Saturday, July 27, 2024  

ਰਾਜਨੀਤੀ

ਪ੍ਰਧਾਨ ਮੰਤਰੀ ਪੰਜਾਬ ’ਚ ਚੋਣ ਰੈਲੀਆਂ ਦੌਰਾਨ ਕਾਂਗਰਸ ਤੇ ‘ਆਪ’ ’ਤੇ ਵਰੇ੍ਹ

May 24, 2024

ਕਿਹਾ, ਕੇਂਦਰ ’ਚ ਸਾਡੀ ਸਰਕਾਰ ਬਣਨਾ ਤੈਅ

ਅਸ਼ਵਨੀ/ਰੋਗਿਜ਼ ਸੋਢੀ/ਨਿਰਮਲ ਸਿੰਘ
ਗੁਰਦਾਸਪੁਰ/ਜਲੰਧਰ/24 ਮਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਗੁਰਦਾਸਪੁਰ ਅਤੇ ਜਲੰਧਰ ’ਚ ਭਾਜਪਾ ਉਮੀਦਵਾਰਾਂ ਦੇ ਹੱਕ ’ਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ਅਤੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖੇ ਨਿਸ਼ਾਨੇ ਸਾਧੇ। ਪਹਿਲਾਂ ਗੁਰਦਾਸਪੁਰ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਆਪਣੇ ਭਾਸ਼ਨ ਦੀ ਸੁਰੂਆਤ ਪ੍ਰਧਾਨ ਮੰਤਰੀ ਮੋਦੀ ਵੱਲੋਂ ਮਰਹੂਮ ਸਾਂਸਦ ਵਿਨੋਦ ਖੰਨਾ ਦਾ ਨਾਮ ਲੈ ਕੇ ਕੀਤੀ ਗਈ। ਹਾਲਾਕਿ ਇਸ ਦੌਰਾਨ ਭਾਜਪਾ ਦੀ ਨੇਤਾ ਅਤੇ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਮੰਚ ਤੇ ਮੌਜੂਦ ਨਹੀਂ ਸੀ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਵੇਂ ਰਾਸ਼ਟਰੀ ਸੁਰੱਖਿਆ ਹੋਵੇ, ਧਰਮ ਅਤੇ ਸੱਭਿਆਚਾਰ ਦੀ ਰੱਖਿਆ ਹੋਵੇ ਜਾਂ ਦੇਸ਼ ਦੇ ਵਿਕਾਸ ਦੀ ਗੱਲ ਹੋਵੇ, ਪੰਜਾਬ ਅਤੇ ਸਿੱਖ ਕੌਮ ਨੇ ਹਮੇਸ਼ਾ ਅੱਗੇ ਹੋ ਕੇ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਚੋਣ ਮੈਦਾਨ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਮਿਲ ਕੇ ਜਨਤਾ ਨੂੰ ਮੂਰਖ ਬਣਾਉਣ ਦਾ ਕੰਮ ਕਰ ਰਹੀਆਂ ਹਨ। ਪੀਐਮ ਨੇ ਕਿਹਾ ਕਿ ਇਹ ਦੋਵੇਂ ਪਾਰਟੀਆਂ ਦਿੱਲੀ ਵਿੱਚ ਦੋਸਤੀ ਦਾ ਦਿਖਾਵਾ ਕਰਦੀਆਂ ਹਨ, ਭਿ੍ਰਸ਼ਟਾਚਾਰੀਆਂ ਨੂੰ ਬਚਾ ਰਹੀਆਂ ਹਨ ਅਤੇ ਪੰਜਾਬ ਵਿੱਚ ਇੱਕ ਦੂਜੇ ਨੂੰ ਗਾਲ੍ਹਾਂ ਕੱਢ ਰਹੀਆਂ ਹਨ। ਪੀਐਮ ਮੋਦੀ ਨੇ ਕਿਹਾ ਕਿ ਜਨਤਾ ਨੂੰ ਵੀ ਪਤਾ ਲੱਗ ਗਿਆ ਹੈ ਕਿ ਇਨ੍ਹਾਂ ਦੋਵਾਂ ਦੁਕਾਨਾਂ ਦਾ ਸ਼ਟਰ ਇੱਕੋ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬਦਕਿਸਮਤੀ ਨਾਲ ਪੰਜਾਬ ਵਿੱਚ ਸਰਕਾਰ ਰਿਮੋਟ ਕੰਟਰੋਲ ਨਾਲ ਚੱਲ ਰਹੀ ਹੈ। ਦਿੱਲੀ ਦੇ ਦਰਬਾਰੀ ਪੰਜਾਬ ’ਤੇ ਰਾਜ ਕਰ ਰਹੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਆਪਣੇ ਤੌਰ ’ਤੇ ਇਕ ਵੀ ਫੈਸਲਾ ਨਹੀਂ ਲੈ ਸਕਦੇ। ਮੁੱਖ ਮੰਤਰੀ ਨੂੰ ਆਪਣੀ ਸਰਕਾਰ ਚਲਾਉਣ ਲਈ ਨਵੇਂ ਹੁਕਮ ਲੈਣ ਲਈ ਤਿਹਾੜ ਜੇਲ੍ਹ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ 1 ਜੂਨ ਤੋਂ ਬਾਅਦ ਭਿ੍ਰਸ਼ਟਾਚਾਰੀ ਫਿਰ ਜੇਲ੍ਹ ਜਾਣਗੇ, ਕੀ ਪੰਜਾਬ ਸਰਕਾਰ ਮੁੜ ਜੇਲ੍ਹ ਜਾਵੇਗੀ?
ਗੁਰਦਾਸਪੁਰ ’ਚ ਵਿਰੋਧੀ ਧਿਰ ਦੇ ਗਠਜੋੜ ‘ਇੰਡੀਆ’ ’ਤੇ ਹਮਲਾ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਪੰਜਾਬ ‘ਇੰਡੀਆ’ ਗਠਜੋੜ ਦੇ ਅਸਲੀ ਚਿਹਰਿਆਂ ਨੂੰ ਜਾਣਦਾ ਹੈ। ਇਸ ‘ਇੰਡੀਆ’ ਗਠਜੋੜ ਦਾ ਸਭ ਤੋਂ ਵੱਧ ਨੁਕਸਾਨ ਪੰਜਾਬ ਨੂੰ ਹੋਇਆ ਹੈ। ਵੰਡ, ਅਸਥਿਰਤਾ, ਕੱਟੜਤਾ, ਪੰਜਾਬ ਦੀ ਭਾਈਚਾਰਕ ਸਾਂਝ ਅਤੇ ਇਸ ਦੇ ਵਿਸ਼ਵਾਸ ’ਤੇ ਹਮਲਾ ਹੈ। ਉਸਨੇ ਪੰਜਾਬ ਵਿੱਚ ਵੱਖਵਾਦ ਨੂੰ ਹਵਾ ਦਿੱਤੀ ਅਤੇ ਦਿੱਲੀ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਮਿਲ ਕੇ ਪੰਜਾਬ ਦੇ ਵਿਕਾਸ ਨੂੰ ਠੱਪ ਕਰ ਦਿੱਤਾ ਹੈ। ਨੌਜਵਾਨ ਨਸ਼ਿਆਂ ਦੀ ਗਿ੍ਰਫ਼ਤ ਵਿੱਚ ਹਨ। ਸਾਡੀ ਸਰਕਾਰ ਇੱਥੇ ਰੇਲ ਸਹੂਲਤਾਂ ਵਧਾ ਰਹੀ ਹੈ ਅਤੇ ਹਾਈਵੇ ਬਣਾ ਰਹੀ ਹੈ ਪਰ ਇੱਥੋਂ ਦੀ ਸਰਕਾਰ ਨੂੰ ਸੂਬੇ ਦੇ ਵਿਕਾਸ ਦੀ ਕੋਈ ਚਿੰਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤੀ ਗਠਜੋੜ ਨੂੰ ਕਿਸਾਨਾਂ ਦੀ ਭਲਾਈ ਦੀ ਕੋਈ ਚਿੰਤਾ ਨਹੀਂ ਹੈ। ਇਸ ਮੌਕੇ ਤੇ ਰੈਲੀ ਦੌਰਾਨ ਭਾਰੀ ਗਰਮੀ ਨੇ ਜਿੱਥੇ ਵਰਕਰਾਂ ਦੇ ਵੱਟ ਕੱਢੇ ਉੱਥੇ ਹੀ ਮੋਦੀ ਦੇ ਆਗਮਨ ਤੋਂ ਪਹਿਲ੍ਹਾਂ ਵਰਕਾਰਾਂ ਨੂੰ ਲਾਮਬੰਦ ਕਰਨ ਵਿੱਚ ਆਗੂਆ ਵੱਲੋਂ ਵੀ ਭਾਰੀ ਮਿਹਨਤ ਕੀਤੀ ਗਈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ 2024 ਦੀਆਂ ਚੋਣਾ ਦੇਸ਼ ਨੂੰ ਅੱਗੇ ਵਧਾਉਣ ਲਈ ਹੈ। ਉਨ੍ਹਾਂ ਕਿਹਾ ਤੁਸੀਂ ਲੋਕਾਂ ਨੇ ‘ਇੰਡੀਆ’ ਗਠਜੋੜ ਨੂੰ ਹਰਾ ਕੇ ਅਤੇ ਭਾਜਪਾ ਦੇ ਕਮਲ ਦੇ ਫੁੱਲ ਦਾ ਚੋਣ ਨਿਸ਼ਾਨ ਦਬਾ ਕੇ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨਾ ਹੈ। ਉਨ੍ਹਾਂ ਕਿਹਾ ਤੁਹਾਨੂੰ ਪਤਾ ਹੀ ਹੈ ਕੇਂਦਰ ਜਾਂ ਤੁਹਾਡੇ ਜ਼ਿਲ੍ਹਿਆਂ ’ਚ ਮੋਦੀ ਦੀ ਸਰਕਾਰ ਹੀ ਬਣੇਗੀ ਅਤੇ 90 ਫੀਸਦੀ ਲੋਕ ਇਹ ਹੀ ਬੋਲਣਗੇ ਕਿ ਮੋਦੀ ਦੀ ਸਰਕਾਰ ਬਣਨਾ ਪੱਕਾ ਹੈ ਜੇਕਰ ਹਿਸਾਬ ਸਾਫ਼ ਹੈ ਤਾਂ ਕੋਈ ਆਪਣੀਆਂ ਵੋਟਾਂ ਬਰਬਾਦ ਕਿਉਂ ਕਰੇਗਾ।
ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ ਕਿ 2024 ਦੀਆਂ ਚੋਣਾਂ ਦੇਸ਼ ਨੂੰ ਮਜ਼ਬੂਤ ਬਣਾਉਣ ਦੀਆਂ ਚੋਣਾਂ ਹਨ। ਪੰਜਾਬ ਦੇ ਲੋਕ ਵੋਟ ਖ਼ਰਾਬ ਨਾ ਕਰਨ ਤੁਸੀਂ ਵੀ ਆਪਣੀ ਵੋਟ ਭਾਜਪਾ ਨੂੰ ਦਿਓ ਅਤੇ ਸਰਕਾਰ ਬਣਨਾ ਵੀ ਤੈਅ ਹੈ। ਉਨ੍ਹਾਂ ਕਿਹਾ ਇਕ ਵਾਰ ਤੁਸੀਂ ਮੈਨੂੰ ਵੋਟ ਦਿਓ ਮੈਂ 5 ਸਾਲ ਤੁਹਾਡੇ ਸੁਫ਼ਨੇ ਪੂਰੇ ਕਰਾਂਗਾ। ਤੁਹਾਡੇ ਸੁਫ਼ਨਾ ਪੂਰਾ ਕਰਨਾ ਮੇਰਾ ਵਾਅਦਾ ਹੈ ਮੇਰਾ ਹਰ ਪਲ, 24/7 ਤੁਹਾਡੇ ਨਾਲ ਹਾਂ। ਉਨ੍ਹਾਂ ਕਿਹਾ ਕਿ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਮੈਨੂੰ ਪੰਜਾਬ ਦੀ ਧਰਤੀ ਦੇ ਲੰਮੇ ਸਮੇਂ ਤੱਕ ਕੰਮ ਕਰਨ ਨੂੰ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਮੈਨੂੰ ਇਸ ਧਰਤੀ ਦੀ ਸਹੁੰ ਹੈ ਕਿ ਮੈਂ ਇਸ ਨੂੰ ਦੇਸ਼ ਤੋਂ ਕਦੇ ਵੀ ਪੰਜਾਬ ਨੂੰ ਵੱਖ ਨਹੀਂ ਹੋਣ ਦਵਾਂਗਾ, ਦੇਸ਼ ਨੂੰ ਨਾ ਕਦੀ ਝੁਕਣ ਅਤੇ ਨਾ ਹੀ ਰੁੱਕਣ ਦਵਾਂਗਾ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਮੈਂ ਬੇਨਤੀ ਕਰਨ ਲਈ ਆਇਆ ਹਾਂ ਕਿ 1 ਜੂਨ ਨੂੰ ਗੁਰਦਾਸਪੁਰ ਤੋਂ ਉਮੀਦਵਾਰ ਦਿਨੇਸ਼ ਬੱਬੂ, ਹੁਸ਼ਿਆਰਪੁਰ ਤੋਂ ਅਨਿਤਾ ਅਤੇ ਅੰਮ੍ਰਿਤਸਰ ਤੋਂ ਤਰਨਜੀਤ ਸੰਧੂ ਨੂੰ ਵੋਟ ਪਾ ਕੇ ਜਿਤਾਓ।
ਇਸ ਦੌਰਾਨ ਸੁਸ਼ੀਲ ਰਿੰਕੂ ਦੇ ਹੱਕ ਵਿਚ ਚੋਣ ਪ੍ਰਚਾਰ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਲੰਧਰ ਮੇਰੇ ਲਈ ਕੋਈ ਨਵਾਂ ਨਹੀਂ ਹੈ। ਉਨ੍ਹਾਂ ‘ਇੰਡੀਆ’ ਗਠੋਜੜ ’ਤੇ ਹਮਲਾ ਬੋਲਦੇ ਹੋਏ ਕਿਹਾ ਕਿ ਜੋ ਲੋਕ ਕੱਲ੍ਹ ਭਾਜਪਾ ਖ਼ਿਲਾਫ਼ ਗੁਬਾਰਾ ਫੁਲਾ ਰਹੇ ਸਨ, ਉਨ੍ਹਾਂ ਦਾ ਗੁਬਾਰਾ ਹੁਣ ਫੁੱਟ ਚੁੱਕਿਆ ਹੈ। ਪੰਜ ਗੇੜਾਂ ਦੀਆਂ ਹੋਈਆਂ ਚੋਣਾਂ ਦੌਰਾਨ ‘ਇੰਡੀਆ’ ਗਠਜੋੜ ਦਾ ਗੁਬਾਰਾ ਫੁੱਟ ਗਿਆ ਹੈ। ਪੰਜ ਗੇੜ ’ਚ ਹੀ ਇਹ ਗੱਠਜੋੜ ਹਾਰ ਚੁੱਕਾ ਹੈ। ਕੋਈ ਗਠਜੋੜ ਨੂੰ ਵੋਟ ਦੇ ਕੇ ਕਿਉਂ ਖ਼ਰਾਬ ਕਰੇਗਾ। ਕਾਂਗਰਸ ’ਤੇ ਸ਼ਬਦੀ ਹਮਲੇ ਕਰਦਿਆਂ ਮ

