Sunday, June 23, 2024  

ਖੇਡਾਂ

16 ਸਾਲਾ ਕਾਮਿਆ ਕਾਰਤੀਕੇਅਨ ਨੇ ਸਰ ਕੀਤਾ ਮਾਊਂਟ ਐਵਰੈਸਟ

May 23, 2024

ਏਜੰਸੀਆਂ
ਨਵੀਂ ਦਿੱਲੀ/23 ਮਈ : 16 ਸਾਲ ਦੀ ਕਾਮਿਆ ਕਾਰਤੀਕੇਅਨ ਨੇਪਾਲ ਵਾਲੇ ਪਾਸਿਓਂ ਮਾਊਂਟ ਐਵਰੈਸਟ ’ਤੇ ਚੜ੍ਹਨ ਵਾਲੀ ਸਭ ਤੋਂ ਛੋਟੀ ਉਮਰ ਦੀ ਭਾਰਤੀ ਲੜਕੀ ਬਣ ਗਈ ਹੈ। ਮੁੰਬਈ ਦੇ ਨੇਵੀ ਚਿਲਡਰਨ ਸਕੂਲ ਦੀ ਵਿਦਿਆਰਥਣ ਕਾਮਿਆ ਕਾਰਤੀਕੇਅਨ ਨੇ 20 ਮਈ ਨੂੰ ਮਾਉਂਟੇਨ ਕਲਾਇੰਬਿੰਗ ਦੇ ਇਤਿਹਾਸ ਵਿੱਚ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਹੈ। ਕਾਮਿਆ ਨੇ ਭਾਰਤੀ ਜਲ ਫੌਜ ਦੇ ਇੱਕ ਅਧਿਕਾਰੀ ਕਮਾਂਡਰ ਐਸ ਕਾਰਤੀਕੇਅਨ ਦੇ ਨਾਲ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਦੀ ਸਫਲਤਾਪੂਰਵਕ ਚੜ੍ਹਾਈ ਕੀਤੀ। ਇਸ ਨਾਲ ਕਾਮਿਆ ਮਾਊਂਟ ਐਵਰੈਸਟ ਦੀ ਚੋਟੀ ’ਤੇ ਪਹੁੰਚਣ ਵਾਲੀ ਸਭ ਤੋਂ ਘੱਟ ਉਮਰ ਦੀ ਭਾਰਤੀ ਅਤੇ ਦੁਨੀਆ ਦੀ ਦੂਜੀ ਸਭ ਤੋਂ ਘੱਟ ਉਮਰ ਦੀ ਲੜਕੀ ਬਣ ਗਈ ਹੈ। ਕਾਮਿਆ ਹੁਣ ਤੱਕ ਸੱਤ ਮਹਾਂਦੀਪਾਂ ਵਿੱਚੋਂ ਛੇ ਦੀਆਂ ਸਭ ਤੋਂ ਉੱਚੀਆਂ ਚੋਟੀਆਂ ’ਤੇ ਚੜ੍ਹਾਈ ਕਰ ਚੁੱਕੀ ਹੈ। ਪਰਬਤਾਰੋਹੀ ਪ੍ਰਤਿ ਕਾਮਿਆ ਦਾ ਜਨੂੰਨ ਛੋਟੀ ਉਮਰ ਤੋਂ ਹੀ ਸ਼ੁਰੂ ਹੋ ਗਿਆ ਸੀ। ਸਿਰਫ਼ ਨੌਂ ਸਾਲ ਦੀ ਉਮਰ ਵਿੱਚ ਕਾਮਿਆ ਨੇ 2017 ਵਿੱਚ ਭਾਰਤੀ ਹਿਮਾਲਿਆ ਵਿੱਚ 20,180 ਫੁੱਟ ਦੀ ਉਚਾਈ ’ਤੇ ਸਥਿਤ ਚੋਟੀ ਮਾਊਂਟ ਸਟੋਕ ਕਾਂਗਰੀ ’ਤੇ ਚੜ੍ਹ ਕੇ ਆਪਣੀ ਪਰਬਤਾਰੋਹੀ ਯਾਤਰਾ ਦੀ ਸ਼ੁਰੂਆਤ ਕੀਤੀ।
ਇਸ ਤੋਂ ਇਲਾਵਾ 2016 ਵਿਚ ਕਾਮਿਆ ਨੇ ਹਰ-ਕੀ-ਦੂਨ (13,500 ਫੁੱਟ), ਕੇਦਾਰਨਾਥ ਪੀਕ (13,500 ਫੁੱਟ) ਅਤੇ ਰੂਪਕੁੰਡ ਝੀਲ (16,400 ਫੁੱਟ) ’ਤੇ ਚੜ੍ਹਾਈ ਕੀਤੀ, ਜਿਸ ਨਾਲ ਪਹਾੜਾਂ ਪ੍ਰਤਿ ਉਸ ਦਾ ਇਰਾਦਾ ਅਤੇ ਪਿਆਰ ਹੋਰ ਵੱਧਦਾ ਗਿਆ। ਇਨ੍ਹਾਂ ਸ਼ੁਰੂਆਤੀ ਤਜ਼ਰਬਿਆਂ ਨੇ ਅੱਜ ਕਾਮਿਆ ਦੀਆਂ ਭਵਿੱਖ ਦੀਆਂ ਪ੍ਰਾਪਤੀਆਂ ਦੀ ਨੀਂਹ ਰੱਖੀ।
ਕਾਮਿਆ ਨੇ ਇਸ ਤੋਂ ਪਹਿਲਾਂ ਨੇਪਾਲ ਵਿਚ ਐਵਰੈਸਟ ਬੇਸ ਕੈਂਪ ਦੀ ਯਾਤਰਾ ਕੀਤੀ ਸੀ, ਜੋ ਕਿ 17,600 ਫੁੱਟ ਦੀ ਉਚਾਈ ’ਤੇ ਸਥਿਤ ਹੈ। ਇਸ ਪ੍ਰਾਪਤੀ ਨਾਲ ਉਹ ਬੇਸ ਕੈਂਪ ਤੱਕ ਪਹੁੰਚਣ ਵਾਲੀ ਦੂਜੀ ਸਭ ਤੋਂ ਛੋਟੀ ਕੁੜੀ ਬਣ ਗਈ ਸੀ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਟੈਨਿਸ: ਰੁਤੁਜਾ ਭੋਸਲੇ ਅਤੇ ਫੈਂਗਰਨ ਨੇ ITF ਡਬਲਯੂ35 ਟਾਸਟੇ 'ਤੇ ਦਬਦਬਾ ਜਿੱਤਿਆ

