ਘਰ ਗਿਰਵੀਂ ਰੱਖ ਕੇ ਪੁੱਤਰ ਨੂੰ ਭੇਜਿਆ ਸੀ ਵਿਦੇਸ਼, ਪਰਿਵਾਰ ਨੇ ਪੁਲਿਸ ਤੋਂ ਕੀਤੀ ਇਨਸਾਫ਼ ਦੀ ਮੰਗ
ਸਤਨਾਮ ਸਿੰਘ
ਨੰਗਲ/22 ਮਈ : ਇਲਾਕੇ ਵਿੱਚ ਟ੍ਰੈਵਲ ਏਜੰਟਾ ਦਾ ਗੌਰਖਧੰਦਾ ਲਗਾਤਾਰ ਵੱਧ ਫੁਲ ਰਿਹਾ ਹੈ ਤੇ ਇਹ ਬਿਨਾਂ ਤਰਸ ਖਾਦੇ ਗਰੀਬ ਲੋਕਾਂ ਤੋਂ ਪੈਸੇ ਐਂਠ ਰਹੇ ਹਨ। ਬੀਤੇ ਦਿਨ ਇੱਕ ਸਾਈਕਲ ਠੀਕ ਕਰਕੇ ਘਰ ਦਾ ਗੁਜਾਰਾ ਕਰਨ ਵਾਲੇ ਮੱਘਰ ਸਿੰਘ ਨੇ ਨੰਗਲ ਦੇ ਇੱਕ ਬਹੁਚਰਚਿਤ ਏਜੰਟ ਦੇ ਖਿਲਾਫ ਪੁਲਿਸ ਸ਼ਿਕਾਇਤ ਹੋਈ ਹੈ। ਪੀੜਤ ਦਾ ਮੰਨਣਾ ਹੈ ਕਿ ਉਕਤ ਏਜੰਟ ਨੇ ਵਰਕ ਵਿਜਾ ਦੱਸ ਕੇ ਉਸਦੇ ਪੁੱਤਰ ਨੂੰ ਟੁਰਿਸ਼ਟ ਵੀਜੇ ਤੇ ਅਰਮੀਨੀਆ ਭੇਜ ਦਿੱਤਾ। ਜਿੱਥੇ ਉਸਦਾ ਲੜਕਾ ਬੁਰੀ ਤਰ੍ਹਾਂ ਫਸ ਚੁੱਕਿਆ ਹੈ। ਪੀੜਤ ਮੱਘਰ ਸਿੰਘ ਦਾ ਮੰਨਣਾ ਹੈ ਕਿ ਉਕਤ ਏਜੰਟ ਨੇ 4 ਲੱਖ ਰੁਪਏ ਬੈਂਕ ਰਾਹੀਂ ਤੇ 50 ਹਜ਼ਾਰ ਰੁਪਏ ਕੈਸ਼ ਲਏ। ਪੈਸੇ ਇਕੱਠੇ ਕਰਨ ਲਈ ਉਸਨੇ ਘਰ ਉੁਪਰ ਲੋਨ ਤੱਕ ਲੈ ਲਿਆ ਪਰ ਅੱਜ ਜਿਸ ਜਗ੍ਹਾ ਉਸਦਾ ਬੱਚਾ ਫਸਿਆ ਹੈ, ਉਸ ਥਾ ਤੇ ਪੈਸੇ ਦੀ ਕੀਮਤ ਸਾਡੇ ਦੇਸ਼ ਭਾਰਤ ਨਾਲੋ ਕਿਤੇ ਘੱਟ ਹੈ। ਮੇਰੇ ਲੜਕੇ ਨੇ ਸਾਨੂੰ ਉੱਥੋਂ 30 ਹਜ਼ਾਰ ਰੁਪਏ ਂੇਜੇ ਜੋ ੀ ਸਾਡੇ ਇੱਥੇ 5950 ਰੁਪਏ ਬਣੇ। ਪੀੜਤ ਮੱਘਰ ਨੇ ਕਿਹਾ ਕਿ ਅਸੀਂ ਸ਼ਨਿਚਰਵਾਰ ਨੂੰ ਸ਼ਿਕਾਇਤ ਦਿੱਤੀ ਸੀ ਤੇ ਡੀਐਸਪੀ ਰੀਡਰ ਨੇ ਉਨ੍ਹਾਂ ਨੂੰ ਬੀਤੇ ਕਲ ਗਿਆਰਾ ਵਜੇ ਆਪਣੇ ਕੋਲ ਬੁਲਾਇਆ ਸੀ। ਮੱਘਰ ਨੇ ਕਿਹਾ ਕਿ ਜਿਸ ਥਾ ਤੇ ਮੇਰੇ ਪੁੱਤਰ ਨੂੰ ਭੇਜਿਆ ਹੈ, ਮੈਨੂੰ ਪਤਾ ਲੱਗਿਆ ਹੈ ਕਿ ਉੱਥੇ ਹੀ ਫੀਸ ਮਹਿਜ ਅੱਠ ਹਜ਼ਾਰ ਰੁਪਏ ਹੈ ਪਰ ਸਾਡੇ ਕੋਲੋ ਸਾਡੇ ਚਾਰ ਲੱਖ ਰੁਪਏ ਲਏ ਗਏ। ਪੀੜਤ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਸਨੂੰ ਇਨਸਾਫ ਦਿਵਾਇਆ ਜਾਵੇ। ਚਰਚਾ ਆਮ ਹੈ ਕਿ ਟ੍ਰੈਵਲ ਏਜੰਟ ਦਾ ਪੱਖ ਹੈ ਕਿ ਉਹ ਸਿਰਫ ਵਿਜ਼ਟਰ ਵੀਜੇ ਦਾ ਕੰਮ ਕਰਦਾ ਹੈ ਪਰ ਸਾਰੇ ਸਬੂਤ ਅਤੇ ਗਵਾਹ ਉਸਦੇ ਵਿਰੁੱਧ ਜਾ ਰਹੇ ਹਨ। ਆਮ ਚਰਚਾ ਹੈ ਕਿ ਇਲਾਕੇ ਦੇ ਸਿਆਸੀ ਸਰਪ੍ਰਸਤੀ ਕਾਰਨ ਕਈ ਪ੍ਰਭਾਵਸ਼ਾਲੀ ਲੋਕ ਟਰੈਵਲ ਏਜੰਟ/ਇਮੀਗਰੇਸ਼ਨ ਦਾ ਕੰਮ ਨਿੱਧੜਕ ਹੋ ਕੇ ਕਰ ਰਹੇ ਹਨ, ਜਦੋਂ ਕਿ ਉਨ੍ਹਾਂ ਨੂੰ ਵਿਦੇਸ਼ ਭੇਜਣ ਦੇ ਲਾਈਸੰਸ ਤੱਕ ਨਹੀਂ ਹਨ। ਦੂਜੇ ਪਾਸੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਤੇ ਪੰਜਾਬ ਦੇ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਸਪਸ਼ਟ ਬੋਲ ਚੁੱਕੇ ਹਨ ਕਿ ਗਰੀਬਾਂ ਦਾ ਇੱਕ ਰੁਪਈਆ ਖਾਣ ਵਾਲੇ ਨੂੰ ਕਿਸੇ ਕੀਮਤ ਨੇ ਨਹੀਂ ਬਖ਼ਸ਼ਿਆ ਜਾਵੇਗਾ।