲੀਵਾਲ ਦੇ ਮਾਮਲੇ ’ਚ ਬਿਭਵ ਕੁਮਾਰ ਖ਼ਿਲਾਫ਼ ਮੁੰਬਈ ਤੋਂ ਪਰਤਣ ਤੋਂ ਪਹਿਲਾਂ ਮਹੱਤਵਪੂਰਨ ਤਕਨੀਕੀ ਸਬੂਤ ਇਕੱਠੇ ਕੀਤੇ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਬਿਭਵ ਕੁਮਾਰ ਨੂੰ ‘ਆਪ’ ਦੀ ਰਾਜ ਸਭਾ ਸੰਸਦ ਮੈਂਬਰ ਸਵਾਤੀ ਮਾਲੀਵਾਲ ’ਤੇ ਹਮਲੇ ਦੇ ਸਿਲਸਿਲੇ ’ਚ ਸਬੂਤ ਜੁਟਾਉਣ ਲਈ ਮੰਗਲਵਾਰ ਨੂੰ ਮੁੰਬਈ ਲਿਆਂਦਾ ਗਿਆ ਸੀ। ਦਿੱਲੀ ਪੁਲਿਸ ਨੇ ਜੋ ਸਬੂਤ ਬਰਾਮਦ ਕੀਤੇ ਹਨ, ਉਹ ਮੁੰਬਈ ਹਵਾਈ ਅੱਡੇ ਦੇ ਨਜ਼ਦੀਕੀ ਇਲਾਕੇ ਤੋਂ ਹਨ। ਉਨ੍ਹਾਂ ਦੱਸਿਆ ਕਿ 17 ਮਈ ਦੀ ਰਿਪੋਰਟ ਅਨੁਸਾਰ ਬਿਭਵ ਕੁਮਾਰ ਨੇ ਸ਼ਹਿਰ ’ਚ ਕਿਸੇ ਹੋਰ ਵਿਅਕਤੀ ਜਾਂ ਡਿਵਾਈਸ ’ਤੇ ਡਾਟਾ ਟਰਾਂਸਫਰ ਕਰਨ ਤੋਂ ਪਹਿਲਾਂ ਆਪਣੇ ਫੋਨ ਨੂੰ ਫਾਰਮੇਟ ਕਰ ਦਿੱਤਾ।
ਦਿੱਲੀ ਪੁਲਿਸ ਉਸ ਡਾਟਾ ਨੂੰ ਵਾਪਸ ਪਾਉਣ ਲਈ ਉਨ੍ਹਾਂ ਨੂੰ ਮੁੰਬਈ ਦੇ ਉਪਨਗਰ ਕਲਿਨਾ ’ਚ ਫੋਰੈਂਸਿਕ ਲੈਬ ਲੈ ਗਏ। ਇਸ ਤੋਂ ਪਹਿਲਾਂ ਪੁਲਿਸ ਨੇ ਦਿੱਲੀ ਦੀ ਇਕ ਸਥਾਨਕ ਤੀਸ ਹਜ਼ਾਰੀ ਨੂੰ ਦੱਸਿਆ ਕਿ ਬਿਭਵ ਨੇ ਮੁੰਬਈ ’ਚ ਆਪਣਾ ਫੋਨ ਫਾਰਮੇਟ ਕੀਤਾ ਸੀ। ਇਸ ਲਈ ਸਬੂਤ ਜੁਟਾਉਣ ਲਈ ਉਸ ਨੂੰ ਮੁੰਬਈ ਲੈ ਜਾਣਗੇ। ਉਨ੍ਹਾਂ ਕਿਹਾ ਕਿ ਇਹ ਵੀ ਪਤਾ ਲਗਾਉਣਾ ਹੈ ਕਿ ਫੋਨ ਤੋਂ ਡਿਲੀਟ ਕੀਤਾ ਗਿਆ ਡਾਟਾ ਸਬੂਤ ਮਿਟਾਉਣ ਲਈ ਕੀਤਾ ਗਿਆ, ਜਾਂ ਕਿਸੇ ਹੋਰ ਵਜ੍ਹਾ ਕਾਰਨ ਨਸ਼ਟ ਕੀਤਾ ਗਿਆ ਸੀ। ਦਿੱਲੀ ਪੁਲਿਸ ਨੇ ਬਿਭਵ ਕੁਮਾਰ ਖ਼ਿਲਾਫ਼ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਬਿਭਵ ਨੂੰ 18 ਮਈ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਗਿਆ ਸੀ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਦਿੱਲੀ 'ਚ ਔਰਤ ਨਾਲ ਛੇੜਛਾੜ ਕਰਨ ਵਾਲੇ ਵਿਅਕਤੀ ਦਾ ਚਾਕੂ ਮਾਰ ਕੇ ਕਤਲ, ਦੋਸ਼ੀ ਕਾਬੂ