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਨੀਤੀ ਆਯੋਗ ਦੀ ਬੈਠਕ 'ਚ ਸ਼ਾਮਲ ਹੋਵੇਗੀ

ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਨੀਤੀ ਆਯੋਗ ਦੀ ਬੈਠਕ 'ਚ ਸ਼ਾਮਲ ਹੋਵੇਗੀ

ਭਾਜਪਾ ਦੇ ਸੀਨੀਅਰ ਨੇਤਾ ਪ੍ਰਭਾਤ ਝਾਅ ਦਾ ਦਿਹਾਂਤ

ਭਾਜਪਾ ਦੇ ਸੀਨੀਅਰ ਨੇਤਾ ਪ੍ਰਭਾਤ ਝਾਅ ਦਾ ਦਿਹਾਂਤ

ਅਪਮਾਨਜਨਕ ਇਲਜ਼ਾਮ: ਸੀਤਾਰਮਨ ਨੇ 'ਪੱਖਪਾਤੀ' ਬਜਟ ਦੇ ਦਾਅਵਿਆਂ 'ਤੇ ਵਿਰੋਧੀ ਧਿਰ 'ਤੇ ਧਮਾਕਾ ਕੀਤਾ

ਅਪਮਾਨਜਨਕ ਇਲਜ਼ਾਮ: ਸੀਤਾਰਮਨ ਨੇ 'ਪੱਖਪਾਤੀ' ਬਜਟ ਦੇ ਦਾਅਵਿਆਂ 'ਤੇ ਵਿਰੋਧੀ ਧਿਰ 'ਤੇ ਧਮਾਕਾ ਕੀਤਾ