ਟੈਨਿਸ: ਰੁਤੁਜਾ ਭੋਸਲੇ ਅਤੇ ਫੈਂਗਰਨ ਨੇ ITF ਡਬਲਯੂ35 ਟਾਸਟੇ 'ਤੇ ਦਬਦਬਾ ਜਿੱਤਿਆ

ਕ੍ਰਿਸਟੀਆਨੋ ਰੋਨਾਲਡੋ ਨੂੰ ਕੋਚ ਬਣਾਉਣਾ ਬਹੁਤ ਆਸਾਨ ਹੈ: ਪਾਲ ਕਲੇਮੈਂਟ

ਕ੍ਰਿਸਟੀਆਨੋ ਰੋਨਾਲਡੋ ਨੂੰ ਕੋਚ ਬਣਾਉਣਾ ਬਹੁਤ ਆਸਾਨ ਹੈ: ਪਾਲ ਕਲੇਮੈਂਟ

ਮਾਰਕ ਜ਼ੋਥਨਪੁਈਆ ਤਿੰਨ ਸਾਲਾਂ ਦੇ ਸੌਦੇ 'ਤੇ ਈਸਟ ਬੰਗਾਲ ਐਫਸੀ ਨਾਲ ਜੁੜਿਆ

ਮਾਰਕ ਜ਼ੋਥਨਪੁਈਆ ਤਿੰਨ ਸਾਲਾਂ ਦੇ ਸੌਦੇ 'ਤੇ ਈਸਟ ਬੰਗਾਲ ਐਫਸੀ ਨਾਲ ਜੁੜਿਆ

ਭਾਰਤੀ ਕੰਪਾਊਂਡ ਮਹਿਲਾ ਟੀਮ ਨੇ ਤੀਰਅੰਦਾਜ਼ੀ ਵਿਸ਼ਵ ਕੱਪ ਵਿੱਚ ਇਤਿਹਾਸਕ ਹੈਟ੍ਰਿਕ ਨਾਲ ਸੋਨ ਤਮਗਾ ਜਿੱਤਿਆ

