Thursday, June 13, 2024  

ਅਪਰਾਧ

ਵਿਆਹੁਤਾ ਵੱਲੋਂ ਡੇਢ ਸਾਲਾ ਧੀ ਸਣੇ ਨਹਿਰ ’ਚ ਛਾਲ ਮਾਰ ਕੇ ਖੁਦਕੁਸ਼ੀ, ਪਤੀ ਖ਼ਿਲਾਫ਼ ਮਾਮਲਾ ਦਰਜ

May 22, 2024

ਯਾਦਵਿੰਦਰ ਸਿੰਘ ਤਪਾ
ਤਪਾ ਮੰਡੀ/22 ਮਈ : ਸਥਾਨਕ ਢਿੱਲਵਾਂ ਰੋਡ ਸਥਿਤ ਗੁਰੂ ਗੋਬਿੰਦ ਸਿੰਘ ਨਗਰ ਦੀ ਇਕ ਵਿਆਹੁਤਾ ਨੇ ਅਪਣੀ ਬੇਟੀ ਸਮੇਤ ਪਤੀ ਤੋਂ ਤੰਗ ਆ ਕੇ ਜੋਗਾ-ਰੱਲਾ ਦੀ ਨਹਿਰ ’ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਦੋਸ਼ੀ ਪਤੀ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਮ੍ਰਿਤਕ ਲੜਕੀ ਦੇ ਭਰਾ ਬਲਵਿੰਦਰ ਸਿੰਘ ਉਰਫ਼ ਬਿੰਦਰ ਪੁੱਤਰ ਜਗਤਾਰ ਸਿੰਘ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਤਪਾ ਨੇ ਜੋਗਾ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਮੇਰੇ ਪਿਤਾ ਦੀ ਕੋਰੋਨਾ ਸਮੇਂ ਤਿੰਨ ਸਾਲ ਪਹਿਲਾਂ ਮੌਤ ਗਈ ਸੀ ਅਤੇ ਮੇਰੀ ਭੈਣ ਕੁਲਵਿੰਦਰ ਕੌਰ ਦਾ ਲਗਪਗ 12 ਸਾਲ ਪਹਿਲਾਂ ਸ਼ਮਸ਼ੇਰ ਸਿੰਘ ਮੰਗਵਾਲ (ਸੰਗਰੂਰ) ਦੇ ਪੁੱਤਰ ਧਰਮਵੀਰ ਨਾਲ ਵਿਆਹ ਹੋਇਆ ਸੀ। ਜਿਸ ਦੀ ਕੁੱਖੋ 2 ਕੁੜੀਆਂ ਹੋਈਆਂ, ਜਿਨ੍ਹਾਂ ਦੀ ਉਮਰ 10 ਸਾਲ ਅਤੇ ਡੇਢ ਸਾਲ ਦੇ ਕਰੀਬ ਹੈ। ਹੁਣ ਇਹ ਪਿੰਡ ਰੂੜੇਕੇ ਕਲਾਂ (ਬਰਨਾਲਾ) ’ਚ ਰਹਿ ਕੇ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਸਨ ਤਾਂ ਬੀਤੇ 2-3 ਦਿਨ ਪਹਿਲਾਂ ਮੇਰੀ ਭੈਣ ਨੇ ਆਪਣੇ ਪਤੀ ਧਰਮਵੀਰ ਸਿੰਘ ਵੱਲੋਂ ਤੰਗ ਪ੍ਰੇਸ਼ਾਨ ਕਰਨ ਤੋਂ ਬਾਅਦ ਗੁੱਸੇ ’ਚ ਆ ਕੇ ਆਪਣੀ ਛੋਟੀ ਧੀ ਸਮੇਤ ਰੱਲਾ ਨਹਿਰ ‘ਚ ਛਾਲ ਮਾਰ ਦਿੱਤੀ ।
ਥੋੜ੍ਹੇ ਸਮੇਂ ਬਾਅਦ ਹੀ ਬੱਚੀ ਮਨਕੀਰਤ ਕੌਰ ਦੀ ਲਾਸ਼ ਕੱਢ ਲਈ ਗਈ ਸੀ ਅਤੇ ਕੁਲਵਿੰਦਰ ਕੌਰ ਦੀ ਅਗਲੇ ਦਿਨ ਜਾ ਕੇ ਲਾਸ਼ ਨਹਿਰ ਵਿੱਚੋਂ ਮਿਲੀ। ਪੁਲਿਸ ਜੋਗਾ ਨੇ ਇਨ੍ਹਾਂ ਮਾਂ-ਧੀ ਦੀਆਂ ਲਾਸ਼ਾਂ ਨੂੰ ਨਾਮਾਲੂਮ ਹੋਣ ਕਰਕੇ ਵਟਸਐੱਪ ’ਤੇ ਤਸਵੀਰਾਂ ਵਾਇਰਲ ਕਰ ਦਿੱਤੀਆਂ ਤਾਂ ਮ੍ਰਿਤਕਾ ਦੇ ਪਤੀ ਧਰਮਵੀਰ ਸਿੰਘ ਦੇ ਪਛਾਇਆ ਅਤੇ ਉਹ ਅਪਣੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਜਦ ਗਏ ਤਾਂ ਉਨ੍ਹਾਂ ਲਾਸਾਂ ਦੀ ਪਛਾਣ ਕਰਕੇ ਦੱਸਿਆ ਕਿ ਕੁਲਵਿੰਦਰ ਕੌਰ ਨੇ ਆਪਣੇ ਪਤੀ ਤੋਂ ਤੰਗ ਪਰੇਸ਼ਨ ਹੋਣ ਕਰਕੇ ਖ਼ੁਦਕੁਸ਼ੀ ਕੀਤੀ ਹੈ। ਪੁਲਿਸ ਜੋਗਾ ਨੇ ਮ੍ਰਿਤਕਾ ਦੇ ਭਰਾ ਬਲਵਿੰਦਰ ਸਿੰਘ ਦੇ ਬਿਆਨਾਂ ’ਤੇ ਮੁਕੱਦਮਾ ਨੰਬਰ 39,ਧਾਰਾ 306 ਅਧੀਨ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਦਿੱਲੀ 'ਚ ਔਰਤ ਨਾਲ ਛੇੜਛਾੜ ਕਰਨ ਵਾਲੇ ਵਿਅਕਤੀ ਦਾ ਚਾਕੂ ਮਾਰ ਕੇ ਕਤਲ, ਦੋਸ਼ੀ ਕਾਬੂ