ਦਿੱਲੀ 'ਚ ਔਰਤ ਨਾਲ ਛੇੜਛਾੜ ਕਰਨ ਵਾਲੇ ਵਿਅਕਤੀ ਦਾ ਚਾਕੂ ਮਾਰ ਕੇ ਕਤਲ, ਦੋਸ਼ੀ ਕਾਬੂ

ਕੋਟਾ 'ਚ NEET ਪ੍ਰੀਖਿਆਰਥੀ ਨੇ ਕੀਤੀ ਖੁਦਕੁਸ਼ੀ

ਕੋਟਾ 'ਚ NEET ਪ੍ਰੀਖਿਆਰਥੀ ਨੇ ਕੀਤੀ ਖੁਦਕੁਸ਼ੀ

ਦਿੱਲੀ 'ਚ ਫਰਜ਼ੀ ਕੈਂਸਰ ਡਰੱਗ ਰੈਕੇਟ ਦਾ ਪਰਦਾਫਾਸ਼, ਸੀਰੀਆਈ ਨਾਗਰਿਕ ਸਮੇਤ 4 ਗ੍ਰਿਫਤਾਰ

ਦਿੱਲੀ 'ਚ ਫਰਜ਼ੀ ਕੈਂਸਰ ਡਰੱਗ ਰੈਕੇਟ ਦਾ ਪਰਦਾਫਾਸ਼, ਸੀਰੀਆਈ ਨਾਗਰਿਕ ਸਮੇਤ 4 ਗ੍ਰਿਫਤਾਰ

ਦਿੱਲੀ ਵਿੱਚ ਬਾਈਕ ਸਵਾਰ ਹਮਲਾਵਰਾਂ ਨੇ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ

ਦਿੱਲੀ ਵਿੱਚ ਬਾਈਕ ਸਵਾਰ ਹਮਲਾਵਰਾਂ ਨੇ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ

ਦਿੱਲੀ 'ਚ ਔਰਤ ਦੀ ਹੱਤਿਆ ਦੇ ਮਾਮਲੇ 'ਚ ਪੁਲਿਸ ਨੂੰ ਲੋੜੀਂਦੇ ਵਿਅਕਤੀ ਨੂੰ ਕਾਬੂ ਕੀਤਾ ਗਿਆ

ਦਿੱਲੀ 'ਚ ਔਰਤ ਦੀ ਹੱਤਿਆ ਦੇ ਮਾਮਲੇ 'ਚ ਪੁਲਿਸ ਨੂੰ ਲੋੜੀਂਦੇ ਵਿਅਕਤੀ ਨੂੰ ਕਾਬੂ ਕੀਤਾ ਗਿਆ

ਮਾਂ-ਬਾਪ ਨੂੰ ਕਤਲ ਕਰਨ ਲਈ ਔਰਤ ਨੇ ਅਣਪਛਾਤੇ ਵਿਅਕਤੀ ਦੀ ਲਾਸ਼ ਦਾ ਸਸਕਾਰ ਕੀਤਾ

ਮਾਂ-ਬਾਪ ਨੂੰ ਕਤਲ ਕਰਨ ਲਈ ਔਰਤ ਨੇ ਅਣਪਛਾਤੇ ਵਿਅਕਤੀ ਦੀ ਲਾਸ਼ ਦਾ ਸਸਕਾਰ ਕੀਤਾ

ਗੋਆ ਦੇ ਕਲੱਬ 'ਚ ਗੁਜਰਾਤ ਸੈਲਾਨੀ ਨੂੰ ਲੁੱਟਿਆ, ਦੋ ਕਾਬੂ

ਗੋਆ ਦੇ ਕਲੱਬ 'ਚ ਗੁਜਰਾਤ ਸੈਲਾਨੀ ਨੂੰ ਲੁੱਟਿਆ, ਦੋ ਕਾਬੂ

ਬਿਹਾਰ ਵਿੱਚ ਜਨਤਾ ਦਲ (ਯੂ) ਦੇ ਪੋਲਿੰਗ ਏਜੰਟ ਦੀ ਹੱਤਿਆ

ਬਿਹਾਰ ਵਿੱਚ ਜਨਤਾ ਦਲ (ਯੂ) ਦੇ ਪੋਲਿੰਗ ਏਜੰਟ ਦੀ ਹੱਤਿਆ

ਸੋਨੇ ਦੀ ਤਸਕਰੀ: ਡੀਆਰਆਈ ਨੂੰ ਏਆਈ ਐਕਸਪ੍ਰੈਸ ਦੇ ਹੋਰ ਚਾਲਕ ਦਲ ਦੇ ਮੈਂਬਰਾਂ ਦੀ ਸ਼ਮੂਲੀਅਤ ਦਾ ਸ਼ੱਕ

ਸੋਨੇ ਦੀ ਤਸਕਰੀ: ਡੀਆਰਆਈ ਨੂੰ ਏਆਈ ਐਕਸਪ੍ਰੈਸ ਦੇ ਹੋਰ ਚਾਲਕ ਦਲ ਦੇ ਮੈਂਬਰਾਂ ਦੀ ਸ਼ਮੂਲੀਅਤ ਦਾ ਸ਼ੱਕ

ਦਿੱਲੀ ਵਿੱਚ ਕੈਬ ਡਰਾਈਵਰ ਨੇ ਚਾਕੂ ਮਾਰ ਕੇ ਦਮ ਤੋੜਿਆ

ਦਿੱਲੀ ਵਿੱਚ ਕੈਬ ਡਰਾਈਵਰ ਨੇ ਚਾਕੂ ਮਾਰ ਕੇ ਦਮ ਤੋੜਿਆ