ਭਾਰਤੀ ਕੰਪਾਊਂਡ ਮਹਿਲਾ ਟੀਮ ਨੇ ਤੀਰਅੰਦਾਜ਼ੀ ਵਿਸ਼ਵ ਕੱਪ ਵਿੱਚ ਇਤਿਹਾਸਕ ਹੈਟ੍ਰਿਕ ਨਾਲ ਸੋਨ ਤਮਗਾ ਜਿੱਤਿਆ

ਸੁਮਿਤ ਨਾਗਲ ਨੇ ਪੈਰਿਸ ਓਲੰਪਿਕ ਲਈ ਯੋਗਤਾ ਦੀ ਪੁਸ਼ਟੀ ਕੀਤੀ

ਸੁਮਿਤ ਨਾਗਲ ਨੇ ਪੈਰਿਸ ਓਲੰਪਿਕ ਲਈ ਯੋਗਤਾ ਦੀ ਪੁਸ਼ਟੀ ਕੀਤੀ

ਫਿਲਿਪਸ, ਮੁਸਤਫਿਜ਼ੁਰ ਅਤੇ ਸ਼ਾਦਾਬ ਐਲਪੀਐਲ 2024 ਦੀ ਸੁਰਖੀ ਲਈ

ਫਿਲਿਪਸ, ਮੁਸਤਫਿਜ਼ੁਰ ਅਤੇ ਸ਼ਾਦਾਬ ਐਲਪੀਐਲ 2024 ਦੀ ਸੁਰਖੀ ਲਈ

ਕੋਪਾ ਅਮਰੀਕਾ: ਚਿਲੀ ਅਤੇ ਪੇਰੂ ਨੇ 0-0 ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ

ਕੋਪਾ ਅਮਰੀਕਾ: ਚਿਲੀ ਅਤੇ ਪੇਰੂ ਨੇ 0-0 ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ

T20 ਵਿਸ਼ਵ ਕੱਪ: ਹੋਪ, ਚੇਜ਼ ਨੇ WI ਲਈ ਨੌਂ ਵਿਕਟਾਂ ਦੀ ਜਿੱਤ ਲਈ ਅਮਰੀਕਾ ਦਾ ਦਬਦਬਾ ਬਣਾਇਆ

T20 ਵਿਸ਼ਵ ਕੱਪ: ਹੋਪ, ਚੇਜ਼ ਨੇ WI ਲਈ ਨੌਂ ਵਿਕਟਾਂ ਦੀ ਜਿੱਤ ਲਈ ਅਮਰੀਕਾ ਦਾ ਦਬਦਬਾ ਬਣਾਇਆ

VNL ਔਰਤਾਂ ਦੇ ਫਾਈਨਲ ਲਈ ਅੰਤਿਮ ਚਾਰ ਸੈੱਟ

VNL ਔਰਤਾਂ ਦੇ ਫਾਈਨਲ ਲਈ ਅੰਤਿਮ ਚਾਰ ਸੈੱਟ

Zhang Zhizhen ਨੇ Halle ATP ਸੈਮੀਫਾਈਨਲ ਵਿੱਚ ਗਰਜ ਕੇ ਨਵਾਂ ਇਤਿਹਾਸ ਰਚਿਆ

Zhang Zhizhen ਨੇ Halle ATP ਸੈਮੀਫਾਈਨਲ ਵਿੱਚ ਗਰਜ ਕੇ ਨਵਾਂ ਇਤਿਹਾਸ ਰਚਿਆ