ਦਿੱਲੀ 'ਚ ਔਰਤ ਨਾਲ ਛੇੜਛਾੜ ਕਰਨ ਵਾਲੇ ਵਿਅਕਤੀ ਦਾ ਚਾਕੂ ਮਾਰ ਕੇ ਕਤਲ, ਦੋਸ਼ੀ ਕਾਬੂ

ਕੋਟਾ 'ਚ NEET ਪ੍ਰੀਖਿਆਰਥੀ ਨੇ ਕੀਤੀ ਖੁਦਕੁਸ਼ੀ

ਕੋਟਾ 'ਚ NEET ਪ੍ਰੀਖਿਆਰਥੀ ਨੇ ਕੀਤੀ ਖੁਦਕੁਸ਼ੀ

ਦਿੱਲੀ 'ਚ ਫਰਜ਼ੀ ਕੈਂਸਰ ਡਰੱਗ ਰੈਕੇਟ ਦਾ ਪਰਦਾਫਾਸ਼, ਸੀਰੀਆਈ ਨਾਗਰਿਕ ਸਮੇਤ 4 ਗ੍ਰਿਫਤਾਰ

ਦਿੱਲੀ 'ਚ ਫਰਜ਼ੀ ਕੈਂਸਰ ਡਰੱਗ ਰੈਕੇਟ ਦਾ ਪਰਦਾਫਾਸ਼, ਸੀਰੀਆਈ ਨਾਗਰਿਕ ਸਮੇਤ 4 ਗ੍ਰਿਫਤਾਰ

ਦਿੱਲੀ ਵਿੱਚ ਬਾਈਕ ਸਵਾਰ ਹਮਲਾਵਰਾਂ ਨੇ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ

ਦਿੱਲੀ ਵਿੱਚ ਬਾਈਕ ਸਵਾਰ ਹਮਲਾਵਰਾਂ ਨੇ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ

ਦਿੱਲੀ 'ਚ ਔਰਤ ਦੀ ਹੱਤਿਆ ਦੇ ਮਾਮਲੇ 'ਚ ਪੁਲਿਸ ਨੂੰ ਲੋੜੀਂਦੇ ਵਿਅਕਤੀ ਨੂੰ ਕਾਬੂ ਕੀਤਾ ਗਿਆ

ਦਿੱਲੀ 'ਚ ਔਰਤ ਦੀ ਹੱਤਿਆ ਦੇ ਮਾਮਲੇ 'ਚ ਪੁਲਿਸ ਨੂੰ ਲੋੜੀਂਦੇ ਵਿਅਕਤੀ ਨੂੰ ਕਾਬੂ ਕੀਤਾ ਗਿਆ

ਮਾਂ-ਬਾਪ ਨੂੰ ਕਤਲ ਕਰਨ ਲਈ ਔਰਤ ਨੇ ਅਣਪਛਾਤੇ ਵਿਅਕਤੀ ਦੀ ਲਾਸ਼ ਦਾ ਸਸਕਾਰ ਕੀਤਾ

ਮਾਂ-ਬਾਪ ਨੂੰ ਕਤਲ ਕਰਨ ਲਈ ਔਰਤ ਨੇ ਅਣਪਛਾਤੇ ਵਿਅਕਤੀ ਦੀ ਲਾਸ਼ ਦਾ ਸਸਕਾਰ ਕੀਤਾ

ਗੋਆ ਦੇ ਕਲੱਬ 'ਚ ਗੁਜਰਾਤ ਸੈਲਾਨੀ ਨੂੰ ਲੁੱਟਿਆ, ਦੋ ਕਾਬੂ

ਗੋਆ ਦੇ ਕਲੱਬ 'ਚ ਗੁਜਰਾਤ ਸੈਲਾਨੀ ਨੂੰ ਲੁੱਟਿਆ, ਦੋ ਕਾਬੂ

ਬਿਹਾਰ ਵਿੱਚ ਜਨਤਾ ਦਲ (ਯੂ) ਦੇ ਪੋਲਿੰਗ ਏਜੰਟ ਦੀ ਹੱਤਿਆ

ਬਿਹਾਰ ਵਿੱਚ ਜਨਤਾ ਦਲ (ਯੂ) ਦੇ ਪੋਲਿੰਗ ਏਜੰਟ ਦੀ ਹੱਤਿਆ

ਸੋਨੇ ਦੀ ਤਸਕਰੀ: ਡੀਆਰਆਈ ਨੂੰ ਏਆਈ ਐਕਸਪ੍ਰੈਸ ਦੇ ਹੋਰ ਚਾਲਕ ਦਲ ਦੇ ਮੈਂਬਰਾਂ ਦੀ ਸ਼ਮੂਲੀਅਤ ਦਾ ਸ਼ੱਕ

ਸੋਨੇ ਦੀ ਤਸਕਰੀ: ਡੀਆਰਆਈ ਨੂੰ ਏਆਈ ਐਕਸਪ੍ਰੈਸ ਦੇ ਹੋਰ ਚਾਲਕ ਦਲ ਦੇ ਮੈਂਬਰਾਂ ਦੀ ਸ਼ਮੂਲੀਅਤ ਦਾ ਸ਼ੱਕ

ਦਿੱਲੀ ਵਿੱਚ ਕੈਬ ਡਰਾਈਵਰ ਨੇ ਚਾਕੂ ਮਾਰ ਕੇ ਦਮ ਤੋੜਿਆ

ਦਿੱਲੀ ਵਿੱਚ ਕੈਬ ਡਰਾਈਵਰ ਨੇ ਚਾਕੂ ਮਾਰ ਕੇ ਦਮ ਤੋੜਿਆ