ਬਜਟ ਵਿੱਚ ਰੁਜ਼ਗਾਰ, ਹੁਨਰ ਸਿਖਰ ਫੋਕਸ: ਐਫਐਮ ਸੀਤਾਰਮਨ

ਬਜਟ ਵਿੱਚ ਰੁਜ਼ਗਾਰ, ਹੁਨਰ ਸਿਖਰ ਫੋਕਸ: ਐਫਐਮ ਸੀਤਾਰਮਨ

ਲਾਲੂ ਪ੍ਰਸਾਦ ਯਾਦਵ ਨੇ ਬਿਹਾਰ ਵਿੱਚ ਮਾੜੀ ਕਾਨੂੰਨ ਵਿਵਸਥਾ ਨੂੰ ਲੈ ਕੇ ਨਿਤੀਸ਼ ਕੁਮਾਰ ਦੀ ਆਲੋਚਨਾ ਕੀਤੀ

ਲਾਲੂ ਪ੍ਰਸਾਦ ਯਾਦਵ ਨੇ ਬਿਹਾਰ ਵਿੱਚ ਮਾੜੀ ਕਾਨੂੰਨ ਵਿਵਸਥਾ ਨੂੰ ਲੈ ਕੇ ਨਿਤੀਸ਼ ਕੁਮਾਰ ਦੀ ਆਲੋਚਨਾ ਕੀਤੀ

ਲੋਕ ਸਭਾ ਸਪੀਕਰ ਨੇ ਬਜਟ ਸੈਸ਼ਨ ਵਿੱਚ ਸਹਿਯੋਗ ਦੀ ਮੰਗ ਕੀਤੀ

ਲੋਕ ਸਭਾ ਸਪੀਕਰ ਨੇ ਬਜਟ ਸੈਸ਼ਨ ਵਿੱਚ ਸਹਿਯੋਗ ਦੀ ਮੰਗ ਕੀਤੀ

ਹਰਿਆਣਾ ਚੋਣਾਂ ਲਈ ਕੇਜਰੀਵਾਲ ਦੀ ਗਾਰੰਟੀ: ਹਰ ਔਰਤ ਨੂੰ ਮੁਫ਼ਤ ਬਿਜਲੀ, ਸਿੱਖਿਆ, ਇਲਾਜ, 1000 ਰੁਪਏ

ਹਰਿਆਣਾ ਚੋਣਾਂ ਲਈ ਕੇਜਰੀਵਾਲ ਦੀ ਗਾਰੰਟੀ: ਹਰ ਔਰਤ ਨੂੰ ਮੁਫ਼ਤ ਬਿਜਲੀ, ਸਿੱਖਿਆ, ਇਲਾਜ, 1000 ਰੁਪਏ

ਦੋ ਨਵੇਂ ਜੱਜਾਂ ਨੇ ਚੁੱਕੀ ਸਹੁੰ, ਪੂਰੀ ਤਾਕਤ ਨਾਲ ਸੁਪਰੀਮ ਕੋਰਟ

ਦੋ ਨਵੇਂ ਜੱਜਾਂ ਨੇ ਚੁੱਕੀ ਸਹੁੰ, ਪੂਰੀ ਤਾਕਤ ਨਾਲ ਸੁਪਰੀਮ ਕੋਰਟ

ED ਨੇ ਜਲ ਜੀਵਨ ਮਿਸ਼ਨ ਘੁਟਾਲੇ ਮਾਮਲੇ 'ਚ ਰਾਜਸਥਾਨ ਦੇ ਸਾਬਕਾ ਮੰਤਰੀ ਦੇ ਕਰੀਬੀ ਨੂੰ ਗ੍ਰਿਫਤਾਰ ਕੀਤਾ

ED ਨੇ ਜਲ ਜੀਵਨ ਮਿਸ਼ਨ ਘੁਟਾਲੇ ਮਾਮਲੇ 'ਚ ਰਾਜਸਥਾਨ ਦੇ ਸਾਬਕਾ ਮੰਤਰੀ ਦੇ ਕਰੀਬੀ ਨੂੰ ਗ੍ਰਿਫਤਾਰ ਕੀਤਾ

SC ਨੇ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ 'ਤੇ CBI, ED ਤੋਂ ਜਵਾਬ ਮੰਗਿਆ

SC ਨੇ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ 'ਤੇ CBI, ED ਤੋਂ ਜਵਾਬ ਮੰਗਿਆ